ਅਨੰਦੁ ਸਾਹਿਬ – ਪਉੜੀ ੩੦

ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥

ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥

ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥

ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥

ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥

(ਪੰਨਾ ੯੨੧)

ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਨੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਗੰਮ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਗੋਚਰ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਆਦਿ ਅਤੇ ਅੰਤ ਦਾ ਭੇਦ ਅੱਜ ਤੱਕ ਕਿਸੇ ਸੰਤ, ਭਗਤ, ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ ਨੂੰ ਪ੍ਰਾਪਤ ਨਹੀਂ ਹੋ ਸਕਿਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਾ ਭੇਦ ਅੱਜ ਤੱਕ ਹੋਏ ਕਿਸੇ ਅਵਤਾਰ, ਸਤਿਗੁਰੂ, ਸੰਤ, ਭਗਤ ਜਾਂ ਬ੍ਰਹਮ ਗਿਆਨੀ ਨੂੰ ਪ੍ਰਾਪਤ ਨਹੀਂ ਹੋ ਸਕਿਆ ਹੈ। ਜੋ ਸੰਤ, ਸਤਿਗੁਰੂ, ਬ੍ਰਹਮ ਗਿਆਨੀ, ਭਗਤ ਜਾਂ ਅਵਤਾਰ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਾ ਭੇਦ ਪ੍ਰਾਪਤ ਨਹੀਂ ਹੋ ਸਕਿਆ ਹੈ। ਇਸ ਲਈ ਅੱਜ ਤੱਕ ਧਰਤੀ ਉੱਪਰ ਪ੍ਰਗਟ ਹੋਏ ਸਾਰੇ ਸੰਤਾਂ, ਭਗਤਾਂ, ਅਵਤਾਰਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ ਆਦਿ ਨੇ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ; ਉਨ੍ਹਾਂ ਸਭ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਬੇਅੰਤ, ਅਨੰਤ, ਅਗੰਮ ਅਤੇ ਅਗੋਚਰ ਕਹਿ ਕੇ ਵਖਾਣਿਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਇਤਨੀ ਹੈ ਕਿ ਉਸ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਕਿ ਉਹ ਕਿਤਨਾ ਬੇਅੰਤ ਹੈ।

ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਇਤਨੀਆਂ ਬੇਅੰਤ ਹਨ ਕਿ ਉਸ ਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਕਿ ਉਹ ਕਿਤਨਾ ਬੇਅੰਤ ਹੈ। ਸੰਤਾਂ, ਭਗਤਾਂ, ਅਵਤਾਰਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ ਆਦਿ ਨੇ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ; ਉਨ੍ਹਾਂ ਸਭ ਨੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ, ਅਗੰਮਤਾ ਅਤੇ ਅਗੋਚਰਤਾ ਦਾ ਅਨੁਭਵ ਕੀਤਾ ਹੈ। ਸੰਤਾਂ, ਭਗਤਾਂ, ਅਵਤਾਰਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ ਆਦਿ ਨੇ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ ਉਨ੍ਹਾਂ ਸਭ ਨੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦੇ ਅੱਗੇ ਆਪਣੇ ਆਪ ਦੀ ਹਸਤੀ ਨੂੰ ਸਿਫਰ (੦) ਤੋਂ ਵੀ ਥੱਲੇ ਅਨੁਭਵ ਕਰ ਕੇ, ਉਸ ਦੀ ਬੇਅੰਤਤਾ ਦੀ ਮਹਿਮਾ ਵਿੱਚ ਮਸਤ ਹੋ ਕੇ, ਆਪਣੇ ਆਪ ਨੂੰ ਮਿਟਾ ਕੇ, ਉਸ ਵਿੱਚ ਅਭੇਦ ਹੋ ਗਏ। ਇਸ ਲਈ ਸੰਤਾਂ, ਭਗਤਾਂ, ਅਵਤਾਰਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ ਆਦਿ ਨੇ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ ਉਨ੍ਹਾਂ ਸਭ ਨੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਦੱਸਿਆ ਹੈ ਕਿ ਉਹ ਬੇਅੰਤ ਹੈ ਅਤੇ ਉਸ ਦਾ ਕੋਈ ਅੰਤ ਨਹੀਂ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਪ੍ਰੀਤ ਅਤੇ ਭਰੋਸੇ ਵਿੱਚ ਓਤ ਪੋਤ ਹੋ ਕੇ ਹੀ ਉਸ ਨੂੰ ਦੱਸਿਆ ਹੈ ਕਿ ਉਹ ਅਗੰਮ ਹੈ, ਅਗੋਚਰ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਹੀ ਸਤਿ ਪਾਰਬ੍ਰਹਮ ਦੀ ਮਹਿਮਾ ਦੇ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੋ ਕੇ ਉਸ ਨੂੰ ਦੱਸਿਆ ਹੈ ਕਿ ਉਸ ਦੀ ਮਹਿਮਾ ਦਾ ਵੀ ਕੋਈ ਅੰਤ ਨਹੀਂ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਰਚੀ ਹੋਈ ਸ੍ਰਿਸ਼ਟੀ ਦੀ ਬੇਅੰਤਤਾ ਨੂੰ ਅਨੁਭਵ ਕਰ ਕੇ ਉਸ ਨੂੰ ਦੱਸਿਆ ਹੈ ਕਿ ਉਸ ਦੀ ਸਿਰਜੀ ਹੋਈ ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ ਹੈ। ਐਸੇ ਮਹਾਂਪੁਰਖ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦੇ ਹਨ ਉਨ੍ਹਾਂ ਨੂੰ ਇਸ ਪਰਮ ਸ਼ਕਤੀ ਦਾ ਅਨੁਭਵ ਹੁੰਦਾ ਹੈ ਜਿਸ ਦੇ ਨਾਲ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਥਿਤ ਖੰਡਾਂ-ਬ੍ਰਹਿਮੰਡਾਂ ਦਾ ਭਰਮਣ ਕਰਦੇ ਹਨ, ਜਿਸ ਦੇ ਨਾਲ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦਾ ਅਨੁਭਵ ਹੁੰਦਾ ਹੈ।

ਮਨੁੱਖਾ ਦੇਹੀ ਵਿੱਚ ਵੱਸਦੀ ਆਤਮਾ ਦੇ ਵਿੱਚ ਸਥਿਤ ੭ ਸਤਿ ਸਰੋਵਰਾਂ ਵਿੱਚੋਂ ਇੱਕ ਸਤਿ ਸਰੋਵਰ ਵਿੱਚ ਉਹ ਪਰਮ ਸ਼ਕਤੀ ਵਾਸ ਕਰਦੀ ਹੈ ਜਿਸ ਦੇ ਜਾਗਰਿਤ ਹੋਣ ਨਾਲ ਮਨੁੱਖ ਦੀ ਰੂਹ ਨੂੰ ਦੇਹੀ ਛੱਡ ਕੇ ਜਾਣ ਦੇ ਅਨੁਭਵ ਹੁੰਦੇ ਹਨ। ਇਨ੍ਹਾਂ ਅਨੁਭਵਾਂ ਦੇ ਨਾਲ ਹੀ ਮਨੁੱਖ ਨੂੰ ਇਹ ਪ੍ਰਤੱਖ ਹੁੰਦਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਰਚੀ ਹੋਈ ਸ੍ਰਿਸ਼ਟੀ ਬੇਅੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ, ਅਨੰਤਤਾ, ਅਗੰਮਤਾ ਅਤੇ ਅਗੋਚਰਤਾ ਦੇ ਬਾਰੇ ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥

(ਪੰਨਾ ੧੧)

ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥

(ਪੰਨਾ ੯੮)

ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥

(ਪੰਨਾ ੪੫੮)

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥

ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥

(ਪੰਨਾ ੪੫੮)

ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥

(ਪੰਨਾ ੯੧੬)

ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥

ਕੀਮਤਿ ਕੋਇ ਨ ਜਾਣੈ ਦੂਜਾ ॥ ਆਪੇ ਆਪਿ ਨਿਰੰਜਨ ਪੂਜਾ ॥

(ਪੰਨਾ ੧੦੮੧)

ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥

ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥

(ਪੰਨਾ ੧੧੩੯)

ਕਿਉਂਕਿ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਬੇਅੰਤ ਹੈ ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਵੀ ਬੇਅੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਰਚਨਾ (ਸ੍ਰਿਸ਼ਟੀ) ਵੀ ਬੇਅੰਤ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਵੀ ਬੇਅੰਤ ਹੈ। ਕਿਉਂਕਿ ਸਤਿ ਪਾਰਬ੍ਰਹਮ ਦੇ ਸਤਿ ਗੁਣਾਂ ਦਾ ਵੀ ਕੋਈ ਅੰਤ ਨਹੀਂ ਹੈ ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਵੀ ਬੇਅੰਤ ਹਨ। ਸਤਿ ਪਾਰਬ੍ਰਹਮ ਦੀਆਂ ਪਰਮ ਸ਼ਕਤੀਆਂ ਦਾ ਕੋਈ ਅੰਤ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਕੋਈ ਸੀਮਾ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਗੁਣਾਂ ਦਾ ਵੀ ਕੋਈ ਅੰਤ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਸਤੋ ਗੁਣਾਂ ਦਾ ਖ਼ਜ਼ਾਨਾ ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਗੁਣ ਬੇਅੰਤ ਹਨ ਜਿਵੇਂ ਕਿ: ਨਿਰਾਕਾਰ ਹੈ; ਨਿਰਵਿਕਾਰ ਹੈ; ਕਰਤਾ ਪੁਰਖ ਹੈ; ਕਰਨਹਾਰ ਕਰਤਾਰ ਹੈ; ਦਾਤਾ ਹੈ; ਨਿਰਭਉ ਹੈ; ਨਿਰਵੈਰ ਹੈ; ਮਨੁੱਖ ਦੇ ਅਵਗੁਣ ਨਹੀਂ ਚਿਤਾਰਦਾ ਹੈ; ਮਨੁੱਖ ਦੇ ਅਵਗੁਣਾਂ ਨੂੰ ਵੇਖ ਕੇ ਅਣਡਿੱਠ ਕਰ ਦਿੰਦਾ ਹੈ; ਇੱਕ ਦ੍ਰਿਸ਼ਟ ਹੈ; ਸੈਭੰ ਹੈ; ਨਿਮਰਤਾ ਭਰਪੂਰ ਹੈ; ਦੀਨ ਦਇਆ ਨਿਧਾਨ ਹੈ; ਕਿਰਪਾ ਨਿਧਾਨ ਹੈ; ਬਖਸ਼ਿੰਦ ਹੈ; ਬਖਸ਼ਣਹਾਰ ਹੈ; ਮਨੁੱਖ ਦੇ ਸਾਰੇ ਪਾਪਾਂ ਦਾ ਹਰਨਹਾਰ ਹੈ; ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਆਦਿ ਦਾ ਹਰਨਹਾਰ ਹੈ; ਸਾਰੇ ਦਰਗਾਹੀ ਖ਼ਜ਼ਾਨਿਆਂ ਦਾ ਵਰਤਾਉਣਹਾਰ ਹੈ; ਸਦਾ ਸੁੱਖ ਦਾ ਖ਼ਜ਼ਾਨਾ ਹੈ; ਪਰਉਪਕਾਰੀ ਹੈ; ਮਹਾ ਪਰਉਪਕਾਰੀ ਹੈ; ਮਹਾ ਦਾਨੀ ਹੈ; ਪ੍ਰੀਤ ਦੀ ਪਰਮ ਸ਼ਕਤੀ ਦਾ ਖ਼ਜ਼ਾਨਾ ਹੈ; ਸ਼ਰਧਾ ਦੀ ਪਰਮ ਸ਼ਕਤੀ ਦਾ ਖ਼ਜ਼ਾਨਾ ਹੈ; ਭਰੋਸੇ ਦੀ ਪਰਮ ਸ਼ਕਤੀ ਦਾ ਖ਼ਜ਼ਾਨਾ ਹੈ; ਆਪਣੀ ਕਿਰਤ ਵਿੱਚ ਆਪ ਸਮਾਇਆ ਹੋਇਆ ਹੈ; ਆਪਣੀ ਹਰ ਇੱਕ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ; ਸਰਬ ਵਿਆਪਕ ਹੈ; ਸਰਬ ਕਲਾ ਭਰਪੂਰ ਹੈ; ਸੰਤਾਂ-ਭਗਤਾਂ ਦੀ ਪੈਜ ਆਪ ਰੱਖਦਾ ਹੈ; ਸੰਤਾਂ-ਭਗਤਾਂ ਦੇ ਕਾਰਜ ਆਪ ਸਵਾਰਦਾ ਹੈ; ਸੰਤਾਂ-ਭਗਤਾਂ ਨੂੰ ‘ਤਾਤੀ ਵਾਉ’ ਨਹੀਂ ਲੱਗਣ ਦਿੰਦਾ ਹੈ; ਪੂਰਨ ਬ੍ਰਹਮ ਗਿਆਨ ਦਾ ਬੇਅੰਤ ਖ਼ਜ਼ਾਨਾ ਹੈ ਆਦਿ। ਸਤਿ ਪਾਰਬ੍ਰਹਮ ਦਾ ਪੂਰਾ ਭੇਦ ਕਿਸੇ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰੂ ਜਾਂ ਅਵਤਾਰ ਨੂੰ ਗਿਆਤ ਨਹੀਂ ਹੋ ਸਕਿਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਪੂਰਾ ਭੇਦ ਅੱਜ ਤੱਕ ਕਿਸੇ ਭਗਤ, ਬ੍ਰਹਮ ਗਿਆਨੀ, ਸਤਿਗੁਰੂ ਜਾਂ ਅਵਤਾਰ ਨੂੰ ਗਿਆਤ ਨਹੀਂ ਹੋ ਸਕਿਆ ਹੈ। ਇਸ ਲਈ ਸਤਿ ਪਾਰਬ੍ਰਹਮ ਦਾ ਕੋਈ ਮੁੱਲ ਨਹੀਂ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਮੁੱਲ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਨਮੋਲ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ “ਸਤਿਨਾਮ” ਵੀ ਅਨਮੋਲ ਰਤਨ ਹੀਰਾ ਹੈ। ਕਿਉਂਕਿ ਸਤਿ ਪਾਰਬ੍ਰਹਮ ਦੀਆਂ ਸਾਰੀਆਂ ਬੇਅੰਤ ਪਰਮ ਸ਼ਕਤੀਆਂ ਸ਼ਬਦ ‘ਸਤਿ’ ਵਿੱਚ ਹੀ ਸਮਾਈਆਂ ਹੋਈਆਂ ਹਨ। ਇਸ ਲਈ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਮਹਿਮਾ ਵੀ ਬੇਅੰਤ ਹੈ। ਕਿਉਂਕਿ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਪਰਮ ਸ਼ਕਤੀਆਂ ਵੀ ਬੇਅੰਤ ਹਨ ਜੋ ਕਿ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ‘ਸਤਿ’ ਸਰੂਪ ਵਿੱਚ ਅਭੇਦ ਕਰ ਦਿੰਦੀਆਂ ਹਨ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ ਵੀ ਅਮੁੱਲ ਹੈ। ਸਤਿ ਪਾਰਬ੍ਰਹਮ ਦੇ ਸਿਮਰਨ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਭਾਵ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਉਹ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪ੍ਰਗਟਿਓ ਜੋਤ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਨਾਮ ਦੀ ਕਮਾਈ ਵੀ ਅਨਮੋਲ ਹੈ। ਸਤਿ ਪਾਰਬ੍ਰਹਮ ਦੀ ਬੰਦਗੀ ਵੀ ਅਨਮੋਲ ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋਣ ਤੋਂ ਬਾਅਦ ਪਰਉਪਕਾਰ ਦੀ ਸੇਵਾ ਮਨੁੱਖ ਦੀ ਬੰਦਗੀ ਬਣ ਜਾਂਦੀ ਹੈ। ਇਸ ਪਰਉਪਕਾਰੀ ਸੇਵਾ ਨੂੰ ਨਿਭਾਉਣ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਅਨੁਸਾਰ ਸੰਤ, ਸਤਿਗੁਰੂ ਅਵਤਾਰਾਂ ਦੇ ਰੂਪ ਵਿੱਚ ਧਰਤੀ ‘ਤੇ ਪ੍ਰਗਟ ਹੁੰਦੇ ਰਹਿੰਦੇ ਹਨ ਅਤੇ ਦੁਨੀਆਂ ਨੂੰ ਤਾਰਦੇ ਰਹਿੰਦੇ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਨ ਬ੍ਰਹਮ ਗਿਆਨ ਵੀ ਅਨਮੋਲ ਹੈ। ਕਿਉਂਕਿ ਪੂਰਨ ਬ੍ਰਹਮ ਗਿਆਨ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਦੀ ਮਹਿਮਾ ਵੀ ਬੇਅੰਤ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਹਰ ਇੱਕ ਸ਼ਬਦ ਦੀ ਮਹਿਮਾ ਬੇਅੰਤ ਹੈ। ਕਿਉਂਕਿ ਕੇਵਲ ਇੱਕ ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਮਨੁੱਖ ਮਾਨਸਰੋਵਰ ਵਿੱਚ ਗਹਿਰਾ ਉਤਰ ਜਾਂਦਾ ਹੈ। ਹਰ ਇੱਕ ਸ਼ਬਦ ਵਿੱਚ ਉਹ ਪਰਮ ਸ਼ਕਤੀ ਹੈ ਜਿਸ ਦੀ ਕਮਾਈ ਕਰਨ ਨਾਲ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ।

ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਇੱਕ ਆਮ ਮਨੁੱਖ ਆਪਣੀਆਂ ਪੰਜ ਗਿਆਨ ਇੰਦਰੀਆਂ ਦੇ ਨਾਲ ਨਹੀਂ ਦੇਖ ਸਕਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਮਨੁੱਖ ਨੂੰ ਪ੍ਰਾਪਤ ਪੰਜ ਗਿਆਨ ਇੰਦਰੀਆਂ ਦੇ ਰੂਪ ਵਿੱਚ ਬਖ਼ਸ਼ੀਆਂ ਗਈਆ ਸ਼ਕਤੀਆਂ ਦੀ ਪਹੁੰਚ ਤੋਂ ਪਰੇ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਅਗੰਮ ਅਗੋਚਰ ਕਹਿ ਕੇ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਇਸ ਲਈ ਸਤਿ ਪਾਰਬ੍ਰਹਮ ਦੀ ਬੇਅੰਤਤਾ ਨੂੰ ਜਾਣਨ, ਦੇਖਣ ਅਤੇ ਸਮਝਣ ਵਾਸਤੇ ਮਨੁੱਖ ਦੇ ਸਾਰੇ ਇਲਾਹੀ ਬਜਰ ਕਪਾਟਾਂ ਦਾ ਖੁਲ੍ਹਣਾ ਲਾਜ਼ਮੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਨੂੰ ਜਾਣਨ, ਦੇਖਣ ਅਤੇ ਸਮਝਣ ਵਾਸਤੇ ਮਨੁੱਖ ਦੇ ੭ ਸਤਿ ਸਰੋਵਰਾਂ ਦਾ ਪ੍ਰਕਾਸ਼ਮਾਨ ਹੋਣਾ ਲਾਜ਼ਮੀ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਨੂੰ ਉਹ ਇਲਾਹੀ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ ਜਿਨ੍ਹਾਂ ਦੇ ਨਾਲ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਨਿਰਗੁਣ ਸਰੂਪ ਦੇ ਦਰਸ਼ਨ ਕਰ ਸਕਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਉਹ ਇਲਾਹੀ ਸ਼ਕਤੀਆਂ ਮਨੁੱਖ ਦੇ ਵਿੱਚੋਂ ਪ੍ਰਗਟ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਰਬ ਵਿਆਪਕ ਰੂਪ ਦਾ ਅਨੁਭਵ ਕਰ ਸਕਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਉਹ ਇਲਾਹੀ ਸ਼ਕਤੀਆਂ ਮਨੁੱਖ ਦੇ ਵਿੱਚੋਂ ਪ੍ਰਗਟ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦਾ ਅਨੁਭਵ ਕਰ ਸਕਦਾ ਹੈ।

ਸਾਰੀਆਂ ਇਲਾਹੀ ਪਰਮ ਸ਼ਕਤੀਆਂ ਮਨੁੱਖ ਦੀ ਦੇਹੀ ਦੇ ਵਿੱਚ ਸਥਿਤ ੭ ਸਤਿ ਸਰੋਵਰਾਂ ਵਿੱਚ ਹੀ ਰੱਖੀਆਂ ਹੋਈਆਂ ਹਨ। ਇਹ ੭ ਸਤਿ ਸਰੋਵਰ ਮਨੁੱਖ ਦੀ ਆਤਮਾ (ਰੂਹ) ਦੇ ਅਹਿਮ ਹਿੱਸੇ ਹਨ। ਬਾਹਰਲੇ ਬ੍ਰਹਿਮੰਡ ਵਿੱਚ ਸਥਿਤ ਸਾਰੀਆਂ ਪਰਮ ਸ਼ਕਤੀਆਂ ਦਾ ਅਤੇ ੭ ਸਤਿ ਸਰੋਵਰਾਂ ਵਿੱਚ ਸਥਿਤ ਸਾਰੀਆਂ ਪਰਮ ਸ਼ਕਤੀਆਂ ਦਾ ਸੁਮੇਲ ਬਜਰ ਕਪਾਟਾਂ ਦੇ ਰਾਹੀਂ ਸਥਾਪਿਤ ਹੋ ਜਾਂਦਾ ਹੈ। ਇਸ ਲਈ ਜਦ ਸਤਿਗੁਰੂ ਪੂਰੇ ਦੀ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਮਨੁੱਖ ਦੇ ਸਾਰੇ ਬਜਰ ਕਪਾਟ, ਸਮੇਤ ਦਸਮ ਦੁਆਰ ਦੇ, ਖੁਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਤਾਂ ‘ਬ੍ਰਹਿਮੰਡੇ ਪਿੰਡੇ’ (ਮਨੁੱਖ ਦੇ ਅੰਦਰ ਸਥਿਤ ਅਤੇ ਬ੍ਰਹਿਮੰਡ ਵਿੱਚ ਸਥਿਤ) ਵਿੱਚ ਸਥਿਤ ਪਰਮ ਸ਼ਕਤੀਆਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਇਨ੍ਹਾਂ ਪਰਮ ਸ਼ਕਤੀਆਂ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਦੀ ਅਗੰਮਤਾ ਅਤੇ ਅਗੋਚਰਤਾ ਦਾ ਅਨੁਭਵ ਹੁੰਦਾ ਹੈ। ਇਨ੍ਹਾਂ ਪਰਮ ਸ਼ਕਤੀਆਂ ਦੇ ਅਨੁਭਵ ਦੇ ਨਾਲ ਹੀ ਸੰਤਾਂ, ਭਗਤਾਂ, ਗੁਰਮੁਖਾਂ, ਸਤਿਗੁਰੂਆਂ, ਪੀਰਾਂ ਅਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦਾ ਅਨੁਭਵ ਹੁੰਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਨੂੰ ਮਾਇਆ ਨੂੰ ਜਿੱਤਣ ਵਾਲੀ ਪਰਮ ਸ਼ਕਤੀ ਦਾ ਅਨੁਭਵ ਹੁੰਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਨੂੰ ਤ੍ਰਿਸ਼ਣਾ ਬੁਝਾਉਣ ਵਾਲੀ ਪਰਮ ਸ਼ਕਤੀ ਦਾ ਅਨੁਭਵ ਹੁੰਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਮਨੁੱਖ ਨੂੰ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤਣ ਵਾਲੀ ਪਰਮ ਸ਼ਕਤੀ ਦਾ ਅਨੁਭਵ ਹੁੰਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਸਿਮਰਨ ਉੱਕਰਿਆ ਜਾਂਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਦੇ ਦਸਮ ਦੁਆਰ ਵਿੱਚ ਅਨਹਦ ਸ਼ਬਦ ਨਾਦ ਦੀ ਪ੍ਰਾਪਤੀ ਹੁੰਦੀ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਦਾ ਹਿਰਦਾ ਕਮਲ ਖਿੜਦਾ ਹੈ ਅਤੇ ਸਤਿਨਾਮ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਦੇ ਮਨ ਦਾ ਅੰਤ ਹੋ ਜਾਂਦਾ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਭਾਵ ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਮਨੁੱਖ ਦੀ ਮਨਮਤਿ ਦਾ ਅੰਤ ਹੋ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅਕਾਲ ਪੁਰਖ ਦੇ ਦਰਸ਼ਨ ਪ੍ਰਾਪਤ ਕਰਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟ ਖੁਲ੍ਹਣ ਨਾਲ ਮਨੁੱਖ ਦੇ ਅਸਤਿ ਕਰਮਾਂ ਦਾ ਅੰਤ ਹੋ ਜਾਂਦਾ ਹੈ ਅਤੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਮਨੁੱਖ ਦੇ ਬਜਰ ਕਪਾਟਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥

ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥

(ਪੰਨਾ ੮੦)

ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥

(ਪੰਨਾ ੧੧੦)

ਨਾਮ ਸੰਜੋਗੀ ਗੋਇਲਿ ਥਾਟੁ ॥ ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥

ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਲਿ ਖੋਲੇ ਬਜਰ ਕਪਾਟ ॥੪॥

(ਪੰਨਾ ੧੫੨-੧੫੩)

ਟਟਾ ਬਿਕਟ ਘਾਟ ਘਟ ਮਾਹੀ ॥ ਖੋਲਿ ਕਪਾਟ ਮਹਲਿ ਕਿ ਨ ਜਾਹੀ ॥

ਦੇਖਿ ਅਟਲ ਟਲਿ ਕਤਹਿ ਨ ਜਾਵਾ ॥ ਰਹੈ ਲਪਟਿ ਘਟ ਪਰਚਉ ਪਾਵਾ ॥੧੭॥

(ਪੰਨਾ ੩੪੧)

ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥

ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥

(ਪੰਨਾ ੩੪੬)

