ਨਿਮਰਤਾ ਪੂਰਵਕ ਸੁਨੇਹਾ

ਨਿਮਰਤਾ ਪੂਰਵਕ ਸੁਨੇਹਾ  ਉਹਨਾ ਲੋਕਾਂ ਲਈ ਜੋ ਨਰਾਜਗੀ ਮਹਿਸੂਸ  ਕਰਦੇ ਹਨ

ੴ ਸਤਿਨਾਮੁ ਗੁਰਪ੍ਰਸਾਦਿ ।

ਇਹ ਉਸ ਕਿਸੇ ਵੀ ਵਿਅਕਤੀ ਜੋ ਇਸ ਵੈਬਸਾਈਟ ਨੂੰ ਚਲਾਉਣ ਲਈ ਕੰਮ ਕਰ ਰਹੀਆਂ ਰੂਹਾਂ ਪ੍ਰਤੀ ਗੁੱਸਾ ਰੱਖਦਾ ਹੈ ਜਾਂ ਹਿੰਸਕ ਵਤੀਰਾ ਰੱਖਦਾ ਹੈ ਨੂੰ ਸਾਡਾ ਨਿਮਰਤਾ ਪੂਰਵਕ ਸੁਨੇਹਾ ਹੈ । ਇੱਥੇ ਦਾਸਨਦਾਸ ਜੀ ਅਤੇ ਬਾਬਾ ਜੀ ਪ੍ਰਤੀ ਇੱਕ ਘੱਟ ਗਿਣਤੀ ਸਿੱਖ ਫੋਰਮ ਦੁਆਰਾ  ਮਾਰ ਦੇਣ ਅਤੇ ਬੇ ਇਜਤੀ ਦੀਆਂ ਗੱਲਾਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ।

ਇਸ ਵੈਬਸਾਈਟ ਤੇ ਕੁਝ ਵੀ ਕਿਸੇ ਵੀ ਸੰਤ ,ਸਿੱਖ ਗੁਰੂਆਂ ਜਾਂ ਭਗਤਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੋਈ ਵੀ ਨਿਰਾਦਰ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੈ।ਪੰਜ ਪਿਆਰਿਆਂ ਦਾ ਪੂਰਾ ਆਦਰ ਕੀਤਾ ਜਾਂਦਾ ਹੈ ਨਾਲ ਦੀ ਨਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੁਆਰ ਦਿੱਤੀ ਗਈ ਪਾਹੁਲ ਦਾ ਵੀ ਸਨਮਾਨ ਕੀਤਾ ਜਾਂਦਾ ਹੈ। ਕੇਵਲ ਜਿਹੜੀ ਚੀਜ ਦੀ ਸਭ ਤੋਂ ਵੱਧ ਅਲੋਚਨਾ ਕੀਤੀ ਜਾਂਦੀ ਹੈ ਉਹ ਹੈ ਦਿਆਲਤਾ ਅਤੇ ਤਰਸ ਦੀ ਘਾਟ ਅਤੇ ਬਾਹਰੀ ਨਿਯਮਾਂ ਪ੍ਰਤੀ ਸਖਤੀ ਦੀ ਹੈ ਜਿਹੜੇ ਨਿਯਮ ਮਾਸੂਮਾਂ ਦੇ ਦਿਲਾਂ ਨੂੰ ਦਬਾਉਣ ਲਈ  ਤੰਗ ਦਿਲ ਕੱਟੜਪੰਥੀ ਧਾਰਿਮਕ ਲੋਕਾਂ ਦੁਆਰਾ ਅਪਣਾਏ ਜਾਂਦੇ ਹਨ।

