9. ਸ਼ਾਂਤੀ






ਮੈਂ ਉਸ ਸਮੇਂ ਤੋਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾਂ ਹਾਂ ਜਦੋਂ ਦਾ ਮੈਨੂੰ ਬਾਬਾ ਜੀ ਦਾ ਮੇਰੇ ਵੱਲ ਲੰਮੀਆਂ ਸ਼ਾਂਤ ਸਤਿਨਾਮ ਲਹਿਰਾਂ ਭੇਜੇ ਜਾਣ ਦਾ ਸੁਫਨਾ ਆਇਆ ਹੈ। ਅਤੇ ਹਉਮੈ ਵੀ ਧਿਆਨ ਦੀਆਂ ਕਲਾਸਾਂ ਲਗਾਉਣ ਵਿੱਚ ਕੋਈ ਵੱਡਾ ਮਸਲਾ ਨਹੀਂ ਰਿਹਾ ਹੈ ਕਿਉਂਕਿ ਇਹ ਸਭ ਗੁਰੂ ਜੀ ਦੀ ਸੁਰੱਖਿਆ ਹੇਠ ਹੋ ਰਿਹਾ ਹੈ ਅਤੇ ਬਾਬਾ ਜੀ ਜਾਪ ਕਰ ਰਹੇ ਹਨ ਸੰਤ ਜਪਾਵੈ ਨਾਮ

ਸਤਿਨਾਮ ਸਭ ਤੋਂ ਉੱਚਾ ਮੰਤਰ ਹੈ;
ਇਹ ਮੂਲ ਹੈ, ਇਹ ਕੇਵਲ ਇੱਕੋ ਇੱਕ ਪੂਰਨ ਸੱਚ ਹੈ,
ਹਰ ਦੂਸਰੀ ਚੀਜ ਗੁਰਬਾਣੀ ਵਿੱਚ ਇਸਦੀ ਮਹਿਮਾ ਹੈ, ਸਿਫਤ ਅਤੇ ਗੁਣ ਗਾਣ, ਇਹ ਸਭ ਤੋਂ ਸ਼ਕਤੀ ਸ਼ਾਲੀ ਮੰਤਰ ਹੈ, ਸਾਰੀ ਗੁਰਬਾਣੀ ਸਤਿਨਾਮ ਦੀ ਮਹਿਮਾ ਹੈ, ਸਾਰਾ ਮੂਲ ਮੰਤਰ ਅਤੇ ਗੁਰਬਾਣੀ ਸਤਿਨਾਮ ਤੋਂ ਉਪਜੇ ਹਨ, ਸਾਰਾ ਬ੍ਰਹਿਮੰਡ ਅਤੇ ਸਾਰਾ ਪਾਸਾਰਾ ਸਤਿਨਾਮ ਤੋਂ ਉਪਜਿਆ ਹੈ, ਇਹ ਬਹੁਤ ਹੀ ਸ਼ਕਤੀ ਸ਼ਾਲੀ ਹੈ,ਇਸੀਆਂ ਸ਼ਕਤੀਆਂ ਅਸੀਮਤ ਹਨ, ਸਰਬ ਕਲਾ ਭਰਪੂਰ, ਇਹ ਅਗਮ ਅਗੋਚਰ ਅਨੰਤ ਬੇਅੰਤ ਅਵਿਖਿਆਤ ਹੈ, ਇਸ ਲਈ ਸਤਿਨਾਮ ਸਿਮਰਨ ਸਿਮਰਨ ਸਭ ਤੋਂ ਉੱਚਾ ਪੱਧਰ ਸਿਮਰਨ ਹੈ ਅਤੇ ਅਕਾਲ ਪੁਰਖ ਦੀ ਸੇਵਾ ਹੈ।

ਸਤਿਨਾਮ ਸੱਚਖੰਡ ਵਿੱਚ ਹੈ, ਇਹ ਅਸਲ ਅੰਮ੍ਰਿਤ ਹੈ, ਪਰਮ ਜੋਤ ਪੂਰਨ ਪ੍ਰਕਾਸ਼, ਅਤੇ ਵਾਹਿਗੁਰੂ ਇਸਦੀ ਮਹਿਮਾ ਹੈ, ਸਿਫਤ
ਹੈ,ਸਤਿਨਾਮ ਮੰਜਿਲ ਹੈ ਅਤੇ ਵਾਹਿਗੁਰੂ ਇਸਦੀ ਸਿਫਤ ਹੈ।ਇਹ ਪੂਰਨ ਹੈ ਅਤੇ ਬੇਸ਼ਰਤ ਪਿਆਰ ਸਾਨੂੰ ਉਸ ਵਰਗੇ ਬਣਾਉਂਦਾ ਹੈ, ਇਥੇ ਬ੍ਰਹਮਤਾ ਵਿੱਚ ਕਿਸੇ ਲਈ ਕੋਈ ਨਫਰਤ ਨਹੀਂ ਹੈ।

ਗੁਰ
ਪ੍ਰਸਾਦਿ
ਨਾਲ
ਧਿਆਨ
ਦੀਆਂ
ਕਲਾਸ

ਕਲਾਸ ਵਿੱਚ ਅਸੀਂ ਸਤਿਨਾਮ ਵਾਹਿਗੁਰੂ ਦਾ ਜਾਪ 15 ਮਿੰਟਾਂ ਲਈ ਕੀਤਾ,

ਤਦ ਅੰਦਰੂਨੀ ਤੌਰ ਤੇ, ਤਦ ਮੂਲ ਮੰਤਰ 20
ਮਿੰਟ ਲਈ ਅੰਦਰੂਨੀ ਤੌਰ ਤੇ ਅਤੇ ਅੰਦਰਲੇ ਪ੍ਰਕਾਸ਼ ਤੇ ਧਿਆਨ ਲਗਾਇਆ ਅੰਤ ਵਿੱਚ ਅਧਖੜ ਹਿੰਦੂ ਅਪਾਹਜ ਔਰਤ ਜੋ ਪਿੱਛੇ ਕੁਰਸੀ ਤੇ ਬੈਠੀ ਸੀ, ਨੇ ਕਿਹਾ ਕਿ ਉਸ ਨੇ ਉਪਰ ਛਾਤੀ ਵਿੱਚ ਬਹੁਤ ਹੀ ਸ਼ਾਂਤੀ ਮਹਿਸੂਸ ਕੀਤੀ ਹੈ ਜਿੱਥੇ ਬੀਬੀ ਰੋਮਾ ਨੇ ਕਿਹਾ ਕੁਝ ਚੀਜ ਅੰਦਰ ਕਲਿੱਕ ਹੋਈ
ਜਦੋਂ ਅਸੀਂ ਸਟੇਜ ਤੇ ਬੈਠੇ ਇਸ ਤਰਾਂ ਮਹਿਸੂਸ ਕੀਤਾ ਬਾਬਾ ਜੀ ਲਹਿਰਾਂ ਭੇਜ ਰਹੇ ਸਨ ਅਤੇ ਉਹ ਸਿੱਧੇ ਹੀ ਮੇਰੇ ਦੁਆਰਾ ਸੰਗਤ ਵਿੱਚਜਾ ਰਹੀਆਂ ਸਨ
ਇਹ ਸਭ ਬਾਬਾ ਜੀ ਦੀ ਦਿਆਲਤਾ ਹੈ, ਅਸੀਂ ਕੇਵਲ ਛੋਟੀ ਡਿੱਕੋ ਡੋਲੇ ਖਾਂਦੀ ਕਿਸ਼ਤੀ ਹਾਂ ਜੋ ਸਤਿਨਾਮ ਦੀਆਂ ਲਹਿਰਾਂ ਤੇ ਚੱਲ ਰਹੀ ਹੈ ਜਿਵੇਂ ਬਾਬਾ ਜੀ ਲਹਿਰਾਂ ਭੇਜ ਰਹੇ ਸਨ ਜੋ ਮੇਰੇ ਦੁਆਰਾ ਸਿੱਧੀਆਂ ਸੰਗਤ ਵਿੱਚ ਜਾ ਰਹੀਆਂ ਸਨ ਇਹ ਸਭ ਬਾਬਾ ਜੀ ਦੀ ਦਿਆਲਤਾ ਹੈ।

ਬਹੁਤ ਹੀ ਵਧੀਆ ਸੇਵਾ ਹੈ,
ਇਸ ਨੂੰ ਜਾਰੀ ਰੱਖੋ,ਇਸ ਨੂੰ ਲੰਮੇਂ ਸਮੇਂ ਲਈ ਆਪਣੇ ਅੰਦਰ ਹੀ ਕਰੋ, ਹੌਲੀ ਹੌਲੀ ਸੰਗਤ ਨੂੰ ਅੰਦਰੂਨੀ ਸਿਮਰਨ ਵਿੱਚ ਲੰਮੇਂ ਸਮੇਂ ਤੱਕ ਲੈ ਜਾਓ, ਤੁਸੀਂ ਹੋਰ ਅਤੇ ਹੋਰ ਜਿਆਦਾ ਅੰਮ੍ਰਿਤ ਪ੍ਰਾਪਤ ਕਰੋਗੇ, ਸੰਗਤ ਇਸ ਨੂੰ ਹੋਰ ਜਿਆਦਾ ਅਨੰਦ ਮਾਣੇਗੀ। ਛਾਤੀ ਦੇ ਵਿਚਕਾਰ ਵਿੱਚਹਿਰਦਾ ਕਮਲ ਹੈ, ਇਹ ਰੂਹਾਨੀ ਊਰਜਾ ਦਾ ਕੇਂਦਰ ਹੈ, ਸਤਿ ਸਰੋਵਰਾਂ ਵਿੱਚੋਂ ਇੱਕ, ਇਸ ਲਈ ਜਦੋਂ ਇਹ ਖਿੜਦਾ ਹੈ ਨਾਮ ਸਿਮਰਨ ਹਿਰਦੇ ਵਿੱਚ ਜਾਂਦਾ ਹੈ, ਜਿਹੜੀ ਕਿ ਬਹੁਤ ਹੀ ਵੱਡੀ ਰੂਹਾਨੀ ਅਵਸਥਾ ਹੈ। ਅਸੀਂ ਕੁਝ ਨਹੀਂ ਹਾਂ, ਇੱਥੇ ਕੇਵਲ ਇੱਕ ਹੀ ਕਰਤਾ ਹੈ।

