5. ਸਿਮਰਨ






ਕੀ
ਅਸੀਂ
ਬਹਾਦਰੀ
ਦੇ
ਪੱਖ
ਨੂੰ
ਨਕਾਰ
ਰਹੇ
ਹਾਂ?

ਸੰਤ ਮਾਰਗ ਤੇ ਸ਼ਾਸ਼ਤਰ ਵਿਦਿਆ ਅਤੇ ਦਸਮ ਗ੍ਰੰਥ ਕਿਵੇਂ ਸੰਤੁਲਣ ਬਿਠਾਉਂਦੇ ਹਨ?

ਕੋਈ ਵੀ ਚੀਜ ਤੁਹਾਨੂੰ ਇਹਨਾਂ ਸ਼ਾਸ਼ਤਰਾਂ ਨੂੰ ਸਿੱਖਣ ਤੋਂ ਰੋਕਦੀ ਨਹੀਂ ਹੈ, ਜੇਕਰ ਤੁਸੀਂ ਇਸ ਤਰਾਂ ਚਾਹੁੰਦੇ ਹੋ। ਪਰ ਯਾਦ ਰੱਖੋ ਦਸਮ ਪਾਤਸ਼ਾਹ ਜੀ ਨੇ ਕਦੇ ਵੀ ਆਪਣੇ ਸ਼ਾਸ਼ਤਰ ਇੱਕ ਜਮੀਨ ਦੇ ਟੁਕੜੇ ਲਈ ਨਹੀਂ ਵਰਤੇ। ਪਰ ਸੰਤ ਮਾਰਗ ਇੱਕ ਸੰਤ ਦੀ ਪਾਲਣਾ ਕਰਨ ਨਹੀਂ ਹੈਇਸਦਾ ਭਾਵ ਹੈ ਕਿ ਤੁਸੀਂ ਇੱਕ ਮਾਰਗ ਤੇ ਚੱਲ ਰਹੇ ਹੋ ਜੋ ਤੁਹਾਨੂੰ ਸੰਤ ਬਣਾ ਦੇਵੇਗਾ। ਅਤੇ ਸਾਰੇ ਭਗਤੀ ਮਾਰਗ ਕੇਵਲ ਸੰਤ ਮਾਰਗ ਹਨ। ਸਾਨੂੰ ਆਪਣੇ ਆਪ ਨੂੰ ਬਾਬਾ ਜੀ ਦੇ ਸਰੀਰ ਨਾਲ ਨਹੀਂ ਜੋੜਨਾ ਚਾਹੀਦਾ, ਸਗੋਂ ਸਾਨੂੰ ਪ੍ਰਗਟਿਓ ਜੋਤਸਤਿਨਾਮ ਨਾਲ ਜੁੜਨਾ ਚਾਹੀਦਾ ਹੈ, ਇਹ ਹੈ ਜੋ ਉਹ ਕਹਿੰਦੇ ਹਨ, ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਸਰੀਰ ਨਾਲ ਨਾ ਜੋੜੋ, ਸਗੋਂ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਜੋੜੋਸਰੀਰ ਕੇਵਲ ਪੰਜ ਤੱਤਾਂ ਤੋਂ ਬਣਿਆ ਹੈ ਅਤੇ ਇਹ ਵਾਪਸ ਇਹਨਾਂ ਤੱਤਾਂ ਵਿੱਚ ਚਲਾ ਜਾਵੇਗਾ, ਪਰ ਸਤਿਨਾਮ ਸਦਾ ਲਈ ਰਹੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸਤਿਨਾਮ ਨਾਲ ਜੁੜਨ ਦੀ ਜਰੂਰਤ ਹੈ।

