ਅਨੰਦ ਕਾਰਜ

ਸਿੱਖ ਧਰਮ ਦਾ ਅਨੰਦ ਕਾਰਜ |

ਅਨੰਦੁ ਸਾਹਿਬ

ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਅਨੰਦੁ ਸਾਹਿਬ ਦੀ ਗੁਰ ਪ੍ਰਸਾਦੀ ਦੀ ਕਥਾ ਸੰਪੂਰਨ ਹੋਈ ਹੈ ਜੀ । Download the Punjabi Version of Anand Sahib by clicking here.

ਇੱਕ ਸ਼ੁੱਧ ਮਨ ਲਈ ਲਾਜਮੀ

ਦਾਸਨ ਦਾਸ ਜੀ ਦੁਆਰਾ ਇੱਕ ਸ਼ੁੱਧ ਮਨ ਲਈ ਲਾਜਮੀ ਗੁਣਾਂ ਬਾਰੇ ਲੇਖ। ਇੱਕ ਸ਼ੁੱਧ ਮਨ ਨਾਲ ਨਾਮ ਸਿਮਰਨ ਪਰਮਾਤਮਾ ਦੀ ਦਰਗਾਹ ਵਿੱਚ ਸਵੀਕਾਰ ਕੀਤਾ ਜਾਂਦਾ ਹੈ।

ਗੁਰਮੁਖ

ੴ ਸਤਿਨਾਮ ਗੁਰਪ੍ਰਸਾਦਿ ॥ ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਥੋੜੇ ਸ਼ਬਦਾਂ ਵਿੱਚ :ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ । ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ।ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ । ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ।ਇਸ ਨੂੰ ਹੇਠਾਂ ਦਿੱਤੇ ਹੋਰ ਵਿਸਥਾਰ ਨਾਲ ਪੜੋ , ਜੋ ਕਿ ਇੱਕ ਚਾਨਣ ਰੂਹ ਦੁਆਰਾ ਲਿਖਿਆ ਗਿਆ ਹੈ, ਜੋ ਗੁਰਮੁਖ ਬਣ ਗਿਆ ਹੈ ਅਤੇ ਇਸ ਦੇ ਪੜਾਵਾਂ ਵਿਚੋਂ ਲੰਘ ਗਿਆ ਹੈ । ਤੁਹਾਡੇ ਚਰਨਾਂ ਦੀ ਧੂੜ

ਜਪੁਜੀ ਸਾਹਿਬ ਦੀ ਕਥਾ

ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਜਪੁਜੀ ਸਾਹਿਬ ਦੀ ਗੁਰ ਪ੍ਰਸਾਦੀ ਦੀ ਕਥਾ ਸੰਪੂਰਨ ਹੋਈ ਹੈ ਜੀ ।

ਦਾਸਨ ਦਾਸ ਜੀ ਬਾਰੇ

ਦਾਸਨ ਦਾਸ ਜੀ ਇੱਕ ਬਹੁਤ ਹੀ ਇਕਾਂਤਵਾਸੀ ਅਤੇ ਨਿਮਾਣੀ ਰੂਹ ਹਨ।ਇਸ ਲਈ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ,ਪਰ ਐਸੀ ਇੱਕ ਹੱਲਾਸ਼ੇਰੀ ਵਾਲੀ ਕਹਾਣੀ ਇੱਕ ਆਮ ਆਦਮੀ ਦੀ ਜੋ ਅਸਚਰਜ ਰੂਹਾਨੀ ਸਿਖਰਾਂ ਤੇ ਪਹੁੰਚੀ ਹੈ ਸਾਰੇ ਸੰਸਾਰ ਨਾਲ ਸਾਂਝੀ ਕਰਨ ਵਾਲੀ ਹੈ।ਸਾਨੂੰ ਹੱਲਾਸ਼ੇਰੀ ਦੇਣ ਅਤੇ ਇਹ ਦਰਸਾਉਣ ਦੀ ਕਿ ਪਰਮਾਤਮਾ ਸੱਚ ਹੈ,ਉਸਦੇ ਸੰਤ ਸੱਚੇ ਹਨ ਅਤੇ ਉਹ ਇੱਕ ਜਿਹੜੇ ਉਸਦੇ ਇਹਨਾਂ ਸਬਦਾਂ ਦੀ ਪਾਲਣਾ ਕਰਦੇ ਹਨ ਉਹ ਵੀ ਸੱਚੇ ਹੋ ਜਾਂਦੇ ਹਨ।ਇੱਥੇ 8 ਨਵੇਂ ਲੇਖ ਹਨ ਜਿਹੜੇ “ਜੀਵਣ ਕਹਾਣੀ” ਨਾਲ ਸ਼ੁਰੂ ਹੁੰਦੇ ਹਨ।ਦਾਸਨ ਦਾਸ ਜੀ ਨੇ ਮੈਨੂੰ ਇਹ ਭਾਗ ਤਿਆਰ ਕਰਨ ਵੇਲੇ ਕਿਹਾ “ਆਪਣੀਆਂ ਖੁਦ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਨਾਲੋਂ ਆਓ ਨਾਮ, ਪੂਰਨ ਬੰਦਗੀ ਅਤੇ ਸੇਵਾ ਤੇ ਧਿਆਨ ਕੇਂਦਰਤ ਕਰੀਏ।ਆਓ ਲੋਕਾਂ ਨੂੰ ਆਪਣੇ ਆਪ ਅਨੁਭਵ ਲੈਣ ਅਤੇ ਮਹਿਸੂਸ ਕਰ ਲੈਣ ਦੇਈਏ ਕਿ ਨਾਮ ਉਹਨਾਂ ਨਾਲ ਕੀ ਕਰਦਾ ਹੈ ।”

ਧਰਮ ਕੇ ਭਰਮ

ਅਸੀਂ ਇਹ ਕਿਤਾਬਚਾ ਧਾਰਮਿਕ ਭਰਮ ਅਤੇ ਭੁਲੇਖਿਆਂ (‘ਧਰਮ ਕੇ ਭਰਮ’) ਉੱਤੇ ਗੱਲ ਕਰਨ ਲਈ ਲਿਆ ਰਹੇ ਹਾਂ । ਸਿੱਖ ਧਰਮ ਦੇ ਤੱਤ ਜੋ ਸਿੱਖ ਲੋਕਾਂ ਦੇ ਮਨਾਂ ਵਿਚ ਸ਼ੱਕ ਅਤੇ ਗੁੰਝਲਾਂ (ਦੁਬਿਧਾ) ਪੈਦਾ ਕਰਦੇ ਹਨ  ਅਤੇ ਉਹਨਾਂ ਦੇ ਅਧਿਆਤਮਿਕ ਵਿਕਾਸ ਵਿਚ ਵੱਡੀਆਂ ਰੁਕਾਵਟਾਂ ਪਾਉਂਦੇ ਹਨ ।

ਨਾਮ ਸਿਮਰਨ

ਇਹ ਲੇਖ ਅਗਮ ਅਗੋਚਰ ਅਨੰਤ ਬੇਅੰਤ ਅਪਰਮ ਅਪਾਰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ ਲਿਖਿਆ ਗਿਆ ਹੈ | ਆਓ ਉਹਨਾਂ ਅੱਗੇ ਨਾਮ ਸਿਮਰਨ ਦੇ ਬ੍ਰਹਮ ਗਿਆਨ ਨੂੰ ਸਮਝਣ ਦੀ ਬ੍ਰਹਮ ਸੋਝੀ ਲਈ ਅਰਦਾਸ ਕਰੀਏ ।

ਨਿਮਰਤਾ ਪੂਰਵਕ ਸੁਨੇਹ

ਬਿਮਾਰੀ, ਦੁੱਖ ਅਤੇ ਮੌਤ

ਅਸੀਂ ਪੀੜਿਤ ਕਿਉਂ ਹੁੰਦੇ ਹਾਂ ਬਾਰੇ ਲੇਖ |

ਸਤਿ ਸੰਗਤ

ਸਤਿ ਸੰਗਤ ਇੱਕ ਸੰਗਤ ਹੈ ਜੋ ਸਤਿ ਦੀ ਸਿਫਤ ਵਿੱਚ ਰੁਝੇ ਹੋਏ ਹਨ। ਸਤਿਗੁਰੂ ਦੀ ਅਗਵਾਈ ਵਿੱਚ  ਸਤਿਨਾਮ ਦੀ ਸੇਵਾ ਨਾਲ ਸਤਿ ਸੰਗਤ ਨੂੰ ਸਾਧ ਸੰਗਤ ਵੀ ਕਿਹਾ ਜਾਂਦਾ ਹੈ ਅਤੇ ਗੁਰ ਸੰਗਤ ਵੀ ਕਿਹਾ ਜਾਂਦਾ ਹੈ। ਜਾਂ ਛੋਟੇ ਰੂਪ ਵਿੱਚ ਕੇਵਲ ਸੰਗਤ ਵੀ ਕਿਹਾ ਜਾਂਦਾ ਹੈ।

ਸਤਿਗੁਰੂ

“ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥” – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (286)

ਸੁਖਮਨੀ ਸਾਹਿਬ

[Click here to get a FREE printed book.]   [Click here to listen to Sukhmani.]ਬ੍ਰਹਮ ਗਿਆਨ ਦੇ ਇਸ ਭਾਗ ਰਾਹੀਂ ਜਿਸਨੂੰ ਕਿ ਸੁਖਮਨੀ ਕਿਹਾ ਗਿਆ ਹੈ, ਅਕਾਲ ਪੁਰਖ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸਾਡੇ ਰੂਹਾਨੀ ਸੁਪਨੇ ਸਾਕਾਰ ਕਰਨ ਦੇ ਰਸਤੇ ਦੀ ਬਖਸ਼ਿਸ਼ ਕੀਤੀ ਹੈ। ਸੁਖਮਨੀ ਇਸ ਸੰਸਾਰ ਵਿੱਚ ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੁਆਰਾ  ਪ੍ਰਗਟ ਕੀਤੀ ਗਈ ਹੈ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਤ ਬ੍ਰਹਮ ਸਕਤੀ ਦੀ ਬਖਸ਼ਿਸ਼ ਨਾਲ ਬੜੀ ਹੀ ਦਿਆਲਤਾ ਨਾਲ ਸੁਖਮਨੀ ਵਿਚ ਆਪਣੀ ਆਪ ਦੀ ਕਹਾਣੀ ਦੱਸ ਰਹੇ ਹਨ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੌਰਾਨ ਬੋਧ ਕੀਤਾ ਅਤੇ ਅਨੁਭਵ ਕੀਤਾ ਬੜੀ ਹੀ ਦਿਆਲਤਾ ਨਾਲ ਸਾਨੂੰ ਬਖਸ ਦਿੱਤਾ ਹੈ। ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਕਹਾਣੀ ਹੈ। ਇਹਨਾਂ ਸਾਰੀਆਂ ਪਾਰ ਬ੍ਰਹਮ ਰੂਪ ਰੂਹਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿੱਚ ਵਿਚਾਰਿਆ ਗਿਆ ਬ੍ਰਹਮ ਗਿਆਨ ਹਰ ਇੱਕ ਲਈ ਹੀ ਬਹੁਤ ਹੀ ਪ੍ਰੇਰਨਾ  ਦਾ ਸੋਮਾ ਹੈ। ਇਸ ਨੂੰ ਪੜਨ ਨਾਲ ਤੁਸੀਂ ਅਨਾਦਿ ਰਸਤੇ ਤੇ ਚੱਲਣ ਲਈ ਜਰੂਰੀ ਵਿਸ਼ਵਾਸ ਅਤੇ  ਦ੍ਰਿੜਤਾ ਨੂੰ ਵਿਕਸਤ ਕਰਨ ਦੇ ਯੋਗ ਹੋ ਜਾਵੋਗੇ।ਇਸ ਕਿਤਾਬ ਵਿੱਚ ਦਿੱਤੀ ਗਈ ਵਿਆਖਿਆ ਕੇਵਲ ਅੱਖਰੀ ਅਨੁਵਾਦ ਤੋਂ ਬਹੁਤ ਜਿਆਦਾ  ਡੂੰਘੀ ਹੈ। ਜੋ ਕੁਝ ਵੀ ਇਸ ਸੇਵਕ ਨੇ ਬੰਦਗੀ ਦੀ ਪ੍ਰਕ੍ਰਿਆ ਪੂਰੀ ਕਰਨ ਦੌਰਾਨ ਸਿੱਖਿਆ ਅਤੇ ਅਨੁਭਵ ਕੀਤਾ ਹੈ ਇਸ ਕਿਤਾਬ  ਰਾਹੀਂ ਸੰਗਤ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸੇਵਕ ਕੁਝ ਵੀ ਲਿਖਣ ਜਾਂ ਦੱਸਣ ਦੇ ਯੋਗ ਨਹੀਂ ਹੈ। ਇਹ ਸੇਵਕ ਇਸ ਧਰਤੀ ਤੇ ਇੱਕ ਫਜ਼ੂਲ ਪ੍ਰਾਣੀ ਹੈ। ਇਹ ਅਨੰਤ ਬ੍ਰਹਮ ਸਕਤੀ ਹੈ ਜੋ ਸਭ ਕੁਝ ਕਰ ਰਹੀ ਹੈ ਅਤੇ ਸਭ ਕੁਝ ਵਾਪਰਨਾ ਬਣਾ ਰਹੀ ਹੈ। ਇਹ ਕਿਤਾਬ ਅਨੰਤ ਬ੍ਰਹਮ ਸਕਤੀ ਦੇ ਗੁਰ ਪ੍ਰਸਾਦਿ ਨਾਲ ਲਿਖੀ ਗਈ ਹੈ।ਕ੍ਰਿਪਾ ਕਰਕੇ ਇਸ ਸੇਵਾ ਨੂੰ ਸਵੀਕਾਰ ਕਰੋ। ਦਾਸਨ ਦਾਸ DassanDas@gmail.com

ਸੰਤ ਮਾਰਗ

ਗੰਭੀਰਤਾ ਨਾਲ ਸੰਤ ਮਾਰਗ ਤੇ ਤੁਰਨਾ |

ਸੱਚ ਖੰਡ

ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ “ਸੱਚ ਖੰਡ” ਦਾ ਅਸਲ ਬ੍ਰਹਮ ਭਾਵ ਸਮਝਣ  ਵਿੱਚ ਮਦਦ ਕਰਨ।