ਸਤਿਨਾਮ ਨਾਲ ਜੁੜੋ ਸਰੀਰ ਨਾਲ ਨਹੀਂ

ਇਹ ਪ੍ਰਗਟਿਓ ਜੋ ਹੈ ਭਾਵ ਸਤਿ ਪੁਰਖ ਹੈ, ਇਹ ਪੂਰਨ ਜੋਤ ਹੈ ਜੋ ਬ੍ਰਹਮ ਪਾਰ ਬ੍ਰਹਮ ਹਿੱਸਾ ਹੈ ਅਤੇ ਹੋਰ ਕੁਝ ਨਹੀਂ ਹੈ, ਇਸ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਪਰਮ ਜੋਤ ਨੂੰ ਸਮਝੀਏ। ਦੇਹੀ ਜਾਂ ਤਸਵੀਰਾਂ ਨਾਲ ਜੁੜਨਾ ਅਸਲ ਚੀਜ ਨਹੀਂ ਹੈ,ਪਰਮ ਜੋਤ ਨਾਲ ਜੁੜਨਾ ਅਤੇ ਅਭੇਦ ਹੋਣਾ ਪ੍ਰਗਟਿਓ ਜੋਤ ਬਣਨਾ ਇੱਕ ਕੁੰਜੀ ਹੈ। ਜਦ ਵੀ ਅਸੀਂ ਯਾਦ ਕਰਦੇ ਹਾਂ ਜਾਂ ਐਸੀ ਰੂਹਾਨੀ ਸ਼ਖਸ਼ੀਅਤ ਨੂਮ ਡੰਡਉਤ ਕਰਦੇ ਹਾਂ ਅਸੀਨ ਇਹ ਉਹਨਾਂ ਦੇ ਪਰਮ ਜੋਤ ਬ੍ਰਹਮ ਰੂਪ ਬ੍ਰਹਮ ਗਿਆਨ ਨੂੰ ਕਰਦੇ ਹਾਂ।

ਨੀਂਦ ਅਤੇ ਆਲਸ ਨਾਲ ਲੜਦੇ ਰਹੋ

ਕੇਵਲ ਨਿਰੰਤਰ ਰਹੋ ਅਤੇ ਦ੍ਰਿੜ ਰਹੋ ਅਤੇ ਯਤਨਾਂ ਵਿੱਚ ਅਤੇ ਤੁਸੀਂ ਗੁਰ ਕ੍ਰਿਪਾ ਨਾਲ ਬਖਸੇ ਜਾਵੋਗੇ। ਆਪਣੇ ਵਿਸ਼ਵਾਸ਼ ਦੇ ਪੱਧਰ ਨੂੰ ਉੱਚਾ ਅਤੇ ਉੱਚਾ ਰੱਖੋ, ਇਹ ਕੇਵਲ ਸੱਚ ਹੈ ਜੋ ਫਰਕ ਪਾਉਂਦਾ ਹੈ, ਯਕੀਨ ਸ਼ਰਵਸ਼ਕਤੀਮਾਨ ਆਪ ਦੇ ਬਰਾਬਰ ਹੈ, ਇੱਥੇ ਸੱਚ ਦੇ ਅਕਾਰ ਦੀ ਕੋਈ ਸੀਮਾ ਨਹੀਂ ਹੈ,
ਯਕੀਨ ਬੰਦਗੀ ਹੈ, ਜਿੰਨਾਂ ਉੱਚਾ ਯਕੀਨ ਜਾਂਦਾ ਹੈ, ਉਨੀਂ ਉੱਚੀ ਬੰਦਗੀ ਜਾਂਦੀ ਹੈ, ਇਹ ਕੇਵਲ ਸੱਚ ਹੈ ਜੋ ਸਰਵਸ਼ਕਤੀ ਮਾਨ ਦੇ ਹੋਰ ਜਿਆਦਾ ਤੋਂ ਜਿਆਦਾ ਨੇੜੇ ਲਿਆਉਂਦਾ ਹੈ, ਅਤੇ ਣਕੀਨ ਸਤਿਗੁਰੂ ਤੇ , ਬ੍ਰਹਮ ਗਿਆਨ ਤੇ, ਬੰਦਗੀ ਤੇ, ਨਾਮ ਤੇ,ਸਰਵ ਸਕਤੀ ਮਾਨ ਤੇ ਹੋਣਾ ਚਾਹੀਦਾ ਹੈ। ਕੇਵਲ ਯਕੀਨ ਤੁਹਾਨੂੰ ਪੰਜ ਦੂਤਾਂ ਤੇ ਜਿੱਤ ਦਵਾ ਸਕਦਾ ਹੈ, ਅਤੇ ਕੇਵਲ ਯਕੀਨ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਦਰਸ਼ਨ ਕਰਵਾ ਸਕਦਾ ਹੈ। ਕੇਵਲ ਸੱਚ ਪਾਰ ਬ੍ਰਹਮ ਪਰਮੇਸ਼ਰ ਹੈ, ਕੇਵਲ ਅੰਮ੍ਰਿਤ ਪਾਰ ਬ੍ਰਹਮ ਪਰਮੇਸ਼ਰ ਹੈ, ਅਤੇ ਉਸ ਨੂੰ ਪਾਉਣ ਦਾ ਇੱਕੋ ਇੱਕ ਰਸਤਾ ਯਕੀਨ ਹੈ।

ਅੰਦਰ
ਗੁਰੂ

ਇਹ ਬਹੁਤ ਹੀ ਅਦੁਭੁੱਤ ਸੱਚ ਹੈ ਕਿ ਤੁਹਾਡੀ ਇਸ ਸੰਸਾਰ ਵਿੱਚ ਹੋਂਦ ਜੋ ਤੁਹਾਡੀ ਜਿੰਦਗੀ ਹੈ ਕੇਵਲ ਤੁਹਾਡੇ ਅੰਦਰ ਦੀ ਜੋਤ ਕਾਰਨ ਹੈ; ਹਰ ਤੁਧ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ, ਪਾਰ ਬ੍ਰਹਮ ਅੰਸ਼ ਤੁਹਾਡੇ ਸਰੀਰ ਨੂੰ ਸ਼ਕਤੀ ਪਰਦਾਨ ਕਰ ਰਿਹਾ ਹੈ ਅਤੇ ਜੀਂਦੇ ਰੱਖਣ ਦੀ ਸ਼ਕਤੀ ਦੇ ਰਿਹਾ ਹੈ, ਤੁਹਾ ਤੁਹਾਡੇ ਅੰਦਰ ਹੈ, ਉਹ ਹੋਰ ਕਿਤੇ ਨਹੀਂ ਹੈ,
ਪਰ ਅਜੇ ਤੁਸੀਂ ਉਸ ਤੱਕ ਪਹੁੰਚ ਨਹੀਂ ਸਕਦੇ! ਕੀ ਤੁਸੀਂ ਜਾਣਦੇ ਹੋ ਕਿਉਂ? ਇਹ ਹਉਮੈ ਹੈ ਜੋ ਤੁਹਾਨੂੰ ਉਸ ਤੱਕ ਪਹੁੰਚਣ ਨਹੀਂ ਦੇ ਰਹੀ,ਜਿਹੜੀ ਤੁਹਾਡੇ ਜਨਮ ਮਰਨ ਦੇ ਚੱਕਰ ਲਈ ਜਿੰਮੇਵਾਰ ਹੈ। ਜਦੋਂ ਉਹ ਜੋਤ ਨੂੰ ਬਾਹਰ ਖਿੱਚ ਲੈਂਦਾ ਹੈ ਸਰੀਰ ਮਰ ਜਾਂਦਾ ਹੈ, ਕਲਪਨਾ ਕਰੋ ਤੁਹਾਨੂੰ ਕੌਣ ਤੁਹਾਡੇ ਸਾਹ ਨੂੰ ਕਾਬੂ ਕਰ ਰਿਹਾ ਹੈ, ਕੌਣ ਤੁਹਾਨੂੰ ਸਾਹ ਲੈਣ ਦੇ ਰਿਹਾ ਹੈ, ਜਾਂ ਕੌਣ ਤੁਹਾਡੇ ਅੰਦਰ ਸਾਹ ਲੈ ਰਿਹਾ ਹੈ,ਇਹ ਜੋਤ ਹੈ ਅਤੇ ਤੁਹਾਡੇ ਅੰਦਰ ਦੀ ਜੋਤ ਹੀ ਇਹ ਸਭ ਕਰ ਰਹੀ ਹੈ, ਇਸ ਲਈ ਆਪਣੇ ਆਪ ਨੂੰ ਪਹਿਚਾਣੋ, ਆਪਣੇ ਆਪ ਨੂੰ ਖੋਜੋ,ਆਪਣੇ ਅੰਦਰ ਦੀਆਂ ਮਾਨਸਿਕ ਬਿਮਾਰੀਆਂ ਨੂੰ ਖੋਜੋ ਜਿੰਨਾਂ ਤੋਂ ਤੁਸੀਂ ਕਈ ਯੁਗਾਂ ਤੋਂ ਪੀੜਿਤ ਹੋ, ਅਤੇ ਕੇਵਲ ਬੰਦਗੀ ਨਾਮ ਸਿਮਰਨ ਤੇ ਯਕੀਨ ਕਰੋ ਜੋ ਤੁਹਾਨੂੰ ਅੰਦਰ ਲੈ ਜਾ ਸਕਦਾ ਹੈ ਅਤੇ ਤੁਹਾਨੂੰ ਦਿਖਾ ਸਕਦਾ ਹੈ ਕਿ ਤੁਸੀਂ ਕੀ ਹੋ ਅਤੇ ਕਿੱਥੇ ਹੋ ਅਤੇ ਕਿਵੇਂ ਤੁਸੀਂ ਇਸ ਤੋਂ ਬਾਹਰ ਆਉਣਾ ਹੈ, ਕੇਵਲ ਬ੍ਰਹਮ ਜੋਤ ਹੀ ਤੁਹਾਨੂੰ ਇਸ ਸਭ ਮਾਰਗ ਲਈ ਮਦਦ ਅਤੇ ਅਗਵਾਈ ਕਰੇਗੀ।

ਅਸਲ
ਸਿੱਖੀ

ਜਿਸ ਤਰਾਂ ਤੁਸੀਂ ਕਿਹਾ ਹੈ ਸਿੱਖੀ ਨੇ ਤੁਹਾਡੀ ਹਉਮੈ ਨੂੰ ਮਜਬੂਤ ਕੀਤਾ ਹੈ, ਅਸਲ ਸਿੱਖੀ ਕੋਟ ਬ੍ਰਹਿਮੰਡ ਦੇ ਚਰਨਾਂ ਦੀ ਧੂਲ ਹੈ, ਇਹ ਸੋਚਣ ਵਿੱਚ ਨਹੀਂ ਹੈ ਕਿ ਤੁਸੀਂ ਦੂਸਰਿਆਂ ਨਾਲੋਂ ਉਤਮ ਬਣ ਗਏ ਹੋ, ਕੇਵਲ ਉਹ ਚੀਜ ਜੋ ਤੁਹਾਨੂੰ ਬੇਹਤਰ ਬਣਾਵੇਗੀ ਕਿ ਸਾਰਿਆਂ ਨੂੰ ਉੰਨਾਂ ਜਿਆਦਾ ਪਿਆਰ ਕਰੋ ਜਿੰਨਾਂ ਤੁਸੀਂ ਸਰਵਸ਼ਕਤੀ ਮਾਨ ਨੂੰ ਕਰਨ ਦਾ ਕਰਦੇ ਹੋ, ਕਿਉਂਕਿ ਉਹਨਾਂ ਵਿੱਚ ਵੀ ਉਹ ਹੀ ਜੋਤ ਹੈ ਜੋ ਤੁਹਾਡੇ ਅੰਦਰ ਹੈ, ਉਹ ਵੀ ਉਸਦੀ ਰਚਨਾ ਹਨ,ਅਸਲ ਸਿੱਖੀ ਨੀਵਿਆਂ ਤੋਂ ਨੀਵਾਂ ਬਣਨ ਵਿੱਚ ਹੈ, ਦਾਸਨ ਦਾਸ ਬਣਨ ਵਿੱਚ, ਕੋਟ ਬ੍ਰਹਿਮੰਡ ਦੇ ਚਰਨਾਂ ਕੇ ਦਾਸ ਅਤੇ ਚਰਨ ਧੂੜ, ਅਤਿ ਨਿਮਰਤਾ,ਜੋ ਤੁਹਾਡੀ ਹਉਮੈ ਨੂੰ ਮਾਰ ਦੇਵੇਗੀਅਤੇ ਤੁਹਾਨੂੰ ਨਿਮਾਣਾ ਬਣਾ ਦੇਵੇਗੀ ਅਤੇ ਨਿਮਾਣਿਆਂ ਨੂੰ ਮਾਣ ਦੇਵੇਗਾ ਮੇਰਾ ਸਤਿਗੁਰੂ, ਆਪਸ ਕਉ ਜੋ ਜਾਣੈ ਨੀਚਾ ਸੋਈ ਗਣੀਐ ਸਭ ਤੇ ਊਚਾ, ਇਹਾਂ ਕਾ ਨੀਚ ਦਰਗਾਹ ਦਾ ਊਚ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਇਹ ਬਹੁਤ ਹੀ ਦੁਰਭਾਗ ਵਾਲੀ ਗੱਲ ਹੈ ਕਿ ਇਹ ਰੋਜਾਨਾ ਅਧਾਰ ਤੇ ਵਾਪਰ ਰਿਹਾ ਹੈ, ਕੋਈ ਵੀ ਵਿਅਕਤੀ ਜੋ ਖੰਡੇ ਬਾਟੇ ਕੀ ਪਾਹੁਲ ਲੈਂਦਾ ਹੈ ਆਪਣੇ ਆਪ ਨੂੰ ਸੁਪਰ ਮਨੁੱਖ ਸਮਝਣ ਲੱਗ ਪੈਂਦਾ ਹੈ,ਅਤੇ ਇਹ ਸਭ ਤੋਂ ਵੱਡੀ ਦੁਬਿਧਾ ਹੈ ਜਿਸ ਵਿੱਚ ਮਨ ਫਸਿਆ ਹੋਇਆ ਹੈ, ਇਕ ਭਰਮ ਜੋ ਆਦਮੀ ਇਹ ਬਣ ਕੇ ਜੀਵਣ ਤਬਾਹ ਕਰ ਲੈਂਦਾ ਹੈ। ਸਿੱਖੀ ਦਾ ਅਸਲ ਭਾਵ ਹੈ ਸਿੱਖਣ ਵਾਲਾ, ਸੇਵਕ, ਨਿਮਾਣਿਆਂ ਤੋਂ ਨਿਮਾਣਾ, ਨੀਚਦਾ ਨੀਚ, ਪਿਆਰ ਅਤੇ ਬਲੀਦਾਨ ਦਾ ਸਰੂਪ, ਸਰਵ ਸ਼ਕਤੀ ਮਾਨ ਦਾ ਇੱਕ ਸੱਚਾ ਸੇਵਕ,ਅਤੇ ਕੇਵਲ ਪੰਜ ਕਕਾਰਾਂ ਵਾਲਾ ਅਤੇ ਬਾਹਰੀ ਬਾਣੇ ਵਾਲਾ ਨਹੀਂ, ਜਿੱਥੇ ਮਨ ਵਿੱਚ ਇੰਨੀ ਧੂੜ ਹੈ,ਸਿੱਖ ਨਹੀਂ ਹੋ ਸਕਦਾ। ਕੇਵਲ ਇੱਕੋ ਇੱਕ ਧਰਮ ਸਤਿ ਹੈ, ਸਤਿਨਾਮ, ਅਕਾਲ ਪੁਰਖ, ਕੁਦਰਤ ਅਤਟ ਯਕੀਨ, ਦੂਸਰੀਆਂ ਸਾਰੀਆਂ ਪਰਿਭਾਸ਼ਾਵਾਂ ਆਦਮੀ ਦੁਆਰਾ ਬਣਾਈਆਂ ਹਨ, ਅਤੇ ਜੀਵਤ ਨਹੀਂ ਰਹਿੰਦੀਆਂ, ਕੇਵਲ ਇੱਕ ਇੱਕ ਬ੍ਰਹਮ ਪਰਿਭਾਸ਼ਾ ਹੈ ਅਤੇ ਸਦਾ ਰਹਿਣ ਵਾਲੀ ਹੈ। ਬ੍ਰਹਮਤਾ ਸੱਚਾ ਧਰਮ ਹੈ, ਕੇਵਲ ਬੰਦਗੀ ਸੱਚਾ ਧਰਮ ਹੈ, ਕੇਵਲ ਨਾਮ ਸਿਮਰਨ ਸੱਚਾ ਧਰਮ ਹੈ, ਸੇਵਾ ਅਤੇ ਪਰਉਪਕਾਰ ਸੱਚਾ ਧਰਮ ਹੈ: ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ, ਹਰ ਦੂਸਰੀ ਚੀਜ ਕੂੜ ਹੈ।

ਸੱਚ
ਛੇਕ
ਕਰਦਾ
ਹੈ

ਇਹ ਇੱਕ ਸਪੱਸ਼ਟ ਸੱਚ ਹੈ, ਸੱਚ ਕੂੜ ਵਿੱਚ ਛੇਕ ਕਰਦਾ ਹੈ,
ਅਤੇ ਇਹ ਹੈ ਜੋ ਬਾਬਾ ਜੀ ਕਰਨ ਵਿੱਚ ਬਖਸੇ ਹੋਏ ਹਨ, ਪਰ ਸੱਚ ਕੌੜਾ ਹੈ ਅਤੇ ਅਸਾਨੀ ਨਾਲ ਹਜਮ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਉਹ ਹੀ ਕੰਮ ਕੀਤਾ ਜੋ ਬਾਬਾ ਜੀ ਕਰ ਰਹੇ ਹਨ, ਸਾਰੇ ਗੁਰੂਆਂ ਨੇ ਸਤਿਨਾਮ, ਪਾਰ ਬ੍ਰਹਮ ਪਰਮੇਸ਼ਰ ਸੀ ਪੂਜਾ ਕਰਨ ਲਈ ਕਿਹਾ ਉਹਨਾਂ ਦੀ ਆਪਣੀ ਪੂਜਾ ਲਈ ਨਹੀਂ, ਅਤੇ ਜਨਤਾ ਉਹ ਭੁੱਲ ਗਈ ਹੈ ਜੋ ਉਹ ਸਾਨੂੰ ਦੱਸ ਰਹੇ ਹਨ, ਅਤੇ ਉਹ ਵੀ ਭੁੱਲ ਗਈ ਹੈ ਕਿ ਉਹਨਾਂ ਨੇ ਕੀ ਕੀਤਾ ਅਤੇ ਕਿਵੇਂ ਕੀਤਾ, ਅਤੇ ਇਹ ਵੀ ਕਿ ਉਹਨਾਂ ਨੇ ਗੁਰਬਾਣੀ ਵਿੱਚ ਕੀ ਲਿਖਿਆ ਅਤੇ ਗੁਰਬਾਣੀ ਸਾਨੂੰ ਕੀ ਕਰਨ ਲਈ ਦੱਸ ਰਹੀ ਹੈ, ਅਤੇ ਇਸ ਦੀ ਬਜਾਇ ਅਸੀਂ ਰਹੁ ਰੀਤੀਆਂ, ਬਾਹਰੀ ਬਾਣੇ, ਬਾਹਰੀ ਰਹਿਤ, ਬਾਹਰੀ ਅਠਸ਼ਠ ਤੀਰਥ ਵਿੱਚ ਵਿਸ਼ਵਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅੰਦਰਲੀ ਰਹਿਤ, ਅੰਦਰੂਨੀ ਤੀਰਥ, ਪਰਮ ਜੋਤ, ਅਸਲ ਬ੍ਰਹਮਤਾ
ਅਤੇ ਆਪਣੀ ਹੋਂਦ ਦੇ ਅਸਲ ਸੱਚ ਨੂੰ ਭੁੱਲ ਗਏ ਹਾਂ।

ਸ਼੍ਰੀ
ਗਰੂ
ਗ੍ਰਥ
ਸਾਹਿਬ
ਜੀ
ਦਾ
ਪਾਠ
ਕਰੋ

ਬਾਬਾ ਜੀ ਨੇ ਕਿਹਾ ਜਾਓ ਅਤੇ ਗਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਪੜੋ ਅਤੇ ਉਸ ਬ੍ਰਹਮ ਗਿਆਨ ਨੂੰ ਲਾਗੂ ਕਰੋ।

ਇਹ ਹੈ ਜੋ ਅਸੀਂ ਅਸਲ ਵਿੱਚ ਕੀਤਾ ਅਤੇ ਜੋ ਅਸੀਂ ਕਰਨ ਦਾ ਯਤਨ ਕਰ ਰਹੇ ਹਾਂ ਰੋਜਾਨਾ ਅਧਾਰ ਤੇ, ਇਹ ਇੱਕ ਕਦੇ ਨਾ ਖਤਮ ਹੋਣ ਵਾਲੀ ਪ੍ਰਕ੍ਰਿਆ ਹੈ, ਅਸੀਂ 55
ਆਡੀਓ ਸੀ ਡੀ ਦੇ ਸੈੱਟ ਲਿਆਂਦੇ ਹਨ ਅਤੇ ਸਾਰੀ ਗੁਰਬਾਣੀ ਨੂੰ ਰਿਕਾਰਡ ਕੀਤਾ ਹੈ ਅਤੇ ਇਸ ਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬਹੁਤ ਵਾਰ ਸੁਣਿਆ ਹੈ, ਅਤੇ ਹੁਣ ਵੀ ਰੋਜਾਨਾ ਅਧਾਰ ਤੇ ਕਰ ਰਹੇ ਹਾਂ, ਅਤੇ ਇਸ ਤਰਾਂ ਕਰਨਾ ਬਹੁਤ ਹੀ ਅਦੁਭੁੱਤ ਅਨੁਭਵ ਹੈ, ਅਨੁਭਵ ਬਹੁਤ ਹੀ ਅਕਹਿ ਹੈ, ਹੁਣ ਇਹ ਪਰਤੀਤ ਹੁੰਦਾ ਹੈ ਕਿ ਸਬਦ ਗੁਰੂ ਦਾ ਹਰ ਸਬਦ ਸਾਡੇ ਲਈ ਸੱਚ ਹੋ ਰਿਹਾ ਹੈ, ਇਹ ਅਸਲ ਵਿੱਚ ਸਾਡੇ ਨਾਲ ਵਾਪਰਿਆ ਹੈ ਅਤੇ ਰੋਜਾਨਾ ਅਧਾਰ ਤੇ ਵਾਪਰ ਰਿਹਾ ਹੈ,ਅਤੇ ਜਦ ਅਸੀਂ ਸੁੰਨ ਸਮਾਧੀ ਵਿੱਚ ਗੁਰਬਾਣੀ ਸੁਣਦੇ ਜਾਂਦੇ ਹਾਂ, ਅਸੀਂ ਗੁਰਬਾਣੀ ਸੁਣਦੇ ਹਾਂ ਜਿੱਥੇ ਕਿਤੇ ਵੀ ਅਸੀਂ ਸੁੰਨ ਸਮਾਧੀ ਵਿੱਚ ਬੈਠੇ ਹੁੰਦੇ ਹਾਂ, ਇਹ ਉਦੋਂ ਹੈ ਜਦੋਂ ਨਿਰਗਣੁ ਅਤੇ ਸਰਗੁਣ ਬਾਬਾ ਜੀ ਦੇ ਦੱਸੇ ਤਰਾਂ ਇੱਕ ਹੋ ਜਾਂਦੇ ਹਨ। ਗੁਰਬਾਣੀ ਨੂੰ ਸੁਣਨਾ, ਅਨਹਦ ਨਾਦਿ ਨੂੰ ਸੁਣਨਾ ਅਤੇ ਉਸੇ ਸਮੇਂ ਨਾਮ ਸਿਮਰਨ ਕਰਨਾ ਸਾਡੇ ਲਈ ਰੁਟੀਨ ਬਣ ਗਿਆ ਹੈ, ਸੁਰਤ ਹਰ ਸਮੇਂ ਉੱਥੇ ਰਹਿੰਦੀ ਹੈ, ਸਾਡੇ ਉਪਰ ਬਹੁਤ ਹੀ ਗੁਰ ਕ੍ਰਿਪਾ ਹੈ,ਇਸ ਲਈ ਬਾਬਾ ਜੀ ਦੇ ਸਬਦਾਂ ਨੂੰ ਸਹੀ ਤਰਾਂ ਮੰਨੋ ਕਿਉਂਕਿ ਉਹ ਅੰਮ੍ਰਿਤ ਵਚਨ ਹਨ ਅਤੇ ਉਹ ਕੁਝ ਕਰੋ ਜੋ ਉਹ ਤੁਹਾਨੂੰ ਸਲਾਹ ਦੇ ਰਹੇ ਹਨ।

ਬਾਬਾ ਜੀ ਨੇ ਇੱਕ ਵਾਰ ਸਾਨੂੰ ਦੱਸਿਆ ਕਿ ਜੇਕਰ ਅਸੀਂ ਸਮਾਧੀ ਵਿੱਚ ਇੱਕ ਘੰਟੇ ਲਈ ਨਾਮ ਸਿਮਰਨ ਕਰਦੇ ਹਾਂ ਇਹ ਸਾਰੀ ਗੁਰਬਾਣੀ ਪੜਨ ਨਾਲੋਂ ਵੀ ਜਿਆਦਾ ਫਲਦਾਇਕ ਹੈ।

ਗੁਰੂ
ਕੌਣ
ਹੈ?

ਸੰਤ ਉਹ ਹਸਤੀ ਹੈ ਜੋ ਸਾਨੂੰ ਸਾਰੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੂਰ ਕਰ ਦਿੰਦੀ ਹੈ ਅਤੇ ਸੰਤਗ ਨੂੰ ਅੰਮ੍ਰਿਤ ਦਿੰਦੀ ਹੈ, ਅਸੀਂ ਜੋ ਵੀ ਕਰਦੇ ਹਾਂ ਰੋਜਾਨਾ ਅਧਾਰ ਤੇ ਸਾਡੀ ਜਿੰਦਗੀ ਵਿੱਚ ਉਹ ਸਾਡਾ ਗੁਰੂ ਬਣ ਜਾਂਦਾ ਹੈ, ਜੇਕਰ ਅਸੀਂ ਕੂੜ ਕਰਦੇ ਹਾਂ ਤਾਂ ਕੂੜ ਸਾਡਾ ਗੁਰੂ ਬਣ ਜਾਂਦਾ ਹੈ, ਜੇਕਰ ਅਸੀ ਪਾਖੰਡ ਕਰਦੇ ਹਾਂ, ਪਾਖੰਡ ਸਾਡਾ ਗੁਰੂ ਬਣ ਜਾਂਦਾ ਹੈ, ਜੇਕਰ ਅਸੀਂ ਕ੍ਰੋਧ ਕਰਦੇ ਹਾਂ, ਕ੍ਰੋਧ ਸਾਡਾ ਗੁਰੂ ਬਣ ਜਾਂਦਾ ਹੈ, ਜੇਕਰ ਅਸੀਂ ਕਾਮ ਕਰਦੇ ਹਾਂ ਤਾਂ ਕਾਮ ਸਾਡਾ ਗੁਰੂ ਬਣ ਜਾਂਦਾ ਹੈ, ਜੇਕਰ ਅਸੀਂ ਲੋਭ ਅਤੇ ਮੋਹ ਕਰਦੇ ਹਾਂ ਤਾਂ ਲੋਭ ਮੋਹ ਸਾਡੇ ਗੁਰੂ ਬਣ ਜਾਂਦੇ ਹਨ,ਜੇਕਰ ਅਸੀਂ ਅਹੰਕਾਰ ਕਰਦੇ ਹਾਂ ਅਤੇ ਹਉਮੈ ਦਿਖਾਉਂਦੇ ਹਾਂ ਤਦ ਹਉਮੈ ਸਾਡਾ ਗੁਰੂ ਬਣ ਜਾਂਦਾ ਹੈ, ਅਤੇ ਜੇਕਰ ਅਸੀਂ ਸਤਿ ਕਰਮ ਕਰਦੇ ਹਾਂ ਤਦ ਸਤਿ ਸਾਡਾ ਗੁਰੂ ਬਣ ਜਾਂਦਾ ਹੈ, ਸਾਡਾ ਗੁਰੂ ਇਸ ਲਈ ਉਹ ਹੀ ਜੋ ਸਾਡੇ ਕਾਰਜਾਂ ਅਤੇ ਕਰਨੀ ਦੁਆਰਾ ਪਰਿਭਾਸ਼ਤ ਕੀਤਾ ਜਾਂਦਾ ਹੈ, ਜੋ ਅਸੀਂ ਕਰਦੇ ਹਾਂ ਅਤੇ ਜਿਸ ਦੀ ਅਸੀਂ ਪਾਲਣਾ ਕਰਦੇ ਹਾਂ , ਅਤੇ ਜੋ ਸਾਡੀ ਮਨਸ਼ਾ ਹੈ,
ਜੇਕਰ ਅਸੀਂ ਅੰਮ੍ਰਿਤ ਕਰਦੇ ਹਾਂ ਤਦ ਅੰਮ੍ਰਿਤ ਸਾਡਾ ਗੁਰੂ ਬਣ ਜਾਂਦਾ ਹੈ,ਤਦ ਕੇਵਲ ਅੰਮ੍ਰਿਤ ਸਤਿ ਹੈ, ਅਤੇ ਕੁਝ ਵੀ ਹੋਰ ਨਹੀਂ, ਸਤਿਨਾਮ ਸਤਿ ਹੈ ਅਤੇ ਬਾਕੀ ਸਭ ਅਸੱਤ, ਜੋ ਕੁਝ ਵੀ ਅਸੀਂ ਕਰਦੇ ਹਾਂ ਅਸੱਤ ਹੈ ਅਤੇ ਕੇਵਲ ਸਤਿ ਨਹੀਂ ਮਰਦਾ ਹੈ,
ਅੰਮ੍ਰਿਤ ਦਾ ਭਾਵ ਹੈ ਜੋ ਕਦੇ ਨਹੀਂ ਮਰਦਾ, ਬਾਕੀ ਹਰ ਚੀਜ ਇੱਕ ਦਿਨ ਨਾਸ਼ ਹੋ ਜਾਂਦੀ ਹੈ, ਇਸ ਲਈ ਸਤਿ ਸਾਡਾ ਗੁਰੂ ਹੈ ਜੇਕਰ ਅਸੀਂ ਸਤਿ ਕਰਦੇ ਹਾਂ, ਜੇਕਰ ਅਸੀਂ ਸਤਿ ਨਹੀਂ ਕਰਦੇ ਹਾਂ ਤਦ ਸਤਿ ਸਾਡਾ ਗੁਰੂ ਨਹੀਂ ਹੈ,
ਗੁਰੂ ਉਹ ਹੈ ਜੋ ਅੰਧੇਰੇ ਨੂੰ ਦੂਰ ਕਰ ਕੇ ਅੰਮ੍ਰਿਤ ਦਾ ਪ੍ਰਕਾਸ਼ ਅੰਦਰ ਲਿਆਉਂਦਾ ਹੈ, ਪੂਰਨ ਪ੍ਰਕਾਸ਼ ਬ੍ਰਹਮ ਜੋਤ ਦਾ ਪ੍ਰਕਾਸ਼, ਨਿਰਗੁਣ ਸਰੂਪ, ਅਤੇ ਬ੍ਰਹਮ ਗਿਆਨ ਸਾਨੂੰ ਜੀਵਣ ਮੁਕਤੀ ਦਿੰਦਾ ਹੈ ਅਤੇ ਯਾਦ ਰੱਖੋ ਇੱਥੇ ਕੇਵਲ ਇੱਕ ਅੰਮ੍ਰਿਤ ਹੈ ਅਤੇ ਉਹ ਹੈ ਸਤਿ, ਅਤੇ ਸਤਿ ਕੀ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਹੈ:

ਨਾਨਕ ਅੰਮ੍ਰਿਤ ਏਕਿ ਹੈ ਦੂਜਾ ਨਾਹੀ ਕੋਇ

ਨਾਨਕ ਅੰਮ੍ਰਿਤ ਮਨਿ ਮਾਹਿ ਪਾਈਏ ਗੁਰ ਪ੍ਰਸਾਦਿ

ਇੱਥੇ
ਏਕਿ ਦਾ ਭਾਵ ਖੰਡੇ ਕੀ ਪਾਹੁਲ ਨਹੀਂ ਹੈ, ਇੱਥੇ ਏਕਿ ਦਾ ਭਾਵ ਹੈ ਪਾਰ ਬ੍ਰਹਮ ਪਰਮੇਸ਼ਰ ਜਿਸ ਤਰਾਂ ਮੂਲ ਮੰਤਰ ਵਿੱਚ ਹੈ: ਸਤਿਨਾਮ, ਅਤੇ ਇਹ ਪਰਮ ਜੋਤਿ ਤੁਹਾਡੇ ਅੰਦਰ ਹੈ ਜਿਸ ਨਾਲੋਂ ਤੁਸੀਂ ਵੱਖ ਹੋਏ ਹੋ ਆਪਣੀ ਹਉਮੈ ਕਾਰਨ, ਤੁਹ ਤੁਹਾਡੇ ਅੰਦਰ ਰਹਿੰਦਾ ਹੈ, ਪਰ ਤੁਸੀਂ ਉਸ ਨੂੰ ਮਹਿਸੂਸ ਨਹੀਂ ਕਰ ਸਕਦੇ ਅਤੇ ਉਸ ਨੂੰ ਆਪਣੀ ਹੋਂਦ ਕਾਰਨ ਨਹੀਂ ਦੇਖ ਸਕਦੇ, ਜਿਹੜੀ ਕਿ ਹਉਮੈ ਹੈ, ਅਤੇ ਇਹ ਹਉਮੈ ਦੀ ਰੋਕ ਕੇਵਲ ਗੁਰ ਪ੍ਰਸਾਦਿ ਨਾਲ ਟੁੱਟਦੀ ਹੈ ਅਤੇ ਗੁਰ ਪ੍ਰਸਾਦਿ ਕੇਵਲ ਸੰਤ ਕੋਲੋਂ ਸਕਦਾ ਹੈ ਜਿਸ ਤਰਾਂ ਉਪਰਲੇ ਸਲੋਕ ਵਿੱਚ ਦੱਸਿਆ ਗਿਆ ਹੈ: ਤਨ ਸੰਤਨ ਕਾ…..

ਬਾਬਾ
ਜੀ
ਦੀ
ਅਵਸਥਾ

ਬਾਬਾ ਜੀ ਸਦਾ ਹੀ ਪਰਮ ਅਨੰਦ, ਆਤਮ ਰਸ,ਹਰ ਸੈਕਿੰਡ, ਹਰ ਸਾਹ ,ਉਸਦਾ ਹਰ ਸਾਹ ਅਨਹਦ ਨਾਦਿ ਵਿੱਚ ਹੈ , ਅਤੇ ਅਖੰਡ ਪਾਠ ਜਿਸ ਦਾ ਉਹ ਹਵਾਲਾ ਦਿੰਦੇ ਹਨ ਉਹ ਹੈ ਜੋ ਕਦੀ ਰੁਕਦਾ ਨਹੀਂ ਹੈ,ਇਹ ਹੈ ਜੋ ਅਖੰਡ ਦਾ ਭਾਵ ਹੈ,
ਹਰ ਵੇਲੇ ਚੱਲਦੇ ਰਹਿਣਾ ਕਦੀ ਨਾ ਰੁਕਣਾ, ਅਸੀਮਤ, ਕੋਈ ਸੀਮਾ ਨਹੀਂ, ਕੋਈ ਅਕਾਰ ਨਹੀਂ ਕੋਈ ਡੁੰਘਾਈ ਨਹੀਂ, ਅਜਪਾ ਜਾਪ, ਰੋਮ ਰੋਮ ਸਿਮਰਨ, ਸਤਿ ਸਰੋਵਰ ਸਿਮਰਨ, ਪੰਚ ਸਬਦ ਅਨਹਾਦ ਨਾਦਿ ਧੁਨੀ ਬ੍ਰਹਮ ਸੰਗੀਤ,ਉਹ ਅਖੰਡ ਪਾਠ ਜਾਂ ਅਖੰਡ ਕੀਰਤਨ ਹੈ, ਦੂਸਰੇ ਸਾਰੇ ਕਰਿਤਨ ਮਾਇਆ ਦਾ ਭਾਗ ਹਨ, ਪਾਠ ਵੀ ਮਾਇਆ ਦਾ ਭਾਗ ਹੈ,
ਅਸਲ ਕੀਰਤਨ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਹ ਸਾਰੀਆਂ ਹਾਲਤਾਂ ਕੰਨ ਰਸ ਨਹੀਂ ਹੁੰਦੀਆਂ ਅਖੰਡ ਕੰਨਾਂ ਦੁਆਰਾ ਨਹੀਂ ਸੁਣਿਆ ਜਾ ਸਕਦਾ, ਇਹ ਕੇਵਲ ਦਸਮ ਦੁਆਰ ਵਿੱਚ ਸੁਣਿਆ ਜਾ ਸਕਦਾ ਹੈ, ਅਤੇ ਇਹ ਅਸਲ ਕੀਰਤਨ ਹੈ, ਅਸਲ ਪਾਠ ਅਤੇ ਅਖੰਡ ਪਾਠ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਉਸ ਪੱਧਰ ਤੇ ਪਹੁੰਚ ਜਾਂਦੇ ਹੋ ਤਦ ਤੁਸੀਂ ਵਾਪਸ ਨਹੀਂ ਆਉਂਦੇ ਅਤੇ ਸਤਿਨਾਮ ਕਹਿਣਾ ਬੰਦ ਨਹੀਂ ਕਰਦੇ, ਇਹ ਸਦਾ ਲਈ ਚੱਲਦਾ ਰਹਿੰਦਾ ਹੈ, ਸਾਰੇ ਯੁਗਾਂ ਲਈ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੁੰਦੇ ਹੋ ਸਾਰੇ ਬ੍ਰਹਿਮੰਡ ਵਿੱਚ ਇਹ ਕਦੇ ਨਹੀਂ ਰੁਕਦਾ।

ਸਤਿ

ਸਤਿ ਅਨਾਦਿ ਬਖਸ਼ਿਸ਼ ਹੈ, ਇਹ ਗੁਰ ਪ੍ਰਸ਼ਾਦਿ ਹੈ, ਇਹ ਬ੍ਰਹਮ ਗਿਆਨ ਹੈ, ਇਹ ਤੱਤ ਗਿਆਨ ਹੈ,
ਅਤੇ ਜਦੋਂ ਤੁਸੀਂ ਇਸ ਅਵਸਥਾ ਵਿੱਚ ਹੁੰਦੇ ਹੋ ਤਦ ਕੇਵਲ ਤੁਸੀਂ ਬੋਧ ਕਰ ਸਕਦੇ ਹੋ ਕਿ ਉਹ ਲੋਕ ਕਿੰਨੇ ਮੂਰਖ ਹਨ ਆਪਣੀ ਸੋਚ ਅਤੇ ਕਰਨੀ ਵਿੱਚ,ਕਿੰਨੇ ਦੂਰ ਹਨ ਲੋਕ ਅਨਾਦਿ ਸੱਚ ਤੋਂ, ਕਾਰਨ ਫਿਰ ਕਰਨੀ ਅਤੇ ਕਰਮ ਹੈ,
ਇਹ ਹੀ ਕਾਰਨ ਹੈ
ਗੁਰ ਪ੍ਰਸਾਦਿ ਨੂੰ ਖੇਲ ਕਿਹਾ ਗਿਆ ਹੈ, ਇਸ ਲਈ ਤੁਸੀਂ ਬਹੁਤ ਹੀ ਭਾਗਸ਼ਾਲੀ ਹੋ ਕਿ ਅਨਾਦਿ ਬਖਸ਼ਿਸ਼ ਅਤੇ ਅਨਾਦਿ ਸੱਚ ਸਤਿ ਦੀ ਮੁੱਖ ਧਾਰਾ ਵਿੱਚ ਵਾਪਸ ਗਏ ਹੋ ,ਅਤੇ ਅਸੀਂ ਬੜੇ ਖੁਸ਼ ਹਾਂ ਤੁਹਾਡੇ ਕੋਲੋਂ ਐਸੇ ਸ਼ਬਦ ਸੁਣ ਕੇ, ਜਦੋਂ ਤੁਸੀਂ ਅਨਾਦਿ ਸਤਿ ਦਾ ਬੋਧ ਕਰਦੇ ਹੋ ਅਤੇ ਮਾਇਆ ਦੇ ਖੇਲ ਦਾ, ਸਾਰੇ ਇਹ ਲੋਕ ਮਾਇਆ ਜਾਲ ਵਿੱਚ ਫਸੇ ਹੋਏ ਹਨ,
ਜਿਹੜਾ ਕਿ ਦਿਸਦਾ ਨਹੀਂ ਹੈ: ਮਾਇਆ ਮਮਤਾ ਮੋਹਿਣੀ ਜਿਨ ਬਿਨੁ ਦੰਤਾਂ ਜਗ ਖਾਇਆ, ਨਿਸ ਦਿਨ ਮਾਇਆ ਕਾਰਨੈ ਪ੍ਰਾਣੀ ਡੋਲਤ ਨੀਤ, ਮਾਇਆ ਹਰ ਇੱਕ ਨੂੰ ਖਾ ਰਹੀ ਹੈ,
ਇਹ ਸਾਰੀਆਂ ਆਲੇ ਦੁਆਲੇ ਵਾਲੀਆਂ ਰੂਹਾਂ ਮਾਇਆ ਦੁਆਰਾ ਜਖਮੀ ਹਨ, ਅਤੇ ਕੇਵਲ ਗੁਰ ਪ੍ਰਸਾਦਿ ਇਹਨਾਂ ਰੂਹਾਂ ਨੂੰ ਮਾਇਆ ਜਾਲ ਤੋਂ ਮੁਕਤ ਕਰ ਸਕਦਾ ਹੈ: ਕੂੜ ਕਿਰਿਆ ਉਰਝਿਓ ਸਭ ਹੀ ਜਗੁ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਆਓ ਉਹਨਾਂ ਲਈ ਅਰਦਾਸ ਕਰੀਏ।

ਸੱਤ
ਸਮੁੰਦਰ

ਇਹ ਰੂਹਾਨੀ ਊਰਜਾ ਦੇ ਸੱਤ ਸਮੁੰਦਰ, ਅਨਾਦਿ ਊਰਜਾ ਦੇ ਸੱਤ ਕੇਂਦਰ, ਬ੍ਰਹਿਮੰਡੀ ਊਰਜਾ ਦੇ ਸੱਤ ਕਮਲ, ਅੰਮ੍ਰਿਤ ਦੇ ਸੱਤ ਸਮੁੰਦਰ: ਸਤਿ ਸਰਵਰ ਸੁਨੈ ਤਹਿ ਸਾਜੈ, ਉਹ ਇੱਕ ਹਨ ਜੋ ਗੁਰ ਪ੍ਰਸਾਦਿ ਨਾਲ ਖਿਲੇ ਹਨ, ਇਹ ਰੂਹਾਨੂੀ ਊਰਜਾ ਦੇ ਕੇਂਦਰ ਗੁਰ ਪ੍ਰਸਾਦਿ: ਸਤਿਨਾਮ, ਗੁਰ ਪ੍ਰਸਾਦੀ ਨਾਮ ਸਤਿਨਾਮ ਨਾਲ ਕ੍ਰਿਆ ਸ਼ੀਲ ਹੁੰਦੇ ਹਨ ਅਤੇ ਖਿਲ਼ਦੇ ਹਨ, ਜਦੋਂ ਨਾਮ ਇਹਨਾਂ ਕੇਂਦਰਾਂ ਵਿੱਚ ਯਾਤਰਾ ਕਰਦਾ ਹੈ ਤਦ ਇਹ ਖਿਲ ਜਾਂਦੇ ਹਨ ਅਤੇ ਕ੍ਰਿਆ ਸ਼ੀਲ ਹੋ ਜਾਂਦੇ ਹਨ ਅਤੇ ਨਾਮ ਉਹਨਾਂ ਤੋਂ ਨਿਰੰਤਰ ਅਧਾਰ ਤੇ ਵਹਿਣਾ ਸ਼ੁਰੂ ਕਰ ਦਿੰਦਾ ਹੈ: ਹਰ ਅੰਮ੍ਰਿਤ ਭਿੰਨੀ ਦੇਹੁਰੀ, ਅਤੇ ਅਕਾਲ ਪੁਰਖ ਦੇ

ਨਿਰਗੁਣ ਅਤੇ ਸਰਗੁਣ ਸਰੂਪ ਵਿਚਕਾਰ ਸਥਾਈ ਸਬੰਧ ਸਥਾਪਤ ਹੋ ਜਾਂਦਾ ਹੈ। ਇੱਥੇ ਕੋਈ ਤਕਨੀਕ ਨਹੀਂ ਹੈ,ਇਹ ਕੇਵਲ ਗੁਰ ਪ੍ਰਸਾਦਿ ਹੈ ਅਤੇ ਗੁਰ ਕ੍ਰਿਪਾ ਹੈ, ਹਰ ਦੂਸਰੀ ਚੀਜ ਕੇਵਲ ਰਹੁ ਰੀਤ ਹੈ, ਕੇਵਲ ਆਦਮੀ ਦੁਆਰਾ ਬਣਾਈਆਂ ਹੋਈਆਂ ਹਨ ਅਤੇ ਸੱਚ ਨਹੀਂ ਹਨ,ਬੰਦਗੀ ਗੁਰ ਅਤੇ ਗੁਰੂ ਦੇ ਹੱਥ ਹੈ ਅਤੇ ਕੁਝ ਵੀ ਸਾਡੇ ਹੱਥ ਵਿੱਚ ਨਹੀਂ ਹੈ, ਜੇਕਰ ਅਸੀਂ ਕਹਿੰਦੇ ਹਾਂ ਕਿ ਇਹ ਸਾਡੇ ਹੱਥ ਵਿੱਚ ਹੈ ਤਾਂ ਇਹ ਹਉਮੈ ਹੈ, ਇਸ ਲਈ ਕਹੋ: ਹਮਰੇ ਕੀਏ ਕਿਛੁ ਨਾ ਹੋਇ ਕਰੇ ਕਰਾਵੈ ਆਪੇ ਆਪ ਜਦੋਂ ਵੀ ਤੁਸੀਂ ਸਿਮਰਨ ਸ਼ੁਰੂ ਕਰਦੇ ਹੋ, ਹਮ ਕਿਛੁ ਨਹੀਂ ਹਮਰਾ ਕਿਛੁ ਨਹੀਂ,ਸਭੁ ਕੁਝ ਤੇਰਾ, ਜੋ ਤੁਧ ਭਾਵੈ ਸਾਈ ਭਲੀ ਕਾਰ,ਜਿਵੇਨ ਜਿਵ ਹੁਕਮ ਤਿਵੈ ਤਿਵ ਹੋਵਣਾ, ਜਿਵੈ ਜਿਵ ਹੁਕਮ ਤਿਵੈ ਤਿਵ ਕਾਰ, ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ।

ਯਕੀਨ

ਤੁਹਾਡੀ ਸਮਝ ਹੋਰ ਉੱਚੀ ਹੁੰਦੀ ਜਾਵੇਗੀ ਜਿਵੇਂ ਹੀ ਤੁਹਾਡੀ ਬੰਦਗੀ ਅਤੇ ਤੁਹਾਡਾ ਯਖੀਨ ਵਧਦਾ ਜਾਵੇਗਾ,ਇਸ ਲਈ ਠੀਕ ਹੋ ਕੇ ਬੈਠੋ ਅਤੇ ਬੰਦਗੀ ਕਰਨ ਵੱਲ ਅਤੇ ਸੇਵਾ ਵੱਲ ਧਿਆਨ ਦਿਓ, ਜੋ ਵੀ ਤੁਸੀਂ ਸਿੱਖਿਆ ਹੈ ਅਤੇ ਤੁਸੀਂ ਕੀਤਾ ਹੈ ਪਹਿਲਾਂ ਆਪ ਕਰੋ ਅਤੇ ਫਿਰ ਦੂਸਰਿਆਂ ਨੂੰ ਕਰਨ ਲਈ ਕਹੋ, ਲੇਖ ਲਿਖਣਾ ਅਤੇ ਦੂਸਰਿਆਂ ਨੂੰ ਗਿਆਨ ਵੰਡਣਾ ਮਹਾਨ ਸੇਵਾ ਹੈ ਪਰ ਇਹ ਯਕੀਨੀ ਬਣਾਓ ਕਿ ਤੁਸੀ ਪਹਿਲਾਂ ਹੀ ਇਸ ਨੂੰ ਆਪਣੀ ਜਿੰਦਗੀ ਵਿੱਚ ਲੈ ਕੇ ਆਏ ਹੋ,ਇਸ ਤੋਂ ਪਹਿਲਾਂ ਕਿ ਤੁਸੀਂ ਦੂਸਰਿਆਂ ਨੂੰ ਇਹ ਕਰਨ ਲਈ ਕਹੋ, ਤਦ ਇਹ ਤੁਹਾਡੇ ਲਈ ਚੜਦੀ ਕਲਾ ਲੈ ਕੇ ਆਵੇਗਾ।

ਤੁਹਾਡੇ ਵਧੀਆਂ ਸੁਨੇਹਿਆਂ ਲਈ ਧੰਨਵਾਦ, ਇਸ ਤਰਾਂ ਲੱਗਦ ਹੈ ਜਿਸ ਤਰਾਂ ਤੁਸੀਂ ਹਰ ਪਲ ਹੋਰ ਨੇੜੇ ਹੋ ਰਹੇ ਹੋ,ਇਸ ਨੂੰ ਜਾਰੀ ਰੱਖੋ, ਆਪਣੀ ਬੰਦਗੀ ਜਾਰੀ ਰੱਖੋ, ਆਪਣਾ ਯਕੀਨ ਬਣਾਈ ਰੱਖੋ, ਣਕੀਨ ਪਰਮਾਤਮਾ ਦਾ ਇੱਕ ਹੋਰ ਨਾਂ ਹੈ. ਯਕੀਨ ਕੁੰਜੀ ਹੈ, ਇੱਥੇ ਯਕੀਨ ਲਈ ਕੋਈ ਸੀਮਾ ਨਹੀਂ ਹੈ,
ਜਿੰਨਾਂ ਜਿਆਦਾ ਹੋਵੇਗਾ ਉਨਾਂ ਹੀ ਚੰਗਾ ਹੋਵੇਗਾ, ਪਰ ਇੱਥੇ ਕੋਈ ਅੰਤ ਨਹੀਂ ਹੈ,ਇਹ ਪਰਮਾਤਮਾ ਦੀ ਤਰਾਂ ਅਨੰਤ ਹੈ, ਇਸ ਲਈ ਇਹ ਪਰਮਾਤਮਾ ਦਾ ਰੂਪ ਹੈ, ਅਤੇ ਆਪਣੇ ਆਪ ਨੂੰ ਯਕੀਨ ਵਿੱਚ ਰੱਖ ਕੇ ਤੁਸੀਂ ਉਸਦੇ ਨੇੜੇ ਹੋ ਸਕਦੇ ਹੋ ਅਤੇ ਪੂਰੀ ਤਰਾਂ ਉਸ ਵਿੱਚਅਭੇਦ ਹੋ ਸਕਦੇ ਹੋ, ਇਸ ਲਈ ਯਕੀਨ, ਵਿਸ਼ਵਾਸ਼, ਸ਼ਰਧਾ, ਪ੍ਰੀਤ ਬੰਦਗੀ ਦੇ ਅਤੇ ਪਰਮਾਤਮਾ ਦੇ ਹੀ ਨਾਂ ਹਨ,ਕਿਉਂਕਿ ਇਹ ਸਾਰੀਆਂ ਚੀਜਾਂ ਅਸੀਮਤ ਹਨ, ਦੀਵਾਰਾਂ ਤੋਂ ਪਰੇ ਹਨ, ਡੁੰਘਾਈ ਤੋਂ ਪਰੇ ਹਨ, ਅਤੇ ਬਿਨਾਂ ਕਿਸੇ ਅਕਾਰ ਤੋਂ ਹਨ।

ਯਕੀਨ ਪਿਆਰ ਲਿਆਉਂਦਾ ਹੈ, ਅਤੇ ਬੇਸ਼ਰਤ ਪਿਆਰ ਦਰਗਾਹ ਦੀ ਕੁੰਜੀ ਹੈ, ਗੁਰਬਾਣੀ ਨੂੰ ਸੁਣਨਾ ਚੰਗਾ ਚਿੰਨ ਹੈ,ਹੁਣ ਗੁਰਬਾਣੀ ਨੇ ਤੁਹਾਡੇ ਅੰਦਰ ਵਹਿਣਾ ਸ਼ੁਰੂ ਕਰ ਦਿੱਤਾ ਹੈ, ਤੁਸੀਂ ਆਪਣੇ ਅੰਦਰ ਬ੍ਰਹਮ ਗਿਆਨ ਦੇ ਗਹਿਣੇ, ਹੀਰੇ ਮੋਤੀ ਚੁਗਣੇ ਸ਼ੁਰੂ ਕਰ ਦਿੱਤੇ ਹਨ, ਇਸ ਲਈ ਇਸ ਨੂੰ ਜਾਰੀ ਰੱਖੋ, ਜਿੰਨਾ ਜਿਆਦਾ ਤੁਸੀਂ ਯਕੀਨ ਬਣਾਉਗੇ ਤੁਸੀਂ ਉਨਾਂ ਹੀ ਬ੍ਰਹਮਤਾ ਵਿੱਚ ਡੂੰਘੇ ਲਹਿ ਜਾਵੋਗੇ, ਜਿੰਨਾ ਜਿਆਾ ਬ੍ਰਹਮ ਗਿਆਨ ਅਤੇ ਇਸ ਦਾ ਅਭਿਆਸ ਤੁਹਾਡੀ ਕਰਨੀ ਵਿੱਚ ਦਿਖਣਾ ਸ਼ੁਰੂ ਕਰੇਗਾ ਉਨਾ ਜਿਆਦਾ ਬ੍ਰਹਮਗਿਆਨ ਅਤੇ ਰਹਾਨੀਅਤ ਤੁਹਾਡੇ ਅੰਦਰ ਆਉਣਾ ਸ਼ੂਰ ਕਰੇਗੀ। ਇਹ ਅੰਮ੍ਰਿਤ ਹਨ, ਤੁਹਾਨੂੰ ਆਪਣੇ ਆਪ ਸਰਵਸ਼ਕਤੀਮਾਨ ਵਰਗੇ ਬਣਨਾ ਹੋਵੇਗਾ, ਮਹਾਂ ਪਰਉਪਕਾਰੀ, ਸੰਤ ਹਿਰਦਾ, ਦਾਨਾ ਦੀਨਾ, ਨਿਰਭਉ ਨਿਰਵੈਰ, ਏਕਿ ਦ੍ਰਿਸ਼ਟ ਅਤੇ ਇਸ ਤਰਾਂ ਹੀ , ਇਸ ਨੂੰ ਜਾਰੀ ਰੱਖੋ ਅਤੇ ਇੱਕ ਦਿਨ ਤੁਸੀਂ ਉੱਥੇ ਪਹੁੰਚ ਜਾਵੋਗੇ, ਤੁਹਾਡਾ ਕੇਵਲ ਇੱਕ ਨਿਸ਼ਾਨਾ ਗੁਰਬਾਣੀ ਬਣਨਾ, ਗੁਰਬਾਣੀ ਸੁਣਨਾ ਅਤੇ ਇਸਦਾ ਅਭਿਆਸ ਕਰਨਾ ਹੋਣਾ ਚਾਹੀਦਾ ਹੈ, ਗੁਰੂ ਦੇ ਸਬਦਾਂ ਨੂੰ ਹਿਰਦੇ ਵਿੱਚ ਵਸਾਓ ਅਤੇ ਅਮਲ ਕਰੋ।

ਬੱਚਿਆਂ
ਨੂੰ
ਸਿਖਾਉਣਾ

ਧੰਨ ਧੰਨ ਸੇਵਾ ਆਪ ਦੀ,
ਇਸ ਨੂੰ ਜਾਰੀ ਰੱਖੋ, ਬੱਚੇ ਮਾਇਆ ਦੇ ਘੱਟ ਪ੍ਰਭਾਵ ਹੇਠ ਹੁੰਦੇ ਹਨ,ਉਹਨਾਂ ਦੇ ਦੂਤ ਸ਼ਕਤੀਸ਼ਾਲੀ ਨਹੀਂ ਹੁੰਦੇ, ਉਹ ਅਸਾਨੀ ਨਾਲ ਕਾਬੂ ਪਾਏ ਜਾ ਸਕਦੇ ਹਨ, ਅਤੇ ਸੱਚ ਨੂੰ ਬਜੁਰਗ ਲੋਕਾਂ ਨਾਲੋਂ ਅਸਾਨੀ ਨਾਲ ਸਮਝ ਲੈਂਦੇ ਹਨ, ਤੁਸੀਂ ਮਹਾਨ ਸੇਵਾ ਕਰ ਰਹੇ ਹੋ, ਪਰਮਾਤਮਾ ਸਾਰੇ ਬੱਚਿਆਂ ਤੇ ਆਪਣੇ ਗੁਰ ਪ੍ਰਸਾਦਿ ਨਾਲ ਬਖਸ਼ਿਸ਼ ਕਰੇ।

ਪਰਮਾਤਮਾ ਨੂੰ ਦੇਖਣਾ

ਪਰਮਾਤਮਾ ਨੂੰ ਆਪਣੀਆਂ ਪੰਜ ਇੰਦਰੀਆਂ ਨਾਲ ਦੇਖਿਆ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ,ਕਿਉਂਕਿ ਇਹ ਪੰਜ ਇੰਦਰੀਆਂ ਮਾਇਆ ਦੇ ਪ੍ਰਭਾਵ ਹੇਠ ਚੱਲ ਰਹੀਆਂ ਹਨ, ਇਸ ਲਈ ਉਸ ਨੂੰ ਅਗੰਮ ਅਗੋਚਰ ਕਿਹਾ ਜਾਂਦਾ ਹੈ, ਉਹ ਕੇਵਲ ਤੀਸਰੀ ਅੱਖ ਨਾਲ ਦੇਖਿਆ ਜਾ ਸਕਦਾ ਹੈ,ਜਿਹੜੀ ਕਿ ਤ੍ਰਿਕੁਟੀ ਹੈ, ਜਦ ਤ੍ਰਿਕੁਟੀ ਖੁਲਦੀ ਹੈ ਅਤੇ ਦਸਮ ਦੁਆਰ ਖੁੱਲਦਾ ਹੈ, ਸਾਰੇ ਸੱਤ ਸਮੁੰਦਰਸੱਤ ਸਰੋਵਰ ਕ੍ਰਿਆ ਸ਼ੀਲ ਹੋ ਜਾਂਦੇ ਹਨ ਅਤੇ ਉਹਨਾਂ ਦੇ ਦਰਵਾਜੇ ਖੁੱਲ ਜਾਂਦੇ ਹਨ ਕੇਵਲ ਤਦ ਪਰਮਾਤਮਾ ਨੂੰ
ਦੇਖਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ, ਅਤੇ ਕੇਵਲ ਸਤਿਨਾਮ ਇਹ ਸਭ ਕਰ ਸਕਦਾ ਹੈ,ਗੁਰ ਪ੍ਰਸਾਦਿ ਦੇ ਬਿਨਾਂ ਪਰਮਾਤਮਾ ਨੂੰ ਉੇਸਦੇ ਨਿਰਗੁਣ ਸਰੂਪ ਵਿੱਚ ਦੇਖਣਾ ਸੰਭਵ ਨਹੀਂ ਹੈ, ਇਸ ਲਈ ਉਹਨਾਂ ਨੂੰ ਗੁਰ ਪ੍ਰਸਾਦਿ ਲਈ ਅਰਦਾਸ ਕਰਨ ਲਈ ਕਹੋ। ਜੋਤ ਸਾਡੇ ਅੰਦਰ ਹੈ, ਅਸੀਂ ਉਸ ਨੂੰ ਪਹਿਚਾਣਦੇ ਨਹੀਂ ਜਾਂ ਇਸਦਾ ਬੋਧ ਨਹੀਂ ਕਰਦੇ, ਪਰਮਾਤਮਾ ਸਾਡੀ ਰੂਹ ਅਤੇ ਹਿਰਦੇ ਦੇ ਅੰਦਰ ਹੈ,ਸਵੈ ਬੋਧ ਸਰਵਸ਼ਕਤੀਮਾਨ ਦਾ ਬੋਧ ਹੈ, ਪਰ ਇਹ ਜੋਤ ਪੱਧਰ ਤੱਕ ਖਤਮ ਹੋ ਜਾਂਦੀ ਹੈ ਸਾਡੇ ਗੈਰ ਸਤਿ ਕਰਮਾਂ ਕਰਕੇ ਅਤੇ ਇਹ ਜੋਤ ਸਾਡੇ ਦੁਆਰਾ ਮਹਿਸੂਸ ਨਹੀਂ ਕੀਤੀ ਜਾਂਦੀ। ਗੁਰ ਪ੍ਰਸਾਦਿ ਸਤਿਨਾਮ ਇਸ ਜੋਤ ਨੂੰ ਸਾਡੇ ਅੰਦਰ ਜਗ੍ਹਾ ਦੇਵੇਗਾ, ਅਤੇ ਨਾਮ ਕੀ ਕਮਾਈ ਨਾਲ ਇਹ ਜੋਤ ਹੋਰ ਵੱਡੀ
ਤੇ ਹੋਰ ਵੱਡੀ ਹੁੰਦੀ ਜਾਂਦੀ ਹੈ ਅਤੇ ਸ਼ੁੱਧ ਅਤੇ ਸ਼ੁੱਧ ਹੁੰਦੀ ਜਾਂਦੀ ਹੈ ਜਦੋਂ ਇਹ ਪੂਰਨ ਸ਼ੁੱਧ ਰੂਪ ਵਿੱਚ ਪਹੁੰਚਦੀ ਹੈ ਤਦ ਇਹ ਪਰਮ ਜੋਤ ਬਣ ਜਾਂਦੀ ਹੈ ਅਤੇ ਇਹ ਬੋਧ ਦਾ ਬਿੰਦੂ ਹੈ, ਪੂਰਨਤਾ ਦਾ ਬਿੰਦੂ, ਪੂਰਨ ਤਬਦੀਲੀ।

ਅੰਮ੍ਰਿਤ

ਕੇਵਲ ਅਨਾਦਿ ਸੱਚ ਸਰਵਸ਼ਕਤੀਮਾਨ
ਆਪ ਹੈ,
ਕੇਵਲ ਅੰੀਮ੍ਰਤਭਾਵ ਉਹ ਜੋ ਕਦੇ ਨਹੀਂ ਮਰਦਾ, ਕਦੀ ਨਹੀ ਜੰਮਦਾ, ਸਦਾ ਮੌਜੂਦ ਹੈ, ਅਤੇ ਸੱਚ ਹੈ: ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚੁ ਨਾਨਕ ਹੋਸੀ ਭੀ ਸੱਚੁ, ਹਰ ਦੁਸਰੀ ਚੀਜ ਮ੍ਰਿਤ ਹੈਮਰ ਜਾਵੇਗੀ ਅਤੇ ਹੋਂਦ ਵਿੱਚ ਨਹੀਂ ਰਹੇਗੀ ਜਾਂ ਨਾਂਸ਼ਵਾਨ ਹੈ; ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ, ਨਾਨਕ ਅੰਮ੍ਰਿਤ ਮਨਿ ਮਾਹਿ ਪਾਈਏ ਗੁਰ ਪ੍ਰਸਾਦਿ।

