18. ਹੁਕਮ – ਏਕ ਨਾਮ ਹੁਕਮ ਹੈ

            ਏਕੋ ਨਾਮ ਹੁਕਮ ਹੈ

            ਇਕ ਨਾਮ ਪ੍ਰਮਾਤਮਾ ਦਾ ਹੁਕਮ ਹੈ

               ਪੰਨਾ ਨੰ: 71

ਅਨਾਦੀ ਸ਼ਬਦ ਹੁਕਮਗੁਰਬਾਣੀ ਵਿਚ ਬਹੁਤ ਸਾਰੇ ਸਲੋਕਾਂ ਵਿਚ ਲਿਖਿਆ ਗਿਆ ਹੈ ਅਤੇ ਧਾਰਮਿਕ ਰੀਤਾਂ ਵਿਚ ਇਸਦਾ ਬਹੁਤ ਆਮ ਪ੍ਰਯੋਗ ਕੀਤਾ ਗਿਆ ਹੈ

           

ਆਮ ਆਦਮੀ ਦੀ ਭਾਸ਼ਾ ਵਿਚ ਇਹ ਆਮ ਤੌਰ ਤੇ ਪ੍ਰਮਾਤਮਾ ਦੀ ਇੱਛਾ ਵਜੋਂ ਲਿਆ ਜਾਂਦਾ ਹੈ ਪਰ ਇਹ ਸ਼ਬਦ ਹੁਕਮਦੇ ਪਿੱਛੇ ਬਹੁਤ ਗੂੜ ਬ੍ਰਹਮ, ਭਾਵ ਲੁਕਿਆ ਹੋਇਆ ਹੈ ਇਸ ਸਰਵ ਸ਼ਕਤੀਮਾਨ ਦੇ ਆਪਣੇ ਆਪ ਦੀ ਤੋਂ ਘੱਟ ਮਹੱਤਤਾ ਨਹੀਂ ਹੈ ਅਸਲ ਵਿਚ ਸ਼ਬਦ ਹੁਕਮਇਨ੍ਹਾਂ ਵਿਸ਼ਾਲ ਹੈ ਜਿੰਨਾ ਕਿ ਅਕਾਲ ਪੁਰਖ ਆਪਣੇ ਆਪ ਵਿਚ ਹੈ, ਸ਼ਬਦ ਹੁਕਮਦਾ ਕੋਈ ਘੇਰਾ ਸੀਮਾ, ਡੂੰਘਾਈ ਜਾਂ ਹੱਦ ਨਹੀਂ ਇਹ ਆਪਣੇ ਆਪ ਵਿਚ ਪਾਰ ਬ੍ਰਹਮ ਪਰਮੇਸ਼ਰ ਦੀ ਤਰ੍ਹਾਂ ਇਕ ਪੂਰਾ ਵਿਆਪਕ ਅਨਾਦੀ ਸੱਚ ਹੈ ਇਹ ਕਿਸੇ ਵੀ ਤਰ੍ਹਾਂ: ਅਕਾਲ ਪੁਰਖ ਤੋਂ ਵੱਖ ਨਹੀਂ ਹੈ

            ਹੁਕਮ ਦੀ ਹੋਂਦ ਤੋਂ ਪ੍ਰਮਾਤਮਾ ਦੀ ਹੋਂਦ ਅਤੇ ਸਮਰਥਾ ਤੋਂ ਹੈ

           

ਭਾਵੇਂ ਇਹ ਪਾਰ ਬ੍ਰਹਮ ਪਰਮੇਸ਼ਰ ਦਾ ਅਕਥ ਕਥਾ ਹੈ ਅਤੇ ਸ਼ਬਦਾਂ ਵਿਚ ਵਰਣਿਤ ਨਹੀਂ ਕੀਤਾ ਜਾ ਸਕਦਾ ਹੈ ਇਹ ਸ਼ਬਦਾਂ ਵਿਚ ਸਮਝਿਆ ਵੀ ਨਹੀਂ ਜਾ ਸਕਦਾ ਹੈ, ਇਹ ਕੇਵਲ ਸਾਡੇ ਹਿਰਦੇ ਮਨ ਅਤੇ ਰੂਹ ਦੀ ਅਧਿਆਤਮਿਕ ਅਤੇ ਬ੍ਰਹਮ ਵਿਕਾਸ ਨਾਲ ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਅਸੀਂ ਇਸ ਬਹੁਤ ਸ਼ਕਤੀਸ਼ਾਲੀ, ਨਿਸ਼ਚਿਤ ਰੂਪ ਵਿਚ ਇਸ ਸਭ ਤੋਂ ਸ਼ਕਤੀਸ਼ਾਲੀ ਸ਼ਬਦ ਗੁਰੂ ਹੁਕਮਦੀਆਂ ਗਹਿਰਾਈਆਂ ਨੂੰ ਮਾਪਣ ਦੀ ਕੋਸ਼ਿਸ਼ ਕਰਾਂਗੇ

