ਜਪੁਜੀ ਪਉੜੀ ੧੯

ਅਸੰਖ ਨਾਵ ਅਸੰਖ ਥਾਵ

ਅਗੰਮ ਅਗੰਮ ਅਸੰਖ ਲੋਅ

ਅਸੰਖ ਕਹਹਿ ਸਿਰਿ ਭਾਰੁ ਹੋਇ

ਅਖਰੀ ਨਾਮੁ ਅਖਰੀ ਸਲਾਹ

ਅਖਰੀ ਗਿਆਨੁ ਗੀਤ ਗੁਣ ਗਾਹ

ਅਖਰੀ ਲਿਖਣੁ ਬੋਲਣੁ ਬਾਣਿ

ਅਖਰਾ ਸਿਰਿ ਸੰਜੋਗੁ ਵਖਾਣਿ

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ

ਜਿਵ ਫੁਰਮਾਏ ਤਿਵ ਤਿਵ ਪਾਹਿ

ਜੇਤਾ ਕੀਤਾ ਤੇਤਾ ਨਾਉ

ਵਿਣੁ ਨਾਵੈ ਨਾਹੀ ਕੋ ਥਾਉ

ਕੁਦਰਤਿ ਕਵਣ ਕਹਾ ਵੀਚਾਰੁ

ਵਾਰਿਆ ਨ ਜਾਵਾ ਏਕ ਵਾਰ

ਜੋ ਤੁਧੁ ਭਾਵੈ ਸਾਈ ਭਲੀ ਕਾਰ

ਤੂ ਸਦਾ ਸਲਾਮਤਿ ਨਿਰੰਕਾਰ ੧੯ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬੇਅੰਤ ਕਿਰਪਾ ਅਤੇ ਦਿਆਲਤਾ ਨਾਲ ਸ੍ਰਿਸ਼ਟੀ ਦੀ ਅਨੰਤਤਾ ਅਤੇ ਬੇਅੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਸ੍ਰਿਸ਼ਟੀ ਦੀ ਝੋਲੀ ਵਿੱਚ ਪਾ ਰਹੇ ਹਨ ਅਤੇ ਦੱਸ ਰਹੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਤ ਨੂੰ “ਅਸੰਖ” ਕਹਿਣਾ ਵੀ ਗਲਤ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਚਨ ਕਰ ਰਹੇ ਹਨ ਕਿ ਜੇ ਕਰ ਮੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਚਨਾ ਨੂੰ “ਅਸੰਖ” ਕਹਿ ਕੇ ਵੀ ਸੰਬੋਧਨ ਕਰਦਾ ਹਾਂ ਤਾਂ ਵੀ ਮੇਰੇ ਸਿਰ ਉੱਪਰ ਭਾਰ ਚੜ੍ਹਦਾ ਹੈਇਨ੍ਹਾਂ ਸ਼ਬਦਾਂ ਤੋਂ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੀ ਨਿੰਮਰਤਾ ਅਤੇ ਹਿਰਦੇ ਦੀ ਗਰੀਬੀ ਪ੍ਰਗਟ ਹੋਈ ਹੈਧਰਤੀ ਮਾਤਾ ਉੱਪਰ ਸਮੇਂ-ਸਮੇਂ ਸਿਰ ਪ੍ਰਗਟ ਹੋਏ ਹੋਰ ਪੀਰਾਂ, ਪੈਗੰਬਰਾਂ ਅਤੇ ਅਵਤਾਰਾਂ ਵਾਂਗ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੇ ਆਪ ਨੂੰ ਆਪ ਬ੍ਰਹਮ ਹੋਣ ਦਾ ਦਾਅਵਾ ਪ੍ਰਗਟ ਨਹੀਂ ਕੀਤਾ ਹੈਆਪ ਨਿਰੰਕਾਰ ਰੂਪ ਹੁੰਦੇ ਹੋਏ ਵੀ ਆਪਣੀ ਵਡਿਆਈ ਨੂੰ ਕਦੇ ਵੀ ਜਨਮ ਨਹੀਂ ਦਿੱਤਾ ਹੈਆਪਣੇ ਆਪ ਨੂੰ ਸਦਾ-ਸਦਾ ਲਈ ਤੁੱਛ, ਨੀਚ, ਦਾਸਨ ਦਾਸ, ਲੂਣਹਰਾਮੀ, ਦੀਵਾਨਾ ਅਤੇ ਕੂਕਰ ਕਹਿ ਕੇ ਸੰਬੋਧਨ ਕੀਤਾ ਹੈਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਜੀ ਦੇ ਅਤਿ ਦੀ ਨਿੰਮਰਤਾ ਅਤੇ ਗਰੀਬੀ ਵੇਸ ਹਿਰਦੇ ਨੇ ਉਨ੍ਹਾਂ ਦੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਲਈ ਭਗਤੀ ਭਾਉ ਨੂੰ ਸੰਸਾਰ ਵਿੱਚ ਅਦੁੱਤਾ ਬਣਾ ਕੇ ਪ੍ਰਗਟ ਕੀਤਾ ਹੈਇਸ ਤਰ੍ਹਾਂ ਨਾਲ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੇ ਭਗਤੀ ਭਾਉ ਦੇ ਸ਼ਿਖਰ ਨੂੰ ਪ੍ਰਗਟ ਕੀਤਾ ਹੈਇਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਗਤੀ ਭਾਉ ਦਾ ਸਰਵ ਉੱਚ ਰੂਪ ਹੈ ਜੋ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਧਰਤੀ ਉੱਪਰ ਪ੍ਰਗਟ ਕੀਤਾ ਹੈਇਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਅਤੇ ਪ੍ਰੇਮ ਦਾ ਸਰਵ ਉੱਚ ਰੂਪ ਹੈ ਜੋ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਧਰਤੀ ਉੱਪਰ ਪ੍ਰਗਟ ਕੀਤਾ ਹੈਇਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਪਣਾ ਰੂਪ ਹੈ, ਜਿਸਨੂੰ ਗੁਰਬਾਣੀ ਵਿੱਚ “ਗੁਰ ਪਰਮੇਸ਼ਰ” ਕਿਹਾ ਗਿਆ ਹੈ, ਜਿਸਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਧਰਤੀ ਉੱਪਰ ਪ੍ਰਗਟ ਕੀਤਾ ਹੈਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਦਰਗਾਹ ਵਿੱਚੋਂ ਹਿਰਦੇ ਦੀ ਗਰੀਬੀ ਦੀ ਦਾਤ ਲਿਆ ਕੇ ਧਰਤੀ ਉੱਪਰ ਪ੍ਰਗਟ ਕੀਤੀ ਹੈ : 

“ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ ॥”

(ਭਾਈ ਗੁਰਦਾਸ ਜੀ, ਵਾਰ ੧) 

      ਇਸ ਲਈ ਗਰੀਬੀ ਵੇਸ ਹਿਰਦਾ ਸੱਚਖੰਡ ਦੇ ਦਰ ਦੀ ਕੁੰਜੀ ਹੈਜਿਸ ਹਿਰਦੇ ਵਿੱਚ ਗਰੀਬੀ ਆ ਜਾਂਦੀ ਹੈ ਉਹ ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਜਗਮਗਾ ਉੱਠਦਾ ਹੈ ਅਤੇ ਉਸ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਗਟ ਹੋਣਾ ਪੈ ਜਾਂਦਾ ਹੈ 

