ਅਨੰਦੁ ਸਾਹਿਬ ਪਉੜੀ – ੨੧

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥

ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥

ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥

ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥

(ਪੰਨਾ ੯੧੯-੯੨੦)

ਅਨੰਦੁ ਸਾਹਿਬ ਦੀ ਇਸ ਪਾਵਨ ਪਵਿੱਤਰ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਅਮਰ ਦਾਸ ਜੀ ਬੇਅੰਤ ਦਿਆਲਤਾ ਦੇ ਨਾਲ ਪੂਰਨ ਬੰਦਗੀ ਦੇ ਭੇਦ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਇਨ੍ਹਾਂ ਪਉੜੀਆਂ ਵਿੱਚ ਸਤਿਗੁਰ ਸਾਹਿਬ ਜੀ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕਰ ਰਹੇ ਹਨ ਕਿ ਜੋ ਸਿੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਹ ਸਿੱਖ ਹੀ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰਕਿਰਪਾ ਦਾ ਪਾਤਰ ਬਣਦਾ ਹੈ। ਇਸ ਲਈ ਬੰਦਗੀ ਦੇ ਮਾਰਗ ਉੱਪਰ ਚੱਲਣ ਦਾ ਯਤਨ ਕਰ ਰਹੇ ਮਨੁੱਖਾਂ ਲਈ ‘ਸਿੱਖ’ ਸ਼ਬਦ ਦਾ ਅਸਲੀ ਦਰਗਾਹੀ ਭਾਵ, ਜੋ ਕਿ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ, ਉਸ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਅੱਜ ਦੀ ਦੁਨੀਆਂ ਵਿੱਚ ‘ਸਿੱਖ’ ਸ਼ਬਦ ਦਾ ਭਾਵ ਜੋ ਸੰਸਾਰਿਕ ਲੋਕ ਸਮਝਦੇ ਹਨ ਅਤੇ ਜੋ ਅੱਜ ਦੇ ਆਮ ਧਰਮ ਪ੍ਰਚਾਰਕ (ਜਿਨ੍ਹਾਂ ਨੂੰ ਇਸ ਪਰਮ ਸਤਿ ਤੱਤ ਦਾ ਗਿਆਨ ਨਹੀਂ ਹੈ) ਬਿਆਨ ਕਰਦੇ ਹਨ ਉਹ ਕੇਵਲ ਧਰਤੀ ਉੱਪਰ ਵਿਚਰ ਰਹੇ ਸਮਾਜ ਦੇ ਇੱਕ ਫਿਰਕੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਸਮਾਜ ਦੇ ਇਸ ਫਿਰਕੇ ਦੇ ਲੋਕਾਂ ਦਾ ‘ਸਿੱਖ’ ਹੋਣਾ ਕੇਵਲ ਉਨ੍ਹਾਂ ਦੇ ਧਾਰਮਿਕ ਕਰਮ-ਕਾਂਡ ਅਤੇ ਬਾਹਰਲੇ ਪਹਿਰਾਵੇ ਦੇ ਆਧਾਰ ਉੱਪਰ ਕੀਤਾ ਜਾ ਰਿਹਾ ਹੈ। ਦੁਨੀਆਂ ਇਹ ਸਮਝਦੀ ਹੈ ਕਿ ਜੋ ਪਹਿਰਾਵੇ ਕਰ ਕੇ ‘ਸਿੱਖ’ ਦਿੱਸਦੇ ਹਨ ਅਤੇ ਜੋ ਦਸ ਪਾਤਸ਼ਾਹੀਆਂ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦੇ ਹਨ ਕੇਵਲ ਉਹ ਮਨੁੱਖ ਹੀ ਸਿੱਖ ਹਨ। ਸਿੱਖ ਦੀ ਇਹ ਪਰਿਭਾਸ਼ਾ ਕੇਵਲ ਇੱਥੋਂ ਤੱਕ ਹੀ ਸੀਮਿਤ ਨਹੀਂ ਹੈ। ਇਨ੍ਹਾਂ ਧਾਰਮਿਕ ਪ੍ਰਚਾਰਕਾਂ ਨੇ ‘ਸਿੱਖ’ ਸ਼ਬਦ ਦੇ ਨਾਲ ‘ਧਰਮ’ ਸ਼ਬਦ ਜੋੜ ਕੇ ਇਸ ਨੂੰ ‘ਸਿੱਖ ਧਰਮ’ ਦਾ ਵੀ ਨਾਂ ਦੇ ਦਿੱਤਾ ਹੈ। ਇੱਥੇ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਧੰਨ ਧੰਨ ਦਸ ਸਤਿਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਅਤੇ ਮੰਨਣ ਵਿੱਚ ਬਹੁਤ ਵੱਡਾ ਅੰਤਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਅਤੇ ਮੰਨਣ ਵਿੱਚ ਬਹੁਤ ਵੱਡਾ ਅੰਤਰ ਹੈ। ਕੇਵਲ ਸਤਿਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਨਾਲ ਉਹ ਸਾਡੇ ਸਤਿਗੁਰੂ ਨਹੀਂ ਬਣ ਜਾਂਦੇ ਹਨ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਨਾਲ ਉਹ ਸਾਡੇ ਸਤਿਗੁਰੂ ਨਹੀਂ ਬਣ ਜਾਂਦੇ ਹਨ। ਉਹ ਮਨੁੱਖ ਜੋ ਸਤਿਗੁਰੂ ਸਾਹਿਬਾਨ ਦੇ ਦਰਸਾਏ ਗਏ ਮਾਰਗ ਉੱਪਰ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਤੁਰਦੇ ਹਨ ਕੇਵਲ ਉਹ ਮਨੁੱਖ ਹੀ ਸਤਿਗੁਰੂ ਸਾਹਿਬਾਨ ਨੂੰ ਗੁਰੂ ਮੰਨਣ ਦੇ ਹੱਕਦਾਰ ਬਣਦੇ ਹਨ। ਉਹ ਮਨੁੱਖ ਜੋ ਸਤਿਗੁਰੂ ਸਾਹਿਬਾਨ ਦੇ ਸਤਿ ਬਚਨ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਕਮਾਉਂਦੇ ਹਨ, ਕੇਵਲ ਉਹ ਮਨੁੱਖ ਹੀ ਸਤਿਗੁਰੂ ਸਾਹਿਬਾਨ ਨੂੰ ਆਪਣਾ ਗੁਰੂ ਧਾਰਨ ਕਰਦੇ ਹਨ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਗੁਰਬਾਣੀ ਦੇ ਉਪਦੇਸ਼ ਦੀ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪਾਲਣਾ ਕਰਦੇ ਹਨ ਅਤੇ ਆਪਣੇ ਜੀਵਨ ਵਿੱਚ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਕੇਵਲ ਉਹ ਮਨੁੱਖ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦੇ ਹੱਕਦਾਰ ਹੁੰਦੇ ਹਨ। ਜੋ ਮਨੁੱਖ ਸਤਿਗੁਰੂ ਨੂੰ ਮੁੱਖ ਰੱਖਦੇ ਹਨ ਅਤੇ ਉਸ ਦੇ ਸਤਿ ਬਚਨ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕਮਾਉਂਦੇ ਹਨ ਕੇਵਲ ਉਹ ਮਨੁੱਖ ਹੀ ਸਤਿਗੁਰੂ ਨੂੰ ਆਪਣਾ ਗੁਰੂ ਕਹਿਣ ਦੇ ਹੱਕਦਾਰ ਬਣਦੇ ਹਨ। ਇਸ ਲਈ ਜੋ ਗੁਰਬਾਣੀ ਦੀ ਕਮਾਈ ਕਰਦਾ ਹੈ ਕੇਵਲ ਉਹ ਮਨੁੱਖ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿਣ ਦਾ ਹੱਕ ਰੱਖਦਾ ਹੈ।

