7. ਇੱਕ ਭਟਕਦੇ ਮਨ ਨੂੰ ਕਾਬੂ ਕਰਨਾ

ਪਿਛਲੇ ਦਿਨ ਅੰਮ੍ਰਿਤ ਵੇਲੇ ਦੇ ਸਿਮਰਨ ਵਿੱਚ ਇਹ ਮਨ ਨੇ ਆਖਰ ਇਕਾਗਰ ਹੋਣਾ ਸ਼ੁਰੂ ਕਰ ਦਿੱਤਾ ।ਅਤੇ ਜਦ ਹੀ ਇਹ ਵਾਪਰਿਆ, ਮੇਰਾ ਮਨ ਭਟਕ ਗਿਆ ਅਤੇ ਧੰਨ ਦੇ ਵਿਸ਼ੇ ਉਪਰ ਚਲਾ ਗਿਆ,ਤਦ ਸਾਰੇ ਧੰਨ  ਬਾਰੇ ਸੋਚਣਾ ਸ਼ੁਰੂ ਕੀਤਾ ਜੋ ਲੋਕਾਂ ਨੇ ਕਈ ਸਾਲ ਪਹਿਲਾਂ ਰਿਣ ਲਿਆ ਸੀ,ਅਤੇ ਇਹ ਕਿ ਜਾ ਕੇ ਉਹਨਾਂ ਲੋਕਾਂ ਦਾ ਧੰਨ ਲਈ ਪਿੱਛਾ ਕਰਨਾ ਚਾਹੀਦਾ ਹੈ ।ਜਿਉਂ ਹੀ ਅਸੀਂ ਇਹ ਸੋਚਦੇ ਗਏ ਹੋਰ ਭਾਵੁਕ ਹੁੰਦੇ ਗਏ ਅਤੇ ਕ੍ਰੋਧੀ ਅਤੇ ਨਿਰਾਸ਼ ਹੁੰਦੇ ਗਏ ਇਸ ਤੋਂ ਪਹਿਲਾਂ ਕਿ ਮੈਂ ਕੁਝ ਜਾਣਦਾ ਮੇਰਾ ਮਨ ਪੂਰੀ ਤਰਾਂ ਪਰਿਵਾਰ ਅਤੇ ਮਿੱਤਰਾਂ ਵਿੱਚ ਲੀਨ ਹੋ ਗਿਆ ।ਜਦ ਮੈਂ ਇਹ ਅਹਿਸਾਸ ਕੀਤਾ ਇਸ ਨੂੰ ਜਾਣ ਦੇਣਾ ਅਸਲ ਸੰਘਰਸ਼ ਸੀ ।ਇਹ ਅਵਸਥਾਵਾਂ ਸਨ
 
 
ੳ ) ਜੇਕਰ ਤੁਹਾਨੂੰ ਕੋਈ ਕਮਜੋਰੀ ਹੈ,ਉੱਥੇ ਹੀ ਮਾਇਆ ਤੁਹਾਨੂੰ ਖੜਦੀ ਹੈ ਉਦਾਹਰਣ ਵਜੋਂ …ਜੇਕਰ ਤੁਸੀਂ ਗਰੀਬ ਮਹਿਸੂਸ ਕਰਦੇ ਹੋ ਇਕੱਲੇ ਮਹਿਸੂਸ ਕਰਦੇ ਹੋ ਆਦਿ
 
ਅ ) ਵਿਚਾਰ ਅੰਦਰ ਆਉਣਗੇ ਅਤੇ ਜੜਾਂ ਬਣਾ ਲੈਣਗੇ ਕਿਉਂਕਿ ਇਹ ਉਹ ਕੁਝ ਹੈ ਜੋ ਤੁਸੀਂ ਇੱਛਾ ਕਰਦੇ ਹੋ
 
ੲ ) ਤੁਸੀਂ ਇਸਨੂੰ ਹਰ ਤਰਾਂ ਦੇ ਕਾਰਨਾ ਨਾਲ ਸਹੀ ਠਹਿਰਾਓਗੇ,ਸਮੇਤ ਧਾਰਮਿਕ…ਜਿਵੇਂ ਮੈਂ ਠੀਕ ਨਹੀਂ ਸੀ,ਇਹ ਮੇਰਾ ਧੰਨ ਹੈ ,"ਉਹ ਮੇਰੇ ਰਿਣੀ ਹਨ" ,ਗੁਰੂ ਨੇ ਸਾਨੂੰ ਆਪਣੇ ਆਪ ਉੱਤੇ ਖੜੇ ਹੋਣਾ ਬਣਾਇਆ ਹੈ ਆਦਿ
 
ਇੱਕ ਵਾਰ ਜਦ ਮਨ ਨੇ ਇਹ ਸੋਚ ਲਿਆ ਕਿ ਇਹ ਕਰਨਾ ਹੈ ,ਤੁਸੀਂ ਨੋਟ ਕਰੋਗੇ ਕਿ ਤੁਸੀਂ ਹੋਰ ਨਾਮ ਸਿਮਰਨ ਨਹੀਂ ਕਰ ਪਾਉਂਦੇ ,ਤੁਸੀਂ ਉਸੇ ਵੇਲੇ ਉਠ ਪਵੋਗੇ ਅਤੇ ਇੱਛਾਵਾਂ ਨੂੰ ਪੂਰਿਆ ਕਰਨ ਲਈ ਨਵੇਂ ਕੰਮ ਸ਼ੁਰੂ ਕਰ ਦਿਓ ਗੇ ।
ਹੁਣ ਇੱਕ ਗੁਰੂ ਤੋਂ ਬਿਨਾਂ ਇੱਥੋਂ  ਤੱਕ ਤੁਹਾਡੀ ਭਗਤੀ ਜਾਂਦੀ ਹੈ …ਪਰ ਸਤਿਗੁਰੂ ਦੀ ਕ੍ਰਿਪਾ ਨਾਲ ਇੱਥੇ :ਅੱਗੇ ਹੋਰ ਕੀ ਵਾਪਰਦਾ ਹੈ
 
ਸ) ਜਦ ਅਸੀਂ ਨਾਮ ਸਿਮਰਨ ਤੇ ਧਿਆਨ ਨਹੀਂ ਲਗਾ ਪਾਉਂਦੇ,ਤਦ ਅਹਿਸਾਸ ਹੁੰਦਾ ਹੈ ਕਿ ਕੁਝ ਗਲਤ ਹੈ ।
 
ਹ ) ਬਾਬਾ ਜੀ ਨੂੰ ਅਰਦਾਸ ਕੀਤੀ ਕਿ ਮਾਇਆ ਸਾਨੂੰ ਠੱਗਣ ਆਈ ਅਤੇ ਸਾਨੂੰ ਨਿਰਾਸਾ ਦੀ ਹੱਦ ਤੱਕ ਬਾਬਾ ਜੀ ਦੀ ਜਰੂਰਤ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਸੀ
 
ਕ) ਮਾਇਆ ਨੂੰ ਆਪਣੇ ਸਾਹਮਣੇ ਚਿਤਰਿਆ ਅਤੇ ਸਤਿਨਾਮ ਸਤਿਨਾਮ ਦੁਹਰਾਉਂਦਿਆਂ ਟੁਕੜਿਆਂ ਵਿੱਚ ਕੱਟ ਦਿੱਤਾ ।
 
ਖ)ਤਦ ਇੱਛਾਵਾਂ ਖਤਮ ਹੋ ਗਈਆਂ ਪਰ ਘੱਟ ਰੂਪ ਵਿੱਚ ਵਾਪਸ ਆਉਂਦੀਆਂ ਰਹੀਆਂ …ਠੀਕ ਹੈ ਅਸੀਂ ਜਰੂਰ ਇੱਕ ਆਦਮੀ ਕੋਲੋਂ ਆਪਣਾ ਧੰਨ ਪ੍ਰਾਪਤ ਕਰਾਂਗੇ ……….।
 