      ਭਰਪੂਰ ਨਿੰਮਰਤਾ ਅਤੇ ਗਰੀਬੀ ਵੇਸ ਹਿਰਦੇ ਦੇ ਮੁਜੱਸਮੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੱਸ ਰਹੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਵਾਂ ਅਤੇ ਥਾਂਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਅਨੰਤ ਬੇਅੰਤ ਹੈ ਅਤੇ ਉਸ ਦੁਆਰਾ ਰਚੀਆਂ ਗਈਆਂ ਰਚਨਾਵਾਂ ਵੀ ਅਨੰਤ ਬੇਅੰਤ ਹਨਜੇਕਰ ਅਸੀਂ ਆਪਣੇ ਚੌਗਿਰਦ ਧਿਆਨ ਮਾਰੀਏ ਤਾਂ ਅਸੀਂ ਇਹ ਪੂਰਨ ਸਤਿ ਨੂੰ ਪ੍ਰਤੱਖ ਪ੍ਰਮਾਣ ਦੇ ਰੂਪ ਵਿੱਚ ਆਪ ਦੇਖ ਸਕਦੇ ਹਾਂਜ਼ਰਾ ਸੋਚੀਏ ਕੀ ਅਸੀਂ ਸਾਡੇ ਚੌਗਿਰਦ ਜੋ ਬਨਸਪਤ ਹੈ ਅਸੀਂ ਉਸ ਦੀਆ ਜਿਤਨੀਆਂ ਕਿਸਮਾਂ ਹਨ ਅਸੀਂ ਉਨ੍ਹਾਂ ਦੇ ਨਾਮ ਜਾਣਦੇ ਹਾਂ ਜਾਂ ਮਨੁੱਖ ਵਿੱਚ ਕੋਈ ਐਸੀ ਸ਼ਕਤੀ ਹੈ ਜੋ ਹਰ ਇੱਕ ਰਚਨਾ ਦਾ ਨਾਮ ਜਾਣਦਾ ਹੈ ਜਾਂ ਜਾਣ ਸਕਦਾ ਹੈ ? ਕੀ ਸਾਡੇ ਰੋਜ਼ ਦੇ ਜੀਵਨ ਵਿੱਚ ਜੋ ਵੀ ਪ੍ਰਾਣੀਆਂ ਨੂੰ ਅਸੀਂ ਵੇਖਦੇ ਹਾਂ ਕਿ ਅਸੀਂ ਉਨ੍ਹਾਂ ਸਾਰਿਆਂ ਪ੍ਰਾਣੀਆਂ (ਮਨੁੱਖ, ਪਸ਼ੂ, ਪਰਿੰਦੇ, ਕੀੜੇ, ਮਕੌੜੇ ਆਦਿ) ਨੂੰ ਜਾਣਦੇ ਹਾਂ, ਕੀ ਅਸੀਂ ਇਨ੍ਹਾਂ ਸਾਰੀਆਂ ਰਚਨਾਵਾਂ ਦੇ ਨਾਮ ਨੂੰ ਜਾਣਦੇ ਹਾਂ ਜਾਂ ਜਾਣ ਸਕਦੇ ਹਾਂ ? ਕੀ ਸਾਡੇ ਰੋਜ਼ ਦੇ ਜੀਵਨ ਵਿੱਚ ਜਿਹੜੇ ਪਦਾਰਥਾਂ ਨਾਲ ਵਾਹ ਪੈਂਦਾ ਹੈ ਅਤੇ ਜੋ ਕੁਝ ਪਦਾਰਥ ਸਾਡੀ ਅੱਖ ਵੇਖਦੀ ਹੈ ਕੀ ਸਾਨੂੰ ਉਨ੍ਹਾਂ ਪਦਾਰਥਾਂ ਦੇ ਬਾਰੇ ਜਾਣਕਾਰੀ ਹੈ ? ਪਦਾਰਥਾਂ, ਪ੍ਰਾਣੀਆਂ ਅਤੇ ਬਨਸਪਤ ਤੋਂ ਇਲਾਵਾ ਸ੍ਰਿਸ਼ਟੀ ਵਿੱਚ ਅਨੰਤ ਬੇਅੰਤ ਖੰਡ ਬ੍ਰਹਿਮੰਡ ਵੀ ਹਨ, ਕੀ ਇਨ੍ਹਾਂ ਬਾਰੇ ਗਿਆਨ ਮਨੁੱਖ ਨੂੰ ਹੈ ? ਜੇਕਰ ਅਸੀਂ ਇਨ੍ਹਾਂ ਪ੍ਰਸ਼ਨਾਂ ਤੇ ਆਪਣਾ ਧਿਆਨ ਧਰੀਏ ਤਾਂ ਸਾਨੂੰ ਇਹ ਗਿਆਨ ਸਪੱਸ਼ਟ ਹੋ ਜਾਂਦਾ ਹੈ ਕਿ ਸਾਡਾ ਇਨ੍ਹਾਂ ਰਚਨਾਵਾਂ ਦੇ ਬਾਰੇ ਜੋ ਗਿਆਨ ਹੈ ਉਹ ਬਹੁਤ ਸੀਮਿਤ ਜਿਹਾ ਹੈਜੇਕਰ ਅਸੀਂ ਆਪਣੇ ਕੇਵਲ ਚੌਗਿਰਦ ਜੋ ਰਚਨਾਵਾਂ ਹਨ ਉਨ੍ਹਾਂ ਦੇ ਬਾਰੇ ਵੀ ਗਿਆਨ ਨਹੀਂ ਰੱਖਦੇ ਹਾਂ ਤਾਂ ਅਸੀਂ ਸਾਰੀ ਸ੍ਰਿਸ਼ਟੀ, ਜੋ ਕਿ ਅਨੰਤ ਬੇਅੰਤ ਹੈ, ਉਸਦੇ ਬਾਰੇ ਗਿਆਨ ਕਿਵੇਂ ਰੱਖ ਸਕਦੇ ਹਾਂ ? ਜੋ ਕੁਝ ਸ੍ਰਿਸ਼ਟੀ ਵਿੱਚ ਮਨੁੱਖ ਨੂੰ ਅੱਖਾਂ ਨਾਲ ਦਿੱਸਦਾ ਹੈ ਅਤੇ ਮਨੁੱਖ ਦੀ ਪਹੁੰਚ ਵਿੱਚ ਹੈ ਉਸ ਤੋਂ ਇਲਾਵਾ ਵੀ ਅਣਗਿਣਤ ਰੂਹਾਂ ਅਤੇ ਭਵਨ ਐਸੇ ਹਨ ਜੋ ਕਿ ਸੂਖਸ਼ਮ ਅਤੇ ਸਥੂਲ ਰੂਪ ਵਿੱਚ ਸ੍ਰਿਸ਼ਟੀ ਵਿੱਚ ਮੌਜੂਦ ਹਨਜੋ ਰਚਨਾਵਾਂ ਸਥੂਲ ਰੂਪ ਵਿੱਚ ਮੌਜੂਦ ਹਨ ਉਹ ਮਨੁੱਖ ਦੀ ਅੱਖ ਨੂੰ ਦਿੱਸ ਸਕਦੀਆਂ ਹਨ, ਪਰੰਤੂ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਬ੍ਰਹਿਮੰਡ ਵਿੱਚ ਵਿਚਰ ਰਹਿਆਂ ਹਨ ਅਤੇ ਜੋ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਐਸੀਆਂ ਰੂਹਾਂ ਜੋ ਮੁਕਤ ਆਤਮਾਵਾਂ ਹਨ ਉਹ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਐਸੀਆਂ ਰੂਹਾਂ ਜੋ ਸ਼ਰੀਰਕ ਮੌਤ ਤੋਂ ਉਪਰੰਤ ਜੂਨੀ ਵਿੱਚ ਜਾਣ ਲਈ ਭਟਕ ਰਹੀਆਂ ਹਨ ਉਹ ਰੂਹਾਂ ਵੀ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਐਸੀਆਂ ਰੂਹਾਂ ਜੋ ਸ਼ਰੀਰਕ ਮੌਤ ਤੋਂ ਉਪਰੰਤ ਵਾਪਿਸ ਮਨੁੱਖੇ ਜਨਮ ਵਿੱਚ ਆਉਣ ਲਈ ਇੰਤਜ਼ਾਰ ਕਰ ਰਹੀਆਂ ਹਨ ਉਹ ਵੀ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਐਸੀਆਂ ਰੂਹਾਂ ਜਿਨ੍ਹਾਂ ਨੂੰ ਭੂਤ ਪ੍ਰੇਤ ਅਤੇ ਹੋਰ ਇਸ ਕਿਸਮ ਦੀਆਂ ਸਜ਼ਾਵਾਂ ਲਗੀਆਂ ਹੋਈਆਂ ਹਨ ਉਹ ਵੀ ਬ੍ਰਹਿਮੰਡ ਵਿੱਚ ਭਟਕ ਰਹੀਆਂ ਹਨ ਅਤੇ ਇਹ ਵੀ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਇਸ ਤਰ੍ਹਾਂ ਨਾਲ ਬੇਅੰਤ ਰਚਨਾਵਾਂ ਐਸੀਆਂ ਹਨ ਜੋ ਕਿ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨਇਸ ਲਈ ਸਾਰੀ ਸ੍ਰਿਸ਼ਟੀ ਦੀਆਂ ਸਾਰੀਆਂ ਰਚਨਾਵਾਂ ਦੇ ਬਾਰੇ ਗਿਆਨ ਰੱਖਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੈਇਸ ਲਈ ਸਾਰੀ ਸ੍ਰਿਸ਼ਟੀ ਦੀਆਂ ਸਾਰੀਆਂ ਰਚਨਾਵਾਂ ਦੇ ਬਾਰੇ ਗਿਆਨ ਰੱਖਣਾ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹੈਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ਸਤਿ ਪਾਰਬ੍ਰਹਮ ਦੁਆਰਾ ਰਚੀਆਂ ਗਈਆਂ ਅਨੰਤ ਬੇਅੰਤ ਰਚਨਾਵਾਂ ਦੇ ਬਾਰੇ ਵਿਚਾਰ ਕਰਨ ਨਾਲ ਵੀ ਸਿਰ ਉੱਪਰ ਭਾਰ ਚੜ੍ਹਦਾ ਹੈਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਵਿੱਚ ਪ੍ਰਤੱਖ ਪ੍ਰਗਟ ਹੋਈਆਂ ਸਾਰੀਆਂ ਰਚਨਾਵਾਂ ਬਾਰੇ ਸੋਚਣਾ ਅਤੇ ਉਨ੍ਹਾਂ ਨੂੰ ਜਾਣਨਾ ਅਸੰਭਵ ਹੈ ਅਤੇ ਐਸਾ ਕਰਨਾ ਮੂਰਖਤਾਈ ਹੈਸਮਝਦਾਰੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤਤਾ ਅਤੇ ਬੇਅੰਤਤਾ ਦੀ ਮਹਿਮਾ ਦੀ ਸਿਫ਼ਤ ਸਲਾਹ ਕਰਨ ਵਿੱਚ ਹੀ ਹੈਸਮਝਦਾਰੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਅਤੇ ਬੇਅੰਤ ਰਚਨਾਵਾਂ ਨੂੰ ਵੇਖ-ਵੇਖ ਕੇ ਉਨ੍ਹਾਂ ਦੀ ਸਿਫ਼ਤ ਸਲਾਹ ਵਿੱਚ ਅਤੇ ਉਨ੍ਹਾਂ ਦਾ ਜੀਵਨ ਵਿੱਚ ਆਨੰਦ ਮਾਨਣ ਵਿੱਚ ਹੀ ਹੈਸਮਝਦਾਰੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਅਤੇ ਬੇਅੰਤ ਰਚਨਾਵਾਂ ਵਿੱਚ ਉਸਦੀ ਅਨੰਤ ਬੇਅੰਤ ਪਰਮ ਸ਼ਕਤੀ ਦਾ ਅਨੁਭਵ ਕਰਨ ਵਿੱਚ ਹੀ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਅਤੇ ਬੇਅੰਤ ਰਚਨਾਵਾਂ ਵਿੱਚ ਉਸਦੀ ਅਨੰਤ ਬੇਅੰਤ ਪਰਮ ਸ਼ਕਤੀ ਦਾ ਅਨੁਭਵ ਅਤੇ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਆਪਣੀ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਪਰਵਾਨ ਚੜ੍ਹਦੇ ਹਨ।    

