8. ਸੁਪਨੇ

ਸੁਪਨੇ
 
 
ਐਮ: ਮੈ ਕਦੀ ਵੀ ਪਹਿਲਾਂ ਦੇਵੀ ਬਾਰੇ ਸੁਪਨਾ ਨਹੀਂ ਸੀ ਆਇਆ ਇਹ ਬਹੁਤ ਹੀ ਅਸਚਰਜ ਘਟਨਾ ਸੀ।ਕੀ ਇਹ ਉਨਤੀ ਦਾ ਚਿੰਨ੍ਹ ਹੈ ?
 
 
 
ਦਾਸਨ ਦਾਸ :ਹਾਂ, ਇਹ ਚੰਗਾ ਹੈ ,ਗੁਰਬਾਣੀ ਕਹਿੰਦੀ ਹੈ :ਬ੍ਰਹਮ ਗਿਆਨੀ ਕੋ ਖੋਜੈ ਮਹੇਸੁਰ ਸ਼ਿਵਾ ਹਮੇਸ਼ਾਂ ਬ੍ਰਹਮ ਗਿਆਨ ਦੀ ਖੋਜ ਵਿੱਚ ਹੈ ।ਸਾਡੇ ਬੰਦਗੀ ਦੇ ਸ਼ੁਰੂਆਤ ਦਿਨਾਂ ਦੌਰਾਨ ਅਸੀਂ ਡੂੰਘੇ ਧਿਆਨ ਵਾਲੀਆਂ ਬੈਠਕਾਂ ਵਿੱਚ ਵਿਸ਼ਨੂੰ ਭਗਵਾਨ ਨੂੰ ਬਹੁਤ ਲੰਬਾ ਸਮਾਂ ਦੇਖਿਆ।
 
ਐਮ :ਕਿਵੇਂ ਮੈਂ ਹੋਰ ਜਿਆਦਾ ਸਤਿਨਾਮ ਜੀ ਦੇ ਮੇਰੇ ਸੁਪਨਿਆਂ ਵਿੱਚ ਹੋਣ  ਬਾਰੇ ਚੇਤੰਨ ਹੋਵਾਂਗਾ,ਕਿਉਂਕਿ ਮੈਨੂੰ ਅਜੇ ਕੁਝ ਨਹੀਂ ਪਤਾ?
 
 
 
ਦਾਸਨ ਦਾਸ:ਤੁਹਾਨੂੰ ਹੋਰ ਅਤੇ ਹੋਰ ਜਿਆਦਾ ਨਾ ਸਿਮਰਨ ਕਰਨ ਦੀ ਜਰੂਰਤ ਹੈ ,ਇੱਕ ਕੰਚਨ ਦੇਹੀ ਬਣੋ-ਸਾਰੇ ਬ੍ਰਹਮ ਗੁਣਾਂ ਨਾਲ ਅੰਦਰੋਂ ਹੋਰ ਸ਼ੁੱਧ ਬਣੋ,ਜਿਵੇਂ ਅਸੀਂ ਸ਼ੁਰੂ ਵਿੱਚ ਕਿਹਾ ਹੈ ਪੂਰਨ ਸਮਰਪਣ,ਅਤੇ ਜਦ ਨਾਮ ਸਾਰੇ ਸਤ ਸਰੋਵਰਾਂ ਵਿੱਚ ਖਿੜਦਾ ਹੈ ਤੁਸੀਂ ਨਾਮ ਸਿਮਰਨ ਵਿੱਚ ਆਪਣੇ ਆਪ ਜਾਣ ਦੀ ਦਸ਼ਾ ਵਿੱਚ ਹੋ ਜਾਵੋਗੇ ,ਤਦ ਨਾਮ ਰੋਮ ਰੋਮ ਵਿੱਚ ਚਲਾ ਜਾਵੇਗਾ ਅਤੇ ਤੁਸੀਂ ਸਹਿਜ ਸਮਾਧੀ ਵਿੱਚ ਚਲੇ ਜਾਵੋਗੇ ਤਦ ਤੁਸੀਂ ਰੂਹ ਦੇ ਅੰਦਰੋਂ ਖ਼ਬਰਦਾਰ ਅਤੇ ਜਾਗਤ ਅਵਸਥਾ ਵਿੱਚ ਰਹੋਗੇ ਅਤੇ ਕੁਝ ਵੀ ਤੁਹਾਨੂੰ ਭੁਚਲਾ ਨਹੀਂ ਸਕਦਾ ,ਤੁਸੀਂ ਤੱਤ ਗਿਆਨ ਪ੍ਰਾਪਤ ਕਰਕੇ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਵੋਗੇ,ਤਦ ਤੁਸੀਂ ਆਪਣੇ ਅੰਦਰ ਵਿੱਚ ਆਪ ਹੀ ਫਰਕ ਮਹਿਸੂਸ ਕਰੋਗੇ ।
 
 
 
 
ਐਮ: ਰੂਹਾਨੀਅਤ ਦੀ ਪ੍ਰੀਭਾਸ਼ਾ ਵਿੱਚ ਸੁਪਨਿਆਂ ਦਾ ਕੀ ਮਹੱਤਵ ਹੈ ?
 
 
 
 
ਦਾਸਨ ਦਾਸ ;ਪਹਿਲਾਂ ਹੀ ਵਿਆਖਿਆ ਕੀਤੀ ਜਾ ਚੁੱਕੀ ਹੈ ਸਿੱਖਣ ਦੇ ਮੌਕੇ ਪ੍ਰਦਾਨ ਕਰੋ, ਨਿਸ਼ਚਾ ਅਤੇ ਯਕੀਨ ਨੂੰ ਵਧਾਓ,ਅਸੀਸਾਂ ਅਤੇ ਪਿਆਰ,ਗੁਰਪ੍ਰਸਾਦਿ-ਹੁਣੇ ਜਿਹੇ ਕੁਝ ਸਮਾਂ ਪਹਿਲਾਂ ਸਾਡੇ ਇੱਕ ਦ੍ਰਿਸਟੀ ਵਿੱਚ ਇੱਕ ਵੱਡੇ ਸੰਤ ਅੰਦਰ ਆਏ ਅਤੇ ਅਸੀਂ ਉਹਨਾਂ ਨੂੰ ਡੰਡਉਤ ਕੀਤੀ ਅਤੇ ਅਸੀਂ ਆਪਣੀ ਕੰਗਰੋੜ ਵਿੱਚ ਕੁਝ ਸਹੀ ਕੀਤਾ ਜਾਂਦਾ ਮਹਿਸੂਸ ਕੀਤਾ ,ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਅਤੇ ਸਾਨੂੰ ਕਿਸੇ ਬਾਰੇ ਵੀ ਬੁਰਾ ਨਾ ਸੋਚਣ ਲਈ ਕਿਹਾ-ਬੁਰਾ ਨਹੀਂ ਚਿਤਵਣਾ ਕਿਸੇ ਦਾ-ਅਸਲ ਵਿੱਚ ਅਸੀਂ ਬਾਬਾ ਜੀ ਦੀ ਸੰਗਤ ਵਿੱਚੋਂ ਪਿੱਠ ਵਿਖਾ ਗਏ ਲੋਕਾਂ ਬਾਰੇ ਬੁਰਾ ਖਿਆਲ ਸੀ ਅਤੇ ਤਦ ਇਸ ਹੱਦ ਤੱਕ ਨਿੰਦਿਆ ਕਰ ਰਹੇ ਜੋ ਬਿਆਨ ਨਹੀਂ ਕੀਤੀ ਜਾ ਸਕਦੀ ,ਬਹੁਤ ਸਾਰੀਆਂ ਗਾਲ਼ਾਂ ਅਤੇ ਮੰਦਾ ਅਤੇ ਕਈ ਕੁਝ ਹੋਰ ਜਿਹੜਾ ਸਹਿਣ ਕਰਨਾ ਮੁਸ਼ਕਿਲ ਹੈ ,ਇਸ ਲਈ ਇਹਨਾਂ ਲੋਕਾਂ ਪ੍ਰਤੀ ਬੁਰੇ ਖਿਆਲ ਸਨ ਅਤੇ ਤਦ ਸਾਨੂੰ ਸਹੀ ਠੀਕ ਸਮੇਂ ਦੌਰਾਨ ਕਰ ਦਿੱਤਾ ਗਿਆ ,ਅਤੇ ਇਹ ਮਹਾਂ ਪੁਰਖ ਜੀ ਅਤੇ ਸੰਭਾਵਿਤ ਤੌਰ ਤੇ ਆਪ ਅਕਾਲ ਪੁਰਖ ਜੀ ਆਪ ਸਨ ,ਕਿਉਂਕਿ ਉਹ ਬਹੁਤ ਵੱਡੇ ਸਨ ਅਤੇ ਹਰ ਜਗਾ ਬਹੁਤ ਪ੍ਰਕਾਸ਼ ਸੀ ਪਰ ਉਹਨਾਂ ਨੂੰ ਕੁਝ ਨਹੀਂ ਪੁਛਿਆ,ਸਿਰਫ਼ ਡੰਡਉਤ ਕੀਤੀ ਅਤੇ ਸੁਨਹਿਰੀ ਬ੍ਰਹਮ ਗਿਆਨ ਸੁਣਿਆ -ਬੁਰਾ ਨਹੀਂ ਚਿਤਵਣਾ ਕਿਸੇ ਦਾ,ਅਤੇ ਇਹ ਗੁਰਪ੍ਰਸਾਦਿ ਸੀ -ਮਾੜੇ ਵਿਚਾਰ ਉਸੇ ਵੇਲੇ ਅਲੋਪ ਹੋ ਗਏ,ਅਤੇ ਨਿੰਦਕਾਂ ਨੂੰ ਵੀ ਮੁਆਫ਼ ਕਰਨ ਬਾਰੇ ਸਿੱਖਿਆ,ਇੱਥੋਂ ਤੱਕ ਕਿ ਕਾਤਲਾਂ ਅਤੇ ਸਭ ਤੋਂ ਵੱਡੇ ਮੁਜਰਮਾਂ ਨੂੰ ਵੀ ਮੁਆਫ਼ ਕਰਨ ਬਾਰੇ ਸੋਚਿਆ,ਇਹ ਮੁਆਫ਼ੀ ਦਾ ਸਿਖਰ ਹੈ ਜਿੱਥੇ ਇੱਕ ਨੇ ਪਹੁੰਚਣਾ ਹੈ ਜਦੋਂ ਉਸ ਨੇ ਨਿਰਵੈਰ ਬਣਨਾ ਹੈ -ਨਿਰਭਉ ਬਣਨਾ ਹੈ ਅਤੇ ਨਿਰਭਉ ਅਤੇ ਨਿਰਵੈਰ ਬਣਨਾ ਸਭ ਤੋਂ ਕਠਿਨ ਪ੍ਰਾਪਤੀ ਹੈ ਇਹ ਆਪਣੇ ਹਿਰਦੇ ਵਿੱਚ ਜਜ਼ਬ ਕਰਨ ਵਾਲੇ ਸਭ ਤੋਂ ਕਠਿਨ ਬ੍ਰਹਮ ਗੁਣ ਹਨ ।
 
 
 
 
ਐਮ: ਕੀ ਉਹ ਧਿਆਨ ਭੰਗ ਸੀ ?
 
 
 
 
ਦਾਸਨ ਦਾਸ : ਹਾਂ,ਜੇਕਰ ਉਹ ਨਾਂਹ ਪੱਖੀ ਵਿਚਾਰ ਲਿਆਉਂਦੇ,ਜੇਕਰ ਉਹ ਮਾਇਆ ਨਾਲ ਸਬੰਧਿਤ ਹਨ,ਜੇਕਰ ਉਹ ਘਟਨਾਵਾਂ ਹਨ ਜੋ ਤੁਹਾਡੇ ਅੰਦਰ ਦੁਬਿਧਾਵਾਂ ਅਤੇ ਭਰਮ ਪੈਦਾ ਕਰਦੀਆਂ ਹਨ।
 
 
 
 
 
ਐਮ: ਕੀ ਸੁਪਨਿਆਂ ਦਾ ਮਤਲਬ ਹੈ ਮਾਨਸਰੋਵਰ ਵਿੱਚ ਹੋਣਾ?
 
 
 
ਡੀ ਡੀ :ਕੁਝ ਵਾਰ ਹਾਂ,ਦਰਗਾਹ ਵਿੱਚ ਹੋਣਾ ਮਾਨ ਸਰੋਵਰ ਵਿੱਚ ਹੋਣਾ ਹੈ ,ਪੂਰਨ ਬ੍ਰਹਮ ਗਿਆਨ ਵਾਲੇ ਸੰਤਾਂ ਅਤੇ ਭਗਤਾਂ ਨੂੰ ਮਿਲਣਾ ਮਾਨ ਸਰੋਵਰ ਵਿੱਚ ਹੋਣਾ ਹੈ ,ਅਕਾਲ ਪੁਰਖ ਦੇ ਦਰਸਨ,ਗੁਰੂ ਦਰਸਨ,ਗੁਰੂ ਸਾਹਿਬਾਨ ਦੇ ਦਰਸਨ ਮਾਨ ਸਰੋਵਰ ਵਿੱਚ ਹੋਣਾ ਹੈ ।
 
 
 
 
ਐਮ : ਕੀ ਤੁਸੀ ਆਪਣੇ ਆਪ ਨੂੰ ਸੁਪਨੇ ਨਾ ਆਉਣ ਬਾਰੇ ਰੋਕ/ ਜਾਂ ਟਰੇਨਿੰਗ ਪ੍ਰਾਪਤ ਕਰ ਸਕਦੇ ਹੋ…ਕੀ ਇਹ ਸੰਭਵ ਹੈ ?
 
 
 
 
ਦਾਸਨ ਦਾਸ  :ਇਹ ਤੁਹਾਡੇ ਕਾਬੂ ਤੋਂ ਪਰੇ ਹੈ,ਇਸ ਕਾਰਨ ਕਿ ਕੋਈ ਵੀ ਚੀਜ ਤੁਹਾਡੇ ਕਾਬੂ ਤੋਂ ਪਰੇ ਹੈ,ਕੋਈ ਕਾਬੂ ਕਰਨ ਦਾ ਯਤਨ ਕਰਨਾ ਹਉਮੈ ਹੈ,ਹਰ ਚੀਜ ਹੁਕਮ ਵਿੱਚ ਹੈ,ਇਹ ਸਭ ਤੁਹਾਡੀ ਕਿਸਮਤ ਅਤ ਬੰਦਗੀ ਅਤੇ ਸੇਵਾ ਤੇ ਨਿਰਭਰ ਕਰਦਾ ਹੈ ,ਕੁਝ ਸੰਤ ਦ੍ਰਿਸਟੀ ਵਿੱਚ ਸੇਵਾ ਕਰਦੇ ਹਨ ਕਿ ਤੁਸੀ ਜਿਸ ਤਰਾਂ ਹੁਣੇ ਉਪਰ ਬਿਆਨ ਕੀਤਾ ਗਿਆ ਹੈ ਵਾਂਗ ਸੁਪਨਿਆਂ ਵਿੱਚ ਜਾਂਦੇ ਹੋ ।
 
 
 
ਐਮ: ਕੀ ਸੁਪਨੇ ਮਾੜੀ ਗੱਲ ਹੈ ?
 
 
 
ਦਾਸਨ ਦਾਸ  : ਜਰੂਰੀ ਨਹੀਂ,ਇਹ ਬਹੁਤ ਫਲ ਕਾਰੀ ਅਤੇ ਬਖਸ਼ਿਸਾਂ ਵਾਲੇ ਹੋ ਸਕਦੇ ਹਨ ਜਿਵੇਂ ਪਹਿਲਾਂ ਵਿਖਿਆਨ ਕੀਤਾ ਗਿਆ ਹੈ ਅਤੇ ਨਾਂਹ ਪੱਖੀ ਵੀ ਹੋ ਸਕਦੇ ਹਨ ਜੇਕਰ ਉਹ ਮਾਇਆ ਨਾਲ ਸਬੰਧਿਤ ਹਨ