ਜਿੱਥੇ ਧੰਨ ਧੰਨ ਸਤਿਗੁਰੂ ਅਵਤਾਰ ਸਾਹਿਬਾਨ ਨੇ ਸਮਾਜ ਦੇ ਸਾਰੇ ਕਰਮ-ਕਾਂਡ ‘ਤੇ ਆਧਾਰਿਤ ਫਿਰਕਿਆਂ ਵਿੱਚ ਜੰਮੇ ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਦੀ ਕਮਾਈ ਹੋਈ ਅਤੇ ਉਚਾਰਨ ਕੀਤੀ ਗਈ ਗੁਰਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਕੇ ਇਨ੍ਹਾਂ ਝੂਠੇ ਕਰਮ-ਕਾਂਡ ‘ਤੇ ਆਧਾਰਿਤ ਧਾਰਮਿਕ ਫਿਰਕਿਆਂ ਦਾ ਖੰਡਨ ਕੀਤਾ ਹੈ। ਉੱਥੇ ਅੱਜ ਦੇ ਅੰਧ ਅਗਿਆਨੀ ਧਰਮ ਪ੍ਰਚਾਰਕਾਂ ਨੇ ਇਸ ਪਰਮ ਸਤਿ ਤੱਤ ਨੂੰ ਨਕਾਰਦੇ ਹੋਏ; ਧੰਨ ਧੰਨ ਸਤਿਗੁਰੂ ਸਾਹਿਬਾਨ ਦੇ ਪਰਮ ਸ਼ਕਤੀਸ਼ਾਲੀ ਉਪਦੇਸ਼ ਦੇ ਖ਼ਿਲਾਫ ਕਰਮ-ਕਾਂਡ ‘ਤੇ ਆਧਾਰਿਤ ‘ਸਿੱਖ ਧਰਮ’ ਦਾ ਨਿਰਮਾਣ ਕਰ ਦਿੱਤਾ ਹੈ। ਜ਼ਰਾ ਸੋਚੋ ਕਿ ਧੰਨ ਧੰਨ ਸਤਿਗੁਰੂ ਸਾਹਿਬ ਜੀ ਨੇ ਧੰਨ ਧੰਨ ਬਾਬਾ ਫਰੀਦ ਜੀ, ਜਿਨ੍ਹਾਂ ਦਾ ਜਨਮ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ, ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਕੀਤਾ ਹੈ? ਧੰਨ ਧੰਨ ਬਾਬਾ ਨਾਮਦੇਵ ਜੀ, ਜਿਨ੍ਹਾਂ ਦਾ ਜਨਮ ਛੀਂਬੇ ਪਰਿਵਾਰ ਵਿੱਚ ਹੋਇਆ ਸੀ, ਉਨ੍ਹਾਂ ਦੀ ਕਮਾਈ ਗਈ ਗੁਰਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਕੀਤਾ ਗਿਆ ਹੈ? ਧੰਨ ਧੰਨ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਚਮਾਰਾਂ ਦੀ ਕੁਲ ਵਿੱਚ ਹੋਇਆ ਸੀ ਉਨ੍ਹਾਂ ਦੀ ਕਮਾਈ ਗਈ ਗੁਰਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਕੀਤਾ ਗਿਆ ਹੈ? ਧੰਨ ਧੰਨ ਸੰਤ ਕਬੀਰ ਸਾਹਿਬ ਜੀ ਜੋ ਕਿ ਜਾਤ ਦੇ ਜੁਲਾਹੇ ਸੀ ਉਨ੍ਹਾਂ ਦੀ ਕਮਾਈ ਹੋਈ ਗੁਰਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਕੀਤਾ ਗਿਆ ਹੈ? ਸਤਿਗੁਰੂ ਸਾਹਿਬਾਨ ਨੇ ੧੫ ਭਗਤਾਂ (ਭਗਤ ਬੇਣੀ ਜੀ, ਭਗਤ ਭੀਖਣ ਜੀ, ਭਗਤ ਧੰਨਾ ਜੀ, ਬਾਬਾ ਫ਼ਰੀਦ ਜੀ, ਭਗਤ ਜੈ ਦੇਵ ਜੀ, ਸੰਤ ਕਬੀਰ ਜੀ, ਭਗਤ ਨਾਮ ਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਪੀਪਾ ਜੀ, ਭਗਤ ਰਾਮਾਨੰਦ ਜੀ, ਭਗਤ ਰਵੀਦਾਸ ਜੀ, ਭਗਤ ਸੈਣ ਜੀ, ਭਗਤ ਸੂਰਦਾਸ ਜੀ ਅਤੇ ਭਗਤ ਤ੍ਰਿਲੋਚਨ ਜੀ), ਜਿਨ੍ਹਾਂ ਦਾ ਜਨਮ ਸੰਸਾਰ ਦੇ ਵਿੱਚ ਵਿਚਰ ਰਹੇ ਭਿੰਨ-ਭਿੰਨ (ਕਰਮ-ਕਾਂਡ ‘ਤੇ ਆਧਾਰਿਤ) ਸਮਾਜਿਕ ਫਿਰਕਿਆਂ ਵਿੱਚ ਹੋਇਆ, ਉਨ੍ਹਾਂ ਦੀ ਕਮਾਈ ਗਈ ਗੁਰਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਕੇ ਇਨ੍ਹਾਂ ਸਾਰੇ ਕਰਮ-ਕਾਂਡਾਂ ‘ਤੇ ਆਧਾਰਿਤ ਖੜ੍ਹੇ ਕੀਤੇ ਗਏ ਧਾਰਮਿਕ ਫਿਰਕਿਆਂ ਦਾ ਖੰਡਨ ਕਰ ਕੇ ਸਾਰੀ ਲੋਕਾਈ ਨੂੰ ਇਸ ਪੂਰਨ ਸਤਿ ਨਾਲ ਨਿਵਾਜਿਆ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਇਨ੍ਹਾਂ ਮਨੁੱਖਾਂ ਦੁਆਰਾ ਖੜ੍ਹੇ ਕੀਤੇ ਗਏ ਝੂਠੇ ਕਰਮ-ਕਾਂਡੀ ਧਾਰਮਿਕ ਫਿਰਕਿਆਂ ਦਾ ਕੋਈ ਵਜੂਦ ਨਹੀਂ ਹੈ। ਦੁਨਿਆਵੀ ਮਨੁੱਖਾਂ ਦੁਆਰਾ ਨਿਰਮਿਤ ਇਨ੍ਹਾਂ ਝੂਠੇ ਕਰਮ-ਕਾਂਡੀ ਫਿਰਕਿਆਂ ਦੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਹਸਤੀ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਕੇਵਲ ਉਹ ਪ੍ਰਵਾਨ ਹੈ ਜੋ ਸਤਿ ਦੀ ਕਮਾਈ ਕਰਦਾ ਹੈ ਅਤੇ ਸਤਿ ਰੂਪ ਹੋ ਜਾਂਦਾ ਹੈ। ਅੱਜ ਤੱਕ ਦੁਨੀਆਂ ਵਿੱਚ ਜਿਨ੍ਹਾਂ ਅਵਤਾਰਾਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ, ਗੁਰਮੁਖਾਂ, ਖ਼ਾਲਸਿਆਂ ਅਤੇ ਪੀਰਾਂ ਨੇ ਸਤਿ ਦੀ ਕਮਾਈ ਕੀਤੀ ਹੈ ਅਤੇ ਸਤਿ ਰੂਪ ਹੋ ਗਏ ਹਨ ਉਹ ਸਾਰੇ ਦੇ ਸਾਰੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਇਕੱਠੇ ਬੈਠੇ ਹੋਏ ਹਨ। ਇਹ ਹੀ ਕਾਰਨ ਹੈ ਕਿ ਸਤਿਨਾਮ ਸਤਿ ਸੰਗਤ ਵਿੱਚ ਜੋ ਸਤਿਸੰਗੀ ਜਨ ਸਤਿਨਾਮ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਕੇ ਸਤਿਨਾਮ ਸਿਮਰਨ ਵਿੱਚ ਡੂੰਘੇ ਉਤਰ ਜਾਂਦੇ ਹਨ; ਉਨ੍ਹਾਂ ਨੂੰ ਧੰਨ ਧੰਨ ਸਤਿਗੁਰੂ ਅਵਤਾਰਾਂ ਦੇ ਨਾਲ ਨਾਲ ਧੰਨ ਧੰਨ ਜੀਸਸ ਕ੍ਰਾਈਸਟ ਸਾਹਿਬ, ਧੰਨ ਧੰਨ ਮੁਹੰਮਦ ਸਾਹਿਬ, ਧੰਨ ਧੰਨ ਕਬੀਰ ਸਾਹਿਬ, ਅਤੇ ਹੋਰ ਕਈ ਧੰਨ ਧੰਨ ਸੰਤਾਂ ਭਗਤਾਂ ਦੇ ਦਰਸ਼ਨ ਹੁੰਦੇ ਹਨ।

ਸਾਰੀ ਗੁਰਬਾਣੀ ਵਿੱਚ ‘ਸਿੱਖ ਧਰਮ’ ਸ਼ਬਦ ਸਤਿਗੁਰੂ ਸਾਹਿਬਾਨ ਨੇ ਕਿਤੇ ਵੀ ਪ੍ਰਗਟ ਨਹੀਂ ਕੀਤਾ ਹੈ। ‘ਧਰਮ’ ਸ਼ਬਦ ਦਾ ਦਰਗਾਹੀ ਭਾਵ ਦੁਨੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਪਹਿਰਾਵੇ, ਰਹਿਣ-ਸਹਿਣ ਅਤੇ ਧਾਰਮਿਕ ਕਰਮ-ਕਾਂਡ ਦੇ ਅਨੁਸਾਰ ਵੰਡਣਾ ਨਹੀਂ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋਣਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਜੀਵਤ ਮਰਨਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਹੈ ਮਨੁੱਖ ਦੀ ਹਉਮੈ ਦੀ ਮੌਤ ਅਤੇ ਮਾਇਆ ਨੂੰ ਜਿੱਤ ਕੇ ਤ੍ਰੈ ਗੁਣ ਮਾਇਆ ਤੋਂ ਪਰੇ ਜਾ ਕੇ ਚੌਥੇ ਪਦ ਵਿੱਚ ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਹੈ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਹੈ ਸਹਿਜ ਅਵਸਥਾ ਦੀ ਅਤੇ ਪਰਮ ਪਦਵੀ ਦੀ ਪ੍ਰਾਪਤੀ ਕਰਨਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਹੈ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਨਾ ਹੈ। ‘ਧਰਮ’ ਸ਼ਬਦ ਦਾ ਅਸਲੀ ਦਰਗਾਹੀ ਭਾਵ ਮਨੁੱਖ ਦੇ ਜੀਵਨ ਵਿੱਚ ਉਸ ਸਮੇਂ ਪ੍ਰਗਟ ਹੁੰਦਾ ਹੈ ਜਦ ਮਨੁੱਖ ਬੰਦਗੀ ਪੂਰਨ ਕਰ ਕੇ ਪੂਰਨ ਅਵਸਥਾ ਵਿੱਚ ਅੱਪੜਦਾ ਹੈ ਅਤੇ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ।