ਵਾਹਿਗੁਰੂ
ਮਹਿਮਾ
ਹੈ

ਵਾਹਿਗੁਰੂ ਸਤਿਨਾਮ ਦੀ ਮਹਿਮਾ ਹੈ, ਜੇਕਰ ਇੱਥੇ ਸਤਿਨਾਮ ਨਾ ਹੁੰਦਾ , ਇੱਥੇ ਮਹਿਮਾ ਨਾ ਹੁੰਦੀ , ਫਿਰ ਤੁਹਾਡੇ ਸਬਦਪਹਿਲਾਂ ਕੌਣ ਹੋਂਦ ਵਿੱਚ ਆਇਆ,ਪਰਮਾਤਮਾ ਜਾਂ ਉਸਦੀ ਮਹਿਮਾ, ਪਰਮਾਤਮਾ ਸਰਬੋਤਮ ਹੈ,ਅਤੇ ਉਸਦੀ ਮਹਿਮਾ ਨਹੀਂ,ਮਹਿਮਾ ਪਰਮਾਤਮਾ ਤੋਂ ਦੂਸਰੇ ਸਥਾਨ ਤੇ ਹੈ, ਲੋਕ ਸੋਚਦੇ ਹਨ ਕਿ ਵਾਹਿਗੁਰੂ ਨਾਮ ਹੈ, ਜਿਹੜਾ ਕਿ ਇੱਕ ਭਰਮ ਹੈ,ਅਤੇ ਕੇਵਲ ਗੁਰ ਪ੍ਰਸਾਦਿ ਨਾਲ ਦੂਰ ਹੁੰਦਾ ਹੈ,ਪਰ ਇੱਥੇ ਵਾਹਿਗੁਰੂ ਜਪਣ ਵਿੱਚਕੁਝ ਵੀ ਮਾੜਾ ਨਹੀਂ ਹੈ, ਇੱਕ ਅਵਸਥਾ ਆਵੇਗੀ ਜਦੋਂ ਉਹ ਗੁਰ ਪ੍ਰਸਾਦਿ ਪ੍ਰਾਪਤ ਕਰਨਗੇ, ਹਾਲਾਂਕਿ ਇਸ ਵਿੱਚ ਲੰਮਾ ਸਮਾਂ ਲੱਗੇਗਾ, ਪਰ ਇਹ ਉਹਨਾਂ ਦੀ ਕਿਸਮਤ ਹੈ, ਕੁਝ ਵੀ ਇਸ ਬਾਰੇ ਨਹੀਂ ਕੀਤਾ ਜਾ ਸਕਦਾ।

ਨਿਰਗੁਣ
,
ਸਰਗੁਣ,
ਸਬਦ
ਗੁਰੂ

ਨਿਰਗੁਣ ਸਰੂਪ ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਹੈ, ਇਹ ਕਿਸੇ ਵੀ ਰੂਪ ਤੋਂ ਪਰੇ ਹੈ,
ਅਕਾਰ ਜਾਂ ਰੰਗ ਤੋਂ ਪਰੇ ਹੈ, ਇਹ ਮਾਇਆ ਦੇ ਤਿੰਨ ਗੁਣਾਂਰਜੋ, ਤਮੋ ਅਤੇ ਸਤੋ ਤੋਂ ਪਰੇ ਹੈ। ਸਤਿਨਾਮ ਮੂਲ ਹੈ,ਇਹ ਆਦਿ ਹੈ,ਇਹ ਪੌੜੀ ਹੈ ਜੋ ਸਾਨੂੰ ਸਰਗੁਣ ਤੋਪਂ ਨਿਰਗੁਣ ਤੱਕ ਲੈ ਜਾਵੇਗੀ, ਇਹ ਡੋਰੀ ਹੈ ਹਿੜੀ ਸਾਨੂੰ ਨਿਰਗੁਣ ਸਰੂਪ ਤੱਕ ਲੈ ਜਾਵੇਗੀ ਸਾਡੇ ਪੰਜ ਦੂਤਾਂ ਨੂੰ ਕਾਬੂ ਕਰਕੇ , ਸਾਡੀਆਂ ਇੱਛਾਵਾਂ ਨੂੰ ਮਾਰ ਕੇ ਅਤੇ ਮਾਇਆ ਨੂੰ ਸਾਡੇ ਕਾਬੂ ਵਿੱਚ ਲਿਆ ਕੇ,ਇਹ ਬਹੁਤ ਕਠਨ ਹੈ ਇਹਨਾਂ ਚੀਜਾਂ ਨੂੰ ਸਮਝਣਾ, ਅਖੀਰ ਵਿੱਚ ਇੱਥੇ ਕੁਝ ਵੀ ਨਹੀਂ ਰਹਿੰਦਾ, ਨਾਮ ਵੀ ਨਹੀਂ,ਇਹ ਪੂਰਨ ਸ਼ਾਂਤੀ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਅਤੇ ਅਨਹਦ ਸਬਦ ਧੁਨੀਬ੍ਰਹਮ ਸੰਗੀਤ ਹੈ,ਇਸਦਾ ਅਨੁਭਵ ਕੀਤਾ ਜਾ ਸਕਦਾ ਹੈ, ਇਸਦੀ ਵਿਆਖਿਆ ਕਠਨ ਹੈ ਅਤੇ ਇਸ ਵਿੱਚੋਂ ਗੁਜਰੇ ਬਿਨਾਂ ਇਸ ਨੂੰ ਸਮਝਣਾ ਕਠਨ ਹੈ। ਜਦ ਇੱਕ ਰੂਹ ਸਤਿ ਸਰੂਪ ਬਣਦੀ ਹੈ, ਨਿਰੰਕਾਰ ਰੂਪ ਬਣਦੀ ਹੈ, ਤਦ ਇੱਥੇ ਪਰਮਾਤਮਾ ਅਤੇ ਭਗਤ ਵਿੱਚ ਕੋਈ ਫਰਕ ਨਹੀਂ ਰਹਿੰਦਾ, ਉਹ ਇੱਕ ਬਣ ਜਾਂਦੇ ਹਨ ਅਤੇ ਨਿਰਗੁਣ ਸਰਗੁਣ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।

ਸਰਗੁਣ ਸਾਡੇ ਸਾਰਿਆਂ ਵਿੱਚ ਮੌਜੂਦ ਹੈ, ਆਪਣੀ ਸਾਰੀ ਰਚਨਾ ਵਿੱਚ, ਪਰ ਫਿਰ ਵੀ ਅਸੀਂ ਸਾਰੇ ਮਾਇਆ ਦੁਆਰਾ ਰਾਜ ਕੀਤੇ ਜਾ ਰਹੇ ਹਾਂ,ਨਿਰਗੁਣ ਸਰੂਪ ਜੋ ਸਾਡੇ ਅੰਦਰ ਮਾਇਆ ਦੇ ਪਰਬਾਵ ਕਾਰਨ ਮੱਧਮ ਹੋ ਗਈ ਹੈ,ਜਦ ਅਸੀਂ ਬੰਦਗੀ ਕਰਦੇ ਹਾਂ ਇਹ ਜੋਤ ਸਾਡੇ ਅੰਦਰ ਇੰਨੀ ਸ਼ਕਤੀਸਾਲੀ ਹੋ ਜਾਂਦੀ ਹਜੈ ਕਿ ਇਹ ਹਰ ਚੀਜ ਤੇ ਕਾਬੂ ਪਾ ਲੈਂਦੀ ਹੈ ਅਤੇ ਸਾਨੂੰ ਨਿਰਗੁਣ ਸਰੂਪ ਨਾਲ ਇੱਕ ਕਰ ਦਿੰਦੀ ਹੈ,ਇਹ ਪਾਣੀ ਦੀ ਬੂੰਦ ਦੇ ਵਾਂਗ ਹੈ ਜੋ ਸਮੁੰਦਰ ਤੋਂ ਵਿੱਛੜੀ ਹੋਈ ਹੈ, ਅਤੇ ਤਦ ਇਹ ਬੂੰਦ ਵਾਪਸ ਸਮੁੰਦਰ ਵਿੱਚ ਮਿਲ ਜਾਂਦੀ ਹੈ ਅਤੇ ਸਮੁੰਦਰ ਦਾ ਇੱਕ ਹਿੱਸਾ ਬਣ ਜਾਂਦੀ ਹੈ, ਇਸ ਲਈ ਇਹ ਜੋਤ ਸਾਡੇ ਅੰਦਰ ਹੈ,
ਇਹ ਮਾਨਸਰੋਵਰ
ਪੂਰਨ ਜੋਤ ਪ੍ਰਕਾਸ਼ ਤੋਂ ਵਿਛੜੀ ਹੋਈ ਹੈ, ਅਤੇ ਬੰਦਗੀ ਕਰਨ ਨਾਲ ਅਸੀਂ ਮਾਨ ਸਰੋਵਰ ਦਾ ਰਸਤਾ ਵਾਪਸ ਲੱਭ ਲੈਂਦੇ ਹਾਂ। ਇਹ ਫਿਰ ਬਹੁਤ ਮੁਸ਼ਕਲ ਹੈ ਜਦ ਤੱਕ ਇਸਦਾ ਅਸੀਂ ਸਥੂਲ ਰੂਪ ਵਿੱਚ ਅਨੁਭਵ ਨਹੀਂ ਕਰ ਲੈਂਦੇ, ਕੇਵਲ ਤਦ ਬ੍ਰਹਮ ਗਿਆਨ ਸਾਡੇ ਅੰਦਰ ਆਉਂਦਾ ਹੈ।

ਸਬਦ ਗੁਰੂ ਹੈ: ਇਕ ਸਬਦ ਲਿਵ ਲਾਗੀ,

ਅਤੇ ਇਹ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਂਦਾ ਹੈ,

ਅਤੇ ਇਸ ਤਰਾਂ ਕਰਨ ਨਾਲ ਇਹ ਸਾਡੇ ਅੰਦਰ ਨੂੰ ਸਾਫ ਕਰ ਦਿੰਦਾ ਹੈ,

ਇਹ ਸਾਡੇ ਹਿਰਦੇ ਨੂੰ ਸੰਤ ਹਿਰਦਾ ਬਣਾ ਦਿੰਦਾ ਹੈ, ਇਹ ਸਾਡੇ ਸਾਰੇ ਸੱਤ ਰੂਹਾਨੀ ਊਰਜਾ ਦੇ ਕੇਂਦਰ ਚਾਲੂ ਕਰ ਦਿੰਦਾ ਹੈ,

ਸਾਡੇ ਸਰੀਰ ਅੰਦਰ, ਪਾਰਮ ਬ੍ਰਹਮ ਪਰਮੇਸ਼ਰ ਦਾ ਨਾਮ ਹੈ,

ਇਹ ਤ੍ਰਿਹੁ ਗੁਣ ਤੋਂ ਪਰੇ ਹੈ, ਇਹ ਸੱਚ ਦੀ ਪਰਿਭਾਸ਼ਾ ਹੈ,

ਇਸਦਾ ਕੋਈ ਅਕਾਰ ਨਹੀਂ ਹੈ ,
ਇਹ ਰਸਤਾ ਹੈ ਜੋ ਸਾਨੂੰ ਸੱਚਖੰਡ ਵੱਲ ਖੜਦਾ ਹੈ।

ਸਰਵਸ਼ਕਤੀਮਾਨ ਨਿਰਗੁਣ ਸਰੂਪ ਹੈ ਅਤੇ ਇਹ ਸਾਡਾ ਨਿਸ਼ਾਨਾ ਅਤੇ ਮੰਜਿਲ ਹੈ, ਅਸਦੀਂ ਆਪਣੇ ਆਪ ਨੂੰ ਨਿਰਗੁਣ ਸਰੂਪ ਵਿੱਚ ਅਭੇਦ ਕਰਨਾ ਹੈ, ਅਤੇ ਇਹ ਪਰਮਪਦਵੀ ਹੈ।