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਿਆਨ ਕਰ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ (ਜਿਵੇਂ ਕਿ ਸ਼ਬਦ ਅਸੰਖ ਹੈ) ਕੇਵਲ ਇਸ ਲਈ ਕੀਤਾ ਹੈ ਕਿ ਇਸ ਪਰਮ ਸਤਿ ਤੱਤ ਤੱਥ ਨੂੰ ਕੇਵਲ ਅੱਖਰਾਂ ਰਾਹੀਂ ਹੀ ਬਿਆਨ ਕੀਤਾ ਜਾ ਸਕਦਾ ਹੈਜੋ ਵੀ ਪੂਰਨ ਬ੍ਰਹਮ ਗਿਆਨ ਹੈ ਉਹ ਕੇਵਲ ਅੱਖਰਾਂ ਰਾਹੀਂ ਹੀ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਜਾ ਸਕਦਾ ਹੈਜੋ ਜੋ ਰੂਹਾਨੀਅਤ ਦੇ ਅਨੁਭਵ ਧੰਨ ਧੰਨ ਸਤਿਗੁਰੂ ਅਵਤਾਰ ਸਾਹਿਬਾਨਾਂ ਨੇ ਆਪਣੀ ਬੰਦਗੀ ਅਤੇ ਸੇਵਾ ਦੇ ਦੌਰਾਨ ਕੀਤੇ ਹਨ ਉਹ ਕੇਵਲ ਅੱਖਰਾਂ ਰਾਹੀਂ ਹੀ ਲੋਕਾਈ ਤੱਕ ਪਹੁੰਚਾਏ ਜਾ ਸਕਦੇ ਹਨਲੋਕਾਈ ਦਾ ਉਧਾਰ ਕਰਨ ਲਈ ਅਵਤਾਰਾਂ, ਸਤਿਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਜੋ ਕੁਝ ਲੋਕਾਈ ਦੀ ਝੋਲੀ ਵਿੱਚ ਪਾਉਣਾ ਚਾਹਿਆ ਉਹ ਕੇਵਲ ਅੱਖਰਾਂ ਦੇ ਰਾਹੀਂ ਹੀ ਕੀਤਾ ਜਾ ਸਕਦਾ ਸੀ ਇਸ ਲਈ ਹੀ ਸਾਰੇ ਧਰਮ ਗ੍ਰੰਥਾਂ ਦੀ ਰਚਨਾ ਹੋਈ ਹੈਇਹ ਹੀ ਕਾਰਨ ਹੈ ਕਿ ਧੰਨ ਧੰਨ ਸਤਿਗੁਰ ਅਵਤਾਰਾਂ ਨੇ ਗੁਰਬਾਣੀ ਦਾ ਉਚਾਰਣ ਕੀਤਾ ਅਤੇ ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਜੀ ਨੇ ਇਹ ਸਾਰੀ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈਸੰਸਾਰਕ ਲੋਕਾਂ ਲਈ ਬੋਲਣਾ ਅਤੇ ਲਿਖਣਾ ਵਿਚਾਰਾਂ ਦੇ ਅਦਾਨ ਪ੍ਰਦਾਨ ਦੀਆਂ ਪਰਮ ਸ਼ਕਤੀਆਂ ਹਨ, ਜਿਨ੍ਹਾਂ ਨਾਲ ਮਨੁੱਖ ਨੂੰ ਨਿਵਾਜਿਆ ਗਿਆ ਹੈਇਸੇ ਕਾਰਨ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਜਦ ਮਨੁੱਖ ਦੀ ਰਚਨਾ ਕੀਤੀ ਤਾਂ ਬੋਲਣ ਦੀ ਇਹ ਪਰਮ ਸ਼ਕਤੀ ਵੀ ਉਸ ਨੂੰ ਬਖ਼ਸ਼ੀ ਜਿਸ ਨਾਲ ਉਹ ਆਪਣੇ ਜੀਵਨ ਦਾ ਭਰਪੂਰ ਆਨੰਦ ਲੈ ਸਕੇਬੋਲਣ ਦੀ ਇਸ ਪਰਮ ਸ਼ਕਤੀ ਨੂੰ ਫਿਰ ਮਨੁੱਖੀ ਦਿਮਾਗ ਦੀ ਪਰਮ ਸ਼ਕਤੀ ਨੇ ਲਿਖਣ ਦੀ ਪਰਮ ਸ਼ਕਤੀ ਦੇ ਰੂਪ ਵਿੱਚ ਵੀ ਪ੍ਰਗਟ ਕੀਤਾਇਸ ਦੇ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਦੀ ਦੇਹੀ ਨੂੰ ਸੁਣਨ, ਦੇਖਣ, ਸੂੰਘਣ, ਸੋਚਣ, ਕਰਨ ਅਤੇ ਸਪਰਸ਼ ਵਰਗੀਆਂ ਪਰਮ ਸ਼ਕਤੀਆਂ ਨਾਲ ਵੀ ਨਿਵਾਜਿਆ ਹੈ ਤਾਂ ਕਿ ਇਨ੍ਹਾਂ ਪਰਮ ਸ਼ਕਤੀਆਂ ਦੀ ਸਦਵਰਤੋਂ ਕਰਕੇ ਮਨੁੱਖ ਜੀਵਨ ਦਾ ਭਰਪੂਰ ਆਨੰਦ ਮਾਣ ਸਕੇਜੋ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦੀ ਸਦਵਰਤੋਂ ਕਰਦੇ ਹਨ ਭਾਵ ਸਤਿ ਕਰਮ ਕਰਨ ਲਈ ਕਰਦੇ ਹਨ ਉਹ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਪੂਰਨ ਕਰਕੇ ਧੰਨ ਧੰਨ ਹੋ ਜਾਂਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨਜੋ ਮਨੁੱਖ ਇਨ੍ਹਾਂ ਪਰਮ ਸਕਤੀਆਂ ਦੀ ਦੁਰਵਰਤੋਂ ਕਰਦੇ ਹਨ ਭਾਵ ਅਸਤਿ ਕਰਮ ਕਰਨ ਵਿੱਚ ਕਰਦੇ ਹਨ ਉਹ ਮਾਇਆ ਦੇ ਗੁਲਾਮ ਬਣ ਜਾਂਦੇ ਹਨ ਅਤੇ ਸਦਾ-ਸਦਾ ਲਈ ਜਨਮ-ਮਰਣ ਦੇ ਵਿੱਚ ਅਤੇ ਜੂਨਾਂ ਵਿੱਚ ਭਟਕਦੇ ਰਹਿੰਦੇ ਹਨਇਸ ਲਈ ਸਾਰੀ ਲੋਕਾਈ ਦੇ ਚਰਨਾਂ ਤੇ ਅਤਿ ਨਿੰਮਰਤਾ ਪੂਰਵਕ ਬੇਨਤੀ ਹੈ ਕਿ ਇਨ੍ਹਾਂ ਪਰਮ ਸ਼ਕਤੀਆਂ ਦੀ ਵਰਤੋਂ ਕੇਵਲ ਸਤਿ ਦੀ ਕਰਨੀ ਲਈ ਹੀ ਕੀਤੀ ਜਾਏ ਤਾਂ ਜੋ ਇਹ ਮਨੁੱਖਾ ਜਨਮ ਸਫਲ ਹੋ ਸਕੇ 

  ਧੰਨ ਧੰਨ ਸਤਿਗੁਰੂ ਅਵਤਾਰਾਂ ਨੇ ਬੋਲਣ ਅਤੇ ਲਿਖਣ ਦੀਆਂ ਪਰਮ ਸ਼ਕਤੀਆਂ ਦੀ ਵਰਤੋਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਬਿਆਨ ਕਰਨ ਲਈ ਕੀਤੀ ਹੈ ਅਤੇ ਸਿਫ਼ਤ ਸਲਾਹ ਕਰਨ ਲਈ ਕੀਤੀ ਹੈਸਾਰੀ ਗੁਰਬਾਣੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਨਾਮ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ ਅਤੇ ਅਵਤਾਰਾਂ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਮਾਨਸਰੋਵਰ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਦਰਗਾਹ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਪੂਰਨ ਸਤਿ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਪੂਰਨ ਬ੍ਰਹਮ ਗਿਆਨ ਹੈਸਾਰੀ ਗੁਰਬਾਣੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫ਼ਤ ਸਲਾਹ ਹੈਸਾਰੀ ਗੁਰਬਾਣੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਅਨੰਤ ਇਲਾਹੀ ਗੁਣਾਂ ਦੀ ਮਹਿਮਾ ਹੈਸਾਰੀ ਗੁਰਬਾਣੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਗਿਆਨ ਸਰੂਪ ਹੈਸਾਰੀ ਗੁਰਬਾਣੀ ਕੇਵਲ ਗੁਰਮਤਿ ਹੈਸਾਰੀ ਗੁਰਬਾਣੀ ਕੇਵਲ ਸਾਰੇ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨਾਂ ਦੀ ਮਹਿਮਾ ਹੈਕਰਮ ਦਾ ਦਰਗਾਹੀ ਵਿਧਾਨ, ਸੰਜੋਗ ਅਤੇ ਵਿਜੋਗ ਦਾ ਦਰਗਾਹੀ ਵਿਧਾਨ, ਪੂਰਨ ਬੰਦਗੀ ਦਾ ਦਰਗਾਹੀ ਵਿਧਾਨ, ਮਾਇਆ ਦਾ ਦਰਗਾਹੀ ਵਿਧਾਨ, ਸਾਰੀ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਦੇ ਦਰਗਾਹੀ ਵਿਧਾਨ ਦੀ ਰਚਨਾ ਵੀ ਅੱਖਰਾਂ ਦੇ ਰਾਹੀਂ ਬੋਲਣ ਨਾਲ ਹੀ ਹੋਈ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਆਪਣੀ ਸਾਜਣਾ, ਉਸਦੇ ਨਾਮ ਦੀ ਸਾਜਣਾ ਅਤੇ ਫਿਰ ਸਾਰੀ ਸ੍ਰਿਸ਼ਟੀ ਦੀ ਰਚਨਾ ਵੀ ਅੱਖਰਾਂ ਦੇ ਰਾਹੀਂ ਬੋਲਣ ਨਾਲ ਹੀ ਹੋਈ ਹੈਇਸ ਸਭ ਕੁਝ ਹੋਣ ਤੋਂ ਉਪਰੰਤ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਬਿਆਨ ਵੀ ਬੋਲਣ ਦੀ ਪਰਮ ਸ਼ਕਤੀ ਦੁਆਰਾ ਹੀ ਹਇਆ ਹੈਇਸ ਸਭ ਤੋਂ ਭਾਵ ਇਹ ਹੈ ਕਿ ਭਾਵੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਤੇ ਅਨੰਤਤਾ ਦੇ ਬਿਆਨ ਲਈ ਅੱਖਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰੰਤੂ ਇਹ ਪੂਰਨ ਸਤਿ ਤੱਤ ਹੈ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦੀ ਇੱਕ ਝਲਕ ਮਾਤਰ ਹੈ 

      ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਸਾਰੇ ਦਰਗਾਹੀ ਵਿਧਾਨਾਂ ਦੀ ਰਚਨਾ ਹੋਈ ਹੈਇਨ੍ਹਾਂ ਦਰਗਾਹੀ ਵਿਧਾਨਾਂ ਅਨੁਸਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਦਾ ਲੇਖਾ-ਜੋਖਾ ਰੱਖਣ ਦਾ ਪ੍ਰਬੰਧ ਕੀਤਾ ਹੈਹਰ ਮਨੁੱਖ ਦੇ ਲੇਖ ਉਸਦੇ ਮਸਤਕ ਉੱਪਰ ਇਨ੍ਹਾਂ ਦਰਗਾਹੀ ਵਿਧਾਨਾਂ ਅਨੁਸਾਰ ਲਿਖੇ ਗਏ ਹਨ ਅਤੇ ਇਨ੍ਹਾਂ ਲੇਖਾਂ ਅਨੁਸਾਰ ਮਨੁੱਖ ਦਾ ਜੀਵਨ ਚੱਲਦਾ ਹੈਜਿਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬੋਲਣ ਦੀ ਸ਼ਕਤੀ ਮਨੁੱਖ ਵਿੱਚ ਪ੍ਰਗਟ ਕੀਤੀ ਹੈ ਅਤੇ ਇਸ ਸਾਰੇ ਲੇਖ-ਜੋਖੇ (ਸੰਜੋਗ-ਵਿਜੋਗ) ਦਾ ਹਿਸਾਬ-ਕਿਤਾਬ ਲਿਖਣ ਦਾ ਵਿਧਾਨ ਬਣਾਇਆ ਹੈ ਉਸਦੇ ਆਪਣੇ ਮਸਤਕ ਉੱਪਰ ਕੋਈ ਲੇਖ ਨਹੀਂ ਹੈਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਪਣਾ ਕੋਈ ਲੇਖਾ-ਜੋਖਾ ਨਹੀਂ ਹੈ ਅਤੇ ਨਾ ਹੀ ਕਿਸੇ ਦੇ ਵਿੱਚ ਇਤਨੀ ਸ਼ਕਤੀ ਹੈ ਕਿ ਉਸਦੀ ਮਹਿਮਾ ਦਾ ਬਿਆਨ ਕਰ ਸਕੇਨਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕੋਈ ਪੂਰਾ ਭੇਦ ਅੱਜ ਤੱਕ ਪਾ ਸਕਿਆ ਹੈ ਅਤੇ ਨਾ ਹੀ ਪਾ ਸਕਦਾ ਹੈਭਾਵ ਅੱਖਰਾਂ ਰਾਹੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ, ਉਸਦੇ ਨਾਮ ਦੀ ਅਤੇ ਸਾਰੇ ਦਰਗਾਹੀ ਵਿਧਾਨਾਂ ਦੀ ਮਹਿਮਾ ਗਾਉਣ ਅਤੇ ਵਖਾਣ ਕਰਨ ਦਾ ਮਾਤਰ ਯਤਨ ਕੀਤਾ ਗਿਆ ਹੈਪੂਰਨ ਸਤਿ ਇਹ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਤੇ ਉਸਦੇ ਨਾਮ ਦੀ ਮਹਿਮਾ ਅਨੰਤ ਬੇਅੰਤ ਹੈ ਅਤੇ ਬੋਲਣ-ਲਿਖਣ ਦੀ ਸ਼ਮਤਾ ਤੋਂ ਪਰ੍ਹੇ ਹੈਜੋ ਮਨੁੱਖ ਬੰਦਗੀ ਕਰਦੇ ਹਨ ਉਹ ਮਨੁੱਖ ਆਪੋ ਆਪਣੀ ਬੰਦਗੀ ਦੇ ਸਤੱਰ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਅਨੁਭਵ ਕਰਦੇ ਹਨ ਅਤੇ ਅੱਖਰਾਂ ਰਾਹੀਂ ਬੋਲਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦੱਸਣ ਦਾ ਯਤਨ ਕਰਦੇ ਹਨਧੰਨ ਧੰਨ ਸੰਤ ਕਬੀਰ ਪਾਤਿਸ਼ਾਹ ਜੀ ਨੇ ਗੁਰਬਾਣੀ ਵਿੱਚ ਇਸ ਪਰਮ ਸਤਿ ਨੂੰ ਸਪੱਸ਼ਟ ਕਰ ਦਿੱਤਾ ਹੈ :- 

“ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ੧੨੧॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ ੧੩੭੦) 

      ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਹਰ ਇੱਕ ਰਚਨਾ ਦਾ ਆਧਾਰ ਹੈਸਾਰੀ ਸ੍ਰਿਸ਼ਟੀ ਦੀ ਉਤਪੱਤੀ ਕੇਵਲ ਨਾਮ ਵਿੱਚੋਂ ਹੀ ਹੋਈ ਹੈ ਅਤੇ ਹੁੰਦੀ ਹੈਸਾਰੀ ਸ੍ਰਿਸ਼ਟੀ ਕੇਵਲ ਅਕਾਲ ਪੁਰਖ ਦਾ ਹੀ ਸਰੂਪ ਹੈਅਕਾਲ ਪੁਰਖ ਸਰਵ ਵਿਆਪਕ ਹੈ ਅਤੇ ਨਿਰਗੁਣ ਸਰੂਪ ਵਿੱਚ ਆਪਣੇ ਸਾਰੇ ਸਰਗੁਣ ਸਰੂਪ ਦੀ ਰਚਨਾ, ਸੰਭਾਲਤਾ ਅਤੇ ਸੰਘਾਰ ਆਪ ਕਰਦਾ ਹੈਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪਰਮ ਸਤਿ ਨੂੰ ਸਪੱਸ਼ਟ ਰੂਪ ਵਿੱਚ ਪ੍ਰਗਟ ਕੀਤਾ ਹੈ :- 

“ਨਾਮ ਕੇ ਧਾਰੇ ਸਗਲੇ ਜੰਤ

ਨਾਮ ਕੇ ਧਾਰੇ ਖੰਡ ਬ੍ਰਹਮੰਡ

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ

ਨਾਮ ਕੇ ਧਾਰੇ ਸੁਨਨ ਗਿਆਨ ਧਿਆਨ

ਨਾਮ ਕੇ ਧਾਰੇ ਆਗਾਸ ਪਾਤਾਲ

ਨਾਮ ਕੇ ਧਾਰੇ ਸਗਲ ਆਕਾਰ

ਨਾਮ ਕੇ ਧਾਰੇ ਪੁਰੀਆ ਸਭ ਭਵਨ

ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ

ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ ੨੮੪) 

      ਪੂਰਨ ਬ੍ਰਹਮ ਗਿਆਨ ਦੀ ਇਸ ਮਹਾਨ ਪਉੜੀ ਉੱਪਰ ਵਿਚਾਰ ਕਰ ਕੇ ਵੇਖੋਇਹ ਪੂਰਨ ਸਤਿ ਹੈ ਅਤੇ ਪੂਰਨ ਵਿਸ਼ਵਾਸਯੋਗ ਹੈਇਹ ਬੇਅੰਤ ਹੈਰਾਨੀਜਨਕ, ਹੈਰਾਨੀ ਨਾਲ ਭਰਪੂਰ ਅਤੇ ਬਿਸਮਾਦ ਜਨਕ ਪਰਮ ਸਤਿ ਤੱਤ ਹੈਧੰਨ ਧੰਨ ਪੰਚਮ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਬਾਰੇ ਸਾਨੂੰ ਦੱਸ ਰਹੇ ਹਨਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਜੋ ਕਿ ਸਰਵ ਵਿਆਪਕ ਹੈ ਇਸ ਲਈ ਇਹ ਅਸੀਮ, ਬੇਅੰਤ ਅਤੇ ਅਨੰਤ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।      

      ਹਰ ਰਚਨਾ ਦੀ ਨੀਂਹ ਨਾਮ ਹੈਹਰ ਚੀਜ਼ ਦਾ ਆਧਾਰ ਨਾਮ ਹੈਹਰ ਚੀਜ਼ ਨਾਮ ਵਿੱਚੋਂ ਉਪਜੀ ਹੈਹਰ ਚੀਜ਼ ਦੀ ਉਤਪੱਤੀ ਨਾਮ ਵਿੱਚੋਂ ਹੋਈ ਹੈ ਅਤੇ ਹੋ ਰਹੀ ਹੈਸਾਰੇ ਜੀਵਤ ਜੀਵ ਨਾਮ ਵਿੱਚੋਂ ਸਿਰਜੇ ਗਏ ਹਨਸਾਰੀ ਬਨਸਪਤ, ਸੂਰਜ, ਚੰਦ, ਤਾਰੇ, ਸਾਰੇ ਗ੍ਰਹਿ ਨਕਸ਼ੱਤਰ, ਸਾਰੇ ਖੰਡ ਬ੍ਰਹਿਮੰਡ ਅਤੇ ਹਰ ਚੀਜ਼ ਜਿਹੜੀ ਖੰਡਾਂ-ਬ੍ਰਹਿਮੰਡਾਂ ਵਿੱਚ ਮੌਜੂਦ ਹੈ – ਭਾਵ ਸ੍ਰਿਸ਼ਟੀ ਦੀ ਹਰ ਚੀਜ਼ ਨਾਮ ਵਿੱਚੋਂ ਉਪਜੀ ਹੈ ਅਤੇ ਚਲਾਈ ਜਾ ਰਹੀ ਹੈਸਾਰੀਆਂ ਧਾਰਮਿਕ ਪੁਸਤਕਾਂ, ਯੋਗੀਆਂ, ਰਿਸ਼ੀਆਂ, ਅਤੇ ਮੁਨੀਆਂ ਦੁਆਰਾ ਲਿਖੀਆਂ ਗਈਆਂ ਦਾ ਆਧਾਰ ਨਾਮ ਹੈਲੋਕ-ਪਰਲੋਕ ਵਿੱਚ ਹਰ ਚੀਜ਼ ਨਾਮ ਵਿੱਚੋਂ ਉਪਜੀ ਹੈਲੋਕ-ਪਰਲੋਕ ਵਿੱਚ ਹਰ ਚੀਜ਼ ਦੀ ਸੰਸਥਾਪਨਾ ਦਾ ਆਧਾਰ ਨਾਮ ਹੈਕੋਈ ਸ਼ੱਕ ਨਹੀਂ, ਕਿ ਕੇਵਲ ਨਾਮ ਹੀ ਸਾਨੂੰ ਅਕਾਲ ਪੁਰਖ ਤੱਕ ਲੈ ਜਾ ਸਕਦਾ ਹੈਸਾਰਾ ਬ੍ਰਹਮ ਗਿਆਨ ਵੀ ਨਾਮ ਦੀ ਦੇਣ ਹੈ 

      ਵਿਅਕਤੀਗਤ ਰੂਪ ਵਿੱਚ ਜਿਹੜੇ ਆਪਣੇ ਆਪ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿੱਚ ਸਮਰਪਿਤ ਕਰ ਦਿੰਦੇ ਹਨ, ਉਨ੍ਹਾਂ ਦੀ ਬੰਦਗੀ ਵਿੱਚ ਅਵਸਥਾ ਆਉਂਦੀ ਹੈ ਜਦੋਂ ਨਾਮ ਨਾਲ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨਪਰਮਾਤਮਾ ਆਪ ਸਾਡੇ ਹਿਰਦੇ ਅੰਦਰ ਸਾਰੇ ਅਨਾਦਿ ਖਜ਼ਾਨੇ ਸਥਾਪਿਤ ਕਰ ਦਿੰਦਾ ਹੈਸਤਿ ਸਰੋਵਰ ਜਿਹੜੇ ਸਾਡੀ ਰੂਹ ਦੇ ਅਟੁੱਟ ਅੰਗ ਹਨ ਸਾਰੇ ਅਨਾਦਿ ਖਜ਼ਾਨਿਆਂ ਦਾ ਸ੍ਰੋਤ ਹਨਜਦੋਂ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਡੀ ਕੁੰਡਲਨੀ ਜਾਗ ਪੈਂਦੀ ਹੈ ਤਦ ਅਸੀਂ ਰੋਮ-ਰੋਮ ਨਾਲ ਨਾਮ ਸਿਮਰਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ, ਦਸਮ ਦੁਆਰ ਦਾ ਖੁੱਲ੍ਹਣਾ, ਨਾਮ ਸਰੂਪ ਨਾਲ ਸਿੱਧਾ ਸੰਬੰਧ ਸਥਾਪਿਤ ਕਰਕੇ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਹਿਰਦੇ ਨੂੰ ਭਰ ਦਿੰਦਾ ਹੈ।   

  

      ਸਤਿ ਸਰੋਵਰਾਂ ਵਿੱਚੋਂ ਇੱਕ ਸਰੋਵਰ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਵਾਲਾ ਹੈ ਅਤੇ ਜਦੋਂ ਇਹ ਸਤਿ ਸਰੋਵਰ ਨਾਮ ਨਾਲ ਭਰਪੂਰ ਹੋ ਜਾਂਦੇ ਹਨ ਤਦ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂਇਹ ਬ੍ਰਹਮ ਗਿਆਨ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਇਹ ਗੁਰਬਾਣੀ ਪੜ੍ਹਣ ਅਤੇ ਜਾਪ ਕਰਨ ਨਾਲ ਨਹੀਂ ਆਉਂਦਾ ਹੈਇਹ ਕਿਤਾਬਾਂ ਦੀ ਕੋਈ ਗਿਣਤੀ ਪੜ੍ਹਣ ਅਤੇ ਕੋਈ ਲਿਖਤਾਂ ਦਾ ਅਧਿਐਨ ਕਰਨ ਨਾਲ ਨਹੀਂ ਆਉਂਦੀ ਹੈਇਹ ਇਨ੍ਹਾਂ ਲਿਖਤਾਂ ਨੂੰ ਪੜ੍ਹਣ ਨਾਲ ਵੀ ਨਹੀਂ ਆਵੇਗਾਇਹ ਕੇਵਲ ਅਤੇ ਕੇਵਲ ਤਦ ਆਵੇਗਾ ਜਦੋਂ ਸਾਰੇ ਸਤਿ ਸਰੋਵਰ ਨਾਮ ਦੁਆਰਾ ਭਰਪੂਰ ਤੌਰ ਤੇ ਪ੍ਰਕਾਸ਼ਮਾਨ ਹੋ ਜਾਣਗੇਤਦ, ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈਜਿਹੜੇ ਮਨੁੱਖ ਪੂਰਨ ਧਿਆਨ ਵਿੱਚ ਜਾਂਦੇ ਹਨ, ਇਸ ਦਾ ਭਾਵ ਹੈ ਇੱਕ ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਅਤੇ ਤਦ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਤਨ, ਮਨ ਅਤੇ ਧਨ ਨਾਲ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਉਹ ਆਪਣੇ ਗੁਰ ਅਤੇ ਗੁਰੂ ਨੂੰ ਪੂਰਨ ਵਿਸ਼ਵਾਸ, ਭਗਤੀ, ਅਤੇ ਪਿਆਰ ਨਾਲ ਅਜਿਹਾ ਕਰਦੇ ਹਨਤਦ ਬ੍ਰਹਮ ਗਿਆਨ ਨਾਮ ਵਿੱਚੋਂ ਪ੍ਰਗਟ ਹੁੰਦਾ ਹੈ ਅਤੇ ਇਸੇ ਤਰ੍ਹਾਂ ਧਿਆਨ ਵੀ ਨਾਮ ਤੋਂ ਹੀ ਉਪਜਦਾ ਹੈ।      

      ਇਸ ਦਾ ਭਾਵ ਹੈ ਬੰਦਗੀ ਦੇ ਸ਼ੁਰੂਆਤ ਪੱਧਰ ਤੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈਤਦ ਪੂਰਨ ਬੰਦਗੀ ਨਾਲ ਅਟੱਲ ਅਵਸਥਾ ਦਾ ਗੁਰ ਪ੍ਰਸਾਦਿ ਪਰਮ ਪੱਦਵੀ ਜਾਂ ਸਹਿਜ ਸਮਾਧੀ ਦੀ ਪ੍ਰਾਪਤੀ ਹੁੰਦੀ ਹੈਜਿਹੜੀ ੨੪ ਘੰਟੇ ਬੇਰੋਕ ਨਿਰੰਤਰ ਸਮਾਧੀ ਨਾਮ ਵਿੱਚੋਂ ਪ੍ਰਗਟ ਹੁੰਦੀ ਹੈਪੰਚ ਸ਼ਬਦ ਅਨਹਦ ਨਾਦ ਦੀ ਪ੍ਰਾਪਤੀ ਵੀ ਨਾਮ ਵਿੱਚੋਂ ਹੀ ਹੁੰਦੀ ਹੈ, ਜਿਹੜਾ ਦਸਮ ਦੁਆਰ ਵਿੱਚ ਨਿਰੰਤਰ ਸੁਣਿਆ ਜਾਣ ਵਾਲਾ ਇੱਕ ਬ੍ਰਹਮ ਸੰਗੀਤ ਹੈ, ਪਰਮ ਬ੍ਰਹਮ ਸ਼ਕਤੀ ਹੈਦਸਮ ਦੁਆਰ ਵੀ ਨਾਮ ਦੇ ਨਾਲ ਪ੍ਰਕਾਸ਼ਮਾਨ ਹੁੰਦਾ ਹੈ ਜਦ ਅਨਹਦ ਸ਼ਬਦ ਦਸਮ ਦੁਆਰ ਵਿੱਚ ਪ੍ਰਗਟ ਹੁੰਦਾ ਹੈਇਹ ਬ੍ਰਹਮ ਸੰਗੀਤ ਇੱਕ ਬਹੁਤ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੈ ਅਤੇ ਉਦੋਂ ਬਖਸ਼ਿਆ ਜਾਂਦਾ ਹੈ ਜਿਵੇਂ ਹੀ ਸਾਡਾ ਦਸਮ ਦੁਆਰਾ ਖੁੱਲ੍ਹਦਾ ਹੈਇਹ ਬ੍ਰਹਮ ਸੰਗੀਤ ਅਖੰਡ ਕੀਰਤਨ ਨਿਰੰਤਰ ਦਿਨ ਅਤੇ ਰਾਤ ਅਤੇ ਸਦਾ-ਸਦਾ ਲਈ ਪ੍ਰਕਾਸ਼ਮਾਨ ਰਹਿੰਦਾ ਹੈਨਾਮ ਗੁਰਪ੍ਰਸਾਦਿ ਹੈ ਅਤੇ ਕੇਵਲ ਉਨ੍ਹਾਂ ਨੂੰ ਉਪਲਬਧ ਹੈ ਜਿਹੜੇ ਮਨੁੱਖ ਮਾਇਆ ਤੋਂ ਪਰ੍ਹੇ ਚਲੇ ਗਏ ਹਨ ਜਾਂ ਮਾਇਆ ਨੂੰ ਹਰਾ ਦਿੱਤਾ ਹੈ ਅਤੇ ਪਰਮਾਤਮਾ ਵਿੱਚ ਲੀਨ ਹੋ ਗਏ ਹਨਅਜਿਹੀਆਂ ਰੂਹਾਂ ਅਖਵਾਉਂਦੀਆਂ ਹਨ : ਇੱਕ ਪੂਰਨ ਸੰਤ, ਇੱਕ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਜੋ ਇੱਕ ਪੂਰਨ ਖ਼ਾਲਸਾ ਹੈ।      