Satnaam.info  ਤੁਹਾਡੇ ਧਰਮ ਦੇ ਬਾਹਰੀ ਪ੍ਰਗਟਾਵ ਦੀ ਵਿਰੋਧੀ ਨਹੀਂ ਹੈ ।ਜੇਕਰ ਤੁਸੀਂ ਸਮਝਦੇ ਹੋ ਕਿ ਇਹ ਠੀਕ ਹੈ ਤਾਂ ਧਾਰਿਮਕ ਪਹਿਰਾਵਾ ਪਹਿਨੋ ਅਤੇ ਧਾਰਮਿਕ ਨਿਯਮਾਂ ਦੀ ਪਾਲਣਾ ਕਰੋ ,ਪਰ ਇਹ ਵਿਅਰਥ ਹੈ ਜੇਕਰ ਤੁਸੀਂ ਆਪਣੇ ਅੰਦਰ ਪੰਜ ਚੋਰਾਂ ਤੇ ਜਿੱਤ ਨਹੀਂ ਪਾਈ ਹੈ ।ਮੂਲ ਪੰਜ ਪਿਆਰੇ ਅੰਦਰੋਂ ਸ਼ੁੱਧ ਰੂਹਾਂ ਸਨ ਅਤੇ ਉਹਨਾਂ ਦਾ ਬਾਹਰੀ ਰੂਪ ਸੰਸਾਰ ਨੂੰ ਦਰਸਾਉਂਦਾ ਸੀ ਕਿ ਉਹ ਆਸ ਦੇ ਚਾਨਣ ਮੁਨਾਰੇ ਸਨ । ਬਹੁਤ ਸਾਰੇ ਤੰਗ ਦਿਲ ਧਾਰਿਮਕ ਲੋਕ ਅੱਜਕਲ ਸੋਚਦੇ ਹਨ ਕਿ ਕੇਵਲ ਬੀਤੇ ਦੇ ਮਹਾਨ ਸੰਤਾਂ ਵਰਗਾ ਦਿਖਾਈ ਦੇ ਕੇ ਅਤੇ ਕੇਵਲ ਪ੍ਰਾਰਥਨਾਵਾਂ ਪੜ੍ਹ ਕੇ ਅਤੇ ਬੀਤੇ ਦੇ ਸੰਤਾਂ ਵਰਗੀਆਂ ਰਹੁ ਰੀਤੀਆਂ ਅਪਨਾਉਣ ਨਾਲ, ਉਹ ਦੂਸਰਿਆਂ ਨਾਲੋਂ ਵਧੀਆ ਹਨ।ਪਰ ਉਹ ਪੂਰੀ ਤਰਾਂ ਨਾਲ ਧਾਰਿਮਕ ਅਹੰਕਾਰ ਨਾਲ ਭਰੇ ਹੋਏ ਹਨ ਜਿਹੜਾ ਕਿ  ਗੁੱਸੇ ਵਿੱਚ ਆ ਜਾਂਦਾ ਹੈ ਅਤੇ  ਤੈਸ਼ ਧਮਕੀਆਂ ਹਿੰਸਾਤਿਮਕ ਵਿਹਾਰ ਨੂੰ ਭੜਕਾਉਂਦਾ ਹੈ।ਉਹ ਪੰਜ ਚੋਰਾਂ ਦੁਆਰਾ ਅੰਦਰੋਂ ਹੀ ਸਜਾ ਭੋਗ ਰਹੇ ਹਨ ਅਤੇ  ਉਹ ਆਪਣੇ ਪਰਿਵਾਰ,ਆਪਣੇ ਬੱਚਿਆਂ, ਆਪਣੇ ਗੁਰਦੁਆਰਿਆਂ ਅਤੇ ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਨੂੰ  ਕਲਪਾ ਰਹੇ ਹਨ ।ਅਤੇ ਉਹ ਇਹ ਸਭ ਪੱਗ ਅਤੇ ਦਾਹੜੀਆਂ ਸਜਾ ਕੇ ਅਤੇ ਪੰਜ ਕਕਾਰ ਪਹਿਨ ਕੇ ਇੰਝ ਕਰ ਰਹੇ ਹਨ।ਉਹਨਾਂ ਨੇ ਬਾਹਰੀ ਲਿਬਾਸ ਨੂੰ ਨੀਵਾਂ ਕੀਤਾ ਹੈ ।ਲੋਕ ਉਹਨਾਂ ਨੂੰ ਦੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ ।ਬੱਚੇ ਘਰਾਂ ਨੂੰ ਛੱਡਣਾ ਚਾਹੁੰਦੇ ਹਨ,ਖੁਦਕਸੀ ਕਰਨਾ ਚਾਹੁੰਦੇ ਹਨ, ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਉਣਾ ਚਾਹੁੰਦੇ ਹਨ ।ਅਤੇ ਗੁਰਦੁਆਰ ਜਾਣ ਵਾਲੇ ਲੋਕ ਕਦੀ ਵੀ "ਪਾਹੁਲ" ਨਹੀਂ ਪ੍ਰਾਪਤ ਕਰਨਾ ਚਾਹੁਣਗੇ ਜੇਕਰ ਇਹ ਤੁਹਾਨੂੰ ਕ੍ਰੋਧੀ ਅਤੇ ਧਮਕਾਉਣ ਵਾਲਾ, ਹਿੰਸਾਤਮਿਕ ਅਤੇ ਅਸਹਿਣਸੀਲ ਧਾਰਮਿਕ ਵਿਅਕਤੀ ਬਣਾਉਂਦੀ ਹੈ।

ਬਾਬਾ ਜੀ ਨੇ ਕਿਹਾ ਕਿ ਕੇਵਲ ਉਹ ਜਿਸ ਨੇ ਆਪਣੇ ਮਨ ਉਪਰ ਜਿੱਤ ਪਾ ਲਈ ਹੈ ਨੂੰ ਧਾਰਮਿਕ ਲਿਬਾਸ ਪਹਿਨਣਾ ਚਾਹੀਦਾ ਹੈ,ਇਸ ਲਈ ਕਿ ਸਾਰਾ ਸੰਸਾਰ ਜਾਣ ਸਕੇ ਕੇ ਇੱਥੇ ਇਕ ਅਸਲ ਮਹਾਨ ਰੂਹ ਹੈ , ਜਿਸ ਕੋਲੋਂ ਉਹ ਚਾਨਣ ਪ੍ਰਾਪਤ ਕਰਨਗੇ ।ਨਹੀਂ ਤਾਂ ਕਿਸੇ ਨੂੰ ਵੀ ਸ਼ੁੱਧ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਜੇਕਰ ਉਹ ਸੁੱਧ ਨਹੀਂ ਹੈ।

ਉਹ ਭੁੱਲ ਜਾਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੈ ਕਿ ਧਰਮ ਦਇਆ ਦਾ ਪੁੱਤਰ ਹੈ(ਦਇਆ ਧਰਮ ਕਾ ਪੂਤ….. ਜਪੁਜੀ ਸਾਹਿਬ ) ਸਿੱਖ ਧਰਮ ਨੂੰ ਆਪਣਾ ਹਿਰਦਾ ਇੱਥੋਂ ਤੱਕ ਕਿ ਆਪਣੇ ਦੁਸ਼ਮਣ ਮੰਨੇ ਜਾਣ ਵਾਲੇ ਲੋਕਾਂ ਪ੍ਰਤੀ ਵੀ  ਦਿਆਲਤਾ ਭਰਿਆ ਅਤੇ ਤਰਸ ਭਰਿਆ ਬਣਾਉਣਾ ਚਾਹੀਦਾ ਹੈ।

ਨਾ ਕੋ ਬੈਰੀ ਨਾਹਿ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ

ਗੁਰੂ ਅਰਜਨ ਦੇਵ ਜੀ

ਕ੍ਰਿਪਾ ਕਰਕੇ ਆਪਣੇ ਧਮਕੀਆਂ ਭਰੇ ਅਤੇ ਨਿੰਦਿਆ ਭਰੇ  ਇਸ ਵੈਬ ਸਾਈਟ ਨਾਲ ਸਬੰਧਿਤ ਪੋਸਟ ਜੋ ਸਿੱਖ ਧਰਮ ਦੀ ਤਰਫਦਾਰੀ ਪ੍ਰਤੀ ਲਿਖੇ ਗਏ ਹਨ ਨੂੰ ਦੁਬਾਰ ਪੜ੍ਹੋ ।ਕੀ ਉਹ ਦਇਆ ਅਤੇ ਦਿਆਲਤਾ ਤੋਂ ਬਾਹਰ ਲਿਖੇ ਗਏ ਹਨ ? ਜਾਂ ਉਹ ਆਪਣੇ  ਪਿੱਛੇ ਹਿੰਸਾ ਜਾਂ ਨਫਰਤ ਰੱਖਦੇ ਹਨ ? Satnaam.info      ਸਾਰੀ ਹੀ ਦਿਆਲਤਾ ਅਤੇ ਦਇਆ ਬਾਰੇ ਹੈ ਅਤੇ ਸੰਤਾਂ ਦੀ ਸੇਵਾ ਕਰਨ ਨਾਲ ਸਬੰਧਿਤ ਹੈ ਨਾਂ ਕਿ ਉਹਨਾ ਨੂੰ ਮਾਰ ਦੇਣ ਬਾਰੇ ਹੈ।ਕੀ ਗੁਰਬਾਣੀ ਦੀ ਵਿਆਖਿਆ ਤੁਹਾਡੇ ਨਾਲੋਂ ਵੱਖਰੇ ਤਰੀਕੇ ਨਾਲ ਕਰਨ ਦਾ ਜੁਆਬ ਹਿੰਸਾ ਅਤੇ ਵਧੀਕੀ ਹੈ ? ਜਿੱਤਣ ਦਾ ਕੇਵਲ ਇੱਕ ਹੀ ਤਰੀਕਾ ਹੈ ਹੋਰ ਦਿਆਲੂ ਬਣਨਾ, ਹੋਰ ਤਰਸਵਾਨ ਬਣਨਾ, ਆਪਣੇ ਦੁਸ਼ਮਨ ਮੰਨੇ ਜਾਣ ਵਾਲੇ ਲੋਕਾਂ ਨਾਲੋਂ ਹੋਰ ਜਿਆਦਾ ਪਿਆਰ ਨਾਲ ਭਰੇ ਬਣਨਾ ਹੈ ।ਅਤੇ ਆਪਣਾ ਸਿਰ ਸੌਂਪ ਕੇ ਆਪਣੀ ਹਉਮੈ ਨੂੰ ਮਾਰਨਾ ਹੈ ।ਤਦ ਤਸੀਂ ਇਸ ਖੇਡ ਨੂੰ ਜਿੱਤ ਜਾਵੋਗੇ ।

ਜੋ ਤਓ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ

ਗੁਰੂ ਨਾਨਕ ਦੇਵ ਜੀ

ਤੁਸੀਂ ਸਿੱਖ ਇਤਿਹਾਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਤੁਕਾਂ ਦਾ ਹਵਾਲਾ  ਹਮਲੇ ਨੂੰ ਜਾਇਜ ਠਹਿਰਾਉਣ ਅਤੇ ਲੜਾਈ ਵਿੱਚ ਜਾਣ ਲਈ ਦਿੰਦੇ ਹੋ।ਪਰ ਉਸ ਲਾਈਨ ਨਾਲ ਕੀ ਵਾਪਰਦਾ ਹੈ ਜੋ ਤੁਸੀਂ ਹਰ ਸਵੇਰੇ ਪੜ੍ਹਦੇ ਹੋ।

ਸਾਚ ਕਹੋਂ ਸੁਣ ਲਿਓ ਸਭੈ , ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

ਗੁਰੂ ਗੋਬਿੰਦ ਸਿੰਘ ਜੀ

ਜੇਕਰ ਤੁਸੀ ਸੱਚਮੁੱਚ ਹੀ  satnaam.info   ਅਤੇ ਇਸ ਦੀਆਂ ਸਿੱਖਿਆਵਾਂ ਨੂੰ ਹਰਾਉਣਾ ਚਾਹੁੰਦੇ ਹੋ, ਤਦ ਉਹਨਾਂ ਨਾਲੋਂ ਵਧੀਆ ਸਿੱਖ ਬਣੋ ਜੋ ਇਸ ਸਾਈਟ ਨੂੰ ਚਲਾ ਰਹੇ ਹਨ ।ਹੋਰ ਜਿਆਦਾ ਨਿਮਰ, ਦਿਆਲੂ ਪਿਆਰ ਭਰੇ ਅਤੇ ਸਚਿਆਰੇ ਬਣੋ ।ਇਸ ਲਈ ਕਿ ਸਾਰਾ ਸੰਸਾਰ ਤੁਹਾਡੇ ਮਿੱਠੇ ਸਬਦਾ ਨੂੰ ਸੁਣਨਾ ਚਾਹੁਣ ।

ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਇਸ ਨਾਲੋਂ ਵਧੀਆ ਵੈਬਸਾਈਟ ਬਣਾਓ ਅਤੇ ਜੋ ਤੁਸੀਂ ਇਸ ਵੈਬਸਾਈਟ ਤੇ ਗਲਤ ਸਮਝਦੇ ਹੋ ਨੂੰ ਠੀਕ ਕਰ ਦਿਓ ।ਉੱਚ ਰੂਹਾਨੀ ਅਵਸਥਾਵਾਂ ਵਿੱਚ ਪਹੁੰਚ ਕੇ ਵਧੀਆ ਬ੍ਰਹਮ ਗਿਆਨ ਬਾਹਰ ਲਿਆਓ ।ਲੋਕਾਂ ਨੂੰ ਸਹੀ ਰਾਸਤਾ ਸਿਖਾਓ ।ਲੋਕਾਂ ਦੇ ਦਿਲ ਅਤੇ ਮਨਾਂ ਨੂੰ ਆਪਣੀ ਮਹਾਨ ਅਤੇ ਖੁਲ੍ਹੀ ਪਿਆਰ  ਕਰਨ ਵਾਲੀ ਰੂਹ ਨਾਲ ਜਿੱਤੋ ।ਹਿੰਸਾ ਕਰਨ ਨਾਲ ਕੋਈ ਵੀ ਤੁਹਾਡੇ ਦੁਆਰ ਕਹੀ ਜਾਣ ਵਾਲੀ ਕੋਈ ਵੀ ਗੱਲ ਨਹੀਂ ਸੁਣੇਗਾ ।, ਅਤੇ ਤੁਸੀਂ ਆਪਣੇ ਦੁਸਮਣ ਮੰਨੇ ਜਾਣ ਵਾਲੇ ਨੂੰ ਇੱਕ ਸਹੀਦ ਬਣਾ ਦਿਓਗੇ. ਅਤੇ ਉਸ ਵਰਗੇ 10 ਹੋਰ ਸਿਰ ਉਠਾਉਣਗੇ।

ਕੀ ਜੇਕਰ ਨਿਰੰਕਾਰੀਆਂ ਦਾ ਨੇਤਾ ਸਿੱਖਾਂ ਦੁਆਰ 1980 ਵਿੱਚ ਮਾਰਿਆ ਗਿਆ ਸੀ ਤਾਂ ਉਹ ਮੱਧਮ ਪੈ ਗਏ ? ਨਹੀਂ ।ਕੀ ਦਰਸਨ ਦਾਸ ਦੇ ਚੇਲੇ ਅਲੋਪ ਹੋ ਗਏ ਜਦੋਂ ਦਾ ਉਹ 80 ਦੇ ਦਹਾਕੇ ਦੇ ਮੱਧ ਵਿੱਚ ਸਿੱਖਾਂ ਦੁਆਰਾ ਮਾਰਿਆ ਗਿਆ ਸੀ ? ਨਹੀਂ। ਕੀ ਸਿੱਖ ਆਪ ਵੀ ਅਲੋਪ ਹੋ ਗਏ ਸਨ ਜਦ ਸਤਡੇ ਦੋ ਗੁਰੂ ਸ਼ਹੀਦ ਕਰ ਦਿੱਤੇ ਗਏ ਸਨ ?ਨਹੀਂ । ਕਿਸੇ ਧਰਮ ਲਈ ਜਿਹੜੀ ਚੀਜ ਤੁਸੀਂ ਸਭ ਤੋਂ ਵਧੀਆ ਕਰ ਸਕਦੇ ਹੋ ਕਿ ਉਹਨਾਂ ਦੇ ਨੇਤਾ ਨੂੰ ਮਾਰ ਦਿਓ , ਅਤੇ ਇਹ ਉਹਨਾਂ ਨੂੰ ਸੰਸਾਰ ਭਰ ਵਿੱਚ ਪ੍ਰਚਾਰਿਤ ਕਰ ਦੇਵੇਗੀ। ਹਰ ਕੋਈ ਉਹਨਾਂ ਦੇ ਵੱਲ ਹੋ ਜਾਂਦਾ ਹੈ ਜਿਹਨਾ ਉਪਰ ਹਮਲਾ ਹੁੰਦਾ ਹੈ ਅਤੇ ਜਿਹੜੇ ਕਾਤਲ /ਹਮਲਾਵਰ ਹੁੰਦੇ ਹਨ ਅੱਤਵਾਦੀਆਂ ਦੇ ਤੌਰ ਤੇ ਜਾਣੇ ਜਾਂਦੇ ਹਨ ।

ਤੁਸੀਂ ਕੇਵਲ ਵਧੀਆ ਬ੍ਰਹਮ ਗਿਆਨ ਇੱਕ ਮਿਠੇ ਅਤੇ ਨਿਮਰਤਾ ਭਰੇ ਤਰੀਕੇ ਨਾਲ  ਪੇਸ਼ ਕਰਕੇ  ਜਿੱਤ ਸਕਦੇ ਹੋ।

ਇਹ ਸਾਈਟ ਸਿੱਖ ਵਿਰੋਧੀ ਨਹੀਂ ਹੈ, ਇਹ ਤੁਹਾਨੂੰ ਨਿਮਰ,ਦਿਆਲੂ ਅਤੇ ਵਧੀਆ ਸੰਭਾਵਿਤ ਸਿੱਖ ਬਣਨ ਲਈ ਚਣੌਤੀ ਦੇ ਰਹੀ ਹੈ ਜਿਹੜਾ ਕਿ ਸਭ ਬ੍ਰਹਮ ਗਿਆਨਾਂ ਨਾਲੋਂ ਮਹਾਨ ਬ੍ਰਹਮ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰੀਭਾਸਿਤ ਕੀਤਾ ਗਿਆ ਹੈ ।ਅਤੇ ਇਹ  ਤੁਹਾਨੂੰ ਸਪੱਸ਼ਟ ਰੂਪ ਵਿੱਚ ਆਪਣੇ ਧਾਰਮਿਕ ਅਹੰਕਾਰ ਅਤੇ ਕ੍ਰੋਧ ਨੂੰ ਹਰਾਉਣ ਲਈ ਦੱਸ ਰਹੀ ਹੈ  ਖਾਸ ਤੌਰ ਤੇ ਜਦ ਧਾਰਮਿਕ ਪਹਿਰਾਵਾ ਪਹਿਨਿਆਂ  ਹੋਵੇ।ਨਹੀ ਤਾਂ ਤੁਸੀਂ ਅਸਲੀ ਸਿੱਖ ਵਿਰੋਧੀ ਹੋ ।

ਤੁਹਾਡੇ ਚਰਨਾਂ ਦੀ ਧੂਲ

ਹੇਠ ਲਿਖਿਆ ਇੱਕ ਦਿਲਚਸਪ ਵਿਚਾਰ ਮੁੱਦਾ ਇੱਕ ਸ਼ਹਿਣਸੀਲਤਾ ਬਾਰੇ ਇੱਕ ਸੂਫੀ ਸੰਤ ਦੁਆਰਾ ਪੇਸ ਕੀਤਾ ਗਿਆ ਹੈ ।

ਇੱਕ ਰੂਹ ਆਪਣੀ ਵਿਕਾਸ ਦਾ ਸਬੂਤ ਆਪਣੇ ਦੁਆਰਾ ਦਿਖਾਈ ਜਾਣ ਵਾਲੀ ਸਹਿਣਸ਼ੀਲਤਾ ਦੁਆਰਾ ਦਰਸਾਉਂਦੀ ਹੈ ।ਹੇਠਲੇ ਪੱਧਰ ਦੇ ਪ੍ਰਾਣੀ ਆਪਣੀ ਸਹਿਣਸੀਲਤਾ ਦੀ ਘਾਟ ਨੂੰ ਦਰਸਾਉਂਦੇ ਹਨ।ਇੱਕ ਦੂਸਰੇ ਨਾਲ ਲੜਨ ਦੀ ਪ੍ਰਕ੍ਰਿਤੀ,ਜਿਹੜਾ ਇੱਕ ਪਸ਼ੂਆਂ ਅਤੇ ਪੰਛੀਆਂ ਵਿੱਚ ਦੇਖਦੇ ਹਾਂ ,ਇਸਦੇ ਪਿੱਛੇ ਕਾਰਨ ਨੂੰ ਦਰਸਾਉਂਦੀ ਹੈ, ਅਸਹਿਣਸੀਲਤਾ ਉਹਨਾਂ ਦੇ ਸੁਭਾਵ ਵਿੱਚ ਹੁੰਦੀ ਹੈ….ਪਰ ਜਦ ਇੱਕ ਰੂਹ ਹੋਰ ਜਿਆਦਾ ਵਿਕਾਸ ਕਰਦੀ ਹੈ ,ਸ਼ਹਿਣਸ਼ੀਲਤਾ ਉਸ ਦਾ ਸੁਭਾਅ ਬਣ ਜਾਂਦੀ ਹੈ ।ਕਿਉਂਕਿ ਉੱਚ ਵਿਕਾਸ ਵਾਲੀ ਰੂਹ ਤਦ ਇਹ ਬੋਧ ਕਰ ਲੈਂਦੀ ਹੈ ਕਿ ਦੂਸਰਾ ਵਿਅਕਤੀ ਮੇਰੇ ਨਾਲੋਂ ਵੱਖ ਨਹੀਂ ਹੈ, ਸਗੋਂ ਉਹ ਵਿਅਕਤੀ ਮੈਂ ਹੀ ਹਾਂ ।ਵਿਛੜਨਾ ਜਿੰਦਗੀ ਦੀ ਸਤਹ ਤੇ ਹੁੰਦਾ ਹੈ , ਪਰ ਜਿੰਦਗੀ ਦੀ ਡੁੰਘਾਈ ਵਿੱਚ ਮੈਂ ਅਤੇ ਦੂਸਰਾ ਵਿਅਕਤੀ ਇੱਕ ਹੀ ਹਨ।ਇਸ ਲਈ ਸ਼ਹਿਣਸੀਲਤਾ ਪੂਰੀ ਤਰਾਂ ਇਸ ਨੂੰ ਇੱਕ ਚੰਗੇ ਸਿਧਾਂਤ ਵਜੋਂ ਪਾਲਣਾ ਕਰਨ ਨਾਲ ਹੀ ਨਹੀਂ ਸਿੱਖੀ ਜਾ ਸਕਦੀ ।ਇਹ ਪਰਮਾਤਮਾ ਦੇ ਪਿਆਰ ਨਾਲ ਸਿੱਖੀ ਜਾ ਸਕਦੀ ਹੈ ,ਆਪਣੇ ਆਪ ਦਾ ਗਿਆਨ ਪ੍ਰਾਪਤ ਕਰਕੇ, ਅਤੇ ਜਿੰਦਗੀ ਦੀ ਸਚਾਈ ਨੂੰ ਸਮਝਣ ਨਾਲ ਸਿੱਖੀ ਜਾ ਸਕਦੀ ਹੈ ।

ਸਚਾਈ ਦੀ ਪ੍ਰਾਪਤੀ ਵੱਲ ਪਹਿਲਾ ਕਦਮ ਕਿਤਾਬਾਂ ਦੁਆਰਾ ਨਹੀਂ ਸਿੱਖਿਆ ਜਾ ਸਕਦਾ ,ਜਾਂ ਇੱਕ ਅਧਿਆਪਕ ਦੁਆਰਾ ਪ੍ਰਦਾਨ ਨਹੀਂ ਕੀਤਾ ਜਾਂਦਾ ।ਇਹ ਜਰੂਰ ਹੀ ਆਪਣੇ ਆਪ ਹੀ ,ਕਹਿ ਲਵੋ ਕਿ ਸੱਚ ਪ੍ਰਤੀ ਪਿਆਰ ਨਾਲ ਆਉਂਦਾ ਹੈ ।ਦੂਸਰਾ ਕਦਮ ਹੈ ਇਸ ਦੀ ਭਾਲ ਕਰਨਾ: ਤੀਸਰਾ ਕਦਮ ਅਸਲ ਪ੍ਰਾਪਤੀ ਹੈ।ਕਿਸ ਤਰਾਂ ਕੋਈ ਪ੍ਰਾਪਤ ਕਰ ਸਕਦਾ  ਹੈ ? ਸੱਚ ਨੂੰ ਪਾਉਣ ਲਈ ਇੱਕ ਵਿਅਕਤੀ ਨੂੰ ਜਰੂਰ ਹੀ ਆਪਣੀ ਜਿੰਦਗੀ ਵੀ ਸਚਿਆਰੀ ਬਣਾਉਣੀ  ਪੈਂਦੀ ਹੈ  …ਕੁਦਰਤੀ ਆਦਮੀ ਦੀ ਅਵਸਥਾ ਵਿੱਚੋਂ ਲੰਘਦਿਆਂ,ਸੱਚ ਦੇ ਪਿਆਰੇ ਦੀ ਅਵਸਥਾ ਵਿੱਚੋਂ ਲੰਘਦਿਆਂ ਅਤੇ ਸੱਚ ਦੇ ਪਿੱਛੇ ਅਭਿਆਗਤ ਬਣਕੇ ,ਇੱਕ ਸੱਚ ਨੂੰ ਬਿਆਨ ਕਰਨ ਲੱਗ ਪੈਂਦਾ ਹੈ …ਉਹ ਇਹ ਸਮਝਣਾ ਸ਼ੁਰੂ ਕਰ ਦਿੰਦਾ ਹੈ ਕਿ ਮਹਾਨ ਅਧਿਆਪਕਾਂ ਨੇ ਕਿ ਸਿਖਾਇਆ ਹੈ ।ਤਦ ਉਹ ਇੱਕ ਦੂਸਰੇ ਧਰਮਾਂ ਪ੍ਰਤੀ ਸ਼ਹਿਣਸ਼ੀਲ ਬਣ ਜਾਂਦਾ ਹੈ ਕੁਝ ਵੀ ਹੁਣ ਅਜਨਬੀ ਨਹੀਂ ਦਿਸਦਾ ।ਕੁਝ ਵੀ ਅਚੰਭਾ ਨਹੀਂ ਹੁੰਦਾ ।ਕਿਉਂਕਿ ਹੁਣ ਉਹ ਇੱਕ ਆਦਮੀ ਦੇ ਅੰਦਰਲੇ ਸੁਭਾਅ ਨੂੰ ਜਾਨਣਾ ਸ਼ੁਰੂ ਕਰ ਦਿੰਦਾ ਹੈ :ਉਹ ਹਰ ਕ੍ਰਿਆ ਪਛਲੇ ਕਾਰਨ ਨੂੰ ਵੇਖ ਲੈਂਦਾ ਹੈ।ਇਸ ਲਈ ਸ਼ਹਿਣਸ਼ੀਲਤਾ ਅਤੇ ਮੁਆਫ ਕਰ ਦੇਣਾ ਅਤੇ ਦੂਸਰਿਆਂ ਨੂੰ ਜਾਨਣ ਦੀ ਸਮਝ ਕੁਦਰਤੀ ਤੌਰ ਤੇ ਆਉਂਦੀ ਹੈ।ਉਹ ਵਿਅਕਤੀ ਜੋ ਸੱਚ ਨੂੰ ਜਾਣਦਾ ਹੈ ਸਭ ਤੋਂ ਵੱਧ ਸਹਿਣਸ਼ੀਲ ਹੁੰਦਾ ਹੈ।ਉਹ ਸੱਚ ਨੂੰ ਜਾਨਣ ਵਾਲਾ ਹੁੰਦਾ ਹੈ ਜੋ ਮੁਆਫ ਕਰਨ ਵਾਲਾ ਹੁੰਦਾ ਹੈ,ਇਹ ਸੱਚ ਨੂੰ ਜਾਨਣ ਵਾਲਾ ਹੁੰਦਾ ਹੈ ਜੋ ਦੂਸਰੇ ਦੇ ਸੋਚਣ ਦੇ ਤਰੀਕੇ ਅਨੁਸਾਰ ਸੋਚਦਾ ਹੈ।ਇਹ ਸੱਚ ਨੂੰ ਜਾਨਣ ਵਾਲਾ ਹੁੰਦਾ ਹੈ ਜੋ ਉਸੇ ਵੇਲੇ ਆਪਣੇ ਵਿਚਾਰ ਨਹੀਂ ਪ੍ਰਗਟ ਕਰਦਾ ,ਕਿਉਂਕਿ ਉਹ ਦੂਸਰਿਆਂ ਦੇ ਵਿਚਾਰਾਂ  ਦਾ ਆਦਰ ਕਰਦਾ ਹੈ ।

ਜਦ ਆਦਮੀ ਆਪਣੇ ਅੰਦਰ ਦਾ ਬੋਧ ਪ੍ਰਾਪਤ ਕਰ ਲੈਂਦਾ ਹੈ,ਉਹ ਦੂਸਰਿਆਂ ਦੇ ਦਿਲਾਂ ਦਾ ਬੋਧ ਵੀ ਕਰ ਲੈਂਦਾ ਹੈ ।ਰਮਜਾਂ ਜਾਂ ਗੁਝੀਆਂ ਸਕਤੀਆਂ ਨੂੰ ਜਾਨਣ ਦੀ ਇੱਛਾ ਹੁਣ ਅਲੋਪ ਹੋ ਜਾਂਦੀ ਹੈ , ਕਿਉਂਕਿ ਉਹ, ਇਹ ਸਾਰੀ ਸਕਤੀ ਨੂੰ ਇੱਕ ਸੱਚ ਵਿੱਚ ਦੇਖਣਾ ਸ਼ੁਰੂ ਕਰ ਦਿੰਦਾ ਹੈ,ਸੱਚ ਨੂੰ ਪਿਆਰ ਕਰਨ, ਸੱਚ ਨੂੰ ਖੋਜਣ ,ਸੱਚ ਦੀ ਭਾਲ ਕਰਨ, ਸਚਿਆਰੀ ਜਿੰਦਗੀ ਜੀਊਣਾ ਸ਼ੁਰੂ ਕਰ ਦਿੰਦਾ ਹੈ ।ਅਤੇ ਇਹ ਹੈ ਜੋ ਸਾਰੇ ਦਰਵਾਜਿਆਂ ਨੂੰ ਖੋਲ੍ਹਦਾ ਹੈ

ਹਜਰਤ ਇਨਾਇਤ ਖਾਨ ਦੁਆਰਾ ਵਿਆਖਿਆ ਪੀਰ -ਓ – ਮੁਰਸ਼ਦ ਇਨਾਇਤ ਖਾਨ :