ਉਹ ਸਭ ਜੋ ਤੁਸੀਂ ਭਾਲ ਰਹੇ ਹੋ ਜੀਵਣ
ਮੁਕਤੀ ਹੈ, ਅਤੇ ਇੱਕ ਵਾਰ ਜਦੋਂ ਤੁਸੀਂ ਜੀਵਣ ਮੁਕਤ ਬਣ ਜਾਂਦੇ ਹੋ ਤੁਸੀਂ ਦੂਸਰਿਆਂ ਦੀ ਸੰਤ ਮਾਰਗ ਤੇ ਤੁਰਨ ਵਿੱਚ ਮਦਦ ਕਰਦੇ ਹੋ ਅਤੇ ਜੀਵਣ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹੋਅਤੇ ਇਹ ਮਹਾਂ ਪਰਉਪਕਾਰ ਹੈ, ਦੂਸਰਿਆਂ ਦੀ ਇੱਕ ਸੰਤ ਬਣਨ ਅਤੇ ਜੀਵਣ ਮੁਕਤ ਬਣਨ ਵਿੱਚ ਮਦਦ ਕਰਨ ਤੋਂ ਵੱਡਾ ਫਲਦਾਇਕ ਕਿਹੜੀ ਦਾਤ ਹੈ? ਇਹ ਸੰਗਤ ਦੀ ਸਭ ਤੋਂ ਵੱਡੀ ਸੇਵਾ ਹੈ, ਕੋਈ ਵੀ ਚੀਜ ਇਸ ਸੇਵਾ ਨੂੰ ਹਰਾ ਨਹੀਂ ਸਕਦੀ ਅਤੇ ਇਹ ਸਤਿ ਨਾਮ ਕੀ ਸੇਵਾ ਹੈ। ਅਤੇ ਜੀਵਣ ਮੁਕਤੀ ਕੇਵਲ ਤੁਹਾਡੀ ਜੀਵਣ ਮੁਕਤੀ ਨਹੀਂ ਹੈ ਇਹ 21 ਕੁਲਾਂ ਦੀ ਦਾਤ ਹੈਤੁਹਾਡੀਆਂ ਆਉਣ ਵਾਲੀਆਂ 21 ਕੁਲਾਂ ਜੀਵਣ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ। ਅਤੇ ਇਸ ਅਵਸਥਾ ਤੇ ਜੇਕਰ ਤੁਹਾਨੂੰ ਸੱਚ ਦੀ ਸੁਰੱਖਿਆ ਲਈ ਆਪਣੇ ਅਸਤਰ ਚੁਣਨ ਦਾ ਹੁਕਮ ਵੀ ਹੋ ਸਕਦਾ ਹੈ ਕੌਣ ਜਾਣਦਾ ਹੈ? ਤੁਸੀਂ ਜਰੂਰ ਹੀ ਇਹ ਕਰੋਗੇਇਹ ਸਭ ਹੁਕਮ ਤੇ ਨਿਰਭਰ ਕਰਦਾ ਹੈਛੇਵੀਂ ਪਾਤਸ਼ਾਹੀ ਅਤੇ ਦਸਮ ਪਾਤਸ਼ਾਹੀ ਨੂੰ ਇਹ ਹੁਕਮ ਸੀ ਅਤੇ ਉਹ ਅਸਤਰਾਂ ਨਾਲ ਵੀ ਬਖਸ਼ੇ ਹੋਏ ਸਨ, ਹਾਲਾਂਕਿ, ਦੂਸਰੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਕਦੀ ਵੀ ਅਸਤਰ ਚੁੱਕਣ ਦਾ ਹੁਕਮ ਨਹੀਂ ਹੋਇਆ ਅਤੇ ਉਹਨਾਂ ਨੇ ਇਸ ਤਰਾਂ ਨਹੀਂ ਕੀਤਾ। ਇਹ ਅਕਾਲ ਪੁਰਖ ਦਾ ਹੁਕਮ ਸੀ ਗੁਰੂ ਤੇਗ ਬਹਾਦਰ ਜੀ ਨੇ 28 ਸਾਲ ਤੱਕ ਦੁਸ਼ਟ ਦਮਨ ਦਸਮ ਪਾਤਸ਼ਾਹ ਜੀ ਦੇ ਅਵਤਾਰ ਲਈ ਭਗਤੀ ਕੀਤੀ ਅਤੇ ਇਹ ਸਭ ਹੁਕਮ ਵਿੱਚ ਸੀ। ਅਤੇ ਇਸ ਗੱਲ ਲਈ ਹਰ ਚੀਜ ਹੁਕਮ ਵਿੱਚ ਹੁੰਦੀ ਹੈਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇਜਿਵੇ ਜਿਵ ਹੁਕਮ ਤਿਵੈ ਤਿਵ ਹੋਵਣਾਜੋ ਤੁਧ ਭਾਵੈ ਸਾਈ ਭਲੀਕਾਰਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਬਾਰੇ ਪੁੱਛ ਰਹੇ ਹੋ ਅਤੇ ਸਾਡੇ ਉੱਤਰ ਵੀ ਹੁਕਮ ਵਿੱਚ ਹਨ। ਇੱਥੇ ਕੋਈ ਵੀ ਦੋ ਭਗਤ ਜਾਂ ਸੰਤ ਇੱਕੋ ਜਿਹੇ ਨਹੀਂ ਹੋਏ ਹਨ। ਹਰ ਇੱਕ ਦੀ ਭਗਤੀ ਵੱਖ ਵੱਖ ਹੈ। ਇਸ ਲਈ ਤੁਹਾਡੀ ਭਗਤੀ ਵੀ ਵਿਲੱਖਣ ਹੈ।