ਮਨੁੱਖ ਦੇ ਬਜਰ ਕਪਾਟ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਖੁਲ੍ਹਦੇ ਹਨ। ਮਨੁੱਖ ਦੇ ਬਜਰ ਕਪਾਟ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਖੁਲ੍ਹਦੇ ਹਨ। ਬੰਦਗੀ ਸ਼ਰਨਾਗਤ ਹੈ। ਬੰਦਗੀ ਪੂਰਨ ਸਮਰਪਣ ਹੈ। ਬੰਦਗੀ ਵਿੱਚ ਮੰਗਣਾ ਨਹੀਂ ਹੁੰਦਾ ਹੈ। ਬੰਦਗੀ ਸ਼ਰਧਾ, ਪ੍ਰੀਤ ਅਤੇ ਭਰੋਸਾ ਹੈ। ਜਿੱਥੇ ਭਰੋਸਾ ਹੈ ਉਥੇ ਹੀ ਪ੍ਰੀਤ ਹੈ। ਪ੍ਰੀਤ ਭਰੋਸੇ ਵਿੱਚੋਂ ਜੰਮਦੀ ਹੈ। ਜਿੱਥੇ ਪ੍ਰੀਤ ਹੈ ਉਥੇ ਸ਼ਰਧਾ ਹੈ। ਸ਼ਰਧਾ ਪ੍ਰੀਤ ਵਿੱਚੋਂ ਜੰਮਦੀ ਹੈ। ਭਰੋਸਾ ‘ਸਤਿ’ ਵਿੱਚੋਂ ਜੰਮਦਾ ਹੈ। ਜੋ ‘ਸਤਿ’ ਬੋਲਦਾ ਹੈ ਉਸ ਉੱਪਰ ਹੀ ਭਰੋਸਾ ਕੀਤਾ ਜਾਂਦਾ ਹੈ। ਸ਼ਰਧਾ, ਪ੍ਰੀਤ ਅਤੇ ਭਰੋਸਾ ਸਤਿ ਪਾਰਬ੍ਰਹਮ ਦਾ ਹੀ ਸਰੂਪ ਹੈ। ਸਤਿ ਪਾਰਬ੍ਰਹਮ ਕੇਵਲ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਹੀ ਭੁੱਖਾ ਹੁੰਦਾ ਹੈ। ਸਤਿ ਪਾਰਬ੍ਰਹਮ ਦੀ ਬੰਦਗੀ ਸੇਵਾ ਦਾ ਗੁਰਪ੍ਰਸਾਦਿ ਕੇਵਲ ਉਸ ਮਨੁੱਖ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਮਨੁੱਖ ਵਿੱਚ ਉਸ ਦੀ ਬੇਅੰਤ ਹਸਤੀ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਜਾਗਦਾ ਹੈ। ਸ਼ਰਧਾ, ਪ੍ਰੀਤ ਅਤੇ ਭਰੋਸਾ ਸਤਿ ਪਾਰਬ੍ਰਹਮ ਦੀਆਂ ਪਰਮ ਸ਼ਕਤੀਆਂ ਹਨ। ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਸ਼ਰਧਾ, ਪ੍ਰੀਤ ਅਤੇ ਭਰੋਸੇ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਹੈ। ਇਸ ਲਈ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਕੋਈ ਕੀਮਤ ਨਹੀਂ ਹੁੰਦੀ ਹੈ। ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਪਰਮ ਸ਼ਕਤੀਆਂ ਹਰ ਇੱਕ ਮਨੁੱਖ ਵਿੱਚ ਸਥਿਤ ਹੁੰਦੀਆਂ ਹਨ। ਹਰ ਇੱਕ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਉੱਪਰ ਭਰੋਸਾ ਕਰਨ ਦੀ ਪਰਮ ਸ਼ਕਤੀ ਰੱਖਦਾ ਹੈ। ਹਰ ਇੱਕ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਲਈ ਆਪਣੇ ਹਿਰਦੇ ਦੇ ਅੰਦਰ ਸ਼ਰਧਾ ਧਾਰਨ ਕਰਨ ਦੀ ਸਮਰੱਥਾ ਰੱਖਦਾ ਹੈ। ਹਰ ਇੱਕ ਮਨੁੱਖ ਸਤਿ ਪਾਰਬ੍ਰਹਮ ਨਾਲ ਪ੍ਰੀਤ ਕਰਨ ਦੀ ਸਮਰੱਥਾ ਰੱਖਦਾ ਹੈ। ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਪਰਮ ਸ਼ਕਤੀਆਂ ਸਮਰਪਣ ਨਾਲ ਵੱਧਦੀਆਂ ਹੀ ਜਾਂਦੀਆਂ ਹਨ। ਜਿਉਂ-ਜਿਉਂ ਸ਼ਰਧਾ, ਪ੍ਰੀਤ ਅਤੇ ਭਰੋਸਾ ਵੱਧਦਾ ਹੈ ਤਿਉਂ-ਤਿਉਂ ਸਮਰਪਣ ਹੋਰ ਡੂੰਘਾ ਹੋਈ ਜਾਂਦਾ ਹੈ। ਸ਼ਰਧਾ ਅਤੇ ਪ੍ਰੀਤ ਵਿੱਚ ਮੰਗਣਾ ਨਹੀਂ ਹੁੰਦਾ ਹੈ। ਸ਼ਰਧਾ ਅਤੇ ਪ੍ਰੀਤ ਵਿੱਚ ਦੇਣਾ ਹੀ ਦੇਣਾ ਹੈ। ਦੁਨਿਆਵੀ ਸੁੱਖਾਂ ਦੀ ਕਾਮਨਾ ਵਿੱਚ ਸ਼ਰਧਾ ਅਤੇ ਪ੍ਰੀਤ ਨਹੀਂ ਹੁੰਦੀ ਹੈ। ਦੁਨਿਆਵੀ ਸੁੱਖਾਂ ਦੀ ਕਾਮਨਾ ਵਿੱਚ ਸਵਾਰਥ (ਖੁਦਗਰਜ਼ੀ) ਹੁੰਦਾ ਹੈ। ਜਿੱਥੇ ਸਵਾਰਥ (ਖੁਦਗਰਜ਼ੀ) ਹੈ ਉੱਥੇ ਸ਼ਰਧਾ ਅਤੇ ਪ੍ਰੀਤ ਲੁਪਤ ਹੋ ਜਾਂਦੀ ਹੈ। ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਤਨ, ਮਨ, ਧਨ ਸਤਿਗੁਰੂ ਦੇ ਸਤਿ ਚਰਨਾਂ ‘ਤੇ ਸਮਰਪਣ ਕਰਨਾ ਹੁੰਦਾ ਹੈ। ਸਮਰਪਣ ਨਾਲ ਹੀ ਸ਼ਰਧਾ, ਪ੍ਰੀਤ ਅਤੇ ਭਰੋਸਾ ਨਿਖਰਦਾ ਹੈ ਅਤੇ ਡੂੰਘਾਈ ਵਿੱਚ ਚਲਾ ਜਾਂਦਾ ਹੈ। ਪੂਰਨ ਸ਼ਰਧਾ, ਭਰੋਸੇ ਅਤੇ ਪ੍ਰੀਤ ਨਾਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਹੀ ਪੂਰਨ ਬੰਦਗੀ ਦਾ ਸਭ ਤੋਂ ਵੱਡਾ ਰਹੱਸ ਹੈ। ਜੋ ਮਨੁੱਖ ਪੂਰਨ ਸਮਰਪਣ (ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ) ਕਰਦਾ ਹੈ ਉਸ ਮਨੁੱਖ ਦੇ ਸਤਿ ਸਰੋਵਰ ਸਤਿਗੁਰੂ ਪੂਰੇ ਦੀ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਜਾਗਰਿਤ ਹੁੰਦੇ ਹਨ। ਸਤਿਗੁਰੂ ਪੂਰੇ ਦੀ ਕਿਰਪਾ ਦੇ ਨਾਲ ਹੀ ਜਦ ਸਤਿਨਾਮ ਦਾ ਗੁਰਪ੍ਰਸਾਦਿ ੭ ਸਤਿ ਸਰੋਵਰਾਂ ਵਿੱਚ ਜਾਂਦਾ ਹੈ ਤਾਂ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਮਨੁੱਖ ਦੇ ਸਾਰੇ ਬਜਰ ਕਪਾਟ ਖੁਲ੍ਹ ਜਾਂਦੇ ਹਨ। ਇਨ੍ਹਾਂ ਸਤਿ ਸਰੋਵਰਾਂ ਦੇ ਜਾਗਰਿਤ ਹੋਣ ਨਾਲ ਅਤੇ ਬਜਰ ਕਪਾਟਾਂ ਦੇ ਖੁਲ੍ਹ ਜਾਣ ਨਾਲ ‘ਬ੍ਰਹਿਮੰਡੇ ਪਿੰਡੇ’ (ਮਨੁੱਖ ਦੇ ਅੰਦਰ ਅਤੇ ਬਾਹਰ) ਦੇ ਵਿੱਚ ਸਥਿਤ ਪਰਮ ਸ਼ਕਤੀਆਂ ਦਾ ਸੁਮੇਲ ਹੋ ਜਾਂਦਾ ਹੈ ਅਤੇ ਸਰਗੁਣ ਨਿਰਗੁਣ ਇੱਕ ਹੋ ਜਾਂਦਾ ਹੈ। ਮਨੁੱਖ ਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਦੀ ਮਹਿਮਾ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਈ ਗਈ ਹੈ:

ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥

ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥

ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥

ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥

ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥

(ਪੰਨਾ ੧੧੧੪)

ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਵਿੱਚ ਭਿੱਜ ਕੇ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਸੀਸ ਭੇਟ ਕਰਨਾ ਹੀ ਪੂਰਨ ਸਮਰਪਣ ਹੈ। ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਵਿੱਚ ਡੁੱਬ ਕੇ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਤਨ, ਮਨ ਅਤੇ ਧਨ ਅਰਪਣ ਕਰਨਾ ਹੀ ਪੂਰਨ ਸਮਰਪਣ ਹੈ। ਪਾਰਸ ਪੱਥਰ ਦੇ ਵਿੱਚ ਲੋਹੇ ਨੂੰ ਸੋਨਾ ਬਣਾਉਣ ਦੀ ਸਮਰੱਥਾ ਹੁੰਦੀ ਹੈ। ਪਾਰਸ ਪੱਥਰ ਦੇ ਨਾਲ ਛੋਹੇ ਜਾਣ ‘ਤੇ ਲੋਹਾ ਸੋਨਾ ਬਣ ਜਾਂਦਾ ਹੈ। ਪਰੰਤੂ ਪਾਰਸ ਪੱਥਰ ਵਿੱਚ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਲੋਹੇ ਨੂੰ ਪਾਰਸ ਬਣਾ ਸਕੇ। ਪਰੰਤੂ ਸਤਿਗੁਰੂ ਪੂਰਾ ਤਾਂ ਅਪਰਸ ਪਾਰਸ ਹੈ। ਭਾਵ ਸਤਿਗੁਰੂ ਪੂਰੇ ਵਿੱਚ ਤਾਂ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਬਿਲਕੁਲ ਆਪਣੇ ਵਰਗਾ ਬਣਾ ਲੈਂਦੀ ਹੈ। ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਅਤੇ ਉਸ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਮਨੁੱਖ ਉੱਪਰ ਸਤਿ ਗੁਰਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਕਿਰਪਾ ਵਰਤਦੀ ਹੈ ਜੋ ਕਿ ਮਨੁੱਖ ਦੇ ਹਿਰਦੇ ਵਿੱਚ ਪੂਰਨ ਪਰਮ ਜੋਤ ਪ੍ਰਗਟ ਕਰ ਦਿੰਦੀ ਹੈ ਅਤੇ ਉਸ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ। ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦਾ ਹੈ ਤਾਂ ਉਸ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਪੂਰੇ ਦੇ ਵਿੱਚ ਪ੍ਰਗਟ ਹੋਏ ਪਰਮ ਸਤਿ ਤੱਤ (ਪ੍ਰਗਟਿਓ ਜੋਤ — ਪੂਰਨ ਪਰਮ ਜੋਤ ਪ੍ਰਕਾਸ਼) ਦਾ ਉਸ ਦੀ ਚਰਨ-ਸ਼ਰਨ ਵਿੱਚ ਸਮਰਪਿਤ ਮਨੁੱਖ ਦੇ ਸਤਿ ਤੱਤ ਨਾਲ ਸੁਮੇਲ ਹੋ ਜਾਂਦਾ ਹੈ। ਜਿਸ ਦੇ ਨਾਲ ਮਨੁੱਖ ਦੇ ਹਿਰਦੇ ਵਿੱਚ ਪੂਰਨ ਪਰਮ ਜੋਤ ਸਤਿ ਤੱਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਨਾਮ ਸਿਮਰਨ, ਸਤਿਨਾਮ ਸਿਮਰਨ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁਲ੍ਹ ਜਾਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਸਤਿਨਾਮ ਸਿਮਰਨ ਅਭਿਆਸ ਕਰਨ ਦੇ ਨਾਲ ਮਨ ਚਿੰਦਿਆ ਜਾਂਦਾ ਹੈ। ਸਾਰੇ ਬਜਰ ਕਪਾਟ ਖੁਲ੍ਹ ਜਾਂਦੇ ਹਨ। ਸਾਰੇ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਦਸਮ ਦੁਆਰ ਵਿੱਚ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਚਲਾ ਜਾਂਦਾ ਹੈ। ਮਾਇਆ ਮਨੁੱਖ ਦੇ ਚਰਨਾਂ ‘ਤੇ ਆਪਣੇ ਗੋਡੇ ਟੇਕ ਦਿੰਦੀ ਹੈ। ਤ੍ਰਿਸ਼ਣਾ ਬੁਝ ਜਾਂਦੀ ਹੈ। ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵੱਸ ਆ ਜਾਂਦੇ ਹਨ। ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਮਨੁੱਖ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰ ਕੇ ਉਸ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਉਪਕਾਰ ਦੀ ਸੇਵਾ ਪ੍ਰਾਪਤ ਹੋ ਜਾਂਦੀ ਹੈ। ਗੁਰਪ੍ਰਸਾਦਿ ਵਰਤਾਉਣ ਦਾ ਦਰਗਾਹੀ ਹੁਕਮ ਪ੍ਰਾਪਤ ਹੋ ਜਾਂਦਾ ਹੈ। ਅੰਮ੍ਰਿਤ ਦਾ ਗੁਰਪ੍ਰਸਾਦਿ ਵਰਤਾਉਣ ਦਾ ਦਰਗਾਹੀ ਹੁਕਮ ਪ੍ਰਾਪਤ ਹੋ ਜਾਂਦਾ ਹੈ। ਮਨੁੱਖ ਬੇਅੰਤ ਵਿੱਚ ਅਭੇਦ ਹੋ ਕੇ ਬੇਅੰਤ ਹੋ ਜਾਂਦਾ ਹੈ। ਐਸੇ ਮਨੁੱਖ ਦੇ ਭਾਗ ਵੀ ਅਮੁੱਲ ਹਨ ਜਿਨ੍ਹਾਂ ਉੱਪਰ ਸਤਿਗੁਰੂ ਪੂਰੇ ਦੀ ਗੁਰਪ੍ਰਸਾਦੀ ਗੁਰਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ। ਇਸ ਲਈ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ (ਤਨ, ਮਨ, ਧਨ ਦਾ ਸਮਰਪਣ) ਕਰਨਾ ਹੀ ਪੂਰਨ ਬੰਦਗੀ ਦਾ ਸਭ ਤੋਂ ਵੱਡਾ ਰਹੱਸ ਹੈ। ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਸੀਸ ਭੇਟ ਕਰਨਾ ਹੀ ਸਤਿਗੁਰੂ ਪੂਰੇ ਦੀ ਸਭ ਤੋਂ ਉੱਤਮ ਸੇਵਾ ਹੈ। ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਸੀਸ ਭੇਟ ਕਰਨਾ ਹੀ ਪੂਰਨ ਬੰਦਗੀ ਦਾ ਰਹੱਸ ਹੈ। ਇਸ ਲਈ ਜਿਗਿਆਸੂ ਲਈ ਸਤਿਗੁਰੂ ਪੂਰੇ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਸਾਰੀ ਗੁਰਬਾਣੀ ਸਤਿਗੁਰੂ ਪੂਰੇ ਦੀ ਹੀ ਮਹਿਮਾ ਹੈ। ਇਸ ਲਈ ਹੀ ਸਾਰੀ ਗੁਰਬਾਣੀ ਵਿੱਚ ਸਤਿਗੁਰੂ ਪੂਰੇ ਦੀ ਮਹਿਮਾ ਨੂੰ ਬਾਰ-ਬਾਰ ਵਖਾਣਿਆ ਗਿਆ ਹੈ:

ਆਸਾ ਮਹਲਾ ੪ ॥

ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥

ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥

ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥

ਪਉੜੀ ॥

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥

ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

(ਪੰਨਾ ੪੭੦)

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥

(ਪੰਨਾ ੫੯੪)

ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥

(ਪੰਨਾ ੫੯੪)

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

(ਪੰਨਾ ੫੯੪)

ਸਤਿਗੁਰੂ ਪੂਰੇ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਜਿਸ ਮਨੁੱਖ ਨੂੰ ਸਤਿਗੁਰੂ ਪੂਰੇ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਪੂਰੇ ਦੇ ਵਿੱਚ ਪ੍ਰਗਟ ਪਰਮ ਸ਼ਕਤੀਆਂ ਦਾ ਗਿਆਨ ਹੋ ਜਾਂਦਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਪੂਰੇ ਦੀ ਪਰਮ ਸ਼ਕਤੀਸ਼ਾਲੀ ਹਸਤੀ ਦਾ ਬੋਧ ਹੋ ਜਾਂਦਾ ਹੈ ਉਸ ਮਨੁੱਖ ਦੇ ਭਾਗ ਖੁਲ੍ਹ ਜਾਂਦੇ ਹਨ। ਜਿਸ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਤਿਗੁਰੂ ਪੂਰਾ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਦਾਤਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਤਿਗੁਰੂ ਪੂਰਾ ਹੀ ਜੀਵਨ ਮੁਕਤੀ ਦੀ ਜੁਗਤੀ ਦਾ ਦਾਤਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਬਿਨਾਂ ਸਤਿਗੁਰੂ ਪੂਰੇ ਦੀ ਕਿਰਪਾ ਦੇ ਸਿਮਰਨ, ਬੰਦਗੀ ਅਤੇ ਸੇਵਾ ਪ੍ਰਾਪਤ ਨਹੀਂ ਹੋ ਸਕਦੀ ਉਸ ਦੇ ਭਾਗ ਖੁਲ੍ਹਣ ਦਾ ਸਮਾਂ ਆ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਪੂਰੇ ਦੀਆਂ ਵਡਿਆਈਆਂ ਦਾ ਗਿਆਨ ਹੋ ਜਾਂਦਾ ਹੈ ਉਸ ਮਨੁੱਖ ਲਈ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਸਤਿਗੁਰੂ ਪੂਰਾ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਵਾਉਣ ਦੀ ਸਮਰੱਥਾ ਰੱਖਦਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ।

ਜਿਸ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਕੇਵਲ ਸਤਿਗੁਰੂ ਪੂਰਾ ਹੀ ਮਾਇਆ ਨੂੰ ਜਿੱਤਣ ਦੀ ਜੁਗਤੀ ਜਾਣਦਾ ਹੈ ਅਤੇ ਉਸ ਦੀ ਬਾਂਹ ਫੜ ਕੇ ਉਸ ਨੂੰ ਮਾਇਆ ਜਿੱਤਣ ਵਿੱਚ ਸਹਾਈ ਹੋ ਸਕਦਾ ਹੈ; ਉਸ ਮਨੁੱਖ ਦੇ ਭਾਗ ਜਾਗ ਜਾਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰਾ ਹੀ ਉਸ ਦੀ ਤ੍ਰਿਸ਼ਣਾ ਅਗਨ ਨੂੰ ਸ਼ਾਂਤ ਕਰਨ ਦੀ ਸਮਰੱਥਾ ਰੱਖਦਾ ਹੈ ਉਸ ਮਨੁੱਖ ਦੇ ਭਾਗ ਜਾਗਰਿਤ ਹੋ ਜਾਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਕਿਰਪਾ ਦੀ ਪਰਮ ਸ਼ਕਤੀ ਨਾਲ ਹੀ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਜਿੱਤਿਆ ਜਾ ਸਕਦਾ ਹੈ; ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਗੁਰਕਿਰਪਾ ਦੀ ਪਰਮ ਸ਼ਕਤੀ ਨਾਲ ਹੀ ਸਤਿਨਾਮ ਉਸ ਦੀ ਸੁਰਤਿ ਵਿੱਚ ਉੱਕਰਿਆ ਜਾ ਸਕਦਾ ਹੈ; ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਗੁਰਕਿਰਪਾ ਦੀ ਪਰਮ ਸ਼ਕਤੀ ਦੇ ਨਾਲ ਹੀ ਉਸ ਦੀ ਸੁਰਤਿ ਦਾ ਸ਼ਬਦ ਦੇ ਨਾਲ ਸੁਮੇਲ ਹੋ ਸਕਦਾ ਹੈ; ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਗੁਰਕਿਰਪਾ ਦੀ ਪਰਮ ਸ਼ਕਤੀ ਦੇ ਨਾਲ ਹੀ ਉਸ ਦੇ ਬਜਰ ਕਪਾਟ ਖੁਲ੍ਹ ਸਕਦੇ ਹਨ; ਉਸ ਦੇ ਸਤਿ ਸਰੋਵਰ ਜਾਗਰਿਤ ਹੋ ਸਕਦੇ ਹਨ ਅਤੇ ਉਸ ਦਾ ਸਿਮਰਨ ਰੋਮ-ਰੋਮ ਵਿੱਚ ਜਾ ਸਕਦਾ ਹੈ; ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਸੇਵਾ ਕਰਨ ਨਾਲ ਹੀ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਹੋ ਸਕਦਾ ਹੈ; ਉਸ ਮਨੁੱਖ ਦੀ ਬੰਦਗੀ ਸੁਖਾਲੀ ਹੋਣ ਦੀ ਪੂਰੀ ਸੰਭਾਵਨਾ ਹੋ ਸਕਦੀ ਹੈ।

ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਸੰਗਤ ਦੀ ਪ੍ਰਾਪਤੀ ਦੇ ਨਾਲ ਹੀ ਬੰਦਗੀ ਸ਼ੁਰੂ ਹੋ ਸਕਦੀ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੋ ਸਕਦਾ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਖੁਲ੍ਹ ਜਾਂਦਾ ਹੈ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਜੀਵਨ ਮੁਕਤੀ ਦਾ ਦੁਆਰ ਖੁਲ੍ਹਦਾ ਹੈ ਉਸ ਮਨੁੱਖ ਦੇ ਭਾਗ ਜਾਗਰਿਤ ਹੋ ਜਾਂਦੇ ਹਨ। ਜਿਸ ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਕੇਵਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਤਨ, ਮਨ, ਧਨ ਅਰਪਣ ਕਰਨ ਨਾਲ ਹੀ ਪੂਰਨ ਬੰਦਗੀ ਪ੍ਰਾਪਤ ਹੋ ਸਕਦੀ ਹੈ ਉਸ ਮਨੁੱਖ ਦੀ ਬੰਦਗੀ ਦਾ ਮਾਰਗ ਸੌਖਾ ਹੋ ਜਾਂਦਾ ਹੈ।

ਇਸ ਲਈ ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ: ਸਤਿਗੁਰੂ ਪੂਰਾ ਹੀ ਅੰਮ੍ਰਿਤ ਦਾ ਸੋਮਾ ਹੈ; ਸਤਿਗੁਰੂ ਪੂਰਾ ਹੀ ਅੰਮ੍ਰਿਤ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਗੁਰਪ੍ਰਸਾਦਿ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਬੰਦਗੀ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਸਤਿਨਾਮ ਸਿਮਰਨ ਅਤੇ ਸਤਿਨਾਮ ਦੀ ਕਮਾਈ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਰੋਮ-ਰੋਮ ਸਿਮਰਨ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਸਮਾਧੀ ਅਤੇ ਸੁੰਨ ਸਮਾਧੀ ਦਾ ਦਾਤਾ ਹੈ; ਸਤਿਗੁਰੂ ਪੂਰੇ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਮਨੁੱਖ ਦੇ ਸਤਿ ਸਰੋਵਰ ਜਾਗਰਿਤ ਹੁੰਦੇ ਹਨ ਅਤੇ ਬਜਰ ਕਪਾਟ ਖੁਲ੍ਹਦੇ ਹਨ; ਸਤਿਗੁਰੂ ਪੂਰੇ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਹੀ ਮਨੁੱਖ ਦਾ ਦਸਮ ਦੁਆਰ ਖੁਲ੍ਹਦਾ ਹੈ; ਸਤਿਗੁਰੂ ਪੂਰਾ ਹੀ ਜੀਵਨ ਮੁਕਤੀ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਪੂਰਨ ਬ੍ਰਹਮ ਗਿਆਨ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਤੱਤ ਗਿਆਨ ਦਾ ਦਾਤਾ ਹੈ; ਸਤਿਗੁਰੂ ਪੂਰਾ ਹੀ ਪਰਮ ਪਦਵੀ ਦਾ ਦਾਤਾ ਹੈ।

ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ: ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਤੋਂ ਬਗੈਰ ਬੰਦਗੀ ਪ੍ਰਾਪਤ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਸੁਹਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਤ੍ਰਿਸ਼ਣਾ ਦੀ ਅਗਨ ਨਹੀਂ ਬੁਝ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵੱਸ ਵਿੱਚ ਨਹੀਂ ਆ ਸਕਦੇ ਹਨ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਮਾਇਆ ਨੂੰ ਜਿੱਤਿਆ ਨਹੀਂ ਜਾ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਮਨ ਨੂੰ ਚਿੰਦਿਆ ਨਹੀਂ ਜਾ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਸਤਿ ਸਰੋਵਰ ਜਾਗਰਿਤ ਨਹੀਂ ਹੋ ਸਕਦੇ ਹਨ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਬਜਰ ਕਪਾਟ ਨਹੀਂ ਖੁਲ੍ਹ ਸਕਦੇ ਹਨ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਨਹੀਂ ਜਾ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਹਿਰਦਾ ਸਤੋ ਗੁਣਾਂ ਨਾਲ ਭਰਪੂਰ ਨਹੀਂ ਹੋ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਪਰਮ ਜੋਤ ਪੂਰਨ ਪ੍ਰਕਾਸ਼ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਦਰਗਾਹ ਵਿੱਚ ਮਾਣ ਪ੍ਰਾਪਤ ਨਹੀਂ ਹੋ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਬੰਦਗੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਨਹੀਂ ਹੋ ਸਕਦਾ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਸਦਾ ਸੁਹਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਹੈ; ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਤੋਂ ਬਗੈਰ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।

ਇਹ ਪਰਮ ਸਤਿ ਹੈ ਕਿ ਸਤਿਗੁਰੂ ਪੂਰਾ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਕਰਵਾਉਣ ਦਾ ਕਾਰਜ ਸਿੱਧ ਕਰਦਾ ਹੈ। ਇਹ ਪਰਮ ਸਤਿ ਹੈ ਕਿ ਜਦੋਂ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ ਅਤੇ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਤਾਂ ਉਸ ਸਮੇਂ ਸਤਿਗੁਰੂ ਪੂਰੇ ਦਾ ਕਾਰਜ ਸੰਪੰਨ ਹੋ ਜਾਂਦਾ ਹੈ। ਪਰਮ ਪਦਵੀ, ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦਤਾ ਅਤੇ ਪੂਰਨ ਅਵਸਥਾ ਦੀ ਪ੍ਰਾਪਤੀ ਤੋਂ ਉਪਰੰਤ ਮਨੁੱਖ ਦਾ ਸਤਿਗੁਰੂ — ‘ਸਤਿ ਪਾਰਬ੍ਰਹਮ ਪਰਮੇਸ਼ਰ’ ਹੋ ਜਾਂਦਾ ਹੈ ਅਤੇ ਸਤਿਗੁਰੂ ਪੂਰੇ ਦੀ ਭੂਮਿਕਾ ਦਾ ਅੰਤ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਸਤਿਗੁਰੂ ਪੂਰਾ, ਜੋ ਕਿ ਵਿਚੋਲੇ ਦਾ ਕਾਰਜ ਕਰਦਾ ਹੈ, ਉਸ ਦਾ ਕਾਰਜ ਪੂਰਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਪਰਉਪਕਾਰੀ ਸੇਵਾ ਦਾ ਦਰਗਾਹੀ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਉਸ ਨੂੰ ਦਰਗਾਹੀ ਹੁਕਮ ਅਨੁਸਾਰ ਅੰਮ੍ਰਿਤ ਵਰਤਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ।