ਜਾਣ ਪਛਾਣ

ਜਦ ਅਸੀਂ ਸੁਖਮਨੀ ਕਹਿੰਦੇ ਹਾਂ ਸਾਡਾ ਭਾਵ ਹੈ:-

·         ਪੂਰਨ ਅਵਸਥਾ
·         ਅਟਲ ਅਵਸਥਾ
·         ਪਰਮ ਪਦਵੀ
·         ਪੂਰਨ ਬ੍ਰਹਮ ਗਿਆਨ
·         ਪੂਰਨ ਤੱਤ ਗਿਆਨ
·         ਆਤਮ ਰਸ ਅੰਮ੍ਰਿਤ
·         ਪਰਮ ਜੋਤ ਪੂਰਨ ਪ੍ਰਕਾਸ
·         ਤ੍ਰਿਹੁ ਗੁਣ ਤੇ ਪਰੇ

ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਾਲ ਇੱਕ ਹੋਣਾ ਅਤੇ ਨਿਰਗੁਣ ਸਰੂਪ ਵਿੱਚ ਅਭੇਦ ਹੋਣਾ ਇਹ ਸੁਖਮਨੀ ਦਾ ਅਸਲ ਭਾਵ ਹੈ ਅਤੇ ਜਦ ਪ੍ਰਾਪਤ ਹੋ ਜਾਂਦਾ ਹੇ ਤੁਹਾਨੂੰ ਸੁਖਮਨੀ ਬਣਾਉਂਦਾ ਹੈ। ਉਹ ਰੂਹ ਜੋ ਸੁਖਮਨੀ ਪਾ ਲੈਂਦੀ ਹੈ ਇੱਕ ਪੂਰਨ ਸੰਤ,ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ, ਇੱਕ ਪੂਰਨ ਖਾਲਸਾ ਬਣ ਜਾਂਦੀ ਹੈ ਅਤੇ ਇੱਕ ਅੰਮ੍ਰਿਤਧਾਰੀ ਹੈ। ਉਹ ਸਾਰੇ ਅਨਾਦਿ ਖਜਾਨਿਆਂ ਦਾ ਸੋਮਾ ਬਣ ਜਾਂਦੀ ਹੈ। ਐਸੀ ਰੂਹ ਦੂਸਰਿਆਂ ਲਈ ਗੁਰ ਪ੍ਰਸਾਦਿ ਦਾ ਸੋਮਾ ਬਣ ਜਾਂਦੀ ਹੈ। ਸੁਖਮਨੀ, ਇਸ ਲਈ ਬੰਦਗੀ ਦੀ ਸਭ ਤੋਂ ਉੱਚੀ ਅਵਸਥਾ ਹੈ ਅਤੇ ਅਸਲ ਪੂਰਨ ਬੰਦਗੀ ਹੈ। ਬੰਦਗੀ ਪੂਰਨ ਉਦੋਂ ਬਣਦੀ ਹੈ ਜਦੋਂ ਮਾਇਆ ਜਿੱਤੀ ਜਾਂਦੀ ਹੈ। ਸੁਖਮਨੀ ਨਿਰੰਤਰ ਅਤੇ ਕਦੇ ਨਾ ਖਤਾਮ ਹੋਣ ਵਾਲੀ ਸਹਿਜ ਸਮਾਧੀ ਹੈ ਪਰਮਾਤਮਾ ਨਾਲ ਅਭੇਦ ਹੋਣ ਦੀ ਅਵਸਥਾ। ਇਹ ਸਭ ਤੋਂ ਉਚੀ ਰੂਹਾਨੀ ਅਵਸਥਾ ਕੇਵਲ ਪ੍ਰਾਪਤ ਕੀਤੀ ਜਾ ਸਕਦੀ ਹੈ, ਅਨੁਭਵ ਕੀਤੀ ਜਾ ਸਕਦੀ ਹੈ ਅਤੇ ਬੋਧ ਕੀਤੀ ਜਾ ਸਕਦੀ ਹੈ, ਪਰ ਵਿਖਿਆਨ ਨਹੀਂ ਕੀਤੀ ਜਾ ਸਕਦੀ ਹੈ।

ਅਸਲ ਬ੍ਰਹਮਤਾ ਜੋ ਸੁਖਮਨੀ ਕਹਿੰਦੀ ਹੈ ਉਸ ਉਪਰ ਅਮਲ ਕਰਕੇ ਸੁਖਮਨੀ ਬਣਨਾ ਹੈ ਅਤੇ ਕੇਵਲ ਹਰ ਰੋਜ ਜਾਂ ਕਈ ਕਈ ਵਾਰ ਕੇਵਲ ਸੁਖਮਨੀ ਪੜ੍ਹਨਾ ਨਹੀਂ ਹੈ। ਕੇਵਲ ਉਹ ਮਹਾਨ ਰੂਹਾਂ ਜੋ ਸੁਖਮਨੀ ਦੇ ਕਰੇ ਅਨੁਸਾਰ ਜੀਵਣ ਜੀਊਂਦੀਆਂ ਹਨ ਸੁਖਮਨੀ ਬਣਦੀਆਂ ਹਨ। ਜਦ ਅਨੰਤ ਬ੍ਰਹਮ ਸਕਤੀ ਸਾਡੇ ਤੇ ਪ੍ਰਭਾਰੀ ਹੁੰਦੀ ਹੈ, ਤਦ ਅਸੀਂ ਇਸ ਬ੍ਰਹਮ ਸਮਝ ਨਾਲ ਬਖਸੇ ਜਾਂਦੇ ਹਾਂ ਕਿ ਕਿਵੇਂ ਸਾਰੇ ਸੰਸਾਰ ਦੀ ਸਿਰਜਨਾ ਹੋਈ ਅਤੇ ਕਿਵੇਂ ਸਾਰਾ ਸੰਸਾਰ ਕਰਤੇ ਦੀ ਅਨੰਤ ਬ੍ਰਹਮ ਸਕਤੀ ਨਾਲ ਚਲਾਇਆ ਜਾ ਰਿਹਾ ਹੈ। ਇਹ ਬ੍ਰਹਮ ਸੂਝ ਸਾਡੇ ਅੰਦਰੋਂ ਹੀ ਉਗਮਦੀ ਹੈ। ਉਹ ਇਸ ਬ੍ਰਹਮ ਸੂਝ ਦਾ ਸੋਮਾ ਬਣਦੇ ਹਾਂ। ਇਹ ਬ੍ਰਹਮ ਸੂਝ ਕੇਵਲ ਗੁਰਬਾਣੀ ਪੜ੍ਹਨ ਜਾਂ ਧਾਰਮਿਕ ਲਿਖਤਾਂ ਜਾ ਬਾਹਰੀ ਰਹਿਤਾਂ ਦੀ ਪਾਲਣਾ ਕਰਨ ਨਾਲ ਨਹੀਂ ਆਉਂਦੀ ਹੈ। ਗੁਰਬਾਣੀ ਅਨੁਸਾਰ ਜੀਵਣ ਜਿਊਣਾ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰਬਾਣੀ ਗੁਰਮਤ ਹੈ ਅਤੇ ਆਪਣੇ ਰੋਜ਼ਾਨਾ ਜੀਵਣ ਵਿੱਚ ਗੁਰਮਤ ਦੀ ਪਾਲਣਾ ਨਾਲ ਹੀ ਤੁਹਾਡੇ ਕੋਲ ਰੂਹਾਨੀ ਸਫਲਤਾ ਆਵੇਗੀ। ਹਾਲਾਂਕਿ, ਇਹ ਕਿਤਾਬ ਤੁਹਾਨੂੰ ਗੁਰ ਅਤੇ ਗੁਰੁ ਅੱਗੇ ਸਮਰਪਿਤ ਹੋਣ ਲਈ ਉਤਸ਼ਾਹਿਤ ਕਰੇਗੀ ਅਤੇ ਨਾਮ ਸਿਮਰਨ, ਨਾਮ ਕੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਉਪਰ ਧਿਆਨ ਕੇਂਦਰਤ ਕਰਨ ਵਿੱਚ ਸਹਾਇਤਾ ਕਰੇਗੀ।ਇਹ ਤੁਹਾਡੀ ਇਸ ਅਨੰਤ ਬ੍ਰਹਮ ਗਿਆਨ ਦੇ ਮਾਰਗ ਵੱਲ ਅਗਵਾਈ ਕਰੇਗੀ।

ਜੋ ਕੁਝ ਵੀ ਅਸੀਂ ਇਸ ਕਿਤਾਬ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਉਹ ਕੁਝ ਹੀ ਹੈ ਜੋ ਗੁਰਬਾਣੀ ਕਹਿੰਦੀ ਹੈ ਅਤੇ ਜੋ ਅਸੀਂ ਆਪਣੀਆਂ ਚਾਰ ਬ੍ਰਹਮ ਇੰਦਰੀਆਂ ਨਾਲ  ਸਥੂਲ ਰੂਪ ਵਿੱਚ ਅਨੁਭਵ ਕੀਤਾ ਹੈ। ਸਾਡੇ ਲਈ ਇੱਥੇ ਕੁਝ ਵੀ ” ਸਾਡੀ ਸਮਝ” ਨਹੀਂ ਹੈ। ਅਸਲ ਵਿੱਚ ”ਸਮਝ” ਸਬਦ ਦੀ ਵਰਤੋਂ ਕਰਨਾ ਢੁਕਵਾਂ ਨਹੀਂ ਹੈ ਕਿਉਂਕਿ ਇਹ ਹਉਮੈ ਹੈ। ਇਹ ਕੇਵਲ ਗੁਰਪ੍ਰਸਾਦਿ ਹੈ, ਜੋ ਇਹਨਾਂ ਚੀਜ਼ਾਂ ਦਾ ਵਾਪਰਨਾ ਸੰਭਵ ਬਣਾਉਂਦਾ ਹੈ।

ਬ੍ਰਹਮ ਗਿਆਨ ਨੂੰ ਅਸਾਨੀ ਨਾਲ ਹੀ ਸਮਝਿਆ ਜਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਦ ਅਸੀਂ ਹਉਮੈ ਦੇ ਪ੍ਰਭਾਵ ਅਧੀਨ ਹੁੰਦੇ ਹਾਂ। ਜਦ ਤੱਕ ਅਸੀਂ ਹਉਮੈ ਵਿੱਚ ਹੁੰਦੇ ਹਾਂ ਅਸੀਂ ਤਰਕ ਵੱਲ ਦੇਖਦੇ ਹਾਂ, ਪਰ ਇੱਥੇ ਬ੍ਰਹਮਤਾ ਦੇ ਮਾਰਗ ਤੇ ਕੋਈ ਤਰਕ ਨਹੀਂ ਹੈ। ਇੱਥੇ ਕੇਵਲ ਪੂਰਨ ਯਕੀਨ ਹੈ ਜੋ ਕੁਝ ਵੀ ਗੁਰੁ ਕਹਿੰਦਾ ਹੈ ਸਤਿ ਬਚਨ ਹੈ। ਇਹ ਸਤਿ ਬਚਨਾਂ ਤੇ ਅਮਲ ਅਤੇ ਕਮਾਈ ਅਤੇ ਇਸਨੂੰ ਆਪਣੇ ਬ੍ਰਹਮ ਗਿਆਨ ਵਿੱਚ ਬਦਲਣਾ ਕੇਵਲ ਗੁਰ ਪ੍ਰਸਾਦਿ ਨਾਲ ਹੋ ਸਕਦਾ ਹੈ।

ਹਰ ਸਬਦ ਹੁਕਮ ਹੈ, ਅਤੇ ਹੁਕਮ ਦੀ ਪਾਲਣਾ ਕਰਨਾ ਨਾਲ ਅਸੀਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਅਸਲ ਵਿੱਚ ਸੂਝਵਾਨ ਬਣਦੇ ਹਾਂ। ਇਹ ਬ੍ਰਹਮ ਗਿਆਨ ਦੀ ਕਮਾਈ ਇਸ ਸੂਝ ਨੂੰ ਜੋ ਅਸੀਂ ਪੜਦੇ ਹਾਂ ਆਪਣੇ ਰੋਜ਼ਾਨਾ ਦੇ ਜੀਵਣ ਵਿੱਚ ਲਾਗੂ ਕਰਕੇ ਹੀ ਕੀਤੀ ਜਾ ਸਕਦੀ ਹੈ ਅਤੇ ਕੇਵਲ ਹਉਮੈ ਦੇ ਪ੍ਰਭਾਵ ਅਧੀਨ ਤਰਕ ਅਤੇ ਹੋਰ ਜਾਣਕਾਰੀਆਂ ਨਾਲ ਨਹੀਂ। ਬ੍ਰਹਮ ਲਿਖਤਾਂ ਨੂੰ ਸਵੀਕਾਰ ਕਰਨਾ ਅਤੇ ਸਮਝਣਾ ਬੁਧੀ ਵਾਦੀ ਹਉਮੈ ਵੱਲ ਅਗਵਾਈ ਕਰਦਾ ਹੈ। ਕਿਉਂਕਿ ਇਹ ਹਉਮੈ ਹੈ ਜੋ ਤਰਕ ਤੇ ਲਾਗੂ ਹੁੰਦੀ ਹੈ ਅਤੇ ਫੈਸਲਾ ਕਰਦੀ ਹੈ ਕਿ ਕੀ ਸਵੀਕਾਰ ਕਰਨਾ ਹੈ ਅਤੇ ਕੀ ਨਹੀਂ। ਤਰਕ ਇੱਕ ਮਾਇਆ ਦਾ ਭਾਗ ਹੈ, ਪਰ ਗੁਰਪ੍ਰਸਾਦਿ ਮਾਇਆ ਅਤੇ ਤਰਕ ਤੋਂ ਪਰੇ ਹੈ।ਗੁਰਪ੍ਰਸਾਦਿ ਅਨੰਤ ਬ੍ਰਹਮ ਸਕਤੀ ਹੈ।

ਜਦ ਅਸੀਂ ਗੁਰੁ ਦੁਆਰਾ ਕਹੀ ਗੱਲ ਤੇ ਤਰਕ ਜਾਂ ਸਵੀਕਾਰ ਕਰਨ ਵਾਲਾ ਕੋਈ ਢੰਗ ਲਾਗੂ ਕਰਦੇ ਹਾਂ ਤਾਂ ਅਸੀਂ ਬੁਰੀ ਤਰਾਂ ਨਾਲ ਅਸਫਲ ਹੋ ਜਾਂਦੇ ਹਾਂ। ਜਿੱਥੇ ਕਿਤੇ ਬੇ ਸ਼ਰਤ ਪਿਆਰ ਹੈ, ਜਿੱਥੇ ਅਨੰਤ ਯਕੀਨ ਹੈ, ਜਿੱਥੇ ਗੁਰੁ ਲਈ ਅਨੰਤ ਸਰਧਾ ਹੈ ਉੱਥੇ ਕੋਈ ਤਰਕ ਨਹੀਂ ਹੈ। ਉਹ ਇੱਕ ਜੋ ਬੇ ਸ਼ਰਤ ਪਿਆਰ, ਯਕੀਨ,ਸਰਧਾ ਦੀਆਂ ਅਨੰਤ ਸ਼ਕਤੀਆਂ ਤੋਂ ਵਿਰਵਾ ਹੈ ਉਹ ਮਾਇਆ ਦੇ ਕੂੜ ਹੇਠ ਦੱਬਿਆ ਰਹਿੰਦਾ ਹੈ।

ਬ੍ਰਹਮ ਗਿਆਨ ਇਸ ਕਿਤਾਬ ਦੇ ਸਮੇਤ ਹੋਰ ਬ੍ਰਹਮ ਗਿਆਨ ਦੀਆਂ ਕਿਤਾਬਾਂ ਪੜ੍ਹਨ ਨਾਲ ਹੀ ਨਹੀਂ ਆ ਜਾਂਦਾ ਹੈ। ਅਤੇ ਨਾ ਹੀ ਬ੍ਰਹਮ ਗਿਆਨ ਕੇਵਲ ਗੁਰਬਾਣੀ ਪੜ੍ਹਨ ਨਾਲ ਆਉਂਦਾ ਹੈ। ਬ੍ਰਹਮ ਗਿਆਨ ਗੁਰ ਪ੍ਰਸਾਦਿ ਹੈ ਅਤੇ ਕੇਵਲ ਪੂਰੀ ਤਰਾਂ ਮਾਇਆ ਉਪਰ ਜਿੱਤ ਪਾਉਣ ਨਾਲ ਆਉਂਦਾ ਹੈ। ਤੱਤ ਗਿਆਨ ਕੇਵਲ ਮਾਇਆ ਉਪਰ ਜਿੱਤ ਪਾਉਣ ਨਾਲ ਹੀ ਆਉਂਦਾ ਹੈ ਅਤੇ ਮਾਇਆ ਉਪਰ ਜਿੱਤ ਗੁਰ ਪ੍ਰਸਾਦਿ ਹੈ। ਇਸ ਲਈ ਬ੍ਰਹਮ ਗਿਆਨ ਲਈ ਤਰਕ ਲੱਭਣ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ।ਕੇਵਲ ਉਸ ਵਿੱਚ ਆਪਣਾ ਪੂਰਨ ਯਕੀਨ ਅਤੇ ਸਰਧਾ ਲਿਆਉ ਜੋ ਤੁਸੀਂ ਇਸ ਕਿਤਾਬ ਵਿੱਚ ਪੜਦੇ ਹੋ। ਤਦ ਇਸ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰੋ ਅਤੇ ਬ੍ਰਹਮ ਗਿਆਨ ਦੀ ਕਮਾਈ ਕਰੋ ਅਤੇ ਇਸਦਾ ਆਪਣੇ ਅੰਦਰ ਹੀ ਅਨੁਭਵ ਕਰੋ। ਗੁਰਬਾਣੀ ਅਨੁਸਾਰ ਜੀਵਣ ਜਿਊਣਾ ਤੁਹਾਡਾ ਸੱਚਖੰਡ ਵੱਲ ਰਸਤਾ ਤਿਆਰ ਕਰਦਾ ਹੈ ਕੇਵਲ ਇਸ ਨੂੰ ਪੜ੍ਹਨਾ ਹੀ ਨਹੀਂ।

ਆਖਰੀ ਗੱਲ ਇਹ ਹੈ ਕਿ ਉਹ ਕਰੋ ਜੋ ਗੁਰਬਾਣੀ ਕਹਿੰਦੀ ਹੈ ਅਤੇ ਗੁਰਬਾਣੀ ਬਣੋ। ਉਹ ਕਰੋ ਜੋ ਸੁਖਮਨੀ ਕਹਿੰਦੀ ਹੈ ਅਤੇ ਸੁਖਮਨੀ ਬਣੋ।

ਦਾਸਨ ਦਾਸ