ਨਾ ਹੀ ‘ਸਿੱਖ’ ਸ਼ਬਦ ਦਾ ਭਾਵ ਉਹ ਹੈ ਜੋ ਕਿ ਅੱਜ ਦੀ ਦੁਨੀਆਂ ਵਿੱਚ ਪ੍ਰਚਲਿਤ ਹੈ। ਕਰਮ-ਕਾਂਡ, ਰਹਿਣ-ਸਹਿਣ ਅਤੇ ਪਹਿਰਾਵੇ ਦੇ ਆਧਾਰ ‘ਤੇ ਕਿਸੇ ਮਨੁੱਖ ਨੂੰ ‘ਸਿੱਖ’ ਸਮਝਣਾ ਜਾਂ ਕਹਿਣਾ ਨਿਰੀ ਪੂਰੀ ਮੂਰਖਤਾਈ ਹੈ। ਸਤਿਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜੋ ‘ਸਿੱਖ’ ਸ਼ਬਦ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਹੈ, ਉਸ ਨੂੰ ਵਿਚਾਰਨਾ, ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਗੁਰਬਾਣੀ ਪੂਰਨ ਸਤਿ ਦੀ ਤੱਕੜੀ ਹੈ। ਇਸ ਲਈ ਸ਼ਬਦ ‘ਸਿੱਖ’ ਨੂੰ ਪੂਰਨ ਸਤਿ ਦੀ ਤੱਕੜੀ ‘ਤੇ ਤੋਲਣ ਨਾਲ ਹੀ ਇਸ ਪਰਮ ਸਤਿ ਤੱਤ ਨੂੰ ਜਾਣਿਆ, ਸਮਝਿਆ ਅਤੇ ਮੰਨਿਆ ਜਾ ਸਕਦਾ ਹੈ। ਧੰਨ ਧੰਨ ਸਤਿਗੁਰੂ ਸਾਹਿਬ ਨੇ ਸਿੱਖ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਗੁਰਬਾਣੀ ਵਿੱਚ ਪ੍ਰਤੱਖ ਪ੍ਰਗਟ ਕਰ ਕੇ ਇਸ ਪਰਮ ਸਤਿ ਤੱਤ ਨੂੰ ਸਪਸ਼ਟ ਕੀਤਾ ਹੈ:

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥

(ਪੰਨਾ ੩੦੫)

ਧੰਨ ਧੰਨ ਸਤਿਗੁਰੂ ਦੇ ਇਸ ਦਰਗਾਹੀ ਹੁਕਮ ਦੇ ਅਨੁਸਾਰ ‘ਸਿੱਖ’ ਕੇਵਲ ਉਹ ਮਨੁੱਖ ਹੈ ਜੋ ਕਿ ‘ਧਿਆਨ’ ਦੀ ਸ਼ਕਤੀਸ਼ਾਲੀ ਅਵਸਥਾ ਨੂੰ ਮਾਣਦਾ ਹੈ। ਉਹ ਮਨੁੱਖ ‘ਸਿੱਖ’ ਹੈ ਜੋ ਨਿਤਾਪ੍ਰਤਿ ਆਪਣੇ ਸਤਿਗੁਰੂ ਦੇ ਹੁਕਮ ਅਨੁਸਾਰ ਸਤਿਨਾਮ ਸਿਮਰਨ ਦੇ ਲੰਬੇ ਸਿਮਰਨ ਅਭਿਆਸ ਵਿੱਚ ਬੈਠਦਾ ਹੈ ਅਤੇ ਸਮਾਧੀ ਅਤੇ ਸੁੰਨ ਸਮਾਧੀ ਨੂੰ ਮਾਣਦਾ ਹੈ। ਕਿਉਂਕਿ ਸਮਾਧੀ – ਅਜਪਾ ਜਾਪ ਦੀ ਅਵਸਥਾ ਅਤੇ ਮਨ ਦੇ ਪੂਰਨ ਵਿਸ਼ਰਾਮ ਦੀ ਅਵਸਥਾ ਹੀ ‘ਧਿਆਨ’ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਉਹ ਮਨੁੱਖ ਜੋ ‘ਧਿਆਨ’ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਮਾਣਦਾ ਹੈ, ਕੇਵਲ ਉਹ ਮਨੁੱਖ ਹੀ ਸਤਿਗੁਰੂ ਦਾ ‘ਸਿੱਖ’ ਕਹਾਉਣ ਦਾ ਹੱਕਦਾਰ ਬਣਦਾ ਹੈ। ਉਹ ਮਨੁੱਖ ‘ਸਿੱਖ’ ਹੈ ਜੋ ਨਿਤਾਪ੍ਰਤਿ ਆਪਣਾ ਅੰਮ੍ਰਿਤ ਵੇਲਾ ਸੰਭਾਲਦਾ ਹੈ। ਜੋ ਮਨੁੱਖ ਨੀਂਦ ਦਾ ਤਿਆਗ ਕਰਦਾ ਹੈ ਅਤੇ ਨਿਤਾਪ੍ਰਤਿ ਅੰਮ੍ਰਿਤ ਵੇਲੇ ਉੱਠਦਾ ਹੈ ਅਤੇ ਸਤਿਨਾਮ ਦੇ ਲੰਬੇ ਅਭਿਆਸ ਵਿੱਚ ਲੀਨ ਹੋ ਕੇ ਮਾਨਸਰੋਵਰ ਵਿੱਚ ਅੰਮ੍ਰਿਤ ਇਸ਼ਨਾਨ ਕਰਦਾ ਹੈ, ਕੇਵਲ ਉਹ ਮਨੁੱਖ ਸਤਿਗੁਰੂ ਦਾ ‘ਸਿੱਖ’ ਅਖਵਾਉਣ ਦਾ ਹੱਕਦਾਰ ਹੈ।

ਜਿਨ੍ਹਾਂ ਸਤਿਨਾਮ ਜਪਣ ਵਾਲਿਆਂ ਜਿਗਿਆਸੂਆਂ ਨੂੰ ਇਹ ਗਿਆਨ ਨਹੀਂ ਹੈ ਕਿ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੋ ਜਾਂਦਾ ਹੈ ਉਨ੍ਹਾਂ ਦੀ ਸੂਚਨਾ ਲਈ ਇਹ ਗਿਆਤ ਹੋਣਾ ਲਾਜ਼ਮੀ ਹੈ ਕਿ ਰਾਤ ਦੇ ੧੨ ਵਜੇ ਤੋਂ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ। ਰਾਤ ਦੇ ੧੨ ਵਜੇ ਤੋਂ ਸਾਰੀਆਂ ਰਾਕਸ਼ਸੀ ਬਿਰਤੀ ਵਾਲੀਆਂ ਸ਼ਕਤੀਆਂ ਥੱਕ-ਟੁੱਟ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਵਾਤਾਵਰਨ ਉੱਪਰ ਵਿਨਾਸ਼ਕਾਰੀ ਅਤੇ ਵਿਕਾਰੀ ਪ੍ਰਭਾਵ ਵੀ ਸ਼ਾਂਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਰਾਤ ਦੇ ੧੨ ਵਜੇ ਤੋਂ ਬਾਅਦ ਸਾਰੀਆਂ ਰੂਹਾਨੀ ਸ਼ਕਤੀਆਂ ਆਪਣੇ ਪੂਰਨ ਪ੍ਰਕਾਸ਼ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਅਤੇ ਅੰਮ੍ਰਿਤ ਦੀ ਬੇਅੰਤ ਬਰਖਾ ਸ਼ੁਰੂ ਹੋ ਜਾਂਦੀ ਹੈ। ਇਸ ਲਈ ਰਾਤ ਦੇ ੧੨ ਵਜੇ ਤੋਂ ਸਤਿਨਾਮ ਸਿਮਰਨ ਦਾ ਬੇਅੰਤ ਅੰਮ੍ਰਿਤਮਈ ਸਮਾਂ ਸ਼ੁਰੂ ਹੋ ਜਾਂਦਾ ਹੈ। ਰਾਤ ਦੇ ੧੨ ਵਜੇ ਨੀਂਦ ਤੋਂ ਜਾਗ ਕੇ ਪਾਣੀ ਪਿਤਾ ਦੇ ਨਾਲ ਇਸ਼ਨਾਨ ਕਰ ਕੇ ਸਤਿਨਾਮ ਧਿਆਨ ਕਰਨ ਵਾਲੇ ਮਨੁੱਖ ਆਪਣੇ ਉੱਪਰ ਪਰਮ ਉਪਕਾਰ ਅਤੇ ਪੁੰਨ ਦਾ ਕਰਮ ਕਮਾਉਂਦੇ ਹਨ। ਰਾਤ ਦੇ ੧ ਵਜੇ ਤੋਂ ੨ ਵਜੇ ਤੱਕ ਸਿਮਰਨ ਅਭਿਆਸ ਕਰਨਾ ਇੰਨਾਂ ਵੱਡਾ ਪੁੰਨ ਕਰਮ ਹੈ ਕਿ ਜਿਤਨਾ ਪੁੰਨ ਇੱਕ ਮਣ (੪੦ ਕਿੱਲੋ) ਹੀਰੇ ਦਾਨ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ ਹੈ। ਸਵੇਰ ਦੇ ੨ ਵਜੇ ਤੋਂ ੩ ਵਜੇ ਤੱਕ ਸਿਮਰਨ ਅਭਿਆਸ ਕਰਨਾ ਇੱਕ ਮਣ (੪੦ ਕਿੱਲੋ) ਸੋਨਾ ਦਾਨ ਕਰਨ ਨਾਲੋਂ ਵੀ ਵੱਡਾ ਪੁੰਨ ਕਰਮ ਹੈ। ਸਵੇਰ ਦੇ ੩ ਵਜੇ ਤੋਂ ੪ ਵਜੇ ਤੱਕ ਸਿਮਰਨ ਅਭਿਆਸ ਕਰਨਾ ਇੱਕ ਮਣ (੪੦ ਕਿੱਲੋ) ਚਾਂਦੀ ਦਾਨ ਕਰਨ ਨਾਲੋਂ ਵੀ ਵੱਡਾ ਪੁੰਨ ਕਰਮ ਹੈ। ਸਵੇਰ ਦੇ ੪ ਵਜੇ ਤੋਂ ੫ ਵਜੇ ਤੱਕ ਸਿਮਰਨ ਅਭਿਆਸ ਕਰਨਾ ਇੱਕ ਮਣ (੪੦ ਕਿੱਲੋ) ਤਾਂਬਾ ਦਾਨ ਕਰਨ ਨਾਲੋਂ ਵੀ ਵੱਡਾ ਪੁੰਨ ਕਰਮ ਹੈ। ਸਵੇਰ ਦੇ ੫ ਵਜੇ ਤੋਂ ੬ ਵਜੇ ਤੱਕ ਸਿਮਰਨ ਅਭਿਆਸ ਕਰਨਾ ਇੱਕ ਮਣ (੪੦ ਕਿੱਲੋ) ਲੋਹਾ ਦਾਨ ਕਰਨ ਦੇ ਬਰਾਬਰ ਪੁੰਨ ਕਰਮ ਹੈ। ਇਸ ਲਈ ਰਾਤ ਦੇ ੧੨ ਵਜੇ ਤੋਂ ਬਾਅਦ ਸੌਣਾ ਅਤੇ ਸਤਿਨਾਮ ਸਿਮਰਨ ਨਾ ਕਰਨ ਨਾਲ ਕਿਤਨਾ ਵੱਡਾ ਨੁਕਸਾਨ ਹੁੰਦਾ ਹੈ ਇਸਦਾ ਅੰਦਾਜ਼ਾ ਆਪ ਲਗਾ ਸਕਦੇ ਹੋ। ਇਸ ਦੇ ਨਾਲ ਹੀ ਜੋ ਮਨੁੱਖ ਆਪਣਾ ਅੰਮ੍ਰਿਤ ਵੇਲਾ ਨਹੀਂ ਖੁੰਝਾਦੇ ਹਨ ਉਹ ਮਨੁੱਖ ਧੰਨ ਧੰਨ ‘ਸਿੱਖ’ ਬਣ ਜਾਂਦੇ ਹਨ। ਸਤਿਨਾਮ ਸਿਮਰਨ ਦੇ ਮਹਾਤਮ ਨੂੰ ਗੁਰਬਾਣੀ ਵਿੱਚ ਬਾਰ-ਬਾਰ ਸਤਿਗੁਰੂ ਸਾਹਿਬਾਨ ਨੇ ਦ੍ਰਿੜ੍ਹ ਕਰਵਾਇਆ ਹੈ।

ਸਤਿਨਾਮ ਸਿਮਰਨ ਨਾ ਕਰਨ ਵਾਲੇ ਮਨੁੱਖਾਂ ਨੂੰ ਗੁਰਬਾਣੀ ਵਿੱਚ ‘ਆਤਮ ਘਾਤੀ’ ਕਿਹਾ ਗਿਆ ਹੈ:

ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥

(ਪੰਨਾ ੧੮੮)

ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥

(ਪੰਨਾ ੨੩੯)

ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥

(ਪੰਨਾ ੨੩੯)

ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥

(ਪੰਨਾ ੨੩੯)

ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥

(ਪੰਨਾ ੨੩੯)

ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥

(ਪੰਨਾ ੨੩੯)

ਮਨੁੱਖਾ ਜਨਮ ‘ਦੁਲਭ’ ਹੈ। ਭਾਵ ਮਨੁੱਖਾ ਜਨਮ ਦਾ ਮਹਾਤਮ ਬਹੁਤ ਉੱਚਾ ਹੈ। ਪਿਛਲੇ ਜਨਮਾਂ ਵਿੱਚ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਕੇਵਲ ਉਨ੍ਹਾਂ ਨੂੰ ਹੀ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥

ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥

(ਪੰਨਾ ੧੧੫੯)

ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਦਾਤ ਕੇਵਲ ਮਨੁੱਖੇ ਜਨਮ ਵਿੱਚ ਹੀ ਪ੍ਰਾਪਤ ਹੁੰਦੀ ਹੈ। ਕੇਵਲ ਮਨੁੱਖੇ ਜਨਮ ਵਿੱਚ ਹੀ ਬੰਦਗੀ ਪੂਰਨ ਕਰ ਕੇ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਦੇਵੀਆਂ-ਦੇਵਤੇ ਵੀ ਮਨੁੱਖੇ ਜਨਮ ਦੀ ਪ੍ਰਾਪਤੀ ਕਰਨ ਲਈ ਸਿਮਰਨ ਕਰਦੇ ਹਨ। ਕਿਉਂਕਿ ਦੇਵੀ-ਦੇਵਤਿਆਂ ਨੂੰ ਜੀਵਨ ਮੁਕਤੀ ਪ੍ਰਾਪਤ ਨਹੀਂ ਹੈ। ਦੇਵੀ-ਦੇਵਤਿਆਂ ਨੂੰ ਸਵਰਗ ਵਿੱਚ ਰਾਜ ਤਾਂ ਮਿਲ ਜਾਂਦਾ ਹੈ ਪਰੰਤੂ ਜੀਵਨ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਆਉਣ ਵਾਲੇ ਜਨਮਾਂ ਵਿੱਚ ਵੀ ਮਨੁੱਖਾ ਦੇਹੀ ਦੀ ਪ੍ਰਾਪਤੀ ਤਾਂ ਹੀ ਹੋਣੀ ਹੈ ਜੇਕਰ ਸਤਿਨਾਮ ਸਿਮਰਨ ਕੀਤਾ ਜਾਏ। ਨਹੀਂ ਤਾਂ ੮੪ ਲੱਖ ਜੂਨਾਂ ਦੇ ਵਿੱਚ ਅਣਮਿੱਥੇ ਸਮੇਂ ਲਈ ਭਟਕਣਾ ਪਏਗਾ। ਇਸੇ ਲਈ ਇਨ੍ਹਾਂ ਪਰਮ ਸ਼ਕਤੀਸ਼ਾਲੀ ਸਲੋਕਾਂ ਵਿੱਚ ਸਤਿਗੁਰੂ ਸਾਹਿਬ ਨੇ ਸਤਿਨਾਮ ਸਿਮਰਨ ਨਾ ਕਰਨ ਵਾਲੇ ਮਨੁੱਖ ਨੂੰ ‘ਆਤਮ ਘਾਤੀ’ ਕਿਹਾ ਗਿਆ ਹੈ। ਸਤਿਨਾਮ ਸਿਮਰਨ ਨਾ ਕਰ ਕੇ ਅਗਲੇ ਜਨਮ ਵਿੱਚ ੮੪ ਲੱਖ ਜੂਨਾਂ ਵਿੱਚ ਜਾਣਾ ਆਤਮ ਘਾਤ ਕਰਨਾ ਹੀ ਹੈ। ਇਸ ਲਈ ਜੇਕਰ ਆਉਣ ਵਾਲੇ ਜਨਮ ਵਿੱਚ ੮੪ ਲੱਖ ਜੂਨਾਂ, ਜਾਂ ਨਰਕ ਵਿੱਚ ਨਹੀਂ ਜਾਣਾ ਚਾਹੁੰਦੇ ਹੋ ਤਾਂ ਸਤਿਨਾਮ ਸਿਮਰਨ ਵਿੱਚ ਆਪਣੇ ਆਪ ਨੂੰ ਅਰਪਣ ਕਰੋ। ਐਸਾ ਮਨੁੱਖ ਜੋ ਸਤਿਨਾਮ ਸਿਮਰਨ ਨਹੀਂ ਕਰਦਾ ਹੈ ਉਸ ਨੂੰ ‘ਸਾਕਤ’ ਕਿਹਾ ਗਿਆ ਹੈ। ਸਾਕਤ ਉਹ ਮਨੁੱਖ ਹੈ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਨਾਲੋਂ ਪੂਰਨ ਤੌਰ ‘ਤੇ ਟੁੱਟਿਆ ਹਇਆ ਹੈ। ਸਾਕਤ ਉਹ ਮਨੁੱਖ ਹੈ ਜੋ ਮਾਇਆ ਦੇ ਦਲਦਲ ਵਿੱਚ ਪੂਰਨ ਤੌਰ ‘ਤੇ ਧੱਸਿਆ ਹੋਇਆ ਹੈ। ਸਾਕਤ ਮਨੁੱਖ ਦਾ ਜਨਮ ਜੀਵਨ ਵੇਸਵਾ ਇਸਤ੍ਰੀ ਦੇ ਪੁੱਤ ਦੀ ਨਿਆਈਂ ਹੈ। ਭਾਵ ਜਿਵੇਂ ਇੱਕ ਵੇਸਵਾ ਇਸਤ੍ਰੀ ਦੀ ਸੰਤਾਨ ਦਾ ਜੀਵਨ ਪਿਤਾ ਤੋਂ ਹੀਣਾ ਨਿਲੱਜ ਅਤੇ ਅਰਥਹੀਨ ਹੋ ਕੇ ਬੀਤਦਾ ਹੈ। ਠੀਕ ਉਸੇ ਤਰ੍ਹਾਂ ਨਾਲ ਸਾਕਤ ਮਨੁੱਖ ਸਤਿਨਾਮ ਸਿਮਰਨ ਤੋਂ ਬਿਨਾਂ ਅਰਥਹੀਨ ਹੋ ਕੇ ਨਰਕ ਦਾ ਜਾਂ ੮੪ ਲੱਖ ਜੂਨਾਂ ਦਾ ਭਾਗੀਦਾਰ ਬਣ ਜਾਂਦਾ ਹੈ। ਸਾਕਤ ਮਨੁੱਖ ਸਤਿਨਾਮ ਸਿਮਰਨ ਨਾ ਕਰ ਕੇ ਆਪਣਾ ਤਾਂ ਸਰਵਨਾਸ਼ ਕਰਦਾ ਹੀ ਹੈ ਨਾਲ ਹੀ ਆਪਣੀ ਸਾਰੀ ਕੁਲ ਦਾ ਵੀ ਬੁਰਾ ਕਰਦਾ ਹੈ। ਸਾਕਤ ਮਨੁੱਖ ਦਾ ਜੀਵਨ ਇੱਕ ਸਰਪ ਦੀ ਨਿਆਈਂ ਹੈ, ਜਿਸ ਦੀ ਉਮਰ ਤਾਂ ਬਹੁਤ ਲੰਮੀ ਹੁੰਦੀ ਹੈ ਪਰ ਉਸ ਦੇ ਸਾਰੇ ਕਰਮ ਸਰਪ ਦੇ ਡੰਗ ਮਾਰਨ ਤੇ ਤੁੱਲ ਹੁੰਦੇ ਹਨ। ਭਾਵ ਸਾਕਤ ਮਨੁੱਖ ਆਪ ਤਾਂ ਡੁੱਬਦਾ ਹੀ ਹੈ, ਆਪਣੇ ਨਾਲ ਉਨ੍ਹਾਂ ਸਾਰੇ ਮਨੁੱਖਾਂ ਨੂੰ ਵੀ ਡੋਬਦਾ ਹੈ ਜੋ ਉਸ ਦੀ ਸੰਗਤ ਕਰਦੇ ਹਨ। ਸਾਕਤ ਮਨੁੱਖ ਦਾ ਜੀਵਨ ਗਲੀਆਂ ਵਿੱਚ ਫਿਰਦੇ ਹੋਏ ਅਤੇ ਥਾਂ-ਥਾਂ ‘ਤੇ ਗੰਦਗੀ ਵਿੱਚ ਆਪਣਾ ਮੂੰਹ ਮਾਰਦੇ ਹੋਏ ਕੂਕਰਾਂ ਦੀ ਭਾਂਤ ਹੈ। ਸਾਕਤ ਮਨੁੱਖ ਦੇ ਕਰਮ ਇੱਕ ਹਲਕਾਏ ਹੋਏ ਕੁੱਤੇ ਦੀ ਨਿਆਈਂ ਹਨ। ਭਾਵ ਸਾਕਤ ਮਨੁੱਖ ਦੇ ਕਰਮ ਇਤਨੇ ਵਿਨਾਸ਼ਕਾਰੀ ਹੁੰਦੇ ਹਨ ਕਿ ਜੋ ਮਨੁੱਖ ਸਾਕਤ ਦੀ ਸੰਗਤ ਕਰਦੇ ਹਨ ਉਹ ਵੀ ਸਾਕਤ ਹੀ ਬਣ ਜਾਂਦੇ ਹਨ। ਸਾਕਤ ਮਨੁੱਖ ਦਾ ਜੀਵਨ ਇੱਕ ਖੋਤੇ ਦੀ ਨਿਆਈਂ ਹੈ। ਭਾਵ ਜਿਵੇਂ ਕਿ ਇੱਕ ਖੋਤੇ ਦਾ ਸਾਰਾ ਜੀਵਨ ਮਿੱਟੀ-ਇੱਟਾਂ ਦਾ ਭਾਰ ਚੁੱਕਦੇ ਹੋਏ ਨਿਕਲ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਸਾਕਤ ਮਨੁੱਖ ਦਾ ਸਾਰਾ ਜੀਵਨ ਆਪਣੇ ਵਿਨਾਸ਼ਕਾਰੀ ਕਰਮਾਂ ਦਾ ਭਾਰ ਚੁੱਕੀ ਫਿਰਦੇ ਹੋਏ ਬੀਤ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਉਹ ਆਪਣਾ ਅਨਮੋਲ ਰਤਨ ਹੀਰਾ ਜਨਮ ਗੁਆ ਬੈਠਦਾ ਹੈ ਅਤੇ ੮੪ ਲੱਖ ਜੂਨਾਂ ਭੋਗਣ ਦਾ ਪਾਤਰ ਬਣ ਜਾਂਦਾ ਹੈ।

ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਜੋ ਮਨੁੱਖ ਸਾਕਤ ਹੈ ਉਹ ‘ਸਿੱਖ’ ਨਹੀਂ ਹੋ ਸਕਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਆਪਣੇ ਸਤਿਗੁਰੂ ਦੇ ਬਚਨ ਕਮਾਉਂਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਆਪਣੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਆਪਣਾ ਪੂਰਨ ਸਮਰਪਣ ਕਰਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਪੂਰਨ ਸ਼ਰਧਾ, ਭਰੋਸੇ ਅਤੇ ਪਿਆਰ ਨਾਲ ਆਪਣੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਆਪਣਾ ਤਨ-ਮਨ-ਧਨ ਅਰਪਣ ਕਰਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਆਪਣੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਵਾਸ ਕਰਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਆਪਣੇ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਸਤਿਨਾਮ ਸਿਮਰਨ ਦੀ ਕਮਾਈ ਕਰਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਗੁਰਬਾਣੀ ਗੁਰਮਤਿ ਦਾ ਧਾਰਨੀ ਬਣ ਕੇ ਗੁਰਬਾਣੀ ਦੇ ਬਚਨ ਕਮਾਉਂਦਾ ਹੈ। ‘ਸਿੱਖ’ ਉਹ ਮਨੁੱਖ ਹੈ ਜਿਸਦਾ ਜੀਵਨ ਸਤਿਨਾਮ ਬਣ ਜਾਂਦਾ ਹੈ, ਜੋ ਹਰ ਵੇਲੇ ਸਤਿਨਾਮ ਜਪਦਾ ਹੈ, ਜਿਸਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ‘ਸਿੱਖ’ ਉਹ ਮਨੁੱਖ ਹੈ ਜਿਸਦੇ ਸਤਿਨਾਮ ਜਪਦੇ-ਜਪਦੇ ਹੋਏ ਸਾਰੇ ਵਿਕਾਰ ਨਸ਼ਟ ਹੋ ਜਾਂਦੇ ਹਨ, ਜਿਸਦੇ ਹਿਰਦੇ ਵਿੱਚ ਸਾਰੇ ਸਤਿ ਗੁਣ ਪ੍ਰਗਟ ਹੋ ਜਾਂਦੇ ਹਨ, ਜਿਸਦੇ ਸਾਰੇ ਦੁੱਖਾਂ-ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਜਿਸ ਦਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਆਪਣੀ ਸੇਵਾ, ਸਿਮਰਨ ਅਤੇ ਸਮਰਪਣ ਦੇ ਕਾਰਨ ਆਪਣੇ ਸਤਿਗੁਰੂ ਨੂੰ ਭਾ ਜਾਂਦਾ ਹੈ। ‘ਸਿੱਖ’ ਉਹ ਮਨੁੱਖ ਹੈ ਜੋ ਸਤਿਗੁਰੂ ਦੇ ‘ਸਨਮੁਖ’ ਹੋ ਕੇ ਆਪਣੀ ਬੰਦਗੀ ਪੂਰਨ ਕਰਦਾ ਹੈ, ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਕੇ ਗੁਰਮੁਖ ਬਣ ਜਾਂਦਾ ਹੈ।

ਬੰਦਗੀ ਕੇਵਲ ਸ਼ਰਨਾਗਤ ਹੈ। ਸ਼ਰਨਾਗਤ ਤੋਂ ਭਾਵ ਹੈ ਕਿ ਮਨੁੱਖ ਨੂੰ ਬੰਦਗੀ ਕੇਵਲ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਬੰਦਗੀ ਦਾ ਸੋਮਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਅੰਮ੍ਰਿਤ ਦਾ ਸੋਮਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦਿ ਦਾ ਸੋਮਾ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਪਰਮ ਸ਼ਕਤੀਸ਼ਾਲੀ ਮਾਨਸਰੋਵਰ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਦਰਗਾਹ ਪ੍ਰਗਟ ਹੁੰਦੀ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ। ਇਸ ਲਈ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ਮਨੁੱਖ ਦੀ ਬੰਦਗੀ ਸੌਖੀ ਹੋ ਜਾਂਦੀ ਹੈ। ਸਤਿਗੁਰੂ ਦੇ ਛਤਰ ਹੇਠ ਮਾਇਆ ਫੜਕ ਨਹੀਂ ਸਕਦੀ। ਇਸ ਲਈ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਬੰਦਗੀ ਸਹਿਜੇ ਹੀ ਪ੍ਰਵਾਨ ਹੋ ਜਾਂਦੀ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਮਨੁੱਖ ਨੂੰ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਛਤਰ ਹੇਠ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਦਾ ਵਾਸ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਵਰਤਦੀਆਂ ਹਨ। ਇਸ ਲਈ ਸਤਿਗੁਰੂ ਦੀ ਚਰਨ-ਸ਼ਰਨ ਦੀ ਮਹਿਮਾ ਬੇਅੰਤ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠਣ ਦਾ ਸੁਭਾਗ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠਣ ਦਾ ਸੁਭਾਗ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ ਪ੍ਰੀਤ ਅਤੇ ਭਰੋਸੇ ਦੇ ਨਾਲ ਆਪਣਾ ਤਨ-ਮਨ-ਧਨ ਅਰਪਣ ਕਰਦਾ ਹੈ। ਸਤਿਗੁਰੂ ਦੇ ਛਤਰ ਹੇਠ ਬੈਠਣ ਦਾ ਸੁਭਾਗ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ ਕਰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠਣ ਦਾ ਸੁਭਾਗ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਆਪਣਾ ਸੀਸ ਅਰਪਣ ਕਰ ਦਿੰਦਾ ਹੈ। ਕੇਵਲ ਐਸਾ ਮਨੁੱਖ ਹੀ ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਜੋ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ ਅਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ ਕਰਦਾ ਹੈ।

ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਉਹ ਮਨੁੱਖ ਜਾਂਦਾ ਹੈ ਜੋ ਸਤਿਗੁਰੂ ਦੇ ਸਨਮੁਖ ਹੁੰਦਾ ਹੈ। ਸਤਿਗੁਰੂ ਦੀ ਸੰਗਤ ਕੇਵਲ ਉਸ ਮਨੁੱਖ ਨੂੰ ਮਿਲਦੀ ਹੈ ਜੋ ਸਤਿਗੁਰੂ ਦੇ ਸਨਮੁਖ ਹੋਣ ਦੇ ਯੋਗ ਹੁੰਦਾ ਹੈ। ਸਤਿਗੁਰੂ ਦੀ ਸੰਗਤ ਕੇਵਲ ਉਸ ਪੁਰਖ ਨੂੰ ਪ੍ਰਾਪਤ ਹੁੰਦੀ ਹੈ ਜੋ ਸਤਿ ਦੀ ਕਰਨੀ ਕਰਦਾ ਹੋਇਆ ਸਤੋ ਬਿਰਤੀ ਦੀ ਕਮਾਈ ਕਰਦਾ ਹੈ। ਕੇਵਲ ਉਹ ਮਨੁੱਖ ਜਿਸ ਦੀ ਸਤੋ ਬਿਰਤੀ ਹੋ ਜਾਂਦੀ ਹੈ ਉਹ ਮਨੁੱਖ ਹੀ ਸਤਿਗੁਰੂ ਦੇ ਸਨਮੁਖ ਹੋਣ ਦੇ ਯੋਗ ਬਣਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋਣ ਦੇ ਯੋਗ ਹੁੰਦਾ ਹੈ ਕੇਵਲ ਉਸ ਮਨੁੱਖ ਨੂੰ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਦੇ ਹੀ ਭਾਗ ਜਾਗਦੇ ਹਨ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਉੱਪਰ ਹੀ ‘ਸਤਿ ਗੁਰਪ੍ਰਸਾਦਿ’ ਦੀ ਪਰਮ ਸ਼ਕਤੀ ਵਰਤਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਨੂੰ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਹ ਮਨੁੱਖ ਹੀ ਸਤਿਨਾਮ ਜਪਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਦੀ ਸੁਰਤਿ ਦਾ ਹੀ ਸ਼ਬਦ ਨਾਲ ਮੇਲ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਦਾ ਪ੍ਰਕਾਸ਼ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਰਾਮਤ ਬਰਸਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਕਰਮ ਅਤੇ ਗੁਰਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਹ ਮਨੁੱਖ ਹੀ ਦਰਗਾਹ ਵਿੱਚ ਸੁਹਾਗਣ ਦੇ ਰੂਪ ਵਿੱਚ ਪ੍ਰਵਾਨ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਦੀ ਹੀ ਸਮਾਧੀ ਲੱਗ ਜਾਂਦੀ ਹੈ ਅਤੇ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਕੇਵਲ ਉਸ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ। (ਕਰਮ ਖੰਡ ਵਿੱਚ ਸਥਾਪਿਤ ਮਨੁੱਖ ਦੀ ਮਹਿਮਾ ਪਹਿਲਾਂ ਵੀ ਵਿਚਾਰੀ ਗਈ ਹੈ ਅਤੇ ਫਿਰ ਦੋਬਾਰਾ ਇਸ ਪਰਮ ਸਤਿ ਨੂੰ ਦ੍ਰਿੜ੍ਹ ਕਰਵਾਉਣ ਵਾਸਤੇ ਦੋਹਰਾਈ ਜਾ ਰਹੀ ਹੈ। ਬੰਦਗੀ ਕਰਨ ਵਾਲੇ ਮਨੁੱਖਾਂ ਲਈ ਕਰਮ ਖੰਡ ਦੀ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਜਾਣਨਾ ਅਤੇ ਸਮਝਣਾ ਬੇਅੰਤ ਲਾਜ਼ਮੀ ਹੈ)। ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਕਰਮ ਖੰਡ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਜਪੁ ਜੀ ਬਾਣੀ ਵਿੱਚ ਪ੍ਰਗਟ ਕੀਤੀ ਹੈ:

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥

ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥

ਕਰਮ ਖੰਡ ਦੀ ਪਰਮ ਸ਼ਕਤੀਸ਼ਾਲੀ ਮਹਿਮਾ:

ਪੂਰਨ ਸਮਰਪਣ ਕਰਦੇ ਹੋਏ ਜਦ ਤਨ, ਮਨ, ਧਨ ਸਤਿਗੁਰੂ ਦੇ ਸਤਿ ਚਰਨਾਂ ‘ਤੇ ਅਰਪਣ ਕਰ ਕੇ ਜਦ ਤੁਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹੋ ਤਾਂ ਦਰਗਾਹੀ ਬਖ਼ਸ਼ੀਸ਼ ਅਤੇ ਇਲਾਹੀ ਮਹਿਰਾਮਤ ਦਾ ਸਦਕਾ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਤੁਹਾਡੇ ਸਾਰੇ ਬਜਰ-ਕਪਾਟ ਖੁੱਲ੍ਹ ਜਾਂਦੇ ਹਨ। ਗੁਰਕਿਰਪਾ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਰਾਮਤ ਵਰਤ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਸਤਿ ਸਰੋਵਰਾਂ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਸਦੇ ਨਾਲ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਤਿਨਾਮ ਸਿਮਰਨ ਸੁਰਤਿ ਵਿੱਚ ਟਿਕ ਜਾਂਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਨਿਰੰਤਰ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਦੇਹੀ ਰੂਪੀ ਭਾਂਡਾ ਅੰਮ੍ਰਿਤ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸਮਾਧੀ ਵਿੱਚ ਚਲੇ ਜਾਂਦੇ ਹੋ। ਜਦ ਮਨੁੱਖ ਸਤਿਨਾਮ ਸਿਮਰਨ ਅਭਿਆਸ ਵਿੱਚ ਬੈਠਦਾ ਹੈ ਤਾਂ ਬੈਠਦੇ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਸਿਮਰਨ ਸੁਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਜਦ ਕੀਰਤਨ, ਕਥਾ ਅਤੇ ਗੁਰਬਾਣੀ ਸੁਣਦਾ ਹੈ ਤਾਂ ਸੁਣਦੇ ਹੀ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਮਨੁੱਖ ਦੀ ਸੁਰਤਿ ਇੱਕ ਦਮ ਕੀਰਤਨ, ਕਥਾ ਅਤੇ ਗੁਰਬਾਣੀ ਵਿੱਚ ਖਿੱਚੀ ਜਾਂਦੀ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ। ਸੁਰਤਿ ਸ਼ਬਦ ਵਿੱਚ ਸਥਿਰ ਹੋ ਜਾਂਦੀ ਹੈ। ਨਿਰੰਤਰ ਸਿਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਗਿਆਨ ਨੇਤਰ ਖੁੱਲ੍ਹ ਜਾਂਦਾ ਹੈ। ਸਤਿਨਾਮ ਸਿਮਰਨ ਦੇ ਗੁਰਪ੍ਰਸਾਦਿ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਵੀ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਇਨ੍ਹਾਂ ਨਾੜਾਂ ਦੇ ਪ੍ਰਕਾਸ਼ਮਾਨ ਹੋਣ ਨਾਲ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ।

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਪੰਨਾ ੯੪੪)

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥

ਤਹਾਂ ਨਿਰੰਜਨੁ ਰਮਈਆ ਹੋਇ ॥

(ਪੰਨਾ ੯੭੪)

ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਨਾੜਾਂ ਸੂਖਮ ਦੇਹੀ ਦਾ ਇੱਕ ਅਹਿਮ ਅੰਗ ਹਨ, ਜੋ ਮਨੁੱਖ ਦੇ ਸਾਰੇ ਸਤਿ ਸਰੋਵਰਾਂ ਨੂੰ ਜੋੜਦੀਆਂ ਹਨ। ਜੋ ਰੀੜ੍ਹ ਦੇ ਮੁੱਢ ਤੋਂ ਸ਼ੁਰੂ ਹੋ ਕੇ ਤ੍ਰਿਕੁਟੀ ‘ਤੇ ਮਿਲਦੀਆਂ ਹਨ। ਇਨ੍ਹਾਂ ਤਿੰਨਾਂ ਨਾੜਾਂ ਵਿੱਚ ਮਨੁੱਖ ਦੇ ਪ੍ਰਾਣ ਵੱਸਦੇ ਹਨ। ਭਾਵ ਮਨੁੱਖ ਦੀ ਪ੍ਰਾਣ ਸ਼ਕਤੀ ਅਤੇ ਹੋਰ ਸਾਰੀਆਂ ਕਲਾਵਾਂ ਇਨ੍ਹਾਂ ਨਾੜਾਂ ਅਤੇ ਸਤਿ ਸਰੋਵਰਾਂ ਵਿੱਚੋਂ ਹੀ ਕਿਰਿਆਸ਼ੀਲ ਹੁੰਦੀਆਂ ਹਨ। ਮਨੁੱਖ ਨੂੰ ਸਾਰੀਆਂ ਸ਼ਕਤੀਆਂ ਇਨ੍ਹਾਂ ਤਿੰਨਾਂ ਨਾੜਾਂ ਅਤੇ ਸਤਿ ਸਰੋਵਰਾਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਤਿੰਨੋਂ ਨਾੜਾਂ ਅਤੇ ਸਤਿ ਸਰੋਵਰ ਹੀ ਮਨੁੱਖ ਦੀ ਦੇਹੀ ਅਤੇ ਜੀਵਨ ਦਾ ਆਧਾਰ ਹਨ। ਇਹ ਤਿੰਨੋਂ ਨਾੜਾਂ ਅਤੇ ਸਤਿ ਸਰੋਵਰ ਸਤਿਨਾਮ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ। ਮਨੁੱਖ ਦੀ ਸੁਰਤਿ ਦਾ ਆਧਾਰ ਵੀ ਇਹ ਤਿੰਨੋਂ ਨਾੜਾਂ ਅਤੇ ਸਤਿ ਸਰੋਵਰ ਹੀ ਹਨ। ਜਿਵੇਂ-ਜਿਵੇਂ ਇਹ ਤਿੰਨੋਂ ਨਾੜਾਂ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਿਵੇਂ-ਤਿਵੇਂ ਮਨੁੱਖ ਦੀ ਸੁਰਤਿ ਵੀ ਉੱਚੀਆਂ ਅਵਸਥਾਵਾਂ ਵਿੱਚ ਪੁੱਜਦੀ ਜਾਂਦੀ ਹੈ।

ਜਦ ਇਹ ਤਿੰਨੋਂ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ ਅਤੇ ਗਿਆਨ ਨੇਤਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਇਨ੍ਹਾਂ ਨਾੜਾਂ ਵਿੱਚ ਵਰਤਦੀ ਹੈ ਤਾਂ ਇਹ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਜਦ ਸਤਿਨਾਮ ਦਾ ਗੁਰ ਪ੍ਰਸਾਦਿ ਇਨ੍ਹਾਂ ਨਾੜਾਂ ਵਿਚੋਂ ਹੁੰਦਾ ਹੋਇਆ ਸਤਿ ਸਰੋਵਰਾਂ ਵਿਚੋਂ ਨਿਕਲਦਾ ਹੈ ਤਾਂ ਇਹ ਸਾਰੇ ਸਤਿ ਸਰੋਵਰ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਮਾਧੀ ਲੱਗ ਜਾਂਦੀ ਹੈ। ਸਤਿਨਾਮ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜੇ ਹੀ ਹੋ ਜਾਦੀਆਂ ਹਨ।

ਜੋਗੀ ਲੋਕ ਪ੍ਰਾਣਾਯਾਮ ਦੀ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇੜਾ ਵਿੱਚ ਪ੍ਰਾਣ ਉੱਪਰ ਨੂੰ ਖਿੱਚਦੇ ਹਨ, ਪਿੰਗਲਾ ਵਿੱਚ ਪ੍ਰਾਣ ਹੇਠਾਂ ਉਤਾਰਦੇ ਹਨ ਅਤੇ ਸੁਖਮਨਾ ਵਿੱਚ ਪ੍ਰਾਣ ਟਿਕਾਉਂਦੇ ਹਨ। ਇਹ ਜੋਗ ਦੇ ਅਭਿਆਸ ਵਿੱਚ ਜੋਗੀ ਪ੍ਰਾਣਾਯਾਮ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਨੂੰ ਜਾਗਰਤ ਕਰਨ ਲਈ ਕਰਦੇ ਹਨ। ਇਸ ਦੇ ਨਾਲ ਹੀ ਜੋਗੀ ਲੋਕ ੭ ਸਤਿ ਸਰੋਵਰਾਂ ਨੂੰ ਵੀ ਜੋਗ ਸਾਧਨਾ ਕਰ ਕੇ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਜੋਗੀ ਲੋਕ ਇਕੱਲੇ-ਇਕੱਲੇ ਸਤਿ ਸਰੋਵਰ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇਹ ਸਾਰੇ ਅਭਿਆਸ ਬਹੁਤ ਕਠਿਨ ਹੁੰਦੇ ਹਨ ਅਤੇ ਬਹੁਤ ਸਮੇਂ ਲਈ ਕਰਨੇ ਪੈਂਦੇ ਹਨ; ਜਿਸ ਦੇ ਨਾਲ ਇਨ੍ਹਾਂ ਸਤਿ ਸਰੋਵਰਾਂ ਅਤੇ ਇੜਾ, ਪਿੰਗਲਾ ਤੇ ਸੁਖਮਨਾ ਦੇ ਜਾਗਰਤ ਹੋਣ ਦੀ ਸੰਭਾਵਨਾ ਹੁੰਦੀ ਹੈ। ਸੁਣਨ ਵਿੱਚ ਆਉਂਦਾ ਹੈ ਕਿ ਜੋਗੀ ਲੋਕ ਕਈ-ਕਈ ਸਾਲਾਂ ਤੱਕ ਇਕੱਲੇ-ਇਕੱਲੇ ਸਤਿ ਸਰੋਵਰ ਉੱਪਰ ਧਿਆਨ ਕੇਂਦਰਿਤ ਕਰਦੇ ਹਨ। ਇਸੇ ਤਰ੍ਹਾਂ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਲਈ ਕਈ-ਕਈ ਸਾਲਾਂ ਦਾ ਅਭਿਆਸ ਕਰਦੇ ਹਨ। ਇਸ ਤਰ੍ਹਾਂ ਨਾਲ ਜੋਗ ਅਭਿਆਸ ਦੀ ਕਿਰਿਆ ਬਹੁਤ ਕਠਿਨ ਹੁੰਦੀ ਹੈ ਅਤੇ ਲੰਮੇ ਸਮੇਂ ਲਈ ਕਰਨੀ ਪੈਂਦੀ ਹੈ। ਪਰੰਤੂ ਪ੍ਰੇਮਾ ਭਗਤੀ ਵਿੱਚ ਇਹ ਸਾਰੀਆਂ ਪ੍ਰਾਪਤੀਆਂ ਗੁਰਪ੍ਰਸਾਦੀ ਗੁਰ ਕਿਰਪਾ ਨਾਲ, ਸਤਿਨਾਮ ਦੀ ਕਮਾਈ ਨਾਲ ਸਹਿਜੇ ਹੀ ਹੋ ਜਾਂਦੀਆਂ ਹਨ।

ਇਸ ਅਵਸਥਾ ਵਿੱਚ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਹਾਗਣ ਦੇ ਤੌਰ ਤੇ ਸਵੀਕਾਰ ਕੀਤੇ ਜਾਂਦੇ ਹੋ। ਤੁਹਾਡਾ ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਨਾਮ ਦਾ ਖਾਤਾ ਖੁੱਲ੍ਹ ਜਾਂਦਾ ਹੈ। ਮਨੁੱਖ ਦੀ ਅਸਲੀ ਦਰਗਾਹੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਨਿਰੰਤਰ ਸਿਮਰਨ ਅਜਪਾ ਜਾਪ ਸਿੱਧਾ ਦਰਗਾਹ ਵਿੱਚ ਤੁਹਾਡੇ ਨਾਮ ਦੇ ਖਾਤੇ ਵਿੱਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੁਤਨਾਮ ਧਨ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਲੰਮੇ ਸਮੇਂ ਲਈ ਸਤਿਨਾਮ ਅਭਿਆਸ ਵਿੱਚ ਬੈਠਦਾ ਹੈ ਤਾਂ ਉਹ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁੰਨ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਅਤੇ ਹਿਰਦਾ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਮਨ ਦੇ ਫੁਰਨੇ ਖਤਮ ਹੋ ਜਾਂਦੇ ਹਨ। ਮਨ ਵਿੱਚ ਕੋਈ ਫੁਰਨਾ ਨਹੀਂ ਰਹਿ ਜਾਂਦਾ ਹੈ। ਮਨ ਦਾ ਅੰਤ ਹੋ ਜਾਂਦਾ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ। ਹਿਰਦੇ ਵਿੱਚ ਪੂਰਨ ਜੋਤ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਦੇਹੀ ਕੰਚਨ ਹੋ ਜਾਂਦੀ ਹੈ। ਭਾਵ ਦੇਹੀ ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ। ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਨੁੱਖ ਦੇ ਵੱਸ ਵਿੱਚ ਆ ਜਾਂਦੇ ਹਨ। ਤ੍ਰਿਸ਼ਣਾ ਬੁਝ ਜਾਂਦੀ ਹੈ। ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿਦਿੰਆ, ਚੁਗਲੀ, ਬਖੀਲੀ ਅਤੇ ਹੋਰ ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ਦੇਹੀ ਰੂਪੀ ਭਾਂਡਾ ਨਿਰਮਲ ਹੋ ਕੇ ਕੰਚਨ ਹੋ ਜਾਂਦਾ ਹੈ। ਦੇਹੀ ਰੂਪੀ ਭਾਂਡੇ ਦੇ ਸਾਰੇ ਵਿਕਾਰਾਂ ਰੂਪੀ ਛੇਕ ਖ਼ਤਮ ਹੋ ਜਾਂਦੇ ਹਨ। ਭਾਂਡੇ ਵਿੱਚ ਅੰਮ੍ਰਿਤ ਭਰਪੂਰ ਹੋ ਜਾਂਦਾ ਹੈ। ਭਾਂਡੇ ਵਿੱਚੋਂ ਅੰਮ੍ਰਿਤ ਛਲਕਣ ਲੱਗ ਜਾਂਦਾ ਹੈ। ਭਾਂਡੇ ਵਿੱਚੋਂ ਅੰਮ੍ਰਿਤ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ। ਭਾਵ ਮਨੁੱਖਾ ਦੇਹੀ ਵਿੱਚੋਂ ਅੰਮ੍ਰਿਤ ਬਾਹਰ ਡੁਲਣਾ ਸ਼ੁਰੂ ਹੋ ਜਾਂਦਾ ਹੈ। ਕੰਚਨ ਹੋਈ ਦੇਹੀ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ:

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥

(ਪੰਨਾ ੧੪੬)

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥

(ਪੰਨਾ ੨੭੦)

ਕੰਚਨ ਕਾਇਆ ਜੋਤਿ ਅਨੂਪੁ ॥

(ਪੰਨਾ ੪੧੩)

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

(ਪੰਨਾ ੪੪੯)

ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥ ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥

(ਪੰਨਾ ੫੮੫)

ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥

(ਪੰਨਾ ੭੭੬)

ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥

(ਪੰਨਾ ੮੩੨)

ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥

(ਪੰਨਾ ੧੦੪੮)

ਕਾਇਆ ਕੰਚਨ ਕੋਟੁ ਅਪਾਰਾ ॥ ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥

(ਪੰਨਾ ੧੦੫੯)

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥

(ਪੰਨਾ ੧੧੦੩)

ਜਦ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ ਤਾਂ ਮਨੁੱਖ ਦੀ ਦੁਬਿਧਾ ਦਾ ਅੰਤ ਹੋ ਜਾਂਦਾ ਹੈ। ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੰਚਨ ਹੋਈ ਦੇਹੀ ਵਿੱਚ ਹੀ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ ਕੰਚਨ ਹੋ ਗਈ ਦੇਹੀ ਵਿੱਚ ਹੀ ਪ੍ਰਗਟ ਹੁੰਦਾ ਹੈ। ਮਨੁੱਖ ਦੀ ਸੂਖਮ ਦੇਹੀ ਨਿਰੰਤਰ ਅੰਮ੍ਰਿਤ ਇਸ਼ਨਾਨ ਕਰਦੀ ਹੈ। ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੀ ਬਖ਼ਸ਼ਿਸ਼ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਗਿਆਸੂ ਦੀ ਨਿਰੰਤਰ ਸਹਿਜ ਸਮਾਧੀ ਵੀ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਸਾਰੇ ਮਾਨਸਿਕ ਰੋਗਾਂ ਤੋਂ ਮੁਕਤੀ ਕੰਚਨ ਦੇਹੀ ਬਣਨ ‘ਤੇ ਹੀ ਮਿਲਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਉੱਤਮ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਅਤੇ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ ਅਵਸਥਾ ਬਣ ਜਾਂਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਪੂਰਨ ਗੁਰਮਤਿ ਵਿੱਚ ਚਲੀ ਜਾਂਦੀ ਹੈ।

ਇਹ ਬਹੁਤ ਉੱਚੀ ਰੂਹਾਨੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਦ ਮਨੁੱਖ ਦੀ ਬੰਦਗੀ ਬਹੁਤ ਉੱਚੀ ਅਵਸਥਾ ਵਿੱਚ ਚਲੀ ਜਾਂਦੀ ਹੈ। ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਤੁਹਾਡੇ ਕਾਬੂ ਵਿੱਚ ਆ ਜਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਾਇਆ ਨਾਲ ਅਸਲ ਲੜਾਈ ਪੂਰੇ ਜ਼ੋਰਾਂ ਨਾਲ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਫਲਸਰੂਪ ਤੁਸੀਂ ਮਾਇਆ ਅਤੇ ਮਨ ‘ਤੇ ਜਿੱਤ ਪਾ ਲੈਂਦੇ ਹੋ। ਸਤਿਨਾਮ ਤੁਹਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਮਨੁੱਖ ਦਾ ਰੋਮ-ਰੋਮ ਭਾਵ ਦੇਹੀ ਦੀ ਹਰ ਇੱਕ ਕੌਸ਼ਿਕਾ ਸਤਿਨਾਮ ਦੇ ਨਾਲ ਧੜਕਣ ਲੱਗ ਪੈਂਦੀ ਹੈ। ਮਨੁੱਖ ਦੇ ਰੋਮ-ਰੋਮ ਵਿੱਚੋਂ ਇਲਾਹੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਮਨੁੱਖ ਦੇ ਨੇਤਰਾਂ ਵਿੱਚੋਂ ਵੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਦਸਮ ਦੁਆਰ ਖੁਲ੍ਹ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਤੁਹਾਡਾ ਸਿੱਧਾ ਸੰਪਰਕ ਕਾਇਮ ਹੋ ਜਾਂਦਾ ਹੈ। ਦਸਮ ਦੁਆਰ ਦੇ ਖੁਲ੍ਹਣ ਨਾਲ ਆਪਣੀ ਹੀ ਕੰਚਨ ਹੋਈ ਸੂਖਮ ਦੇਹੀ ਦੇ ਦਰਸ਼ਨ ਹੋ ਜਾਂਦੇ ਹਨ। ਦਸਮ ਦੁਆਰ ਦੇ ਖੁਲ੍ਹਣ ਨਾਲ ਮਨੁੱਖ ਨੂੰ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਨਿਰੰਤਰ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਣ ਲੱਗ ਪੈਂਦਾ ਹੈ। ਅਨਹਦ ਸ਼ਬਦ ਜੋ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਦਾ ਹੈ ਉਹ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਧੁਨਾਤਮਕ ਨਾਮ ਅੰਮ੍ਰਿਤ ਹੈ। ਦਸਮ ਦੁਆਰ ਵਿੱਚ ਵੱਜਦੇ ਹੋਏ ਇਸ ਅਨਹਦ ਸ਼ਬਦ ਦੇ ਬਾਰੇ ਪਰਮ ਸਤਿ ਤੱਤ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥

ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥

(ਪੰਨਾ ੪੯੦)

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

(ਪੰਨਾ ੧੦੦੨)

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥

(ਪੰਨਾ ੯੭੪)

ਨਿਰੰਤਰ ਦਸਮ ਦੁਆਰ ਵਿੱਚ ਵੱਜਣ ਵਾਲਾ ਇਹ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਹੀ ਦਰਗਾਹੀ ਅਖੰਡ ਕੀਰਤਨ ਹੈ। ਅਨਹਦ ਤੋਂ ਭਾਵ ਹੈ ਜਿਸ ਦਾ ਕੋਈ ਹੱਦ-ਬੰਨਾ ਨਹੀਂ ਹੈ। ਜੋ ਕਦੇ ਖ਼ਤਮ ਨਹੀਂ ਹੁੰਦਾ ਹੈ। ਜੋ ਬੇਅੰਤ ਹੈ ਅਤੇ ਨਿਰੰਤਰ ਵੱਜਦਾ ਹੈ। ਇਹ ਅਨਹਦ ਸ਼ਬਦ ਮਨੁੱਖ ਦੇ ਕੰਨਾਂ ਵਿੱਚ ਨਹੀਂ ਸੁਣਦਾ ਹੈ। ਇਹ ਅਨਹਦ ਸ਼ਬਦ ਬੇਅੰਤ ਸ਼ਕਤੀਸ਼ਾਲੀ ਹੈ ਅਤੇ ਇਹ ਮਨੁੱਖ ਦੇ ਕੇਵਲ ਦਸਮ ਦੁਆਰ ਵਿੱਚ ਹੀ ਵੱਜਦਾ ਅਤੇ ਸੁਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਵਿੱਚ ਸਾਰੀ ਕੁਦਰਤ ਦਾ ਇਲਾਹੀ ਸੰਗੀਤ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਗੂੰਜਦੀ ਹੈ। ਜਦ ਇਹ ਅਨਹਦ ਸ਼ਬਦ ਪ੍ਰਗਟ ਹੁੰਦਾ ਹੈ ਤਾਂ ਇਸ ਦੇ ਸਨਮੁਖ ਸਾਰੇ ਸੰਗੀਤਾਂ ਦੀਆਂ ਧੁਨਾਂ ਫਿੱਕੀਆਂ ਪੈ ਜਾਂਦੀਆਂ ਹਨ। ਜਦ ਮਨੁੱਖ ਇਸ ਅਨਹਦ ਸ਼ਬਦ ਦੇ ਸੰਗੀਤ ‘ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਸ ਦਾ ਹਿਰਦਾ ਅਤੇ ਮਨ ਇੱਕ ਦਮ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਮਨੁੱਖ ਸੁੰਨ ਸਮਾਧੀ ਵਿੱਚ ਸਥਿਤ ਹੋ ਜਾਂਦਾ ਹੈ।

ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਕਰਮ ਖੰਡ ਦੀ ਅਵਸਥਾ ਵਿੱਚ ਜੋ ਮਨੁੱਖ ਪਹੁੰਚ ਜਾਂਦੇ ਹਨ; ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਬਰਸਦੀ ਹੈ। ਉਨ੍ਹਾਂ ਦੀ ਸੁਰਤਿ, ਮਤਿ, ਮਨ, ਬੁੱਧ ਬਹੁਤ ਰੂਹਾਨੀ ਉੱਚਾਈਆਂ ‘ਤੇ ਚਲੀਆਂ ਜਾਂਦੀਆਂ ਹਨ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਜੋ ਜਿਗਿਆਸੂ ਪਹੁੰਚ ਜਾਂਦੇ ਹਨ; ਉਨ੍ਹਾਂ ਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦੀ ਕਥਾ ਐਸੇ ਮਹਾਂਪੁਰਖਾਂ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਕੇਵਲ ਇੱਕ ਝਲਕ ਮਾਤਰ ਹੀ ਹੈ। ਜੋ ਮਨੁੱਖ ਇਹ ਦਾਅਵਾ ਕਰਦੇ ਹਨ ਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਰਣਨ ਕਰ ਸਕਦੇ ਹਨ; ਉਹ ਕੇਵਲ ਆਪਣੇ ਅਹੰਕਾਰ ਵੱਸ ਹੋ ਕੇ ਐਸਾ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਪੈਂਦਾ ਹੈ। ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ; ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਹੋ ਜਾਂਦਾ ਹੈ। ਇਸ ਲਈ ਉਹ ਆਪਣੇ ਆਪ ਨੂੰ ਮਹਾ ਕੰਗਾਲ ਕਹਿਣ ਲੱਗ ਜਾਂਦੇ ਹਨ। ਉਹ ਇਹ ਕਹਿਣ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ। ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਮਹਿਮਾ ਹੈ। ਉਹ ਇਲਾਹੀ ਇਸ਼ਕ ਵਿੱਚ ਆਪਣੇ ਆਪ ਨੂੰ ਮਿਟਾ ਦਿੰਦੇ ਹਨ। ਉਹ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ।