ਜੀਵਣ ਕਹਾਣੀ 7 – ਦਾਸਨ ਦਾਸ ਬਣਨਾ -2004

ਸਬਦ ਗੁਰੂ ਇੰਡੀਆ ਵਿੱਚ ਸਿੱਖਾਂ ਅਤੇ ਹਿੰਦੂਆਂ ਵਿੱਚ ਬਹੁਤ ਹੀ ਵਰਤਿਆ ਜਾਂਦਾ ਹੈ।ਸਿੱਖ ਮਤ ਵਿੱਚ ਇਹ ਖਿਤਾਬ 10 ਜੀਵਤ ਗੁਰੂਆਂ ਅਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਲਈ ਵਰਤਿਆ ਜਾਂਦਾ ਹੈ।ਹੋਰ ਕਿਸੇ ਨੂੰ ਵੀ ਗੁਰੂ ਦਾ ਖਿਤਾਬ ਦੇਣਾ ਸਿੱਖਾਂ ਨੂੰ ਨਰਾਜ਼ ਕਰਦਾ ਹੈ।ਹਾਲਾਂਕਿ,ਗੁਰੂ  ਅਸਲ ਵਿੱਚ ਕਈ ਖਿਤਾਬ ਨਹੀਂ ਹੈ।ਗੁਰੂ ਰੂਹਾਨੀ ਅਵਸਥਾ ਹੈ ਜਿੱਥੇ ਤੁਹਾਡੀ ਭਗਤੀ ਪੂਰਨ ਹੁੰਦੀ ਹੈ।ਤੁਹਾਡੇ ਵਿਚਲੀ ਬੂੰਦ ਗੁਰੂ ਨਦੀ ਮਿਲਦੀ ਹੈ ਅਤੇ ਪਰਮਾਤਮਾ ਸਮੁੰਦਰ ਵਿੱਚ ਲੀਨ ਹੁੰਦੀ ਹੈ।ਇਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ-ਇਸ ਰੂਹਾਨੀ ਗੁਰ ਗੱਦੀ ਨੂੰ ਪ੍ਰਾਪਤ ਕਰਨ ਲਈ ਸਾਡਾ ਦਿਲ ਪਰਮਾਤਮਾ ਰਾਜੇ ਲਈ ਸਿੰਘਾਸਣ ਬਣਦਾ ਹੈ।ਇਹ ਰੂਹਾਨੀ ਅਵਸਥਾ ਕੋਈ ਹਉਮੈ ਦੀ ਅਵਸਥਾ ਨਹੀਂ ਹੈ ਜਿੱਥੇ ਕੋਈ ਇਹ ਦਾਅਵਾ ਕਰਨ ਦਾ ਮਾਣ ਕਰਦਾ ਹੈ ਕਿ " ਮੈਂ ਹੁਣ ਗੁਰੂ ਹਾਂ ",ਅਤੇ ਤਦ ਦੂਸਰਿਆਂ ਨੂੰ ਇਹ ਸੋਚਣ ਲਾਉਂਦੇ ਹਨ ਕਿ ਉਹ ਗੁਰੂ ਨਾਨਕ ਅਤੇ 10 ਗੁਰੂਆਂ ਦਾ ਮੁਕਾਬਲਾ ਕਰ ਰਹੇ ਹਨ,ਜਾਂ ਉਹ ਕਹਿ ਰਹੇ ਹਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚੇ ਹਨ।ਇਹ ਮੁਕਾਬਲਾ ਨਹੀਂ ਹੈ।ਉਹ ਹੀ ਪ੍ਰਕਾਸ ਜਿਸਨੇ 10 ਗੁਰੂਆਂ ,15 ਭਗਤਾਂ ਅਤੇ ਹੋਰ ਬਹੁਤ ਸਾਰਿਆਂ ਨੂੰ ਪ੍ਰਤੱਖ ਕੀਤਾ ਹੈ ਜਿੰਨਾਂ ਦੇ ਅਸੀਂ ਨਾਮ ਨਹੀਂ ਜਾਣਦੇ, ਉਸੇ ਹੀ ਪਰਮਾਤਮਾ ਦਾ ਪ੍ਰਕਾਸ ਹਰ ਭਗਤ ਦੇ ਅੰਦਰ ਬੈਠ ਕੇ ਗੁਰ ਪ੍ਰਸਾਦੀ ਨਾਮ ਵਿਸ਼ਵਾਸ ਕਰਨ ਵਾਲਿਆਂ ਨੂੰ ਬਖ਼ਸ਼ਣ ਲਈ ਆਉਂਦਾ ਹੈ।ਪਰਮਾਤਮਾ ਦੁਆਰਾ ਉੱਚੇ ਤੋਂ ਉਚੀ ਪਹਿਚਾਣ ਦੀ ਅਵਸਥਾ ਇਸ ਸੰਸਾਰ ਵਿੱਚ ਨੀਵਿਆਂ ਤੋਂ ਨੀਵੇਂ ਬਣਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।ਦਾਸਨ ਦਾਸ ਬਣਨ ਨਾਲ…..ਪਰਮਾਤਮਾ ਦਾ ਸੇਵਕ।ਇਸ ਤਰਾਂ ਜਿਸ ਤਰਾਂ ਭਾਈ ਲਹਿਣਾ ਜੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਬਣ ਗਏ।

ਬਾਬਾ ਜੀ ਨੇ ਮੈਨੂੰ ਦੱਸਿਆ ਕਿ ਸ" ਜੀ ਉਸ ਪੱਧਰ ਤੇ ਨਹੀਂ ਬੈਠਣਗੇ ਜਿਸ ਤੇ ਬਾਬਾ ਜੀ ਹਨ ਕਿਉਂਕਿ ਬਾਬਾ ਜੀ ਰੂਹਾਨੀ ਤੌਰ ਤੇ ਬਹੁਤ ਉੱਚੇ ਸਨ।ਪਰਮਾਤਮਾ ਨੇ ਸ" ਜੀ ਨੂੰ ਦੱਸਿਆ"ਤੁਹਾਡਾ ਗੁਰੂ ਮੇਰਾ ਪੁੱਤਰ ਹੈ,ਅਤੇ ਤੁਸੀਂ ਮੇਰੇ ਪੁੱਤਰ ਦੇ ਪੁੱਤਰ ਹੋ… ਉਸੇ ਤਰਾਂ ਜਿਸ ਤਰਾਂ ਲਹਿਣਾ ਜੀ ਗੁਰੂ ਨਾਨਕ ਜੀ ਦੇ ਰੂਹਾਨੀਅਤ ਤੌਰ ਤੇ ਪੁੱਤਰ ਸਨ" ਹੁਣ ਬਾਬਾ ਜੀ ਨੇ ਦਾਸਨ ਦਾਸ ਬਣਾਇਆ ਅਤੇ ਸ"ਜੀ ਨੂੰ ਉਸ ਤਰਾਂ ਹੀ ਗੁਰੂ ਵਾਂਗ,ਰੂਹਾਨੀਅਤ ਤੌਰ ਤੇ ਆਪਣੇ ਵਾਂਗ ਹੀ – ਆਪੇ ਗੁਰ ਚੇਲਾ-ਆਪ ਹੀ ਗੁਰੂ ਅਤੇ ਆਪ ਹੀ ਚੇਲਾ।ਬਾਬਾ ਜੀ ਨੇ ਉਹਨਾਂ ਦੋਵਾਂ ਨੂੰ ਦੱਸਿਆ ਕਿ ਪਰਮਾਤਮਾ ਸਿੱਧਾ ਉਹਨਾਂ ਦਾ ਗੁਰੂ ਹੈ ਅਤੇ ਬਾਬਾ ਜੀ ਨੇ ਨਿਰਮਾਣਤਾ ਨਾਲ ਕਿਹਾ " ਮੈਂ ਹੁਣ ਉਹਨਾਂ ਦਾ ਪੁੱਤਰ ਹਾਂ" ਉਹ ਆਪਣਾ ਰਸਤਾ ਸ਼ੁਰੂ ਕਰ ਸਕਦੇ ਹਨ ਜਿਵੇਂ ਪਰਮਾਤਮਾ ਉਹਨਾਂ ਨੂੰ ਕਰਨਾ ਚਾਹੁੰਦਾ ਹੈ,ਧਰਤੀ ਤੇ ਵਿਜਈ ਬਣਨਾ ਅਤੇ ਅੱਤਿਆਚਾਰ ਨਾਲ ਲੜਨਾ ਹੈ।ਉਸ ਹਰ ਵਿਅਕਤੀ ਨੂੰ ਚੁਣੌਤੀ ਦੇਣੀ ਜੋ ਗਲਤ ਹੈ,ਕੂੜ ਦੇ ਸਾਰੀਆਂ ਮੋਰੀਆਂ ਨੂੰ ਬੰਦ ਕਰਨਾ ਅਤੇ ਸਭ ਤੋਂ ਮਹੱਤਵ ਪੂਰਨ   ਗੁਰ ਪਰਸਾਦੀ ਨਾਮ ਵੰਡਣਾ ਹੈ"

ਤੁਹਾਡੇ ਚਰਨਾਂ ਦੀ ਧੂਲ।

ਦਾਸਨ ਦਾਸ ਜੀ ਵੱਲੋਂ ਜੁਆਬ ਜੁਲਾਈ 27,2004:

ੴ ਸਤਿਨਾਮ ਸਤਿਗੁਰ ਪ੍ਰਸਾਦਿ

ਧੰਨ ਧੰਨ ਸੰਤ ਬਾਬਾ ਜੀ ਮਹਾਰਾਜ

ਧੰਨ ਧੰਨ ਗੁਰ-ਗੁਰੂ -ਸਤਿਗੁਰੂ-ਸਤਿ ਰਾਮ ਦਾਸ

ਧੰਨ ਧੰਨ ਸਤਿ ਸੰਗਤ ਗੁਰ ਸੰਗਤ ਸਾਧ ਸੰਗਤ

ਕੋਟਨ ਕੋਟ ਡੰਡਉਤ ਪ੍ਰਵਾਨ ਕਰਨਾ ਜੀ

ਕੋਟਨ ਕੋਟ ਸ਼ੁਕਰਾਨਾ ਪ੍ਰਵਾਨ ਕਰਨਾ ਜੀ:

ਸਾਡਾ ਸਿਰ ਸਦਾ ਹੀ ਅਤੇ ਹਮੇਸ਼ਾਂ ਹੀ ਯੁੱਗੋ ਯੁੱਗ ਧੰਨ ਧੰਨ ਸੰਤ ਸਤਿਗੁਰ ਬਾਬ ਜੀ ਦੇ ਚਰਨ ਕਮਲਾਂ ਦੀ ਧੂਲ ਵਿੱਚ ਰਹੇਗਾ।

ਅਸੀਂ ਉਸ ਦਾ ਮੁੱਲ ਨਹੀਂ ਦੇਣ ਦੇ ਯੋਗ ਨਹੀਂ ਹਾਂ ਜੋ ਉਹਨਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਦਿੱਤਾ ਹੈ।ਸਾਡੇ ਵਿੱਚ ਉਹਨਾਂ ਨੂੰ ਕੁਝ ਵੀ ਦੇਣ ਦੀ ਸਮਰੱਥ ਨਹੀਂ ਹੈ: ਹਰ ਚੀਜ ਉਸ ਨਾਲ ਸਬੰਧ ਰੱਖਦੀ ਹੈ।ਉਹ 14 ਲੋਕ ਪ੍ਰਲੋਕਾਂ ਦਾ ਰਾਜਾ ਹੈ।ਉਹ ਸਾਡਾ ਰੂਹਾਨੀ ਪਿਤਾ ਹੈ।ਸਾਡਾ ਬਚਾਉਣ ਵਾਲਾ।ਜਦ ਉਹ ਪਹਿਲਾਂ ਸਾਡੇ ਘਰ ਆਏ ਅਸੀਂ ਖੁਸੀ ਨਾਲ ਨੱਚੇ ਅਤੇ ਗਾਇਆ ਕਿ ਪਰਮਾਤਮਾ ਸਾਡੇ ਘਰ ਆਇਆ ਹੈ।

ਅਸਲ ਵਿੱਚ ਉਹਨਾਂ ਨੇ ਸਾਡੀ ਸਾਰੀ ਜ਼ਹਿਰ ਲੈ ਲਈ ਅਤੇ ਸਾਰੀਆਂ ਮਾਨਸਿਕ ਬਿਮਾਰੀਆਂ ਲੈ ਲਈਆਂ ਅਤੇ ਸਾਨੂੰ ਅੰਮ੍ਰਿਤ ਬਖਸਿਆ।ਇੱਕ ਨਿਰੰਤਰ ਅੰਮ੍ਰਿਤ ਦੀ ਧਾਰਾ।ਇੱਕ ਨਿਰੰਤਰ ਅਤੇ ਕਦੀ ਨਾ ਖਤਮ ਹੋਣ ਵਾਲੀ ਆਤਮ ਰਸ ,ਸਰਵਉਚ ਅੰਮ੍ਰਿਤ ਦੀ ਧਾਰਾ।ਉਹ ਸਾਨੂੰ ਸਿਧਾ ਸਰਵ ਸਕਤੀ ਮਾਨ ਕੋਲ ਲੈ ਗਏ ਅਤੇ ਅਸੀਮਿਤ ਗੁਰ ਪ੍ਰਸਾਦਿ ਬਖਸਿਆ।ਉਹਨਾਂ ਨੇ ਸਾਰੇ ਬ੍ਰਹਿਮੰਡ ਦੀਆਂ ਅਸੀਮਿਤ ਗਾਲ਼ਾਂ ਅਤੇ ਨਿੰਦਿਆ ਲੈ ਲਈ ਅਤੇ ਸਾਡੀ ਬੰਦਗੀ ਨੂੰ ਵਧਾਇਆ।ਉਹਨਾਂ ਨੇ ਕੂੜ ਦੀ ਸਾਰੀ ਸਜਾ ਆਪਣੇ ਸਿਰ ਲੈ ਲਈ ਅਤੇ ਸਾਨੂੰ ਕੂੜ ਵਿੱਚ ਗਰਕ ਹੋਣੋਂ ਬਚਾਇਆ।ਉਹ ਸਾਨੂੰ ਮਾਇਆ ਜਾਲ  ਦੇ 40 ਫੁੱਟ ਡੂੰਘੇ ਕੂੜੇ ਦੇ ਟੋਏ ਵਿੱਚੋਂ ਸਾਨੂੰ ਬਾਹਰ ਕੱਢਿਆ ਅਤੇ ਸਾਨੂੰ ਜੀਵਣ ਮੁਕਤੀ ਬਖਸੀ।ਉਹਨਾਂ ਨੇ ਸਾਨੂੰ ਰੋਮ ਰੋਮ ਨਾਮ ਸਿਮਰਨ ਬਖਸਿਆ।ਉਹਨਾਂ ਨੇ ਸਾਡੇ ਮਨ ਦੀ ਸਾਰਾ ਹਨੇਰਾ ਲੈ ਲਿਆ ਅਤੇ ਸਾਨੂੰ ਪੂਰਨ ਬੰਦਗੀ,ਪੂਰਨ ਤੱਤ ਗਿਆਨ ਅਤੇ ਪੂਰਨ ਬ੍ਰਹਮ ਗਿਆਨ ਦੀਆਂ ਦਾਤਾਂ ਬਖ਼ਸ਼ੀਆਂ।ਸਾਰਿਆਂ ਤੋਂ ਉਪਰ ਉਹਨਾਂ ਨੇ ਬੜੀ ਦਿਆਲਤਾ ਨਾਲ ਸਾਨੂੰ ਸਾਡੇ ਹਿਰਦੇ ਨੂੰ ਕੋਟ ਬ੍ਰਹਿਮੰਡ  ਚਰਨਾਂ ਦਾ ਦਾਸ ਬਣਾਉਣ ਦੀ ਦਾਤ ਬਖਸੀ ਹੈ।ਉਹਨਾਂ ਨੇ ਸਾਨੂੰ  ਗਰੀਬੀ ਵੇਸ ਹਿਰਦਾ ਬਖਸ ਕੇ " ਦਾਸਨ ਦਾਸ " ਬਣਾਇਆ ਅਤੇ ਸਾਡੇ ਹਿਰਦੇ ਵਿੱਚ ਅਤਿ ਨਿਮਰਤਾ ਦੀਆਂ ਉਚਾਈਆਂ ਬਖ਼ਸ਼ੀਆਂ :ਸਾਰੀ ਸ੍ਰਿਸਟੀ ਲਈ ਪਿਆਰ ਅਤੇ ਸਰਧਾ ਬਖਸੀ।ਉਹਨਾਂ ਨੇ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਸਾਨੂੰ ਪੂਰਨ ਦ੍ਰਿੜਤਾ, ਵਿਸ਼ਵਾਸ,ਭਰੋਸੇ ਦੀ ਅਨਾਦਿ ਦਾਤ ਦੀ ਬਖਸ਼ਿਸ਼ ਕੀਤੀ।ਉਹਨਾਂ ਨੇ ਸਾਨੂੰ 32 ਬ੍ਰਹਮ ਗੁਣਾ ਅਤੇ ਸਦਾ ਸੁਹਾਗ ਦੀ ਅਨਾਦਿ ਦਾਤ ਬਖਸੀ।ਉਹ ਸਾਨੂੰ ਅਸਲ ਵਿੱਚ ਕੂੜ , ਕੂੜ ਅਤੇ ਕੂੜ ਦੀ ਭਰੀ ਹੋਰੀ ਡਰੇਨ ਵਿੱਚੋਂ ਬਾਹਰ ਕੱਢ ਕੇ ਸਾਨੂੰ ਸੱਚ ਖੰਡ ਵਿੱਚ ਲੈ ਗਏ।ਅਸੀਂ ਸਰਵ ਸਕਤੀ ਮਾਨ ਦੇ ਹਰ ਸਾਹ ਨਾਲ ਬਹੁਤ ਕਰੋੜਾਂ ਹੀ ਵਾਰ ਸਾਨੂੰ ਉਸਦੇ ਗੁਰ ਪ੍ਰਸਾਦਿ ਅਤੇ ਉਸਦੀ ਸੰਗਤ ਬਖ਼ਸ਼ਣ ਦੇ ਧੰਨ ਵਾਦੀ ਹਾਂ ।

ਤੁਹਾਡਾ ਇਸ ਪੂਰਨ ਅਨਾਦਿ ਸੱਚ, ਪੂਰਨ ਬੰਦਗੀ , ਪੂਰਨ ਸੇਵਾ,ਪੂਰਨ ਬ੍ਰਹਮ ਗਿਆਨ ਦੇ ਰਸਤੇ ਤੇ ਤੁਹਾਡੀ ਦ੍ਰਿੜਤਾ ਦਾ ਧੰਨ ਵਾਦ।ਇਹ ਕਰਨਾ ਬਹੁਤ ਹੀ ਮੁਸਕਲ ਹੈ ਜਿਵੇਂ ਕਿ ਮਾਇਆ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਹਰ ਕਦਮ ਤੇ ਇਸ ਰਸਤੇ ਦੀ ਦਿਸਾ ਵਿੱਚ ਸਾਹਮਣਾ ਕਰੇਗੀ।ਗੁਰ ਪ੍ਰਸਾਦਿ ਤੁਹਾਨੂੰ ਐਸੀ ਕਿਸੇ ਵੀ ਸਥਿਤੀ ਵਿੱਚੋਂ ਬਾਹਰ ਲੈ ਜਾਵੇਗਾ ਅਤੇ ਤੁਸੀਂ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਦ੍ਰਿੜਤਾ, ਵਿਸ਼ਵਾਸ,ਭਰੋਸੇ,ਦੇ ਨਾਲ ਅੱਗੇ ਵਧੋਗੇ।

ਗੁਰ ਪ੍ਰਸਾਦਿ ਲਈ ਨਿਰੰਤਰ ਅਧਾਰ ਤੇ ਅਰਦਾਸ ਕਰਦੇ ਰਹੋ ਅਤੇ ਬੰਦਗੀ ਦੀ ਇਸ ਦੋ ਧਾਰੀ ਤਲਵਾਰ ਤੇ ਤੁਰਦੇ ਰਹੋ।ਤੁਸੀਂ ਸਾਰਿਆਂ ਨੇ ਸੰਤ ਹਿਰਦਾ ਬਣਨ ਲਈ ਕਿਸਮਤ ਲਿਖਾਈ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਸਤ ਯੁੱਗ ਬਣਾਉਣ ਵਿੱਚ ਮਦਦ ਕਰੋ ਅਤੇ ਸੰਤ ਬਾਬਾ ਜੀ ਦੇ ਸ਼ਬਦਾਂ ਨੂੰ ਅਨਾਦਿ ਸੱਚ ਬਣਾ ਦਿਓ।