ਵਰਤਮਾਨ
ਪਲ

ਕਦੀ ਵੀ ਬੀਤੇ ਵੱਲ ਨਾ ਦੇਖੋ, ਭਵਿੱਖ ਦਾ ਨਾ ਸੋਚੋ ਅਤੇ ਵਰਤਮਾਨ ਸਮੇਂ ਨੂੰ ਫੜ ਲਓ, ਇਹ ਇੱਕ ਸੰਤ ਦਾ ਸਭ ਤੋਂ ਮਹੱਤਵ ਪੂਰਨ ਗੁਣ ਹੈ। ਅਤੇ ਵਰਤਮਾਨ ਪਲ ਇੱਕ ਹੁਕਮ ਹੈਵਰਤਮਾਨ ਵਿੱਚ ਕੇਵਲ ਸਤਿ ਕਰਮ ਕਰੋ ਅਤੇ ਸਾਫ ਰਹੋ ਅਤੇ ਇੱਕ ਪੂਰਨ ਸਚਿਆਰਾ ਬਣੋ, ਅਤੇ ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤੁਸੀਂ ਹੁਕਮ ਵਿੱਚ ਹੋ,
ਅਤੇ ਪੂਰਨ
ਸਚਿਆਰਾ ਅਤੇ ਜੀਵਣ ਮੁਕਤ ਹੋ- ਹੁਕਮ ਬੂਝ ਪਰਮ ਪਦ ਪਾਏ। ਜੇਕਰ ਤੁਹਾਡੀਆਂ ਸਾਰੀਆਂ
ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਵਰਤਮਾਨ ਵਿੱਚ ਸਤ ਕਰਮ ਹਨ ਤਦ ਤੁਸਾਂ ਨੇ ਕਰ ਲਿਆ ਹੈ
, ਤੁਸੀਂ ਮਨ
ਦੀ ਸਾਂਤੀ ਪ੍ਰਾਪਤ ਕਰ ਲਵੋਗੇ- ਤੁਸੀਂ ਆਪਣੇ ਮਨ ਅਤੇ ਪੰਜ ਦੂਤਾਂ ਤੇ ਜਿੱਤ ਪਾ ਲਵੋਗੇ
ਅਤੇ ਪੰਜ ਦੂਤ ਤੁਹਾਡੇ ਨਿਯੰਤ੍ਰਿਣ ਵਿੱਚ ਹੋਣਗੇ
, ਅਤੇ ਇਹ ਹੈ
ਜੋ ਤੁਸੀਂ ਚਾਹੁੰਦੇ ਹੋ- ਦਿਨੇ ਸੱਚੇ ਰਾਤੀਂ ਸੱਚੇ ૶ਸਦਾ ਹੀ ਸੱਚੇ।

ਜੇਕਰ ਤੁਸੀਂ ਇੱਕ ਪੂਰਨ ਸਚਿਆਰਾ ਇੱਕ ਦਿਨ ਵਿੱਚ ਬਣ ਸਕਦੇ ਹੋ, ਪੂਰਨ ਹੁਕਮ ਵਿੱਚ ਇੱਕ ਦਿਨ ਵਿੱਚ ਬਣ ਸਕਦੇ ਹੋ,
ਅਤੇ ਇਸ ਤਰਾਂ ਹੀ ਗੁਰ ਕ੍ਰਿਪਾ ਨਾਲ, ਤੁਸੀਂ ਜੀਵਣ ਮੁਕਤੀ ਇੱਕ ਦਿਨ ਵਿੱਚ ਪਾ ਸਕਦੇ ਹੋ, ਅਤੇ ਸਾਡੇ ਸਾਹਮਣੇ ਸਾਰੀ ਜਿੰਦਗੀ ਪਈ ਹੈ। ਇਸ ਲਈ ਸਾਨੂੰ ਇੱਕ ਪੂਰਨ ਸਚਿਆਰਾ ਬਣਨਾ ਹੈ, ਪੂਰਨ ਹੁਕਮ ਅੰਦਰ ਆਉਣਾ ਹੈ,
ਆਪਣੇ ਮਨ ਨੂੰ ਜਿੱਤ ਕੇਅਸਲ ਵਿੱਚ ਮਨ ਅਤੇ ਬੁੱਧੀ ਨੂੰ ਖਤਮ ਕਰਕੇਬ੍ਰਹਮ ਗਿਆਨੀ ਅਹੰ ਬੁਧ ਤਿਆਗਤ, ਮਨ ਬੇਚੇ ਸਤਿਗੁਰ ਕੇ ਪਾਸਕੁੰਜੀ ਹੈ ਅਤੇ ਜੇਕਰ ਤੁਸੀਂ ਇਸ ਤਰਾਂ ਕਰ ਸਕਦੇ ਹੋ ਤਦ ਤੁਹਾਡਾ ਸਾਰਾ ਗਿਆਨ ਪਰਮ ਜੋਤ ਨਾਲ ਜੁੜਿਆ ਹੈ ਅਤੇ ਤੁਸੀਂ ਪੁਰਨ ਹੁਕਮ ਵਿੱਚ ਬਣ ਜਾਵੋਗੇ। ਇਹ ਸਭ ਖੇਲ ਹੈ ਜੋ ਸਾਨੂੰ ਖੇਲਣ ਦੀ ਜਰੂਰਤ ਹੈ। ਮਾਰਗ ਬਹੁਤ ਹੀ ਅਸਾਨ ਹੈ ਪਰ ਗੁੰਝਲਦਾਰ ਦਿਖਾਈ ਦਿੰਦਾ ਹੈ, ਅਤੇ ਜਦ ਤੁਸੀਂ ਬਾਬਾ ਜੀ ਵਰਗਾ ਕੋਈ ਤੁਹਾਡਾ ਹੱਥ ਫੜਦਾ ਹੈ ਅਤੇ ਤੁਹਾਨੂੰ ਸਾਰੀ ਪ੍ਰਕ੍ਰਿਆ ਵਿੱਚ ਅਗਵਾਈ ਦਿੰਦਾ ਹੈ ਤਾਂ ਇਹ ਸਾਰੀ ਪ੍ਰਕ੍ਰਿਆ ਬਹੁਤ ਹੀ ਅਸਾਨ ਬਣ ਜਾਂਦੀ ਹੈ, ਕੇਵਲ ਜਿਹੜੀ ਚੀਜ ਦੇਖਣ ਵਾਲੀ ਹੈ ਉਹ ਹੈ ਦੁਬਿਧਾਜਦ ਵੀ ਕੋਈ ਚੀਜ ਤੁਹਾਡੇ ਨਾਲ ਵਾਪਰਦੀ ਹੈ ਜੋ ਤੁਹਾਡੇ ਅੰਦਰ ਗੁਰੂ ਅਤੇ ਸੰਗਤ ਬਾਰੇ ਸੱਕ ਜਾਂ ਕੋਈ ਪ੍ਰਸ਼ਨ ਉਪਜਾਉਂਦੀ ਹੈ, ਇਹ ਪੱਕਾ ਕਰ ਲਓ ਕਿ ਇਹ ਤੁਹਾਡੇ ਵਾਸਤੇ ਪ੍ਰੀਖਿਆ ਹੈ ੳਤੇ ਇਹ ਤੁਹਾਡਾ ਗੁਰੂ ਅਤੇ ਅਕਾਲ ਪੁਰਖ ਨਾਲ ਪਿਆਰ ਨੂੰ ਮਾਪਣ ਵਾਸਤੇ ਹੈਇਸ ਸਮੇਂ 5 ਵਾਰ ਧੰਨ ਗੁਰੂ ,
ਮੇਰਾ ਗੁਰੂ ਪੂਰਾ 5 ਵਾਰ ਕਹੋ ਅਤੇ ਤੁਹਾਡੀ ਸਾਰੀ ਦੁਬਿਧਾ ਦੂਰ ਅਤੇ ਅਲੋਪ ਹੋ ਜਾਵੇਗੀ।

ਸਭ
ਤੋਂ
ਮਹਾਨ
ਸੇਵਾ

ਨਾਮ ਕੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਲਈ ਕ੍ਰਿਪਾ ਕਰਕੇ ਇਸ ਨੂੰ ਜਾਰੀ ਰੱਖੋ, ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਵਿੱਚ ਲਿਆ ਕੇ ਬਹੁਤ ਹੀ ਮਹਾਨ ਸੇਵਾ ਕਰ ਰਹੇ ਹੋ।

ਪਰਮਾਤਮਾ
ਦਾ
ਸ਼ੁਕਰਾਨਾ

ਇਹ ਸਭ ਗੁਰੂ ਅਤੇ ਅਕਲਾ ਪੁਰਖ ਦੀ ਅਗੰਨੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਹੈਹਮਰੇ ਕੀਏ ਕਿਛੁ ਨਾ ਹੋਇ ਕਰੇ ਕਰਾਵੇ ਆਪੇ ਆਪਅਸੀਂ ਸਿਰਫ ਉਸਦੇ ਹੁਕਮ ਦੀ ਪਾਲਣਾ ਕਰਨ ਵਾਲੇ ਹਾਂਹਰ ਚੀਜ ਦੀ ਉਸ ਦੁਆਰਾ ਸੰਭਾਲ ਕੀਤੀ ਜਾ ਰਹੀ ਹੈਤੇਰਾ ਭਾਣਾ ਮੀਠਾ ਲਾਗੈਸਭ ਕਿਛੁ ਤੇਰੇ ਵਸ ਅਗੰਮ ਅਗੋਚਰਇਸ ਲਈ ਉਸ ਦਾ ਅਤੇ ਗੁਰੂ ਦਾ ਸ਼ੁਕਰਾਨਾ ਤੁਹਾਨੂੰ ਗੁਰੂ, ਪਾਰ ਬ੍ਰਹਮ ਅਤੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਕਰੋ।

ਰੋਜਾਨਾ
ਦਾ
ਨਿੱਤਨੇਮ
ਅਤੇ
ਸੰਗਤ

ਜਦੋਂ ਤੁਸੀਂ ਸਿਮਰਨ ਸ਼ੁਰੂ ਕਰਦੇ ਹੋ ਕ੍ਰਿਪਾ ਕਰਕੇ ਆਪਣੇ ਮਨ ਵਿੱਚਅਕਾਲ ਪੁਰਖ, ਬਾਬਾ ਜੀ,
ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਬ੍ਰਹਮ ਗਿਆਨੀਆਂ, ਸੰਤਾਂ, ਭਗਤਾਂ ਅਤੇ ਸੰਗਤ ਨੂੰ ਨਮਸ਼ਕਾਰ ਅਤੇ ਡੰਡੁੳਤ ਬੰਦਨਾ ਨਾਲ ਸ਼ੁਰੂ ਕਰੋਅਤੇ ਤਦ ਆਪਣੀ ਅਰਦਾਸ ਹੇਠ ਲਿਖੇ ਦੀ ਤਰਾਂ ਸ਼ੁਰੂ ਕਰੋ:

ਹਮ ਮਹਾਂ ਪਾਪੀ ਹਾਂ ਪਾਖੰਡੀ ਹਾਂ ਕ੍ਰੋਧੀ ਹਾਂ ਲੋਭੀ ਹਾਂ ਮੋਹੀ ਹਾਂ ਅਹੰਕਾਰੀ ਹਾਂ, ਕ੍ਰਿਪਾ ਕਰਕੇ ਸਾਡੇ ਗੁਨਾਹ ਬਖਸ਼ ਦੇਹਹਮ ਪਾਪੀ ਵਡ ਗੁਨਹ ਗਾਰ ਤੁੰ ਬਖਸ਼ਣ ਹਾਰਕ੍ਰਿਪਾ ਕਰ ਕੇ ਮੇਰੇ ਘਰ ਹਮ ਭੀਖਨ ਭਿਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾਕ੍ਰਿਪਾ ਕਰ ਸਾਡੇ ਤੇਸਾਡੇ ਪੰਜ ਦੂਤ ਵੱਸ ਕਰਦੇਇੱਕ ਮਨ ਇੱਕ ਚਿੱਤ ਕਰ ਦੇਗਰੀਬੀ ਵੇਸ ਹਿਰਦਾ ਬਣਾ ਦੇਮਨ ਤੇ ਹਿਰਦਾ ਪਵਿੱਤਰ ਕਰਦੇਐਸੀ ਭਗਤੀ ਤੇ ਸੇਵਾ ਲੈ ਕੇ ਇਸ ਦੇਹੀ ਦਾ ਗੁਲਦਸਤਾ ਬਣ ਜਾਏਸਾਡੇ ਸੀਸ ਸਦਾ ਤੇਰੇ ਤੇ ਗੁਰੂ ਦੇ ਚਰਨਾਂ ਤੇ ਰਹਿਣ, ਕੋਟ ਬ੍ਰਹਿਮੰਡ ਦੇ ਚਰਨਾਂ ਦੀ ਧੂਲ ਬਣਾ ਦੇਹ, ਬਿਸ਼ਟਾ ਦੇ ਕੀੜੇ ਦਾ ਭੀ ਦਾਸ ਬਣਾ ਦੇਹ, ਦਾਸਨ ਦਾਸ ਬਣਾ ਦੇਹ, ਸਤਿਨਾਮ ਦੀ ਸੇਵਾ ਕਰੀਏ ਯੁਗਾਂ ਯੁਗਾਂ ਤੱਕ, ਨੀਚਾਂ ਦੇ ਨੀਚ ਬਣਾ ਦੇਹਸਮਾਧੀ ਦੀ ਦਾਤ ਬਖਸ ਦੇਹਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਇ

ਅਤੇ ਤਦ ਆਪਣਾ ਸਿਮਰਨ ਸ਼ੁਰੂ ਕਰੋ।

ਪ੍ਰਭ ਕਾ ਸਿਮਰਨ ਸਭ ਤੇ ਊਚਾਇਸ ਲਈ ਸਵੇਰ ਦੇ ਸਮੇਂ ਸਿਮਰਨ ਜਾਰੀ ਰੱਖੋ ਜਦ ਤੱਕ ਤੁਹਾਨੂੰ ਕੰਮ ਕਈ ਜਾਣ ਵਾਸਤੇ ਤਿਆਰ ਹੋਣਾ ਹੁੰਦਾ ਹੈ। ਤੁਸੀਂ ਪਹਿਲਾਂ ਹੀ ਕਾਫੀ ਨਿੱਤਨੇਮ ਕਰ ਲਿਆ ਹੈ, ਇਸ ਲਈ ਸਿਮਰਨ ਤੇ ਧਿਆਨ ਕੇਂਦਰਤ ਕਰੋ, ਇਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ ਤੁਹਾਡੀ ਅਵਸਥਾ ਤੇਤੁਸੀਂ ਨਿੱਤਨੇਮ ਨੂੰ ਸੀ ਡੀ ਤੇ ਸ਼ਾਮ ਦੇ ਵਕਤ ਲਗਾ ਸਕਦੇ ਹੋ, ਅਤੇ ਗੁਰਬਾਣੀ ਨੂੰ ਸੁਣਦਿਆਂ ਵੀ ਸਿਮਰਨ ਜਾਰੀ ਰੱਖੋ, ਪਰ ਸਾਰਾ ਸਵੇਰ ਦਾ ਸਮਾਂ ਸਿਮਰਨ ਦੀ ਭੇਟ ਕਰੋ। ਗੁਰਬਾਣੀ ਨੂੰ ਪੜਨਾ ਅਤੇ ਸੁਣਨਾ ਫਲਦਾਇਕ ਹੈ। ਕੀਰਤਨ ਨੂੰ ਸੁਣਨਾ ਵੀ ਬਹੁਤ ਹੀ ਲਾਭਕਾਰੀ ਹੈ, ਪਰ ੳਭ ਤੋਂ ਉੱਚਾ ਫਲ ਸਿਮਰਨ ਦਾ ਹੈ। ਕ੍ਰਿਪਾ ਕਰਕੇ ਸੁਖਮਨੀ ਦੀ ਪਹਿਲੀ ਅਸਟਪਦੀ ਪੜੋ ਅਤੇ ਤੁਸੀਨ ਜਾਣ ਜਾਵੋਗੇ ਕਿ ਸਿਮਰਨ ਦੇ ਕੀ ਲਾਭ ਹਨਪ੍ਰਭ ਕੇ ਸਿਮਰਨ ਅਨਹਦ ਝੁਨਕਾਰਜੋ ਥਿੜਕਣ ਤੁਸੀਂ ਆਪਣੇ ਸਰੀਰ ਵਿੱਚ ਮਹਿਸੂਸ ਕਰੋਗੇ ਉਹ ਅਨਹਦ ਝੁਨਕਾਰ ਹੈਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇਪ੍ਰਭ ਕੇ ਸਿਮਰਨ ਸਭੁ ਕਿਛੁ ਸੂਝੇਪ੍ਰਭ ਕੇ ਸਿਮਰਨ ਹੋਇ ਸੋ ਭਲਾ, ਪ੍ਰਭੁ ਕੇ ਸਿਮਰਨ ਸੁਫਲ ਫਲਾਪ੍ਰਭ ਸਿਮਰਤ ਕਿਛੁ ਬਿਘਨ ਨਾ ਲਾਗੈਪ੍ਰਭ ਕੇ ਸਿਮਰਨ ਅਨ ਦਿਨ ਜਾਗੈਪ੍ਰਭ ਕੇ ਸਿਮਰਨ ਉਧਰੇ ਮੂਚਾ ਅਤੇ ਇਸ ਤਰਾਂ ਹੀ ਅੱਗੇਇਸਦੇ ਲਾਭ ਬੱਸ ਬਹੁਤ ਹੀ ਦੁਰਲਭ ਅਤੇ ਅਕੱਥ ਹਨ!

ਸੁਖਮਨੀ ਨੂੰ ਸਮਝਣਾ ਇਸ ਨੂੰ ਪੜਨ
ਅਤੇ ਸੁਣਨ ਨਾਲੋਂ ਜਿਆਦਾ ਮਹੱਤਵਪੂਰਨ ਹੈਪਰ ਅੰਤ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮਅਸਲੀ ਸੁਖਮਨੀ ਨਾਮ ਅੰਮ੍ਰਿਤ ਹੈ ਅਤੇ ਇਹ ਪਹਿਲਾਂ ਹੀ ਤੁਹਾਡੇ ਅੰਦਰ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਜਰੂਰ ਹੀ ਇਹ ਸੁਝਾਅ ਦਿੰਦੇ ਹਾਂ ਕਿ ਤੁਸੀਂ ਸੁਖਮਨੀ ਨੂੰਸੁਣੋ, ਤੁਹਾਨੂੰ ਆਪਣੇ ਨਿੱਤਨੇਮ ਸਡਿਊਲ ਦਾ ਸਖਤੀ ਨਾਲ ਪਾਲਣਾ ਕਰਨ ਦੀ ਜਰੂਰਤ ਨਹੀਂ ਹੈਸਿਰਫ ਉਹ ਸੁਣੋ ਜੋ ਬਾਣੀ ਹੈ ਅਤੇ ਜੋ ਤੁਸੀਂ ਅੰਦਰ ਮਹਿਸੂਸ ਕਰ ਰਹੇ ਹੋ ਜੋ ਤੁਸੀਂ ਅੱਜ ਸੁਣ ਰਹੇ ਸੀਅਸੀਂ ਬਾਣੀ ਨੂੰ ਗਿਆਨ ਦੇ ਮੋਤੀਆਂ ਲਈ ਸੁਣਦੇ ਹਾਂਅਤੇ ਇਹ ਚੀਜ ਹੈ ਜੋ ਤੁਸੀਂ ਗੁਰਬਾਣੀ ਨੂੰ ਸੁਣਨ ਤੋਂ ਭਾਲ ਰਹੇ ਹੋ।