           

ਕ੍ਰਿਪਾ ਕਰਕੇ ਇਹ ਜਾਣ ਲਵੋ ਕਿ ਗੁਰਬਾਣੀ ਦਾ ਹਰ ਸ਼ਬਦ ਆਪਣੇ ਆਪ ਵਿਚ ਗੁਰੂ ਹੈ ਜਿਵੇਂ ਕਿ ਸ਼ਬਦ ਗੁਰਬਾਣੀ ਇਕ ਗੁਰੂ ਹੈ ਕਿਉਂਕਿ ਇਹ ਅਕਾਲ ਪੁਰਖ ਦੇ ਸ਼ਬਦ ਹਨ ਇਸ ਵਿਚ ਬੇਅੰਤ ਸੱਚ ਦਾ ਤੱਤ ਹੈ ਅਤੇ ਹਰ ਸ਼ਬਦ ਵਿਚ ਬੇਅੰਤ ਅਨਾਦੀ ਸੱਚ ਦੀ ਬਹੁਲਤਾ ਗੁਰੂ ਦਾ ਕਿਰਦਾਰ ਨਿਭਾਉਂਦੀ ਹੈਹਰ ਸ਼ਬਦ ਸਾਨੂੰ ਬ੍ਰਹਮ ਗਿਆਨ ਦਿੰਦਾ ਹੈ ਜਿਹੜਾ ਸਾਡੇ ਅੰਦਰੋਂ ਹਨੇਰੇ ਨੂੰ ਦੂਰ ਭਜਾਉਂਦਾ ਹੈ ਅਤੇ ਬ੍ਰਹਮ ਗਿਆਨ ਦੇ ਰਾਹੀਂ ਸਾਨੂੰ ਬ੍ਰਹਮ ਜੋਤ ਪ੍ਰਧਾਨ ਕਰਦਾ ਹੈ ਜਦੋਂ ਰੋਜ਼ਾਨਾ ਜੀਵਨ ਵਿਚ ਇਸਦਾ ਅਮਲ ਹੁੰਦਾ ਹੈ ਤਾਂ ਇਹ ਸਾਨੂੰ ਅੰਦਰੋਂ ਸਾਫ ਕਰ ਦਿੰਦਾ ਹੈ ਅਤੇ ਸਾਨੂੰ ਸਰਵ ਸ਼ਕਤੀਮਾਨ ਦੇ ਨੇੜੇ ਲਿਆਉਂਦਾ ਹੈ, ਕ੍ਰਿਪਾ ਕਰਕੇ ਇਸਨੂੰ ਯਕੀਨੀ ਰੂਪ ਵਿਚ ਲੈ ਲਵੋ ਕਿ ਗੁਰਬਾਣੀ ਦਾ ਹਰ ਸ਼ਬਦ ਸੰਪੂਰਨ ਅਤੇ ਪੂਰਨ ਅਨਾਦੀ ਸੱਚ ਹੈ ਪਿਆਰ, ਪੂਰਨ ਵਿਸ਼ਵਾਸ, ਦ੍ਰਿੜਤਾ, ਭਰੋਸੇ ਅਤੇ ਯਕੀਨ ਨਾਲ ਪ੍ਰਯੋਗ ਤੁਹਾਨੂੰ ਸਰਵ ਸ਼ਕਤੀਮਾਨ ਨਾਲ ਏਕ ਕਰ ਦਏਗਾ

§         ਇਸ ਅਨਾਦੀ ਸੱਚ ਦਾ ਪ੍ਰਯੋਗ ਤੁਹਾਨੂੰ ਉਸ ਅਕਾਲ ਪੁਰਖ ਵਿਚ ਵਿਲੀਨ ਕਰ ਦੇਵੇਗਾ

§         ਗੁਰਬਾਣੀ ਤੇ ਅਮਲ ਤੁਹਾਡੇ ਮਨ ਨੂੰ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਲੈ ਆਵੇਗਾ

§         ਗੁਰਬਾਨੀ ਤੇ ਅਮਲ ਤੁਹਾਡੀ ਰੂਹ ਅਤੇ ਮਨ ਦਾ ਪੰਜ ਦੂਤਾਂ ਅਤੇ ਇਛਾਵਾਂ ਵਰਗੇ ਮਾਨਸਿਕ ਰੋਗਾਂ ਤੋਂ ਇਲਾਜ ਕਰੇਗੀ

           

ਤੁਹਾਡੇ ਜੀਵਨ ਵਿਚ ਸ਼ਬਦ ਗੁਰੂ ਦਾ ਪ੍ਰਯੋਗ ਤੁਹਾਡੇ ਮਨ ਨੂੰ ਜਿੱਤ ਲਵੇਗਾ ਮਨ ਜੋਤ ਸਰੂਪ ਬਣ ਜਾਵੇਗਾ ਤੁਹਾਡੀ ਆਪਣੀ ਮਤ ਖਤਮ ਹੋ ਜਾਵੇਗੀ ਤੁਹਾਡਾ ਮਨ ਖਤਮ ਹੋ ਜਾਵੇਗਾ ਕੇਵਲ ਗੁਰਮਤ ਦਾ ਪਸਾਰਾ ਹੋਵੇਗਾ ਸਾਡੀਆਂ ਸਾਰੀਆਂ ਪੰਜ ਗਿਆਨ ਇੰਦਰੀਆਂ ਪੂਰਨ ਹੁਕਮ, ਪਰਮ ਜੋੜ, ਪੂਰਨ ਪ੍ਰਕਾਸ਼, ਪਾਰ ਬ੍ਰਹਮ ਦੇ ਨਿਰਮੂਲ ਸਰੂਪ ਦੇ ਸਿੱਧੇ ਨਿਯੰਤਰਣ ਅਧੀਨ ਆ ਜਾਣਗੀਆਂ

           

ਅਤੇ ਤੁਹਾਡਾ ਹਿਰਦਾ ਇਕ ਸੰਤ ਹਿਰਦਾ ਬਣ ਜਾਵੇਗਾ ਤੁਹਾਡਾ ਰੋਮ ਰੋਮ ਰੋਸ਼ਨ ਹੋ ਜਾਵੇਗਾ ਅਤੇ ਨਾਮ ਸਿਮਰਨ ਵਿੱਚ ਵਿਲੀਨ ਹੋ ਜਾਵੇਗਾ ਸਾਡੇ ਦਸਮ ਦੁਆਰ ਸਮੇਤ ਸਾਰੇ ਬਜਰ ਕਪਾਟ ਅਤੇ ਸਤਿ ਸਰੋਵਰ ਇਲਾਹੀ ਜੋਤ ਨਾਲ ਖੁੱਲ ਜਾਣਗੇ ਤੁਸੀਂ ਆਪਣੇ ਦਸਮ ਦੁਆਰ ਅੰਦਰ ਅਨਾਦਿ ਨਾਦ ਅਖੰਡ ਕੀਰਤਨ ਦਾ ਆਨੰਦ ਮਾਣੋਗੇ ਤੁਹਾਡੀ ਸਾਰੀ ਪਦਾਰਥਕ ਦੇਹੀ ਤੁਹਾਡੀ ਰੂਹ ਅੰਮ੍ਰਿਤ ਨਾਲ ਭਰ ਜਾਵੇਗੀ ਤੁਸੀਂ ਇਕ ਪੂਰਨ ਸਚਿਆਰੀ ਰੂਹ ਬਣ ਜਾਓਗੇ ਅਤੇ ਕੇਵਲ ਬੇਅੰਤ ਅਨਾਦੀ ਸੱਚ ਨੂੰ ਹੀ ਵੇਖੋਗੇ, ਬੋਲੋਗੇ, ਪੇਸ਼ ਕਰੋਗੇ ਅਤੇ ਫੈਲਾਓਗੇ ਤੁਸੀਂ ਜੀਵਨ ਮੁਕਤ ਬਣ ਜਾਉਗੇ ਅਤੇ ਆਪਣੇ ਜੀਵਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰੋਗੇ

ਕ੍ਰਿਪਾ ਕਰਕੇ ਹਮੇਸ਼ਾ ਮਨ ਵਿਚ ਰੱਖੋ ਕਿ ਤੁਹਾਡੀ ਅਧਿਆਤਮਿਕ ਤਰੱਕੀ ਗੁਰ, ਗੁਰੂ ਗੁਰਬਾਣੀ ਉੱਤੇ ਤੁਹਾਡੇ ਪੱਕੇ ਵਿਸ਼ਵਾਸ, ਦ੍ਰਿੜਤਾ, ਭਰੋਸੇ, ਅਤੇ ਯਕੀਨ ਉੱਤੇ ਨਿਰਭਰ ਕਰਦੀ ਹੈ ਅਤੇ ਤੁਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਕਿੰਨਾ ਲਾਗੂ ਕਰਦੇ ਹੋ, ਤੁਸੀਂ ਹੁਕਮ ਪ੍ਰਤੀ ਕਿੰਨਾ ਸਨਮਾਨ, ਸਤਿਕਾਰ ਅਤੇ ਪਾਲਣ ਕਰਦੇ ਹੋ, ਮੂਲ ਰੂਪ ਵਿਚ ਅਕਾਲ ਪੁਰਖ ਦਾ ਹਰ ਸ਼ਬਦ ਇਕ ਹੁਕਮ ਹੈ

ਜਿਵੇਂ ਕਿ ਇੱਕ ਰਾਜੇ ਦੀ ਹੋਂਦੀ ਉਸਦੀਆਂ ਹੁਕਮਰਾਨੀ ਸ਼ਕਤੀਆਂ ਕਾਰਨ ਹੁੰਦੀ ਹੈ, ਉਸੇ ਤਰ੍ਹਾਂ ਹੀ ਕਿਸੇ ਵੀ ਸੰਪਰਕ ਪਦਵੀ ਦੀ ਹੋਂਦ ਉਸਦੀਆਂ ਪ੍ਰਾਪਤ ਕੀਤੀਆਂ ਹੁਕਮਰਾਨੀ ਸ਼ਕਤੀਆਂ ਕਾਰਨ ਹੁੰਦੀ ਹੈ, ਉਸਦੇ ਅਧਿਕਾਰਾਂ ਕਰਕੇ ਹੁੰਦੀ ਹੈ ਅਤੇ ਜਿਵੇਂ ਹੀ ਇਹਨਾਂ ਹੁਕਮਰਾਨੀ ਸ਼ਕਤੀਆਂ ਅਤੇ ਅਧਿਕਾਰਾਂ ਦਾ ਖ਼ਾਤਮਾ ਹੁੰਦਾ ਹੈ ਉਦੋਂ ਹੀ ਕਿਸੇ ਰਾਜ ਜਾਂ ਸੰਸਾਰਕ ਪਦਵੀ ਦਾ ਖ਼ਾਤਮਾ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਸਰਵ ਸ਼ਕਤੀਮਾਨ ਦੀ ਹੋਂਦ ਉਸਦੀਆਂ ਬ੍ਰਹਮ ਸ਼ਕਤੀਆਂ ਕਾਰਨ ਹੈ ਅਤੇ ਉਸਦੀਆਂ ਇਹਨਾਂ ਮਹਾਨ ਸ਼ਕਤੀਆਂ ਕਾਰਨ ਹੀ ਉਸਨੂੰ ਸਰਬ ਕਲਾ ਭਰਪੂਰ ਕਿਹਾ ਜਾਂਦਾ ਹੈ

ਉਸਦੀ ਸਰਵ ਉੱਚਤਾ ਉਸਦੀ ਬ੍ਰਹਮ ਸ਼ਕਤੀਆਂ ਕਾਰਨ ਹੈ, ਇਸੇ ਕਰਕੇ ਉਹ ਕਹਾਉਂਦਾ ਹੈ :

·         ਸਭਿ ਰਾਜਨ ਕੇ ਰਾਜੇ

·         ਸੱਚਾ ਪਾਤਸ਼ਾਹ

·         ਸਰਬ ਜੀਆਂ ਕਾ ਦਾਤਾ

·         ਪਾਲਨਹਾਰਾ

·         ਜਨਮਦਾਤਾ

·         ਪਾਤਸ਼ਾਹੀ ਪਾਤਸ਼ਾਹ

·         ਲੋਕ ਪਰਲੋਕ ਦਾ ਰਾਜਾ

ਉਸਦੀਆਂ ਸਾਰੀਆਂ ਬ੍ਰਹਮੀ ਸ਼ਕਤੀਆਂ ਉਸਦੀਆਂ ਹੁਕਮਰਾਨੀ ਸ਼ਕਤੀਆਂ ਨੂੰ ਸਥਾਪਿਤ ਕਰਦੀਆਂ ਹਨ, ਜਿਹੜੀ ਕਿ ਗੁਰਬਾਣੀ ਵਿਚ ਸ਼ਬਦ ਹੁਕਮਵਜੋਂ ਵਰਣਿਤ ਹਨ ਉਸ ਦੀਆਂ ਸਾਰੀਆਂ ਸ਼ਕਤੀਆਂ ਕੇਵਲ ਤੇ ਕੇਵਲ ਅਨਾਦੀ ਪਰਮ ਸੱਤ ਸ਼ਬਦ ਸਤਿਦੇ ਨੀਂਹ ਪੱਥਰ ਤੇ ਖੜੀਆਂ ਹਨ ਮੂਲ ਮੰਤਰ ੴ ਸਤਿਨਾਮੁਵਿਚ, ਜਿਹੜਾ ਉਸ ਦੇ ਨਿਰਗੁਨ ਸਰੂਪ, ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਪੇਸ਼ ਕਰਦਾ ਹੈ ਅਤੇ ਉਸਦੀ ਬ੍ਰਹਮੀ ਹੁਕਮਰਾਨੀ ਸ਼ਕਤੀਆਂ ਦੀ ਉੱਤਮਤਾ ਦੁਆਰਾ ਜਿਹੜੀਆਂ ਹੁਕਮਤੋਂ ਬਿਨਾਂ ਕੁਝ ਨਹੀਂ, ਉਸਦਾ ਰਾਜ ਕਦੇ ਖਤਮ ਨਹੀਂ ਹੁੰਦਾ ਹੈ, ਉਸਦਾ ਰਾਜ ਪਰਮ ਅਤੇ ਅਨਾਦੀ ਹੈ, ਉਸਦਾ ਰਾਜ ਸ਼ੁਰੂਆਤ ਤੋਂ ਹੀ ਉੱਥੇ ਹੈ, ਬ੍ਰਹਿਮੰਡ ਦੀ ਸ਼ੁਰੂਆਤ ਤੋਂ ਅਤੇ ਹੁਣ ਵੀ ਹਾਜ਼ਰ ਹੈ ਅਤੇ ਆਉਣ ਵਾਲੇ ਯੁੱਗਾਂ ਵਿਚ ਵੀ ਰਹੇਗਾ, ਉਸਦਾ ਰਾਜ ਸਦਾ ਸਦਾ ਲਈ ਰਹੇਗਾ

           

ਸਿਰਜਣਾ ਦੇ ਹੋਣ ਤੋਂ ਪਹਿਲਾਂ ਅਕਾਲ ਪੁਰਖ 36 ਯੁੱਗਾਂ ਤੱਕ ਸੁੰਨ ਸਮਾਧੀ ਵਿਚ ਬੈਠੇ ਰਹੇ ਸਨ, ਮੂਲ ਰੂਪ ਵਿਚ ਉਹ ਸਮੇਂ ਦੇ ਇਕ ਅਗਿਆਤ ਕਾਲ ਤੱਕ ਸੁੰਨ ਸਮਾਧੀ ਵਿਚ ਸਨ, ਅਤੇ ਪਹਿਲਾਂ ਉਸਨੇ ਆਪਣੀ ਸਿਰਜਣਾ ਕੀਤੀ ਅਤੇ ਫਿਰ ਉਸਨੇ ਆਪਣੇ ਨਾਮ ਦੀ ਸਿਰਜਣਾ ਕੀਤੀ ਤਦ ਬਾਕੀ ਰਚਨਾਵਾਂ ਹੋਈਆਂ, ਇਸ ਲਈ ਪਹਿਲਾ ਹੁਕਮਉਸਦੀ ਆਪਣੀ ਸਿਰਜਣਾ ਸੀ ਅਤੇ ਉਸਦੇ ਨਾਮ ਦੀ ਸਿਰਜਣਾ ਸੀ, ਇਸੇ ਕਰਕੇ ਨਾਮ ਇੰਨਾ ਸ਼ਕਤੀਸ਼ਾਲੀ ਹੈ ਜਿੰਨਾ ਕਿ ਉਹ ਆਪ, ਨਾਮ ਕੋਲ ਬੇਅੰਤ ਸ਼ਕਤੀਆਂ ਹਨ, ਨਾਮ ਸਾਰੀਆਂ ਸਿਰਜਨਾਵਾਂ ਦਾ ਆਰੰਭ ਹੈ, ਅਤੇ ਇਸੇ ਕਰਕੇ ਨਾਮ ਸਭ ਤੋਂ ਉੱਚਾ ਹੁਕਮਹੈ – ਏਕ ਨਾਮੁ ਹੁਕਮ ਹੈ

ਸਾਰੀ ਬ੍ਰਹਮਤਾ ਅਤੇ ਅਧਿਆਤਮਿਕਤਾ ਨਾਮ ਦੇ ਦੁਆਲੇ ਘੁੰਮਦੀ ਹੈ :

      ਬਿਨੁ ਨਾਵੈ ਨਾਹਿ ਕੋ ਖਾਉ

ਸਾਰੀ ਸ੍ਰਿਸ਼ਟੀ ਨਾਮ ਤੇ ਅਧਾਰਿਤ ਹੈ ਸਾਰੀ ਸ੍ਰਿਸ਼ਟੀ ਵਿਚ ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿਹੜੀ ਨਾਮ ਦੀ ਬੁਨਿਆਦ ਤੋਂ ਬਿਨਾਂ ਖੜੀ ਹੋਵੇ ਅਨਾਦੀ ਸਤਿ ਦੀ ਬੁਨਿਆਦ ਤੋਂ ਬਿਨਾਂ ਜਿਹੜਾ ਨਾਮ ਹੈ ਸਾਰੀ ਗੁਰਬਾਣੀ ਨਾਮ ਦੀ ਮਹਿਮਾ ਹੈ ਗੁਰਬਾਣੀ ਦਾ ਹਰ ਸ਼ਬਦ ਸਾਨੂੰ ਹੇਠਾਂ ਆਰੰਭ ਨਾਮ ਵਿੱਚ ਲੈ ਜਾਂਦਾ ਹੈ ਨਾਮ ਅੰਮ੍ਰਿਤ ਹੈ, ਜਿਹੜਾ ਕਦੇ ਮਰਦਾ ਨਹੀਂ, ਅਨਾਦੀ ਹੈ, ਸਦਾ ਹਾਜ਼ਰ, ਅਨਾਸ਼ਵਾਨ, ਅਨਾਦੀ ਸਤਿ, ਪਰਮ ਸਤਿ ਅਤੇ ਕੇਵਲ ਨਾਮ ਸਿਮਰਨ ਨਾਲ ਅਸੀਂ ਅਧਿਆਤਮਿਕ ਸੰਸਾਰ ਦੀਆਂ ਪਰਮ ਉਚਾਈਆਂ ਨੂੰ ਛੂਹ ਸਕਦੇ ਹਾਂ

           

ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੀਆਂ ਬੇਅੰਤ ਹੁਕਮਰਾਨੀ ਸ਼ਕਤੀਆਂ ਦੇ ਅੰਦਰ ਕੰਮ ਕਰਦੀ ਹੈ, ਜਿਹੜੀ ਦੁਬਾਰਾ ਅਕਾਲ ਪੁਰਖ ਦਾ ਹੁਕਮਕਹਾਉਂਦੀ ਹੈ, ਹਰ ਚੀਜ ਜਿਹੜੀ ਸਾਡੇ ਨਾਲ ਜਾਂ ਸਾਡੇ ਦੁਆਲੇ ਵਾਪਰਦੀ ਹੈ ਹੁਕਮਹੈ ਹਰ ਚੀਜ਼ ਜੋ ਅਸੀਂ ਕਰਦੇ ਹਾਂ ਹੁਕਮਅੰਦਰ ਹੈ ਸਾਡੀ ਕਿਸਮਤ ਉਸਦੇ ਹੁਕਮਦੁਆਰਾ ਚਲਾਈ ਜਾਂਦੀ ਹੈ ਇਕ ਰਾਜ ਦੀ ਤਰ੍ਹਾਂ ਸ਼ਾਸਨ ਨੂੰ ਚਲਾਉਣ ਦੀ ਤਰ੍ਹਾਂ ਇਸਦਾ ਇਕ ਰਾਜਾ ਅਤੇ ਰਾਜ ਖੇਤਰ ਹੁੰਦਾ ਹੈ, ਆਪਣੇ ਕਾਨੂੰਨ ਅਤੇ ਨੀਤੀਆਂ ਹੁੰਦੀਆਂ ਹਨ, ਸਰਕਾਰ ਅਤੇ ਸ਼ਾਸਨ ਨੂੰ ਚਲਾਉਣ ਲਈ ਆਪਣੀ ਪ੍ਰਣਾਲੀ ਅਤੇ ਸੰਗਠਨ ਹੁੰਦੇ ਹਨ ਇਸੇ ਤਰੀਕੇ ਨਾਲ ਲੋਕ ਪਰਲੋਕ ਦਾ ਰਾਜਾ, ਬੇਅੰਤ, ਪਾਰ ਬ੍ਰਹਮ ਪਰਮੇਸ਼ਰ ਨੇ ਪਰਮ ਸੱਚ ਨੂੰ ਚਲਾਉਣ ਲਈ ਆਪਣਾ ਬ੍ਰਹਮ ਖੇਤਰ ਅਤੇ ਬ੍ਰਹਮ ਕਾਨੂੰਨ ਅਤੇ ਬ੍ਰਹਮ ਨੀਤੀਆਂ ਸਥਾਪਿਤ ਕੀਤੀਆਂ ਅਤੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਪਾਲਣ ਲਈ ਗੁਰਬਾਣੀ ਦੀ ਸੂਰਤ ਵਿਚ ਇਹਨਾਂ ਬ੍ਰਹਮ ਸੰਵਿਧਾਨ ਅਤੇ ਬ੍ਰਹਮ ਨਿਯਮਾਂ ਨੂੰ ਬੜੀ ਦਿਆਲਤਾ ਨਾਲ ਪੇਸ਼ ਕੀਤਾ ਹੈ

           

ਸਥਿਰ ਰਹਿਣਾ, _____, ਅੰਦਰੋਂ ਸਾਫ ਰਹਿਣਾ, ਸ਼ਾਂਤ ਅਤੇ ਪੂਰਨ ਸ਼ਾਂਤੀ ਵਿਚ ਰਹਿਣਾ, ਜੋਤ ਸਰੂਪ, ਸਾਰੇ ਸੰਸਾਰਕ ਦੁੱਖਾਂ ਅਤੇ ਸੁੱਖਾਂ ਤੋਂ ਉੱਚਾ ਰਹਿਣਾ ਸਾਰੇ ਮਾਨਸਿਕ ਅਤੇ ਸਰੀਰਕ ਤੱਤਾਂ ਤੋਂ ਉੱਚਾ ਰਹਿਣਾ ਸਾਡੀ ਪਾਲਣਾ ਕਰਨ ਲਈ ਉਸਦੇ ਬ੍ਰਹਮ ਸੰਵਿਧਾਨ ਅਤੇ ਉਸਦੇ ਬ੍ਰਹਮ ਨਿਯਮਾਂ ਦੇ ਸੁਨਹਿਰੀ ਕਾਨੂੰਨ ਹਨ

           

ਉਸਦੇ ਸੰਵਿਧਾਨ ਕਾਨੂੰਨਾਂ ਦੀ ਪਾਲਣਾ ਜਿਹੜੀ ਕਿ ਕੁਝ ਨਹੀਂ ਕੇਵਲ ਗੁਰਬਾਣੀ ਵਿਚ ਦਿੱਤੇ ਬ੍ਰਹਮ ਨਿਯਮ ਹਨ ਬ੍ਰਹਮ ਗਿਆਨ, ਅਸਲੀ ਗੁਰਮਤ ਹੈ ਅਸੀਂ ਮਾਇਆ ਨੂੰ ਜਿੱਤ ਸਕਦੇ ਹਾਂ, ਅਸੀਂ ਪੰਜ ਦੂਤਾਂ ਅਤੇ ਸਾਰੀਆਂ ਇੱਛਾਵਾਂ ਨੂੰ ਜਿੱਤ ਸਕਦੇ ਹਾਂ, ਅਸੀਂ ਆਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਅਤੇ ਸਰਵ ਸ਼ਕਤੀਮਾਨ ਨਾਲ ਇਕ ਹੋ ਸਕਦੇ ਹਾਂ

           

ਜਦੋਂ ਅਸੀਂ ਇਹਨਾਂ ਬ੍ਰਹਮ ਨਿਯਮਾਂ ਅਤੇ ਬ੍ਰਹਮ ਗਿਆਨ ਦੀ ਪਾਲਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਭਾਗ ਸਾਫ ਹੋ ਜਾਂਦੇ ਹਨ ਅਤੇ ਸਰਵ ਸ਼ਕਤੀਮਾਨ ਵੱਲ ਨਿਰਦੇਸਿਤ ਹੋ ਜਾਂਦੇ ਹਨ ਗੁਰ ਅਤੇ ਗੁਰੂ ਦੀ ਮਤ ਨਾਲ ਸਾਡੇ ਸਾਰੇ ਕਰਮ ਸਤਿ ਦੇ ਰਸਤੇ ਵੱਲ ਮੁੜ ਜਾਂਦੇ ਹਨ, ਅਸੀਂ ਸਚਿਆਈ ਨਾਲ ਵਿਵਹਾਰ ਕਰਨ ਲੱਗਦੇ ਹਾਂ, ਅਸੀਂ ਕੇਵਲ ਤੇ ਕੇਵਲ ਸਤਿ ਦੇਖਦੇ, ਬੋਲਦੇ ਅਤੇ ਸੁਣਦੇ ਹਾਂ, ਅਸੀਂ ਸੱਚ ਨੂੰ ਪੇਸ਼ ਕਰਦੇ ਹਾਂ ਅਤੇ ਸਭ ਤੋਂ ਉੱਤੇ ਅਸੀਂ ਸੱਚ ਦਾ ਪ੍ਰਚਾਰ ਕਰਦੇ ਹਾਂ ਅਤੇ ਸੱਚ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ ਇਸ ਤਰ੍ਹਾਂ ਕਰਕੇ ਅਸੀਂ ਸੱਚ ਦੀ ਕਮਾਈ ਕਰਦੇ ਹਾਂ ਅਤੇ ਸੱਚ ਬਣ ਜਾਂਦੇ ਹਾਂ ਸਾਡਾ ਜੀਵਨ ਪੱਧਰਾ ਅਤੇ ਚੰਗਾ ਬਣ ਜਾਂਦਾ ਹੈ, ਇਹ ਸ਼ਾਂਤੀ ਭਰਪੂਰ ਬਣ ਜਾਂਦਾ ਹੈ, ਅਨਾਦੀ ਖੁਸ਼ੀ ਅਤੇ ਅਨਾਦੀ ਆਨੰਦ ਭਰਪੂਰ, ਅਸੀਂ ਸਰਵ ਸ਼ਕਤੀਮਾਨ ਦੇ ਸਾਰੇ ਬ੍ਰਹਮ ਗੁਣ ਪੂਰਨ ਸ਼ਾਂਤੀ, ਅਮਨ, ਕੁਰਬਾਨੀ, ਦਿਆਲਤਾ, ਨਿਡਰਤਾ, ਏਕ ਦ੍ਰਿਸਟ, ਨਿਮਰਤਾ ਧਾਰਨ ਕਰ ਲੈਂਦੇ ਹਾਂ ਅਤੇ ਇਸ ਲਈ ਅਸਲੀ ਰੂਪ ਵਿਚ ਸਿੱਖ ਬਣ ਜਾਂਦੇ ਹਾਂ ਅਸੀਂ ਅਸਲੀ ਰੂਪ ਵਿਚ ਇਕ ਗੁਰਸਿੱਖ ਬਣ ਜਾਂਦੇ ਹਾਂ, ਅਸੀਂ ਅਸਲੀ ਰੂਪ ਵਿਚ ਇਕ ਗੁਰਮੁਖ ਬਣ ਜਾਂਦੇ ਹਾਂ