6.ਸਿਮਰਨ ਅਵਸਥਾਵਾਂ

ਆਮ ਆਦਮੀ ਦੀ ਭਾਸ਼ਾ ਵਿੱਚ ਅਜਪਾ ਜਾਪ ਇੱਕ ਵਿਅਕਤੀ ਦੀ ਰੂਹਾਨੀ ਅਵਸਥਾ ਹੈ ਜਦ ਸਿਮਰਨ ਆਪਣੇ ਆਪ ਦੀ ਦਸ਼ਾ ਵਿੱਚ ਤੁਹਾਡੀ ਸੁਰਤ ਅਤੇ ਫਿਰ ਹਿਰਦੇ ਅਤੇ ਹੋਰ ਅੱਗੇ ਜਿਸ ਤਰਾਂ ਹੇਠਾਂ ਵਿਖਿਆਨ ਕੀਤਾ ਗਿਆ ਹੈ ।ਇਸ ਦਾ ਭਾਵ ਹੈ ਕਿ ਸਿਮਰਨ ਤੁਹਾਡੇ ਅੰਦਰ ਹਰ ਵੇਲੇ ਦੀ ਚੀਜ ਬਣ ਜਾਂਦਾ ਹੈ ,ਸਿਮਰਨ ਕਿਸੇ ਵੇਲੇ ਵੀ ਨਹੀਂ ਰੁਕਦਾ,ਇਹ ਚਲਦਾ ਰਹਿੰਦਾ ਹੈ ਅਤੇ ਗੁਰ ਕ੍ਰਿਪਾ ਨਾਲ ਐਸੀ ਅਵਸਥਾ ਆਉਂਦੀ ਹੈ ਅਤੇ ਬਹੁਤ ਸਾਰੇ ਭਗਤੀ ਕਮਾਈ ਜਾਂ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਦੀ ਕ੍ਰਿਪਾ ਨਾਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ।ਆਮ ਤਰਤੀਬ ਹੇਠ ਲਿਖੇ ਤਰਾਂ ਹੈ :
 
1.  ਰਸਨਾ ਨਾਲ ਜਾਪ – ਇਹ ਧਰਮ ਖੰਡ ਵਿੱਚ ਵਾਪਰਦਾ ਹੈ
 
2. ਸਾਹਾਂ ਨਾਲ ਜਾਪ – ਇਹ ਗਿਆਨ ਖੰਡ ਅਤੇ ਸਰਮ ਖੰਡ ਵਿੱਚ ਵਾਪਰਦਾ ਹੈ
 
3. ਨਾਮ ਤੁਹਾਡੇ ਮਨ-ਸੁਰਤ ਵਿੱਚ ਚਲਾ ਜਾਂਦਾ ਹੈ ,ਤੁਹਾਡੀ ਸੋਚ ਵਿੱਚ ਚਲਾ ਜਾਂਦਾਹੈ ਅਤੇ ਫਿਰ ਇਹ ਜਾਪ ਤੋਂ ਸਿਮਰਨ ਬਣ ਜਾਂਦਾ ਹੈ -ਇਹ ਬਹੁਤ ਹੀ ਵਧੀਆ ਅਵਸਥਾ ਹੈ – ਇਹ ਸਰਮ ਖੰਡ ਅਤੇ ਕਰਮ ਖੰਡ ਵਿੱਚ ਵਾਪਰਦਾ ਹੈ – ਕੁਝ ਲੋਕ ਇਸ ਅਵਸਥਾ ਵਿੱਚ ਸਮਾਧੀ ਵਿੱਚ ਚਲੇ ਜਾਂਦੇ ਹਨ।
 
4. ਅਗਲੀ ਅਵਸਥਾ ਹੈ ਜਦ ਸਿਮਰਨ ਹਿਰਦੇ ਅੰਦਰ ਜਾਂਦਾ ਹੈ -ਇਹ ਹੋਰ ਵੀ ਉੱਚ ਅਵਸਥਾ ਹੈ ਜਦ ਨਾਮ ਹਿਰਦੇ ਅੰਦਰ ਜਾਂਦਾ ਹੈ -ਇਥੇ ਹੀ ਇਹ ਆਪਣੇ ਆਪ ਚਲਣ ਵਾਲੀ ਅਵਸਥਾ ਵਿੱਚ ਜਾਂਦਾ ਹੈ ,ਇੱਥੇ ਹੀ ਅਸਲ ਭਗਤੀ ਸ਼ੁਰੂ ਹੁੰਦੀ ਹੈ -ਉਹ ਇੱਕ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ -ਕਰਮ ਖੰਡ -ਇਹ ਉਦੋਂ ਹੈ ਜਦ ਤੁਸੀਂ ਸਮਾਧੀ ਵਿੱਚ ਜਾਂਦੇ ਹੋ ਅਤੇ ਅਸਲ ਭਗਤੀ ਸ਼ੁਰੂ ਹੁੰਦੀ ਹੈ ,ਤੁਹਾਡੀ ਭਗਤੀ ਦਾ ਖਾਤਾ ਦਰਗਾਹ ਵਿੱਚ ਖੁੱਲ੍ਹ ਜਾਂਦਾ ਹੈ ।
 
 
5. ਅਗਲੀ ਅਵਸਥਾ ਹੈ ਜਦ ਸਿਮਰਨ ਨਾਭੀ ਵਿੱਚ ਯਾਤਰਾ ਕਰਦਾ ਹੈ , ਜਦ ਨਾਭੀ ਕਮਲ ਖਿੜਦਾ ਹੈ – ਕਰਮ ਖੰਡ
 
 
6. ਅਗਲੀ ਅਵਸਥਾ ਹੈ ਜਦ ਸਿਮਰਨ ਕੁੰਡਲਨੀ ਵਿੱਚ ਜਾਂਦਾ ਹੈ ਮੂਲ ਅਧਾਰ ਚੱਕਰ ਅਤੇ ਰੀੜ੍ਹ ਵਿੱਚ – ਕਰਮ ਖੰਡ
 
 
7.  ਅਗਲੀ ਅਵਸਥਾ ਹੈ ਜਦ ਸਿਮਰਨ ਕੰਗਰੋੜ ਰਾਹੀਂ ਦਿਮਾਗ ਵੱਲ ਯਾਤਰਾ ਕਰਦਾ ਹੈ , ਅਤੇ ਵਾਪਸ ਸੁਰਤ ਵਿੱਚ ਜਾਂਦਾ ਹੈ ਜਿੱਥੇ ਇਹ ਚੱਕਰ ਪੂਰਾ ਕਰਦਾ ਹੈ ।ਇਹ ਹੈ ਜੋ ਨਾਮ ਦੀ ਅਸਲ ਮਾਲਾ ਹੈ ।ਜਦ ਇਹ ਵਾਪਰਦਾ ਹੈ ਤਦ ਗਿਆਨ ਨੇਤਰ ਅਤੇ ਦਸਮ ਦੁਆਰ ਖੁੱਲ ਜਾਦਾ ਹੈ ਅਤੇ ਤੁਸੀਂ ਅਕਾਲ ਪੁਰਖ ਨਾਲ ਪੱਕਾ ਸੰਪਰਕ ਬਣਾ ਲੈਦੇ ਹੋ ,ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ ।ਇਹ ਸੱਚ ਖੰਡ ਵਿੱਚ ਵਾਪਰਦਾ ਹੈ ।ਖੁਸੀ ਸਮਾਧੀ ਵਿੱਚ ਅਨੰਦ ਅਤੇ ਸੁੰਨ ਸਮਾਧੀ ਵਿੱਚ ਅਨੰਦ ਵਿਆਖਿਆ ਤੋਂ ਪਰੇ ਹੈ ।ਇਸ ਕਾਰਨ ਹੀ ਮਹਾਂਪੁਰਖ ਕਈ ਵਾਰ ਕਈ ਕਈ ਦਿਨਾਂ ਲਈ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ।ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਦੌਰਾਨ ਬਹੁਤ ਸਾਰੇ ਅਨੁਭਵ ਪ੍ਰਾਪਤ ਕਰਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ,ਬਹੁਤ ਸਾਰੇ ਸੰਤਾਂ ਨੂੰ ਮਿਲਦੇ ਹੋ,ਗੁਰੂਆਂ ਨੂੰ ਮਿਲਦੇ ਹੋ ਪਰਮ ਜੋਤ ਦੇਖਦੇ ਹੋ ਸੰਤਾਂ ਨਾਲ ਅਤੇ ਅਕਾਲ ਪੁਰਖ ਨਾਲ ਗੱਲਬਾਤ ਕਰਦੇ ਹੋ ਅਤੇ ਕੀ ਕੀ ਨਹੀਂ,ਇਹ ਵਿਆਖਿਆ ਤੋਂ ਪਰੇ ਹੈ ਜਦੋਂ ਤੁਸੀਂ ਡੂੰਘੀ ਸਮਾਧੀ ਵਿੱਚ ਜਾਂਦੇ ਹੋ ।ਇਹ ਉਹ ਅਵਸਥਾ ਹੈ ਜਦੋਂ ਸਾਰੇ ਬਜਰ ਕਪਾਟ ਖੁੱਲ ਜਾਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਹੁੰਦਾ ਹੈ ,ਸਰੀਰ ਹਰ ਸਮੇਂ ਅੰਮ੍ਰਿਤ ਨਾਲ ਭਰਿਆ  ਰਹਿੰਦਾ ਹੈ ।
 
 
8. ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਲਗਾਤਾਰ ਚੱਲਦਾ ਹੈ ਜਦ ਤੱਕ ਨਿਰਗੁਣ ਅਤੇ ਸਰਗੁਣ ਇੱਕ ਨਹੀਂ ਬਣ ਜਾਂਦੇ ਇਸ ਬਿੰਦੂ ਤੇ ਸਿਮਰਨ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਤੁਹਾਡੇ ਸਰੀਰ ਦੀ ਹਰ ਕੋਸ਼ਕਾ ਨਾਮ ਸਿਮਰਨ ਕਰਦੀ ਹੈ ,ਤੁਹਾਡੀ ਸੂਖਸਮ ਦੇਹੀ ਸੋਨੇ ਦੀ ਤਰਾਂ ਸ਼ੁੱਧ ਬਣ ਜਾਂਦੀ ਹੈ ਤੁਹਾਡਾ ਸਾਰਾ ਸਰੀਰ ਹਰ ਸਮੇਂ ਨਾਮ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ ।ਤੁਸੀਂ ਬ੍ਰਹਮ ਲੀਨ ਬਣ ਜਾਂਦੇ ਹੋ ਅਤੇ ਅਟਲ ਅਵਸਥਾ ਵਿੱਚ ਪਹੁੰਚਦੇ ਹੋ ।ਇਹ ਅਵਸਥਾਵਾਂ ਵਿਆਖਿਆ ਤੋਂ ਪਰੇ ਹਨ। ਸਤਿ ਚਿੱਤ ਅਨੰਦ ਘਰ ਹਮਾਰੇ-ਗੁਰਮੁਖਿ ਰੋਮ-ਰੋਮ ਹਰ ਧਿਆਵੈ -ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ,ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ।ਉਹ ਹਰ ਸਮੇਂ ਪੂਰਨ ਪ੍ਰਕਾਸ਼ ਵਿੱਚ ਰਹਿੰਦਾ ਹੈ ਅਤੇ ਇਲਾਹੀ ਕੀਰਤਨ – ਅਨਹਦ ਨਾਦਿ ਧੁੰਨੀ ਹਰ ਸਮੇਂ ਸੁਣਦੇ ਹਨ।ਇਹ ਅਚੰਭਵ ਅਨੁਭਵ ਹਨ।ਇਹ ਹੀ ਹੈ ਜਦ ਇੱਕ ਸਤਿ ਰਾਮ ਦਾਸ ਬਣਦਾ ਹੈ ਅਤੇ ਸਰਵਸਕਤੀਮਾਨ ਦੁਆਰਾ ਸੰਗਤ ਦੀ ਸੇਵਾ ਲਈ ਨਿਰਦੇਸਿਤ ਹੁੰਦੇ ਹਨ।ਅਤੇ ਇਹ ਹੈ ਜੋ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਜਦ ਤੁਸੀ ਭਗਤੀ ਮਾਰਗ ਵੱਲ ਵਧਣ ਲਈ ਉਤਸ਼ਾਹਿਤ ਹੁੰਦੇ ਹੋ ।
ਹੇਠਾਂ ਲਾਭਾਂ ਦੀ ਤਰਤੀਬ ਹੈ ;
 
 
ਰਸਨਾ ਨਾਲ 1000 ਵਾਰ ਜਾਪ= ਸਵਾਸ ਨਾਲ ਇੱਕ ਵਾਰ ਜਾਪ
 
 
ਸਵਾਸ ਨਾਲ 1000 ਵਾਰ ਜਾਪ = ਸੁਰਤ ਵਿੱਚ ਇਕ ਵਾਰ ਜਾਪ
 
 
ਸੁਰਤ  ਵਿੱਚ 1000 ਵਾਰ ਜਾਪ = ਹਿਰਦੇ ਜਾ ਹੋਰ ਕਿਤੇ ਇੱਕ ਵਾਰ ਜਾਪ
 
 
ਇਸ ਲਈ ਹਿਰਦੇ ਵਿੱਚ ਸਿਮਰਨ ਵਿਆਖਿਆ ਤੋਂ ਪਰੇ ਹੈ ਅਤੇ ਸਭ ਤੋਂ ਵੱਧ ਫਲ ਕਾਰੀ ਹੈ
 
ਫਿਰ ਕੁਝ ਲੋਕ ਸੋਚਣਗੇ ਕਿ ਅਸੀਂ ਲਾਭਾਂ ਦੀ ਗਿਣਤੀ ਵਿੱਚ ਪੈ ਗਏ ਹਾਂ, ਅਤੇ ਇਹ ਕਹਿਣਾ ਸੱਚ ਹੈ ਕਿ ਸਾਨੂੰ ਗਿਣਤੀ ਵਿੱਚ ਨਹੀਂ ਉਲਝਣਾ ਚਾਹੀਦਾ ,ਪਰ ਇਹ ਸਿਰਫ਼ ਸੰਗਤ ਦੇ ਸਮਝਣ ਲਈ ਹੈ ਕਿ ਕਿਸ ਤਰੀਕੇ ਨਾਲ ਅਤੇ ਕਿੱਥੇ  ਸਿਮਰਨ ਕਿਸ ਤਰਾਂ ਦੇ ਫਲ ਲੈ ਕੇ ਆਉਂਦਾ ਹੈ ।
 
 
1000 ਗਿਣਤੀ ਇਹ ਦਰਸਾਉਂਦੀ ਹੈ ਕਿ ਹਿਰਦੇ ਵਿੱਚ ਸਿਮਰਨ  ਦੇ ਲਾਭ ਰਸਨਾ ਨਾਲ ਜਾਪ ਕਰਨ ਨਾਲੋਂ ਬਹੁਤ ਜਿਆਦਾ ਵੱਧ ਹੁੰਦੇ ਹਨ।ਜੇਕਰ ਤੁਸੀਂ ਰਸਨਾ ਨਾਲ ਜਾਪ ਕਰਦੇ ਹੋ ਤੁਹਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ ,ਸਵਾਸਾਂ ਨਾਲ ਜਾਪ ਕਰਨ ਨਾਲ ਤੁਹਾਡਾ ਸਵਾਸ ਸਵਾਸ ਪਵਿੱਤਰ ਬਣ ਜਾਦਾ ਹੈ ।ਮਨ-ਸੁਰਤ -ਚਿੱਤ ਵਿੱਚ ਸਿਮਰਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਇਹ ਹੈ ਜਿਸਦੀ ਤੁਹਾਨੂੰ ਮਨ ਨੂੰ ਪਵਿੱਤਰ ਕਰਨ ਦੀ ਜਰੂਰਤ ਹੈ ,ਇਸ ਤਰਾਂ ਤੁਸੀਂ ਆਪਣੇ ਮਨ ਨੂੰ ਕਾਬੂ ਵਿੱਚ ਕਰ ਸਕਦੇ ਹੋ।ਮਨ ਜੀਤੇ ਜਗੁ ਜੀਤ-ਮਨ ਤੂੰ ਜੋਤ ਸਰੂਪ ਹੈਂ ਅਤੇ ਤੁਸੀਂ ਪੰਜ ਦੂਤਾਂ -ਕਾਮ ,ਕ੍ਰੋਧ ,ਲੋਭ ,ਮੋਹ ਅਹੰਕਾਰ ਤੋਂ ਉਪਰ ਉੱਠ ਜਾਂਦੇ ਹਾਂ ਅਤੇ ਆਸਾ ਤ੍ਰਿਸਨਾ ,ਮਨਸਾ ਨਿੰਦਿਆ ,ਚੁਗਲੀ, ਬਖੀਲੀ,ਰਾਜ,ਜੋਬਨ,ਧੰਨ,ਮਾਲ,ਰੂਪ,ਰਸ,ਗੰਧ,ਤੋਂ ਉਪਰ ਉਠ ਜਾਂਦਾ ਹੈ ,ਇਹਨਾਂ ਠੱਗਾਂ ਅਤੇ ਮਾਨਸਿਕ ਬਿਮਾਰੀਆਂ ਤੋਂ ਉਪਰ ਉਠ ਜਾਂਦਾ ਹੈ ।
 
 
ਅਤੇ ਜਦ ਸਿਮਰਨ ਹਿਰਦੇ ਵਿੱਚ ਜਾਂਦਾ ਹੈ ਅਤੇ ਸਿਮਰਨ ਹਿਰਦੇ ਵਿੱਚ ਆਪਣੇ ਆਪ ਕੇਵਲ ਗੁਰ ਕ੍ਰਿਪਾ ਨਾਲ ਜਾਂਦਾ ਹੈ , ਅਤੇ ਇਸ ਤਰਾਂ ਹੀ ਚਿੱਤ ਵਿੱਚ ,ਹਿਰਦਾ ਪਵਿੱਤਰ ਬਣ ਜਾਂਦਾ ਹੈ ਅਤੇ ਹਿਰਦਾ ਮਹਾਂ ਪਰਉਪਕਾਰੀ ਅਤੇ ਦਾਨਾ ਦੀਨਾ,ਨਿਰਭਉ,ਨਿਰਵੈਰ ਬਣ ਜਾਂਦਾ ਹੈ ,ਇਹ ਅਕਾਲ ਪੁਰਖ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਜਜ਼ਬ ਕਰ ਲੈਂਦਾ ਹੈ ਅਤੇ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ,ਇਹ ਜੀਵਣ ਮੁਕਤੀ -ਪਰਮ ਪਦਵੀ – ਬ੍ਰਹਮ ਗਿਆਨ ਪਾ ਲੈਂਦਾ ਹੈ।
 
ਸੰਤ ਦੀ ਅਸਲ ਪ੍ਰੀਭਾਸ਼ਾ ਇੱਕ ਚੋਲਾ ਪਹਿਨਣ ਨਾਲ ਬਾਹਰੀ ਰੀਤੀਆਂ ਨਾਲ ਨਹੀ ਹੁੰਦੀ ਹੈ ,ਇਹ ਹਿਰਦਾ ਹੈ ਜੋ ਪੂਰਨ ਸਚਿਆਰਾ ਹਿਰਦਾ ਬਣਦਾ ਹੇ ਅਤੇ ਉਹ ਹਿਰਦਾ ਸੰਤ ਹੈ ਅਤੇ ਜਦ ਨਾਮ ਰਤਨ ਹਿਰਦੇ ਵਿੱਚ ਜਾਂਦਾ ਹੈ -ਤਾਂ ਬ੍ਰਹਮ ਗਿਆਨ ਦੀ ਨੀਂਹ ਰੱਖੀ ਜਾਂਦੀ ਹੈ ,ਇਸ ਲਈ ਕ੍ਰਿਪਾ ਕਰਕੇ ਇਸ ਨੂੰ ਆਪਣੇ ਰੋਜ਼ਾਨਾ ਜੀਵਣ ਵਿੱਚ ਨਾਮ ਰਤਨ ਨੂੰ ਆਪਣੇ ਹਿਰਦੇ ਵਿੱਚ ਲਗਾਉਣ ਲਈ ਅਪਣਾ ਲਵੋ ਤਦ ਨਾਮ ਰਤਨ ਨਾਭੀ ਅਤੇ ਕੰਗਰੋੜ ਵਿੱਚ ਜਾਂਦਾ ਹੈ ,ਅਤੇ ਫਿਰ ਇਹ ਆਪਣੇ ਆਪ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਅਤੇ ਸਾਡੇ ਆਪਣ ਯਤਨਾਂ ਨਾਲ ਨਹੀਂ,ਇਹ ਕੇਵਲ ਹੁਕਮ ਅੰਦਰ ਵਾਪਰਦਾ ਹੈ।
 
 
ਅਤੇ ਫਿਰ ਅੰਮ੍ਰਿਤ ਦੀ ਉੱਚੀ ਅਵਸਥਾ ਨਾਮ ਅੰਮ੍ਰਿਤ ਹੈ ਅਤੇ – ਪ੍ਰਭ ਕਾ ਸਿਮਰਨ ਸਭ ਤੇ ਊਚਾ -ਹਰਿ ਸਿਮਰਨ ਮਹਿ ਆਪ ਨਿਰੰਕਾਰਾ-ਕਿਨਕਾ ਏਕਿ ਜਿਸ ਜੀਅ ਬਸਾਵੈ ਤਾ ਕੀ ਮਹਿਮਾ ਗਨੀ ਨਾ ਆਵੈ -ਹਰਿ ਕੇ ਨਾਮ ਸਮਸਰਿ ਕਛੁ ਨਾਹੀਂ-ਤੁਝ ਬਾਝਹੁ ਕੂੜੋ ਕੂੜ -ਇਹ ਧੰਨ ਸੰਚਹੁ ਹੋਵੋ ਭਗਵੰਤ, ਇਸ ਲਈ ਕਿਰਪਾ ਕਰਕੇ ਆਪਣੀ ਜਿੰਦਗੀ ਨੂੰ ਸਾਫ ਬਣਾਉਣ ਦੀ ਕੋਸ਼ਿਸ਼ ਕਰੋ,ਪੰਜ ਦੂਤਾਂ ਤੋਂ ਉਪਰ ਉਠੋ,ਆਪਣੀਆਂ ਇੱਛਾਵਾਂ ਨੂੰ ਮਾਰ ਦਿਓ ਅਤੇ ਨਿੰਦਿਆ ਵਿੱਚ ਨਾ ਉਲਝੋ ,ਸਾਰੇ ਭਰਮਾ ,ਦੁਬਿਧਾਵਾਂ -ਧਰਮ ਕੇ ਭਰਮ ਵਿੱਚੋਂ ਬਾਹਰ ਨਿਕਲੋ ਅਤੇ ਗੁਰਬਾਣੀ ਦੇ ਬ੍ਰਹਮ ਗਿਆਨ ਦੀ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਪਾਲਣਾ ਕਰੋ,ਇੱਕ ਪੂਰਨ ਸਚਿਆਰਾ ਬਣੋ,ਸੱਚ ਦੀ ਸੇਵਾ ਕਰੋ ਅਤੇ ਆਪਣਾ ਜੀਵਣ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰੋ ।
 
 
ਜਿਸ ਤਰਾਂ ਹੀ ਤੁਸੀਂ ਇਸ ਰਸਤੇ ਤੇ ਚਲਦੇ ਰਹਿੰਦੇ ਹੋ ਅਤੇ ਗੁਰਬਾਣੀ ਅਨੁਸਾਰ ਜੀਅ ਕੇ ਹੋਰ ਅਤੇ ਹੋਰ ਜਿਆਦਾ ਤਰੱਕੀ ਪ੍ਰਾਪਤ ਕਰਦੇ ਹੋ,ਅਤੇ ਸਿਮਰਨ ਇੱਥੇ ਸਭ ਤੋਂ ਮਹੱਤਵ ਪੂਰਨ ਚੀਜ ਹੈ , ਅਤੇ ਤੁਸੀਂ ਹੋਰ ਅਤੇ ਹੋਰ ਜਿਆਦਾ ਸਚਿਆਰਾ ਬਣਦੇ ਹੋ,ਤੁਹਾਡੀ ਆਤਮਿਕ ਅਵਸਥਾ ਪੰਜ ਖੰਡਾਂ ਵੱਲ ਉਪਰ ਵਧਦੀ ਜਾਂਦੀ ਹੈ ।ਸੱਚ ਖੰਡ ਵਿੱਚ ਤੁਸੀਂ ਚੜ੍ਹਦੀ ਕਲਾ ਵਿੱਚ ਪਹੁੰਚਦੇ ਹੋ -ਇਹ ਰੂਹਾਨੀਅਤ ਦੀ ਬਹੁਤ ਉਚੀ ਅਵਸਥਾ ਹੈ ,ਇਹ ਪੂਰਨਤਾ ਦੀ ਅਵਸਥਾ ਹੈ,ਇਹ ਅਟਲ ਅਵਸਥਾ ਵਿੱਚ ਪਹੁੰਚਣ ਤੋਂ ਬਾਅਦ ਹੀ ਆਉਂਦੀ ਹੈ ,ਭਾਵ ਜਦ ਰੂਹ ਹਮੇਸ਼ਾਂ ਨਿਰਲੇਪ ਅਵਸਥਾ ਵਿੱਚ ਰਹਿੰਦੀ ਹੈ, ਭਾਵ ਕਿ ਆਲੇ ਦੁਆਲੇ ਦੀ ਕਿਸੇ ਵੀ ਘਟਨਾ ਤੋਂ ਵਿਚਿਲਤ ਜਾਂ ਕਿਸੇ ਪਾਸੇ ਮੁੜਦੀ ਨਹੀਂ ਹੈ ਗੁਰ ,ਗੁਰੂ ਅਤੇ ਗੁਰਬਾਣੀ ਪ੍ਰਤੀ ਕੋਈ ਦੁਬਿਧਾ ਅਤੇ ਭਰਮ ਤੁਹਾਡੇ ਅੰਦਰ ਨਹੀਂ ਰਹਿੰਦਾ ਇਹ ਬੰਦਗੀ ਦੀ ਸਰਵ ਉੱਚ ਅਵਸਥਾ ਹੈ , ਇਹ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ,ਪਰਮ ਪਦਵੀ ਦੀ ਅਵਸਥਾ ,ਸੱਚ ਖੰਡ ਦੀ ਅਵਸਥਾ ਹੈ,ਜਦ ਕੁਝ ਵੀ ਤੁਹਾਨੂੰ ਗੁਰ,ਗੁਰੂ ਅਤੇ ਗੁਰਬਾਣੀ ਤੋਂ ਨਿਖੇੜ ਨਹੀਂ ਸਕਦਾ,ਜਦ ਤੁਸੀਂ ਪੂਰੀ ਤਰਾਂ ਮਾਇਆ ਉਪਰ ਜਿੱਤ ਜਾਂਦੇ ਹੋ ।ਰੂਹ ਏਕਿ ਦ੍ਰਿਸ਼ਟ ਬਣ ਜਾਂਦੀ ਹੈ,ਕੋਈ ਵੀ ਸੰਸਾਰਿਕ ਦੁੱਖ ਅਤੇ ਸੁੱਖ ਪ੍ਰਭਾਵ ਨਹੀਂ ਪਾਉਂਦਾ,ਕਿਸੇ ਨਾਲ ਵੀ ਕੋਈ ਵੈਰ ਨਹੀਂ ਰਹਿੰਦਾ,ਪੰਜ ਦੂਤਾਂ ਉਪਰ ਜਿੱਤ ਹੋ ਜਾਂਦੀ ਹੈ ਇੱਛਾਵਾਂ ਅਤੇ ਮਾਇਆ ਉਪਰ ਜਿੱਤ ਹੋ ਜਾਂਦੀ ਹੈ ।ਇਹ ਚੜ੍ਹਦੀ ਕਲਾ ਦੀ ਅਵਸਥਾ ਨਾਮ ਰਾਹੀਂ ਆਉਂਦੀ ਹੈ ।ਗੁਰਬਾਣੀ ਵਿੱਚ ਇਹ ਹੈ ਜੋ ਪ੍ਰਮਾਤਮਾ ਅੱਗੇ ਅਰਦਾਸ ਹੈ " ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"ਜਦ ਤੁਸੀਂ ਇਸ ਅਵਸਥਾ ਵਿੱਚ ਹੁੰਦੇ ਹੋ ਤੁਸੀਂ ਦੂਸਰਿਆਂ ਦੀ ਵੀ ਇਸ ਅਵਸਥਾ ਵਿੱਚ ਪਹੁੰਚਣ ਵਿੱਚ ਮਦਦ ਕਰਦੇ ਹੋ ।ਇਹ ਹੀ ਸੰਤ ਦਾ ਇਸ ਦੁਨੀਆਂ ਵਿੱਚ ਹੋਣ ਦਾ ਕਾਰਨ ਹੈ ।