ਇਕੱਠਿਆਂ
ਸਿਮਰਨ
ਕਰਨਾ

ਇੱਕ ਗੱਲ ਹੋਰ ਇਜਹ ਸਾਰਿਆਂ ਲਈ ਉਪਯੋਗੀ ਹੈ ਜੇਕਰ ਤੁਸੀਂ ਇੱਕ ਹਫਤੇ ਵਿੱਚ ਕੁਝ ਸਮਾਂ ਮਿਲ ਸਕਦੇ ਹੋ ਅਤੇ ਇੱਕ ਘੰਟੇ ਲਈ ਬੈਠ ਕੇ ਸਿਮਰਨ ਕਰਦੇ ਹੋ ਅਤੇ ਆਪਣੇ ਅਨੁਭਵ ਇੱਕ ਦੂਸਰੇ ਨਾਲ ਸਾਂਝੇ ਕਰਦੇ ਹੋ ਇਹ ਬਹੁਤ ਹੀ ਵਧੀਆ ਹੋਵੇਗਾ। ਇਹ ਬਹੁਤ ਹੀ ਮਦਦ ਕਰੇਗਾਘੱਟੋ ਘੱਟ ਹਫਤੇ ਵਿੱਚ ਦੋ ਵਾਰੀਸਾਮ ਦੇ ਸਮੇਂ। ਅਤੇ ਜੇਕਰ ਦੋ ਪਰਿਵਾਰ ਨਹੀਂ ਮਿਲ ਸਕਦੇ ਘੱਟੋ ਘੱਟ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਬੈਠ ਕੇ ਸ਼ਾਮ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਅਤੇ ਜੇਕਰ ਸਵੇਰ ਵੇਲੇ ਸੰਭਵ ਹੋਵੇ ਤਾਂ ਇਸ ਨੂੰ ਇਕੱਠੇ ਕਰੋ। ਇਹ ਤੁਹਾਡੇ ਵਿੱਚ ਆਪਣੀ ਸੰਗਤ ਬਣਾ ਦੇਵੇਗਾ ਅਤੇ ਤੁਸੀਂ ਘਰ ਵਿੱਚ ਸੰਗਤ ਦੇ ਲਾਭ ਦਾ ਅਨੰਦ ਉਠਾਓਗੇ।

ਇੱਕ ਗੱਲ ਮਨ ਵਿੱਚ ਜਦੋਂ ਤੁਸੀਂ ਲੋਕ ਇਕੱਠੇ ਹੁੰਦੇ ਹੋਘਰ ਦੀਆਂ ਗੱਲਾਂ ਕਰਨ ਤੋਂ ਪ੍ਰਹੇਜ ਕਰੋ, ਸਤਿਨਾਮ ਤੇ ਧਿਆਨ ਲਗਾਓ ਅਤੇ ਸਿਫਤ ਸਲਾਹ ਤੇ ਧਿਆਨ ਲਗਾਓ। ਇਹ ਚੰਗਾ ਹੋਵੇਗਾ ਜੇਕਰ ਤੁਸੀਂ ਲੋਕ ਆਪਣੇ ਅਨੁਭਵ ਵੀ ਸਾਂਝੇ ਕਰੋ, ਬਹੁਤ ਜਿਆਦਾ ਵਿਆਖਿਆ ਕਰਨ ਦੀ ਲੋੜ ਨਹੀਂ ਪਰ ਕੇਵਲ ਉਹ ਕੁਝ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ ਅਨੁਭਵ ਕਰ ਰਹੇ ਹੋ। ਇੱਕ ਗੱਲ ਬਹੁਤ ਹੀ ਮਹੱਤਵ ਪੂਰਨ ਹੈ ਅਤੇ ਅਗਲਾ ਕਦਮ ਆਪਣੇ ਮਨ ਨੂੰ ਸ਼ਾਂਤ ਸਥਿਰ ਕਰਕੇ ਅੰਮ੍ਰਿਤ ਵੇਲੇ ਸਿਮਰਨ ਤੇ ਧਿਆਨ ਲਗਾਉਣਾ ਹੈ, ਇਹ ਤੁਹਾਡੇ ਪਿਛਲੇ ਜੀਵਣ ਦੇ ਪ੍ਰਭਾਵ ਤੋਂ ਰਾਹਤ ਪਾਉਣ ਲਈ ਹੈ ਅਤਟ ਕ੍ਰਿਪਾ ਕਰਕੇ ਇਸ ਲੇਖ ਨੂੰ ਰੂਹਾਨੀ ਸ਼ੁੱਧੀ ਪ੍ਰਕ੍ਰਿਆ ਲਈ ਪੜੋ ਅਤੇ ਅਭਿਆਸ ਕਰੋ।