6. ਸੰਗਤ ਇੰਨੀ ਮਹੱਤਵਪੂਰਨ ਕਿਉਂ ਹੈ?

ਸਤਿ ਸੰਗਤ ਇੰਨੀ ਮਹੱਤਵਪੂਰਨ ਕਿਉਂ ਹੈ?

ਕਿਉਂਕਿ ਸਤਿ ਸੰਗਤ ਵਿੱਚ ਤੁਸੀਂ ਦੋ ਚੀਜਾਂ ਪ੍ਰਾਪਤ ਕਰਦੇ ਹੋ

1) ਆਪਣਾ ਨਾਮ ਅੰਮ੍ਰਿਤ ਵਧਾਉਂਦੇ ਹੋ

2)  ਆਪਣੀ ਹਉਮੈ ਘਟਾਉਂਦੇ ਹੋ

ਗੁਰੂ ਜੀ ਦੀ ਦਿਆਲਤਾ ਨਾਲ ਹੇਠ ਲਿਖਿਆ ਚਿੱਤਰ ਸਾਡੇ ਮਨ ਵਿੱਚ ਆਉਂਦਾ ਹੈ:

ਇੱਕ ਤੱਕੜੀ ਬਾਰੇ ਮਨ ਵਿੱਚ ਵਿਚਾਰ ਕਰੋ, ਇੱਕ ਪਾਸੇ ਨਾਮ ਹੈ ਦੂਸਰੇ ਪਾਸੇ ਹਉਮੈ ਹੈ

ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਹਉਮੈ ਵਾਲਾ ਪਾਸਾ ਭਾਰਾ ਹੁੰਦਾ ਹੈ

ਤੁਸੀਂ ਅੰਦਰ ਆਉਂਦੇ ਹੋ ਅਤੇ ਦੂਸਰਿਆਂ ਦੇ ਪੈਰ ਛੋਂਹਦੇ ਹੋ, ਡੰਡਉਤ ਕਰਦੇ ਹੋ, ਦੂਸਰਿਆ ਦੀ ਲੰਗਰ ਲਈ ਸੇਵਾ ਕਰਦੇ ਹੋ, ਸੰਗਤ ਲਈ ਭੋਜਨ ਲਿਆਉਂਦੇ ਹੋ, ਤੁਸੀਂ ਉਹਨਾਂ ਦੇ ਚਰਨ ਧੋਂਦੇ ਹੋਇਹ ਸਭ ਹਉਮੈ ਨੂੰ ਘਟਾਉਂਦਾ ਹੈ

ਅਤੇ ਇਸ ਦੌਰਾਨ ਤੁਸੀਂ "ਸਤਿਨਾਮ" ਸਿਮਰਨ ਕਰ ਰਹੇ ਹੁੰਦੇ ਹੋਤੁਸੀਂ ਬੈਠਦੇ ਹੋ ਅਤੇ ਧਿਆਨ ਲਗਾਉਂਦੇ ਹੋ ਅਤੇ ਪਰਮਾਤਮਾ ਤੋਂ ਬਖਸ਼ਿਸ਼ਾਂ ਸੰਤਾਂ ਦੇ ਰਾਹੀਂ ਸਾਰੇ ਆਲੇ ਦੁਆਲੇ ਫੈਲ ਜਾਂਦੀਆਂ ਹਨ

ਇਸ ਤਰਾਂ ਜਦੋਂ ਤੁਸੀਂ ਸੰਗਤ ਨੂੰ ਛੱਡ ਕੇ ਜਾਂਦੇ ਹੋ, ਨਾਮ ਵਾਲਾ ਪਾਸਾ ਭਾਰਾ ਹੁੰਦਾ ਹੈ

ਪ੍ਰੇਮ ਭਗਤੀ ਦਾ ਸਾਰਾ ਮਾਰਗ ਹਉਮੈ ਨੂੰ ਨਾਮ ਵਿੱਚ ਤਬਦੀਲ ਕਰਨ ਦਾ ਹੈ

ਗੁਰਬਾਣੀ ਕਹਿੰਦੀ ਹੈ ਹਉਮੈ ਅਤੇ ਨਾਮ ਇੱਕ ਦੂਸਰੇ ਦੇ ਵਿਰੋਧੀ ਹਨ ਅਤੇ ਇਹ ਦੋਵੇਂ ਇੱਕੋ ਸਮੇਂ ਇੱਕੋ ਭਾਂਡੇ ਵਿੱਚ ਨਹੀਂ ਰਹਿ ਸਕਦੇ

ਸਤਸੰਗਤਿ ਕੈਸੀ ਜਾਣੀਐ

ਜਿਥੈ ਏਕੋ ਨਾਮੁ ਵਖਾਣੀਐ

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 72

ਇਸ ਲਈ ਗੁਰ ਅਤੇ ਗੁਰੂ ਅੱਗੇ ਨਿਯਮਤ ਸੰਗਤ ਵਿੱਚ ਜਾਣ ਦੀ ਦਾਤ ਬਖਸ਼ਣ ਲਈ ਅਰਦਾਸ ਕਰੋ ਅਤੇ ਹਉਮੈ ਨੂੰ ਖਾਲੀ ਕਰਕੇ ਨਾਮ ਅੰਮ੍ਰਿਤ ਨਾਲ ਭਰਨ ਲਈ ਅਰਦਾਸ ਕਰੋ

ਤੁਹਾਡੇ ਚਰਨਾਂ ਦੀ ਧੂੜ