ਗ ) ਸਤਿਨਾਮ ਦੇ ਠੰਢੇ ਪਾਣੀ ਨੂੰ ਸਰੀਰ ਦੇ ਉਪਰੋਂ ਵਗਦੇ ਹੋਏ ਇੱਛਾਵਾਂ ਦੀ ਅੱਗ ਨੂੰ ਬੁਝਾਉਂਦੇ ਹੋਏ ਚਿਤਰਿਆ, ਉਹਨਾਂ ਦੀ ਕੁਝ ਬਾਕੀ ਬਚੀ ਸਵਾਹ ਨੂੰ ਫਰਸ਼ ਤੇ ਛੱਡਦੇ ਹੋਏ
 
ਘ ) ਹਰ ਆਦਮੀ ਜਿਸ ਨੂੰ ਅਸੀਂ ਆਪਣੇ ਆਪ ਨਾਲ ਗਲਤ ਵਿਹਾਰ ਵਾਲਾ ਸੋਚਿਆ,ਅਸੀਂ ਉਹਨਾਂ ਦੇ ਪੈਰ ਫੜੇ ਅਤੇ ਸੋਚਿਆ ਓ ਜੀ ਉਹਨਾਂ ਨੂੰ ਹੋਰ ਅਤੇ ਹੋਰ ਜਿਆਦਾ ਪ੍ਰੀਤ ਬਖ਼ਸ਼ਣ
ਙ)ਕਿਸੇ ਕੋਲੋਂ ਵੀ ਕੋਈ ਵੀ ਚੀਜ ਲੈਣ ਦਾ ਵਿਚਾਰ ਹਟਾ ਦਿੱਤਾ ,ਕੁਝ ਮੇਰਾ ਨਹੀ ਹੈ …ਮਨ ਸਰੀਰ ਅਤੇ ਦੌਲਤ ਸਾਰੀ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿਸ ਤਰਾਂ ਇਹ ਮਨ ਕਹਿੰਦਾ ਹੈ ਇਹ ਮੇਰੀ ਹੈ ਇਸ ਲਈ ਜੇ ਇਹ ਮੇਰੀ ਨਹੀਂ ਤਦ ਇਸ ਬਾਰੇ ਚਿੰਤਾ ਨਾ ਕਰੋ।
ਚ) ਯਾਦ ਰੱਖੋ ਹਮੇਸ਼ਾਂ ਨਾਮ ਲਈ ਬਲੀ ਦਾਨੀ ਰਹੋ ,ਬਾਬਾ ਜੀ ਜੇਕਰ ਸਾਰਾ ਧੰਨ ਜਾਦਾ ਹੈ , ਜਾਇਦਾਦ ਜਾਂਦੀ ਹੈ ,ਸਿਹਤ ਜਾਂਦੀ ਹੈ, ਪਰਿਵਾਰ ਜਾਂਦਾ ਹੈ,ਮੈਨੂੰ ਕਦੇ ਵੀ ਸਤਿਨਾਮ ਨਹੀ ਭੁੱਲਣ ਚਾਹੀਦਾ ।
 
ਅਤੇ ਤਦ ਮਨ ਸਥਿਰ ਸੀ,ਅਤੇ ਇੱਥੇ ਪਿਆਰ ਸੀ ਅਤੇ ਲੜਾਈ ਜਿੱਤੀ ਗਈ ਸੀ ।ਹਰ ਚੀਜ ਜੋ ਬਾਬਾ ਜੀ ਅਤੇ ਸੰਤ ਸੰਗਤ ਨੇ ਸਾਨੂੰ ਦੱਸੀ ਸੀ ਆਈ ਅਤੇ ਸਾਨੂੰ ਬਚਾਇਆ ਹਮੇਸ਼ਾਂ ਦੂਸਰਿਆਂ ਨੂੰ ਪਿਆਰ ਦੇਣ ਬਾਰੇ ਸੋਚੋ,ਕੁਝ ਵੀ ਆਪਣੇ ਲਈ ਪ੍ਰਾਪਤ ਕਰਨ ਬਾਰੇ ਨਾ ਸੋਚੋ ।
 
 
 
ਸੰਤਾਂ ਦੇ ਚਰਨਾਂ ਦੀ ਧੂਲ