ਅਨੰਦੁ ਸਾਹਿਬ – ਪਉੜੀ ੩੯

ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥

ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥

ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥

ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥

ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥

(ਪੰਨਾ ੯੨੨)

ਗੁਰਬਾਣੀ ਦੀ ਮਹਿਮਾ ਬੇਅੰਤ ਹੈ। ਗੁਰਬਾਣੀ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਗੁਰਬਾਣੀ ਪੂਰਨ ਸਤਿ ਹੈ। ਗੁਰਬਾਣੀ ਪਰਮ ਸਤਿ ਹੈ। ਗੁਰਬਾਣੀ ਸਾਰੇ ਪਰਮ ਸਤਿ ਤੱਤਾਂ ਦਾ ਸੰਗ੍ਰਹਿ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਵਿੱਚ ਪਰਮ ਸ਼ਕਤੀ ਹੈ। ਗੁਰਬਾਣੀ ਪੂਰਨ ਪਰਮ ਸਤਿ ਦੇ ਤੱਤਾਂ ਦਾ ਸੋਹਿਲਾ ਹੈ। ‘ਸੋਹਿਲਾ’ ਤੋਂ ਭਾਵ ਹੈ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਗੀਤ। ‘ਸੋਹਿਲਾ’ ਤੋਂ ਭਾਵ ਹੈ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿ’ ਨਾਮ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਗੀਤ। ‘ਸੋਹਿਲਾ’ ਤੋਂ ਭਾਵ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸੰਤਾਂ, ਭਗਤਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਖ਼ਾਲਸਿਆਂ, ਗੁਰਮੁਖਾਂ ਅਤੇ ਗੁਰਸਿੱਖਾਂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਗੀਤ ਹੈ। ਗੁਰਬਾਣੀ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥” (ਮੂਲ ਮੰਤਰ) ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕਰਦੀ ਹੈ। ਮੂਲ ਮੰਤਰ ਸਰਬ ਕਲਾ ਭਰਪੂਰ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਦੁੱਤੀ, ਸਦਾ ਕਾਇਮ-ਮੁਦਾਇਮ, ਆਦਿ ਜੁਗਾਦਿ ਤੋਂ ਕਾਇਮ, ਅਗਾਂਹ ਆਉਣ ਵਾਲੇ ਸਾਰੇ ਜੁਗੋ-ਜੁਗ ਕਾਇਮ-ਦਾਇਮ ਰਹਿਣ ਵਾਲੀ ਪਰਮ ਸ਼ਕਤੀਸ਼ਾਲੀ ਹਸਤੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਮੂਲ ਮੰਤਰ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਗੰਮ, ਅਗੋਚਰ, ਅਨੰਤ ਅਤੇ ਬੇਅੰਤ ਪਰਮ ਸ਼ਕਤੀਸ਼ਾਲੀ ਹਸਤੀ ਦੀ ਪਰਿਭਾਸ਼ਾ ਦਾ ਸੋਹਿਲਾ ਹੈ। ਮੂਲ ਮੰਤਰ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਰਬ ਕਲਾਵਾਂ (ਸਾਰੀਆਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ) ਦੀ ਬੇਅੰਤ, ਅਨੰਤ, ਅਗੰਮ ਅਤੇ ਅਗੋਚਰ ਮਹਿਮਾ ਨੂੰ ਪ੍ਰਗਟ ਕਰਦਾ ਹੈ। ਮੂਲ ਮੰਤਰ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਮੂਲ ਮੰਤਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਦਾ ਆਧਾਰ ਹੈ। ਮੂਲ ਮੰਤਰ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਮੂਲ ਮੰਤਰ ਵਿੱਚ ਉਹ ਸਾਰੀਆਂ ਪਰਮ ਸ਼ਕਤੀਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਹੁੰਦੀ ਹੈ, ਪਾਲਣਾ ਹੁੰਦੀ ਹੈ ਅਤੇ ਸੰਘਾਰ ਹੁੰਦਾ ਹੈ। ਮੂਲ ਮੰਤਰ ਸਾਰੇ ਬੇਅੰਤ ਇਲਾਹੀ ਦਰਗਾਹੀ ਖ਼ਜ਼ਾਨਿਆਂ ਦਾ ਪੂਰਨ ਭੰਡਾਰ ਹੈ। ਮੂਲ ਮੰਤਰ ਸਰਬ-ਵਿਆਪਕ ਹੈ। ਸਾਰੀ ਸ੍ਰਿਸ਼ਟੀ ਮੂਲ ਮੰਤਰ ਵਿੱਚ ਹੀ ਵਿਚਰ ਰਹੀ ਹੈ। ਸ੍ਰਿਸ਼ਟੀ ਦੀ ਹਰ ਇੱਕ ਰਚਨਾ ਮੂਲ ਮੰਤਰ ਵਿੱਚੋਂ ਹੀ ਜੰਮਦੀ ਹੈ, ਵਿਕਸਿਤ ਹੁੰਦੀ ਹੈ ਅਤੇ ਅੰਤ ਨੂੰ ਪ੍ਰਾਪਤ ਹੁੰਦੀ ਹੈ। ਮੂਲ ਮੰਤਰ, ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਅਤੇ ਪਰਮ ਦਿਆਲਤਾ ਦਾ ਸਦਕਾ ਸਾਰੀ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਗਿਆ ਉਹ ਅਨਮੋਲ ਰਤਨ ਹੈ, ਜਿਸ ਦੀ ਕਮਾਈ ਕਰਨ ਦੇ ਨਾਲ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ। ਮੂਲ ਮੰਤਰ ਐਸਾ ਪਰਮ ਸ਼ਕਤੀਸ਼ਾਲੀ ਸੋਹਿਲਾ ਹੈ ਜਿਸ ਦੀ ਕਮਾਈ ਕਰਨ ਦੇ ਨਾਲ ਮਨੁੱਖ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਰੂਪ ‘ਸਤਿ ਰੂਪ’ ਬਣ ਜਾਂਦਾ ਹੈ। ਮੂਲ ਮੰਤਰ ਐਸਾ ਪਰਮ ਸ਼ਕਤੀਸ਼ਾਲੀ ਸੋਹਿਲਾ ਹੈ ਜਿਸ ਦੀ ਕਮਾਈ ਕਰਨ ਦੇ ਨਾਲ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਮੂਲ ਮੰਤਰ ਐਸਾ ਪਰਮ ਸ਼ਕਤੀਸ਼ਾਲੀ ਸੋਹਿਲਾ ਹੈ ਜਿਸ ਦੀ ਕਮਾਈ ਕਰਨ ਦੇ ਨਾਲ ਮਨੁੱਖ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਗੁਰਮੁਖ ਬਣ ਜਾਂਦਾ ਹੈ। ਮੂਲ ਮੰਤਰ ਐਸਾ ਪਰਮ ਸ਼ਕਤੀਸ਼ਾਲੀ ਸੋਹਿਲਾ ਹੈ ਜਿਸ ਦੀ ਕਮਾਈ ਕਰਨ ਦੇ ਨਾਲ ਮਨੁੱਖ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਦੇ ਰੂਪ ਵਿੱਚ ਸਾਰੀਆਂ ਇਲਾਹੀ ਪਰਮ ਸ਼ਕਤੀਆਂ ਨੂੰ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਗਟ ਕਰ ਦਿੱਤਾ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਅਦੁੱਤੀ ਹਸਤੀ ਦਾ ਨਾਮ ‘ਸਤਿ’ ਨਾਮ ਦਾ ਪਰਮ ਸ਼ਕਤੀਸ਼ਾਲੀ ਸ਼ਬਦ ਮੂਲ ਮੰਤਰ ਵਿੱਚ ਪ੍ਰਗਟ ਕਰ ਦਿੱਤਾ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਅਤੇ ਪਰਮ ਸਤਿ ਗੁਣ ਮੂਲ ਮੰਤਰ ਵਿੱਚ ਪ੍ਰਗਟ ਕੀਤੇ ਗਏ ਹਨ। ਸ਼ਬਦ ‘ਸਤਿ’ ਨਾਮ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਪਹਿਲੀ ਪਉੜੀ ਦੀ ਗੁਰਪ੍ਰਸਾਦੀ ਕਥਾ ਵਿੱਚ ਵਿਚਾਰੀ ਗਈ ਹੈ। ਭਗਤੀ ਦੇ ਮਾਰਗ ਉੱਪਰ ਚੱਲਣ ਦੇ ਯਤਨਸ਼ੀਲ ਮਨੁੱਖਾਂ ਲਈ ਇਨ੍ਹਾਂ ਪਰਮ ਸਤਿ ਦੇ ਤੱਤਾਂ ਦੀ ਮਹਿਮਾ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ।

ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਮੂਲ ਮੰਤਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਦੀ ਵਿਸਥਾਰ ਦੇ ਨਾਲ ਮਹਿਮਾ ਦਾ ਸੋਹਿਲਾ ਪ੍ਰਗਟ ਕੀਤਾ ਹੈ। ਪਰਮ ਦਿਆਲੂ, ਪਰਮ ਕਿਰਪਾਲੂ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਸੱਚ ਖੰਡ ਦੀ ਯਾਤਰਾ ਦੇ ਪੰਥ ਦਾ ਨਕਸ਼ਾ ਉੱਕਰ ਦਿੱਤਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਸੌਖੇ ਮਾਰਗ ਦਾ ਦਰਸ਼ਨ ਕੀਤਾ ਗਿਆ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਕਰਨ ਲਈ ਇੱਕ ਆਮ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ; ਪੂਰਨ ਬ੍ਰਹਮ ਗਿਆਨ ਦੇ ਉਨ੍ਹਾਂ ਸਾਰੇ ਅਨਮੋਲ ਰਤਨਾਂ ਨੂੰ ਪ੍ਰਗਟ ਕੀਤਾ ਗਿਆ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਾ ਜਨਮ ਜੀਵਨ ਨੂੰ ਸਫਲ ਕਰਨ ਦੇ ਮਾਰਗ ਨੂੰ ਪ੍ਰਗਟ ਕੀਤਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ‘ਮੂਲ’ ਮੰਤਰ ਅਤੇ ਇਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪਹਿਲੀ ਵਾਰ ਧਰਤੀ ਉੱਪਰ ਪ੍ਰਗਟ ਕੀਤਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਨਾਮ ‘ਸਤਿ’ ਨਾਮ ਅਤੇ ਇਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪਹਿਲੀ ਵਾਰ ਧਰਤੀ ਉੱਪਰ ਪ੍ਰਗਟ ਕੀਤਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ‘ਗੁਰਪ੍ਰਸਾਦਿ’ ਦੀ ਪਰਮ ਸ਼ਕਤੀ ਦੀ ਬੇਅੰਤ ਮਹਿਮਾ ਨੂੰ ਪਹਿਲੀ ਵਾਰ ਧਰਤੀ ਉੱਪਰ ਪ੍ਰਗਟ ਕੀਤਾ ਹੈ। ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦੀ ਜੁਗਤ ਪ੍ਰਗਟ ਕੀਤੀ ਹੈ।

ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਿਗੁਰੂ ਦੇ ਸਤਿ ਬਚਨਾਂ ਨੂੰ ਸੁਣਨ ਅਤੇ ਮੰਨਣ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਹੈ। ਮਨੁੱਖੀ ਮਨ ਵਿੱਚ ਬਣੀ ਹੋਈ ਕੂੜ ਦੀ ਕੰਧ ਨੂੰ ਤੋੜਣ ਦੀ ਜੁਗਤ ਪ੍ਰਗਟ ਕੀਤੀ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ‘ਸਤਿ’ ਨਾਮ ਨੂੰ ਜਪਣ ਅਤੇ ਜਪਦੇ-ਜਪਦੇ ‘ਸਤਿ’ ਰੂਪ ਹੋ ਜਾਣ ਦੀ ਜੁਗਤ ਨੂੰ ਪ੍ਰਗਟ ਕੀਤਾ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤਣ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਮਾਇਆ ਰੂਪੀ ਮਨੁੱਖੀ ਮਨ ਨੂੰ ਜਿੱਤਣ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਮਨੁੱਖੀ ਮਨ ਉੱਪਰ ਰਾਜ ਕਰਨ ਵਾਲੇ ਪੰਜ ਦੂਤਾਂ ਨੂੰ ਜਿੱਤਣ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਨੂੰ ਜਿੱਤਣ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਮਨੁੱਖੀ ਮਨ ਵਿੱਚ ਵਾਸ ਕਰਦੀ ਤ੍ਰਿਸ਼ਣਾ ਅਗਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਜਿੱਤਣ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਪਰਮ ਸ਼ਕਤੀਸ਼ਾਲੀ ਜਪੁ ਜੀ ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਲਈ ਮਨੁੱਖ ਨੂੰ ਕਿਹੜੀਆਂ ਅਵਸਥਾਵਾਂ (ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ) ਵਿੱਚੋਂ ਗੁਜਰਨਾ ਪੈਂਦਾ ਹੈ, ਉਨ੍ਹਾਂ ਸਾਰੀਆਂ ਅਵਸਥਾਵਾਂ ਦੇ ਬਾਰੇ ਪੂਰਨ ਸਤਿ ਤੱਤਾਂ ਨੂੰ ਪ੍ਰਗਟ ਕੀਤਾ ਗਿਆ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਸੱਚ ਖੰਡ ਦੀ ਅਵਸਥਾ ਦੀ ਪ੍ਰਾਪਤੀ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। ਸੱਚ ਖੰਡ ਵਿੱਚ ਪੂਰਨ ਬੰਦਗੀ ਦੀ ਦਰਗਾਹ ਵਿੱਚ ਪ੍ਰਵਾਨਗੀ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦਤਾ ਦੀ ਜੁਗਤ ਅਤੇ ਮਹਿਮਾ ਨੂੰ ਪ੍ਰਗਟ ਕੀਤਾ ਹੈ। (ਜਪੁ ਜੀ ਗੁਰਬਾਣੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ‘ਗੁਰਪ੍ਰਸਾਦੀ ਕਥਾ – ਜਪੁ ਜੀ ਸਾਹਿਬ – ਸੱਚ ਖੰਡ ਦੀ ਯਾਤਰਾ’ ਪੋਥੀ ਵਿੱਚ ਵਿਚਾਰੀ ਗਈ ਹੈ। ਇਹ ਗੁਰਪ੍ਰਸਾਦੀ ਕਥਾ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਦੀ ਪਾਲਣਾ ਕਰਦੇ ਹੋਏ ਵਿਚਾਰੀ ਗਈ ਹੈ।)

ਬਾਕੀ ਦੀ ਸਾਰੀ ਗੁਰਬਾਣੀ ਜਪੁ ਜੀ ਗੁਰਬਾਣੀ ਦੀ ਵਿਸਥਾਰ ਵਿੱਚ ਪ੍ਰਗਟ ਕੀਤੀ ਗਈ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਸਾਰੀ ਗੁਰਬਾਣੀ ਪਰਮ ਸਤਿ ਦੇ ਪਰਮ ਸ਼ਕਤੀਸ਼ਾਲੀ ਤੱਤਾਂ ਦਾ ਸੋਹਿਲਾ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਨਾਮ ‘ਸਤਿ ਨਾਮੁ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਗੁਰਬਾਣੀ ਪੂਰਨ ਸਤਿਗੁਰੂ ਅਵਤਾਰਾਂ, ਪੂਰਨ ਸੰਤਾਂ, ਪੂਰਨ ਭਗਤਾਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਖ਼ਾਲਸਿਆਂ, ਗੁਰਮੁਖਾਂ, ਗੁਰਸਿੱਖਾਂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਸੋਹਿਲਾ ਹੈ। ਧੰਨ ਧੰਨ ਸਤਿਗੁਰੂ ਪਾਤਸ਼ਾਹੀਆਂ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਕੇ ਜੋ ਰੂਹਾਨੀਅਤ ਦੀ ਕਮਾਈ ਕੀਤੀ ਹੈ; ਉਹ ਸਭ ਕੁਝ ਉਨ੍ਹਾਂ ਨੇ ਬੇਅੰਤ ਦਿਆਲਤਾ ਦਾ ਸਦਕਾ ਗੁਰਬਾਣੀ ਦੇ ਰੂਪ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕਰ ਦਿੱਤਾ ਹੈ। ਧੰਨ ਧੰਨ ਸੰਤਾਂ, ਭਗਤਾਂ ਅਤੇ ਭੱਟਾਂ ਨੂੰ ਆਪਣੀ ਬੰਦਗੀ ਦੇ ਦੌਰਾਨ ਜੋ ਰੂਹਾਨੀ ਅਨੁਭਵ ਹੋਏ ਉਹ ਸਾਰੇ ਅਨੁਭਵ ਉਨ੍ਹਾਂ ਨੇ ਗੁਰਬਾਣੀ ਦੇ ਰੂਪ ਵਿੱਚ ਪ੍ਰਗਟ ਕਰ ਦਿੱਤੇ ਹਨ। ਇਨ੍ਹਾਂ ਸੰਤਾਂ, ਭਗਤਾਂ ਅਤੇ ਭੱਟਾਂ ਦੇ ਇਲਾਹੀ ਅਨੁਭਵਾਂ ਨੂੰ ਸਤਿਗੁਰੂ ਅਵਤਾਰ ਧੰਨ ਧੰਨ ਸ੍ਰੀ ਅਰਜਨ ਦੇਵ ਜੀ ਪਾਤਸ਼ਾਹ ਨੇ ਗੁਰਬਾਣੀ ਵਿੱਚ ਪ੍ਰਗਟ ਕਰ ਦਿੱਤਾ ਹੈ। ਇਹ ਸਾਰੇ ਧੰਨ ਧੰਨ ਸਤਿਗੁਰੂ ਅਵਤਾਰਾਂ, ਪੂਰਨ ਸੰਤਾਂ, ਪੂਰਨ ਭਗਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ (ਜਿਨ੍ਹਾਂ ਦੀ ਗੁਰਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਹੈ) ਦੇ ਜਨਮ ਜੀਵਨ ਵਿੱਚ ਕੀਤੀ ਗਈ ਇਲਾਹੀ ਦਰਗਾਹੀ ਰੂਹਾਨੀਅਤ ਦੀ ਧੰਨ ਧੰਨ ਵੱਡੀ ਕਮਾਈ ਦੇ ਅਨੁਭਵਾਂ ਅਤੇ ਸਿੱਖਿਆ ਦਾ ਪਰਮ ਸ਼ਕਤੀਸ਼ਾਲੀ ਸੋਹਿਲਾ ਹੈ। ਸਾਰੇ ਧੰਨ ਧੰਨ ਸਤਿਗੁਰੂ ਅਵਤਾਰਾਂ, ਪੂਰਨ ਸੰਤਾਂ, ਪੂਰਨ ਭਗਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ (ਜਿਨ੍ਹਾਂ ਦੀ ਗੁਰਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਹੈ) ਨੇ ਆਪਣੀ ਬੰਦਗੀ ਦੇ ਦੌਰਾਨ ਜਿਸ-ਜਿਸ ਪੂਰਨ ਬ੍ਰਹਮ ਗਿਆਨ ਨੂੰ ਅਰਜਿਤ ਕੀਤਾ ਹੈ ਉਸ ਨੂੰ ਗੁਰਬਾਣੀ ਦੇ ਰੂਪ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਅਰਜਨ ਦੇਵ ਜੀ ਨੇ ਇਕੱਤਰ ਕਰ ਕੇ (ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ) ਸਾਰੀ ਮਾਨਵਤਾ ਦੀ ਝੋਲੀ ਵਿੱਚ ਪਾ ਦਿੱਤਾ ਹੈ।

ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਬੈਠੇ ਹੋਏ ਧੰਨ ਧੰਨ ਸਤਿਗੁਰੂ ਅਵਤਾਰਾਂ, ਪੂਰਨ ਸੰਤਾਂ, ਪੂਰਨ ਭਗਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ ਨੇ ਗੁਰਬਾਣੀ ਨੂੰ ਧਰਤੀ ਉੱਪਰ ਪ੍ਰਗਟ ਕੀਤਾ ਹੈ। ਇਸ ਲਈ ਗੁਰਬਾਣੀ ਸੱਚ ਖੰਡ ਤੋਂ ਪ੍ਰਗਟ ਹੋਈ ਹੈ। ਗੁਰਬਾਣੀ ਦਾ ਸਤਰ (ਪੱਧਰ) ਸੱਚ ਖੰਡ ਹੈ। ਗੁਰਬਾਣੀ ਸੱਚ ਖੰਡ ਦੀ ਭਾਸ਼ਾ ਹੈ। ਇਸ ਲਈ ਆਮ ਮਨੁੱਖ ਨੂੰ ਗੁਰਬਾਣੀ ਦੀ ਬੇਅੰਤ ਗਹਿਰਾਈ ਦਾ ਅਨੁਭਵ ਨਹੀਂ ਹੁੰਦਾ ਹੈ। ਗੁਰਬਾਣੀ ਦੀ ਬੇਅੰਤ ਗਹਿਰਾਈ ਦਾ ਅਨੁਭਵ ਉਸ ਮਨੁੱਖ ਨੂੰ ਹੁੰਦਾ ਹੈ ਜਿਸ ਮਨੁੱਖ ਦੀ ਸੁਰਤਿ ਮਾਨਸਰੋਵਰ ਦੀ ਗਹਿਰਾਈ ਵਿੱਚ ਉਤਰ ਜਾਂਦੀ ਹੈ। ਕੇਵਲ ਉਹ ਭਗਤ ਜਿਸ ਦੀ ਸੁਰਤਿ ਮਾਨਸਰੋਵਰ ਦੀ ਗਹਿਰਾਈ ਵਿੱਚ ਉਤਰ ਗਈ ਹੋਵੇ ਉਹ ਹੀ ਗੁਰਬਾਣੀ ਦਾ ਡੂੰਘਾ ਭਾਵ ਸਮਝਣ ਦੇ ਯੋਗ ਹੁੰਦਾ ਹੈ। ਕੇਵਲ ਉਹ ਭਗਤ ਜਿਸ ਦੀ ਸੁਰਤਿ ਮਾਨਸਰੋਵਰ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦੀ ਹੈ; ਉਸ ਦੇ ਬਚਨ ਹੀ ਗੁਰਬਾਣੀ ਦਾ ਪੂਰਨ ਸਤਿ ਪ੍ਰਗਟ ਕਰਦੇ ਹਨ। ਕੇਵਲ ਐਸਾ ਭਗਤ ਹੀ ਗੁਰਬਾਣੀ ਦੀ ਡੂੰਘਾਈ ਵਿੱਚ ਪੂਰਨ ਸਤਿ ਅਰਥ ਜਾਣਦਾ ਹੈ ਅਤੇ ਬਿਆਨ ਕਰ ਸਕਦਾ ਹੈ। ਕੇਵਲ ਐਸੇ ਭਗਤ ਦੇ ਬਚਨਾਂ ਵਿੱਚ ਹੀ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ ਜਿਸ ਦੀ ਸੁਰਤਿ ਮਾਨਸਰੋਵਰ ਵਿੱਚ ਬਹੁਤ ਡੂੰਘੀ ਉਤਰ ਗਈ ਹੋਵੇ। ਕੇਵਲ ਐਸੇ ਭਗਤ ਦੀ ਬਾਣੀ ਵਿੱਚ ਹੀ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ ਜਿਸ ਦੀ ਬੰਦਗੀ ਕਰਮ ਖੰਡ ਵਿੱਚ ਅਤੇ ਸੱਚ ਖੰਡ ਵਿੱਚ ਅੱਪੜ ਗਈ ਹੋਵੇ। ਕੇਵਲ ਉਸ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਜਿਸ ਨੇ ਗੁਰਬਾਣੀ ਦੀ ਕਮਾਈ ਕੀਤੀ ਹੋਏ, ਉਸ ਦੀ ਬਾਣੀ ਵਿੱਚ ਹੀ ਉਹ ਪਰਮ ਸ਼ਕਤੀ ਵਰਤਦੀ ਹੈ ਜੋ ਕਿ ਸੁਣਨ ਵਾਲੇ ਜਿਗਿਆਸੂ ਦਾ ਹਿਰਦਾ ਪਾੜ ਕੇ ਉਸ ਦੇ ਤਨ-ਮਨ ਨੂੰ ਸ਼ਾਂਤ ਅਤੇ ਸੀਤਲ ਕਰ ਦਿੰਦੀ ਹੈ। ਉਸ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਜਿਸ ਨੇ ਗੁਰਬਾਣੀ ਦੀ ਕਮਾਈ ਕੀਤੀ ਹੋਏ, ਉਸ ਦੀ ਬਾਣੀ ਵਿੱਚ ਹੀ ਉਹ ਪਰਮ ਸ਼ਕਤੀ ਵਰਤਦੀ ਹੈ ਜੋ ਕਿ ਸੁਣਨ ਵਾਲੇ ਜਿਗਿਆਸੂ ਨੂੰ ਅੰਮ੍ਰਿਤ ਵਰਤਾਉਣ ਵਿੱਚ ਸਮਰੱਥ ਹੁੰਦੀ ਹੈ। ਇਸ ਲਈ ਆਮ ਪ੍ਰਚਾਰਕਾਂ ਅਤੇ ਕਥਾ ਵਾਚਕਾਂ (ਜਿਨ੍ਹਾਂ ਦੀ ਆਪਣੀ ਕੋਈ ਕਮਾਈ ਨਾ ਹੋਵੇ) ਦੀ ਕਥਾ ਦਾ ਆਮ ਮਨੁੱਖ ਦੀ ਰੂਹਾਨੀ ਅਵਸਥਾ ਉੱਪਰ ਕੋਈ ਖਾਸ ਅਸਰ ਨਹੀਂ ਹੁੰਦਾ ਹੈ। ਉਨ੍ਹਾਂ ਝੂਠੇ ਧਰਮ ਪ੍ਰਚਾਰਕਾਂ ਅਤੇ ਕਥਾ-ਵਾਚਕਾਂ ਦੀ ਕਥਾ ਦਾ ਸੁਣਨ ਵਾਲਿਆਂ ਦੇ ਮਨ, ਬੁੱਧੀ ਅਤੇ ਹਿਰਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ ਜਿਨ੍ਹਾਂ ਨੇ ਧਰਮ ਪ੍ਰਚਾਰ ਨੂੰ ਆਪਣਾ ਕਿੱਤਾ ਬਣਾ ਲਿਆ ਹੋਵੇ। ਜਿਨ੍ਹਾਂ ਧਰਮ ਪ੍ਰਚਾਰਕਾਂ ਦੀ ਕੋਈ ਨਿਜੀ ਕਮਾਈ ਨਾ ਹੋਵੇ ਅਤੇ ਸੇਵਾ ਨਿਸ਼ਕਾਮ ਨਾ ਹੋਵੇ; ਉਨ੍ਹਾਂ ਦੀ ਬਾਣੀ ਝੂਠੀ ਅਤੇ ਕੱਚੀ ਹੁੰਦੀ ਹੈ। ਜਿਨ੍ਹਾਂ ਪ੍ਰਚਾਰਕਾਂ ਅਤੇ ਕਥਾ-ਵਾਚਕਾਂ ਨੇ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ (ਰਜੋ ਅਤੇ ਤਮੋ) ਉੱਪਰ ਜਿੱਤ ਪ੍ਰਾਪਤ ਨਹੀਂ ਕੀਤੀ ਹੈ; ਉਹ ਮਾਇਆ ਦੀ ਗੁਲਾਮੀ ਵਿੱਚ ਕਿਵੇਂ ਪੂਰਨ ਸਤਿ ਵਰਤਾ ਸਕਦੇ ਹਨ। ਜਿਨ੍ਹਾਂ ਪ੍ਰਚਾਰਕਾਂ ਅਤੇ ਕਥਾ-ਵਾਚਕਾਂ ਨੇ ਤ੍ਰਿਸ਼ਣਾ ਅਗਨ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਉੱਪਰ ਜਿੱਤ ਨਾ ਹਾਸਿਲ ਕੀਤੀ ਹੋਏ ਉਹ ਦੂਜਿਆਂ ਨੂੰ ਕਿਵੇਂ ਧਰਮ ਦਾ ਉਪਦੇਸ਼ ਦੇਣ ਦੇ ਯੋਗ ਹੋ ਸਕਦੇ ਹਨ। ਜਿਨ੍ਹਾਂ ਪ੍ਰਚਾਰਕਾਂ ਅਤੇ ਕਥਾ ਵਾਚਕਾਂ ਨੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਨਾ ਹਾਸਿਲ ਕੀਤੀ ਹੋਏ ਉਹ ਕਿਵੇਂ ਲੋਕਾਈ ਨੂੰ ਧਰਮ ਦਾ ਉਪਦੇਸ਼ ਦੇਣ ਦੇ ਯੋਗ ਹੋ ਸਕਦੇ ਹਨ। ਜੋ ਧਰਮ ਪ੍ਰਚਾਰਕ ਅਤੇ ਕਥਾ-ਵਾਚਕ ਮਾਇਆ ਦੇ ਗੁਲਾਮ ਹਨ ਉਹ ਧਰਮ ਦਾ ਪ੍ਰਚਾਰ ਕਰਨ ਦੇ ਯੋਗ ਕਦੇ ਨਹੀਂ ਹੋ ਸਕਦੇ ਹਨ। ਜੋ ਧਰਮ ਪ੍ਰਚਾਰਕ ਅਤੇ ਕਥਾ-ਵਾਚਕ ਮਾਇਆਧਾਰੀ ਹਨ ਉਨ੍ਹਾਂ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ। ਜਿਨ੍ਹਾਂ ਧਰਮ ਪ੍ਰਚਾਰਕਾਂ ਅਤੇ ਕਥਾ-ਵਾਚਕਾਂ ਦੀ ਆਪਣੀ ਕੋਈ ਕਮਾਈ ਨਾ ਹੋਏ ਉਨ੍ਹਾਂ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ। ਇਹ ਹੀ ਕਾਰਨ ਹੈ ਕਿ ਆਮ ਝੂਠੇ ਧਰਮ ਪ੍ਰਚਾਰਕਾਂ ਅਤੇ ਕਥਾ-ਵਾਚਕਾਂ ਦਾ ਸੁਣਨ ਵਾਲਿਆਂ ਦੇ ਮਨ, ਹਿਰਦੇ ਅਤੇ ਬੁੱਧੀ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਆਮ ਝੂਠੇ ਪ੍ਰਚਾਰਕਾਂ (ਮਾਇਆ ਦੇ ਗੁਲਾਮ) ਦੇ ਬਚਨਾਂ ਵਿੱਚ ਗੁਰਪ੍ਰਸਾਦੀ ਪਰਮ ਸ਼ਕਤੀ ਨਹੀਂ ਵਰਤਦੀ ਹੈ। ਜਿਸ ਕਾਰਨ ਉਨ੍ਹਾਂ ਦੇ ਬਚਨਾਂ ਦਾ ਸੁਣਨ ਵਾਲਿਆਂ ਦੇ ਮਨ, ਹਿਰਦੇ ਅਤੇ ਬੁੱਧੀ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ:

ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥

ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥

ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥

{ਪੰਨਾ ੩੦੪}

ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਧਰਮ ਦਾ ਪ੍ਰਚਾਰ ਕੋਈ ਕਿੱਤਾ ਨਹੀਂ ਹੈ। ਧਨ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਦਾ ਪਠਨ ਕਰਨਾ ਅਤੇ ਧਨ ਦੇ ਕੇ ਦੂਜਿਆਂ ਕੋਲੋਂ ਗੁਰਬਾਣੀ ਦਾ ਪਾਠ ਕਰਵਾਉਣਾ ਕੋਈ ਸੇਵਾ ਨਹੀਂ ਹੈ ਅਤੇ ਝੂਠ ਕਰਮ ਹੈ। ਐਸਾ ਕਰਨਾ ਗੁਨਾਹ ਹੈ। ਧਨ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਦਾ ਕੀਰਤਨ ਕਰਨਾ ਝੂਠ ਕਰਮ ਹੈ ਅਤੇ ਕੋਈ ਸੇਵਾ ਨਹੀਂ ਹੈ। ਧਨ ਦੇ ਕੇ ਕੀਰਤਨ ਕਰਵਾਉਣਾ ਵੀ ਝੂਠ ਕਰਮ ਹੈ ਅਤੇ ਕੋਈ ਸੇਵਾ ਨਹੀਂ ਹੈ। ਸਤਿਗੁਰੂ ਦੀ ਤਾਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਕਬੂਲ ਹੁੰਦੀ ਹੈ। ਸਤਿਗੁਰੂ ਦੀ ਤਾਂ ਭਰੋਸੇ, ਪ੍ਰੀਤ ਅਤੇ ਸ਼ਰਧਾ ਨਾਲ ਭਰਪੂਰ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਪ੍ਰਵਾਨ ਹੈ। ਅੱਜ ਦੀ ਲਗ-ਭਗ ਸਾਰੀ ਲੋਕਾਈ ਧਨ ਦੇ ਕੇ ਗੁਰਬਾਣੀ ਦਾ ਪਾਠ ਕਰਵਾਉਣ ਅਤੇ ਕੀਰਤਨ ਕਰਵਾਉਣ ਵਰਗੇ ਝੂਠ ਕਰਮਾਂ ਨੂੰ ਹੀ ਸਤਿਗੁਰੂ ਦੀ ਸੇਵਾ ਸਮਝਣ ਦਾ ਗੁਨਾਹ ਕਰਨ ਵਿੱਚ ਵਿਅਸਤ ਹੈ। ਇਹ ਹੀ ਕਾਰਨ ਹੈ ਕਿ ਐਸੇ ਝੂਠ ਕਰਮ ਕਰਨ ਵਾਲੇ ਅਤੇ ਕਰਵਾਉਣ ਵਾਲੇ ਮਨੁੱਖਾਂ ਦੀ ਰੂਹਾਨੀ ਅਵਸਥਾ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਧਨ ਲੈ ਕੇ ਕੀਰਤਨ ਅਤੇ ਕਥਾ ਕਰਨ ਵਾਲਿਆਂ ਦੇ ਕੀਰਤਨ ਅਤੇ ਕਥਾ ਵਿੱਚ ਗੁਰਪ੍ਰਸਾਦੀ ਪਰਮ ਸ਼ਕਤੀ ਨਹੀਂ ਵਰਤਦੀ ਹੈ। ਨਾ ਹੀ ਉਨ੍ਹਾਂ ਦੇ ਕੀਰਤਨ ਅਤੇ ਕਥਾ ਸੁਣਨ ਵਾਲਿਆਂ ਦੇ ਮਨ, ਹਿਰਦੇ ਅਤੇ ਬੁੱਧੀ ਉੱਪਰ ਕੋਈ ਅਸਰ ਹੁੰਦਾ ਹੈ। ਮਾਇਆਧਾਰੀ ਕੀਰਤਨੀਏ ਅਤੇ ਕਥਾ-ਵਾਚਕਾਂ ਦੇ ਕੀਰਤਨ ਅਤੇ ਕਥਾ ਸੁਣਨ ਵਾਲਿਆਂ ਦੇ ਮਨ, ਹਿਰਦੇ ਅਤੇ ਬੁੱਧੀ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ। ਮਾਇਆਧਾਰੀ ਕੀਰਤਨੀਏ ਅਤੇ ਕਥਾ ਵਾਚਕਾਂ ਦੇ ਕੀਰਤਨ ਅਤੇ ਕਥਾ ਵਿੱਚ ਮਾਇਆ ਵਰਤਦੀ ਹੈ ਅਤੇ ਕੋਈ ਰੂਹਾਨੀਅਤ ਨਹੀਂ ਵਰਤਦੀ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਸਤਿਗੁਰੂ ਦੀ ਸੇਵਾ, ਧਰਮ-ਕਰਮ, ਸੰਤੋਖ, ਸੰਜਮ, ਸਿਮਰਨ, ਸੇਵਾ, ਗੁਰਬਾਣੀ ਦਾ ਪਠਨ ਅਤੇ ਕੀਰਤਨ ਨਿਸ਼ਕਾਮ ਭਾਵਨਾ ਨਾਲ ਕਰੋ। ਐਸਾ ਕਰਨ ਦੇ ਨਾਲ ਹੀ ਰੂਹਾਨੀਅਤ ਵਿੱਚ ਚੜ੍ਹਦੀ ਕਲਾ ਦਾ ਮਾਰਗ ਖੁਲ੍ਹੇਗਾ ਅਤੇ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੋਏਗੀ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋਏਗੀ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪੂਰਨ ਬੰਦਗੀ ਅਤੇ ਪਰਉਪਕਾਰੀ ਸੇਵਾ ਦਾ ਮਾਰਗ ਖੁਲ੍ਹੇਗਾ। ਸਤਿ ਬਚਨ ਸੁਣਨੇ ਹਨ ਤਾਂ ਉਨ੍ਹਾਂ ਮਹਾਂਪੁਰਖਾਂ ਦੇ ਸੁਣੋ ਜਿਨ੍ਹਾਂ ਦੇ ਬਚਨਾਂ ਵਿੱਚ ਪਰਮ ਪੂਰਨ ਸਤਿ ਦੀ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ। ਧਰਮ ਪ੍ਰਚਾਰ ਦੇ ਉਪਦੇਸ਼ ਨੂੰ ਸੁਣਨਾ ਹੈ ਤਾਂ ਪੂਰਨ ਸੰਤ ਦੀ ਸਤਿ ਸੰਗਤ ਦੀ ਕਾਮਨਾ ਕਰੋ। ਧਰਮ ਪ੍ਰਚਾਰ ਅਤੇ ਸਤਿ ਬਚਨ ਉਪਦੇਸ਼ ਸੁਣਨਾ ਹੈ ਤਾਂ ਪੂਰਨ ਸੰਤ ਦੀ ਸਤਿ ਸੰਗਤ ਵਿੱਚ ਜਾਓ ਜਿੱਥੇ ਆਪ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਏਗੀ। ਐਸਾ ਕਰਨ ਦੇ ਨਾਲ ਆਪ ਨੂੰ ਬੰਦਗੀ ਦਾ ਮਾਰਗ ਦਰਸ਼ਨ ਪ੍ਰਾਪਤ ਹੋਏਗਾ।

ਗੁਰਬਾਣੀ ਪੂਰਨ ਸਤਿ ਦਾ ਸੋਹਿਲਾ ਹੈ। ਗੁਰਬਾਣੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ। ਗੁਰਬਾਣੀ ਪੂਰਨ ਸਤਿ ਹੈ ਇਸ ਲਈ ਗੁਰਬਾਣੀ ਨਿਰੰਕਾਰ ਰੂਪ ਹੈ। ਕਿਉਂਕਿ ‘ਸਤਿ’ ਪਾਰਬ੍ਰਹਮ ਪਰਮੇਸ਼ਰ ਹੈ। ਇਸ ਲਈ ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹੀ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦਾ ‘ਥਾਨ’ ਹੈ। ਭਾਵ ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਸਦਾ-ਸਦਾ ਲਈ ਅਭੇਦ ਹੋਣ ਦਾ ਮਾਰਗ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਤੱਤਾਂ ਦਾ ਅਭਿਆਸ ਕਰਨ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਮਨੁੱਖ ਦੀ ਬਿਰਤੀ ਸਤੋ ਬਿਰਤੀ ਬਣਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸਤਿ ਸੰਗਤ ਅਤੇ ਚਰਨ-ਸ਼ਰਨ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚੋਂ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਹੀ ਮਨੁੱਖ ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ (ਰਜੋ ਅਤੇ ਤਮੋ) ਉੱਪਰ ਜਿੱਤ ਹਾਸਿਲ ਕਰ ਸਕਦਾ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਉਪਦੇਸ਼ ਦੀ ਪਾਲਣਾ ਕਰਨ ਨਾਲ ਭਗਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਪੂਰਨ ਬ੍ਰਹਮ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬਾਰੇ ਸਾਰੇ ਪਰਮ ਸ਼ਕਤੀਸ਼ਾਲੀ ਸਤਿ ਦੇ ਤੱਤਾਂ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥

{ਪੰਨਾ ੫੧੫)

ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥

ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥

ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥

{ਪੰਨਾ ੧੨੭੬}

 

ਪੋਥੀ ਪਰਮੇਸਰ ਕਾ ਥਾਨੁ ॥

ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥

ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥

ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥

ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥

ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥

{ਪੰਨਾ ੧੨੨੬}

ਇਸ ਲਈ ਗੁਰਬਾਣੀ ਦਾ ਪਠਨ ਕਰਨਾ ਹੈ ਤਾਂ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਨਿਸ਼ਕਾਮ ਭਾਵਨਾ ਨਾਲ ਕਰੋ। ਗੁਰਬਾਣੀ ਦਾ ਕੀਰਤਨ ਕਰਨਾ ਹੈ ਤਾਂ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਨਿਸ਼ਕਾਮ ਭਾਵਨਾ ਨਾਲ ਕਰੋ। ਗੁਰਬਾਣੀ ਦਾ ਕੀਰਤਨ ਸੁਣਨਾ ਹੈ ਤਾਂ ਨਿਸ਼ਕਾਮ ਭਾਵਨਾ ਦੇ ਨਾਲ ਕੀਤੇ ਗਏ ਕੀਰਤਨ ਦਾ ਸਰਵਣ ਕਰੋ। ਸਤਿ ਪਾਰਬ੍ਰਹਮ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਗਾਇਣ ਕਰਨਾ ਹੈ ਤਾਂ ਆਪਣੀ ਰਸਨਾ ਦੇ ਨਾਲ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਨਿਸ਼ਕਾਮ ਭਾਵਨਾ ਦੇ ਨਾਲ ਕਰੋ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਗੁਣਾਂ ਦੇ ਗਾਇਣ ਕਰਨ ਦੇ ਨਾਲ ਰਸਨਾ ਪਾਵਨ ਹੋਏਗੀ ਅਤੇ ਮਨ-ਤਨ ਸੀਤਲ ਹੋ ਜਾਏਗਾ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਗੁਣਾਂ ਦੇ ਗਾਇਣ ਕਰਨ ਦੇ ਨਾਲ ਮਨੁੱਖ ਦੇ ਅਵਗੁਣਾਂ ਦਾ ਤਿਆਗ ਹੋਏਗਾ ਅਤੇ ਹਿਰਦੇ ਵਿੱਚ ਸਤਿ ਗੁਣਾਂ ਦਾ ਪ੍ਰਕਾਸ਼ ਹੋ ਜਾਏਗਾ। ਰੂਹਾਨੀਅਤ ਵਿੱਚ ਚੜ੍ਹਦੀ ਕਲਾ ਹੋਏਗੀ। ਨਿਸ਼ਕਾਮ ਭਾਵਨਾ ਦੇ ਨਾਲ ਕੀਤੀ ਗਈ ਸਤਿ ਪਾਰਬ੍ਰਹਮ ਪਰਮੇਸ਼ਰ ਅਤੇ ਸਤਿਗੁਰੂ ਦੀ ਸੇਵਾ ਹੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ।

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥

ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥ ੧॥ ਰਹਾਉ ॥

ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥

ਕੋਟਿ ਕਰਮ ਕਰਿ ਦੇਹ ਨ ਸੋਧਾ ॥ ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥

ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ ਨਾਮੁ ਲੈਤ ਸਰਬ ਸੁਖ ਪਾਇਆ ॥੩॥

ਪਾਰਬ੍ਰਹਮ ਜਬ ਭਏ ਦਇਆਲ ॥ ਕਹੁ ਨਾਨਕ ਤਉ ਛੂਟੇ ਜੰਜਾਲ ॥੪॥

{ਪੰਨਾ ੧੨੯੮}

ਗੁਰਬਾਣੀ ਨੂੰ ਵੇਚਣ ਅਤੇ ਖਰੀਦਣ ਦਾ ਦਰਗਾਹੀ ਗੁਨਾਹ ਨਾ ਕਰੋ। ਧਨ ਦੇ ਕੇ ਗੁਰਬਾਣੀ ਦਾ ਪਾਠ ਕਰਵਾਉਣਾ ਗੁਰਬਾਣੀ ਨੂੰ ਖਰੀਦਣ ਦਾ ਗੁਨਾਹ ਹੈ। ਧਨ ਦੇ ਬਦਲੇ ਗੁਰਬਾਣੀ ਦਾ ਪਠਨ ਕਰਨਾ ਗੁਰਬਾਣੀ ਨੂੰ ਵੇਚਣ ਦਾ ਗੁਨਾਹ ਹੈ। ਧਨ ਦੇ ਕੇ ਗੁਰਬਾਣੀ ਦਾ ਕੀਰਤਨ ਕਰਵਾਉਣਾ ਗੁਰਬਾਣੀ ਨੂੰ ਖਰੀਦਣ ਦਾ ਗੁਨਾਹ ਹੈ। ਧਨ ਦੇ ਬਦਲੇ ਗੁਰਬਾਣੀ ਦਾ ਕੀਰਤਨ ਕਰਨਾ ਗੁਰਬਾਣੀ ਨੂੰ ਵੇਚਣ ਦਾ ਗੁਨਾਹ ਹੈ। ਗੁਰਬਾਣੀ ਦਾ ਪਠਨ ਕਰਨਾ ਹੈ ਤਾਂ ਆਪਣੀ ਰਸਨਾ ਅਤੇ ਸੁਰਤਿ ਨਾਲ ਕਰੋ। ਗੁਰਬਾਣੀ ਦਾ ਕੀਰਤਨ ਕਰਨਾ ਹੈ ਤਾਂ ਆਪਣੀ ਰਸਨਾ ਅਤੇ ਸੁਰਤਿ ਦੇ ਨਾਲ ਕਰੋ। ਗੁਰਬਾਣੀ ਦਾ ਪਠਨ ਕਰਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਵਿੱਚ ਸ਼ਬਦ ਦਾ ਵਾਸ ਹੈ। ਗੁਰਬਾਣੀ ਦਾ ਕੀਰਤਨ ਕਰਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਵਿੱਚ ਸ਼ਬਦ ਉੱਕਰ ਗਿਆ ਹੋਵੇ। ਗੁਰਬਾਣੀ ਅਤੇ ਕੀਰਤਨ ਸੁਣਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਸ਼ਬਦ ਵਿੱਚ ਲੀਨ ਹੋ ਗਈ ਹੋਵੇ। ਗੁਰਬਾਣੀ ਅਤੇ ਕੀਰਤਨ ਸੁਣਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਮਾਨਸਰੋਵਰ ਵਿੱਚ ਗਹਿਰੀ ਉਤਰ ਗਈ ਹੋਏ। ਗੁਰਬਾਣੀ ਦੇ ਪਠਨ ਅਤੇ ਸੁਣਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਮਾਨਸਰੋਵਰ ਵਿੱਚ ਡੂੰਘੀ ਚਲੀ ਗਈ ਹੋਏ। ਗੁਰਬਾਣੀ ਦੇ ਕੀਰਤਨ ਕਰਨ ਅਤੇ ਸੁਣਨ ਦਾ ਆਨੰਦ ਕੇਵਲ ਉਹ ਭਗਤ ਹੀ ਮਾਣ ਸਕਦਾ ਹੈ ਜਿਸ ਦੀ ਸੁਰਤਿ ਮਾਨਸਰੋਵਰ ਦੀ ਗਹਿਰਾਈ ਵਿੱਚ ਸਮਾ ਗਈ ਹੋਏ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਵਿੱਚ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ ਜਿਸ ਦੇ ਕਾਰਨ ਸੁਣਨ ਵਾਲਿਆਂ ਦੇ ਮਨ, ਹਿਰਦੇ ਅਤੇ ਬੁੱਧੀ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ। ਐਸੇ ਪੂਰਨ ਸੰਤ ਦੀ ਸਤਿ ਸੰਗਤ ਵਿੱਚ ਜੋ ਕਥਾ-ਕੀਰਤਨ ਵਰਤਦਾ ਹੈ ਉਸ ਦੇ ਸਰਵਣ ਕਰਨ ਦੇ ਨਾਲ ਹੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਵਰਤਦੀਆਂ ਹਨ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਰੂਹਾਨੀਅਤ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਤਨ, ਮਨ, ਧਨ ਅਰਪਣ ਕਰਨ ਦੇ ਨਾਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਵਿੱਚ ਉਹ ਪਰਮ ਸ਼ਕਤੀ ਵਰਤਦੀ ਹੈ ਜੋ ਕਿ ਸੁਣਨ ਵਾਲਿਆਂ ਦਾ ਹਿਰਦਾ ਪਾੜ ਕੇ ਅੰਮ੍ਰਿਤ ਨਾਲ ਭਰਪੂਰ ਕਰ ਦਿੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਸੁਣਨ ਵਾਲਿਆਂ ਦਾ ਜੀਵਨ ਬਦਲ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਸੁਣਨ ਨਾਲ ‘ਸਤਿਨਾਮ’ ਅੰਮ੍ਰਿਤ ਮਨੁੱਖ ਦੀ ਸੁਰਤਿ ਵਿੱਚ ਟਿਕ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਸੁਣਨ ਦੇ ਨਾਲ ਮਨੁੱਖ ਦੀ ਸੁਰਤਿ ਦਾ ਸ਼ਬਦ ਦੇ ਨਾਲ ਸੁਮੇਲ ਹੋ ਜਾਂਦਾ ਹੈ ਅਤੇ ਸਮਾਧੀ ਸਿਮਰਨ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਸੁਣਨ ਦੇ ਨਾਲ ਮਨੁੱਖ ਬੰਦਗੀ ਵਿੱਚ ਚਲਾ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਦੇ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ ਅਤੇ ਸਤਿਨਾਮ ਸਿਮਰਨ ਦਾ ਰੋਮ-ਰੋਮ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਦੇ ਸਾਰੇ ਅਵਗੁਣ ਮਿਟ ਜਾਂਦੇ ਹਨ ਅਤੇ ਹਿਰਦਾ ਸਤਿ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਸਹਿਜੇ ਹੀ ਜਿੱਤ ਹਾਸਲ ਕਰ ਲੈਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਸਤਿ ਪਾਰਬ੍ਰਹਮ ਦੇ ਦਰਸ਼ਨ ਪ੍ਰਾਪਤ ਕਰ ਲੈਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪੂਰਨ ਸੰਤ ਸਤਿਗੁਰੂ ਦੇ ਸਤਿ ਬਚਨਾਂ ਨੂੰ ਕਮਾਉਣ ਦੇ ਨਾਲ ਮਨੁੱਖ ਨੂੰ ਦਰਗਾਹ ਤੋਂ ਗੁਰਪ੍ਰਸਾਦਿ ਵਰਤਾਉਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।