      ਕਿਉਂਕਿ ਮਾਇਆ ਦੇ ਤਿੰਨ ਰੂਪ ਹਨ ਇਸ ਲਈ ਹਰ ਮਨੁੱਖ ਜਿਹੜਾ ਇਨ੍ਹਾਂ ਤਿੰਨ੍ਹਾਂ ਰੂਪਾਂ ਦੇ ਪ੍ਰਭਾਵ ਹੇਠ ਰਹਿੰਦਾ ਹੈ ਉਹ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ ਹੈਜਿਵੇਂ ਕਿ ਉਹ ਮਨੁੱਖ ਜਿਹੜੇ ਭਾਗਸ਼ਾਲੀ ਹਨ ਅਤੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਨ ਉਹ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਮਾਇਆ ਤੋਂ ਪਰ੍ਹੇ ਜਾਣ ਦੀ ਅਵਸਥਾ ‘ਚੌਥਾ ਪਦ’ ਅਖਵਾਉਂਦਾ ਹੈਮਾਇਆ ਦੇ ਤਿੰਨ ਰੂਪ ਅਤੇ ‘ਚੌਥਾ ਪਦ’ ਮਾਇਆ ਤੋਂ ਪਰ੍ਹੇ ਜੀਵਨ ਮੁਕਤੀ ਹੈਜਦੋਂ ਅਸੀਂ ਮਾਇਆ ਨੂੰ ਹਰਾ ਦਿੰਦੇ ਹਾਂ ਤਦ ਅਸੀਂ ‘ਚੌਥੇ ਪਦ’ ਵਿੱਚ ਚਲੇ ਜਾਂਦੇ ਹਾਂ, ਜਿਥੇ ਅਸੀਂ ਜੀਵਨ ਮੁਕਤੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂਪੂਰਨ ਪੱਦਵੀ ਆਧਾਰ ਪਦ ਇਹ ਹੈ ਅਤੇ ਨਾਮ ਸਾਨੂੰ ਮਾਇਆ ਤੋਂ ‘ਚੌਥੇ ਪਦ’ ਤੱਕ ਲੈ ਜਾਂਦਾ ਹੈ ਜਿਹੜਾ ਕਿ ਜੀਵਨ ਮੁਕਤੀ ਹੈਇਸੇ ਕਰਕੇ ਨਾਮ ਅਸੀਮ ਪਰਮ ਸ਼ਕਤੀ ਹੈਉਹ ਮਨੁੱਖ ਜਿਹੜੇ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਇਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਹੈ, ਇਹ ਇੱਕ ਬ੍ਰਹਮ ਤੋਹਫ਼ਾ ਹੈਅਸੀਮ ਕੀਮਤ ਦਾ ਗੁਰ ਪ੍ਰਸਾਦਿ ਹੈ ਅਤੇ ਸਾਨੂੰ ਚੌਥੇ ਪਦ ਤੱਕ ਲੈ ਜਾਵੇਗਾ।     

      ਉਹ ਮਨੁੱਖ ਜਿਹੜੇ ਨਾਮ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕੇ ਹਨ ਉਹ ਸਤਿ ਨਾਮ ਸਿਮਰਨ ਅਤੇ ਸਾਰੇ ਸਤਿ ਕਰਮਾਂ ਤੇ ਕੇਂਦਰਿਤ ਕਰਨ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਯਕੀਨਨ ਇੱਕ ਦਿਨ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ ਨਿਵਾਜੇ ਜਾਣਗੇ 

      ਜੋ ਮਨੁੱਖ ਚੌਥੇ ਪਦ ਵਿੱਚ ਪਹੁੰਚਕੇ, ਆਪਣੀ ਹਸਤੀ ਨੂੰ ਮਿਟਾ ਕੇ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ ਤਾਂ ਕੇਵਲ ਐਸੇ ਮਹਾ ਪੁਰਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਨੰਤ ਪਰਮ ਸ਼ਕਤੀ ਦਾ ਅਨੁਭਵ ਕਰਦੇ ਹਨ ਅਤੇ ਆਪਣੇ ਆਪ ਨੂੰ ਇਸ ਕਾਬਿਲ ਵੀ ਨਹੀਂ ਸਮਝਦੇ ਹਨ ਕਿ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਸਤਤ ਵਿੱਚ ਕੁਝ ਕਹਿ ਸਕਣ ਜਾਂ ਬਿਆਨ ਕਰ ਸਕਣ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇੱਕ ਵਾਰੀ ਵੀ ਵਾਰੇ ਜਾ ਸਕਣਇਸੇ ਕਰਕੇ ਉਹ ਮਹਾ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤ ਸਮਰੱਥਾ ਨੂੰ ਜਦ ਅਨੁਭਵ ਕਰਦੇ ਹਨ ਤਾਂ ਉਨ੍ਹਾਂ ਦੇ ਮੁੱਖ ਤੋਂ ਕੇਵਲ ਇਹ ਹੀ ਸ਼ਬਦ ਨਿਕਲਦੇ ਹਨ ਕਿ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਨੂੰ ਨਹੀਂ ਜਾਣ ਸਕੇ ਹਨ, ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਬਾਰੇ ਕੁਝ ਨਹੀਂ ਜਾਣਦੇ ਹਨ, ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜਾਣਕਾਰੀ ਬਾਰੇ ਬਿਲਕੁਲ ਕੰਗਾਲ ਹਨ, ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਨੰਤਤਾ ਬਾਰੇ ਜਾਣਕਾਰੀ ਵਿੱਚ ਮਹਾ ਕੰਗਾਲ ਹਨਇਹ ਅਵਸਥਾ ਐਸੇ ਮਹਾ ਪੁਰਖਾਂ ਦੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਦੀ ਚਰਮਸੀਮਾ ਬਿਆਨ ਕਰਦੀ ਹੈਇਹ ਅਵਸਥਾ ਐਸੇ ਮਹਾ ਪੁਰਖਾਂ ਦੀ ਬੇਅੰਤ ਨਿੰਮਰਤਾ ਅਤੇ ਹਿਰਦੇ ਦੀ ਗਰੀਬੀ ਪ੍ਰਤੱਖ ਪ੍ਰਗਟ ਕਰਦੀ ਹੈਬੇਅੰਤ ਨਿੰਮਰਤਾ ਅਤੇ ਪ੍ਰੀਤ ਹੀ ਐਸੇ ਮਹਾ ਪੁਰਖਾਂ ਦੀ ਬੇਅੰਤ ਸ਼ਕਤੀ ਬਣ ਕੇ ਪ੍ਰਗਟ ਹੁੰਦੀ ਹੈਭਰਪੂਰ ਨਿੰਮਰਤਾ ਅਤੇ ਹਿਰਦੇ ਦੀ ਗਰੀਬੀ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਉਣ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਨੇ ਆਪਣੇ ਆਪ ਨੂੰ ਨੀਚ, ਗਰੀਬ, ਲੂਣਹਰਾਮੀ ਅਤੇ ਹੋਰ ਨਿੰਮਰਤਾ ਭਰਪੂਰ ਸ਼ਬਦਾਂ ਨਾਲ ਸੰਬੋਧਨ ਕੀਤਾ ਹੈਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਵਿੱਚ ਨਿੰਮਰਤਾ ਭਰਪੂਰ ਬੇਨਤੀ ਹੈ ਕਿ ਇਸ ਪਰਮ ਸਤਿ ਤੱਤ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਸ ਦਾ ਲਾਹਾ ਖੱਟੋ ਅਤੇ ਆਪਣਾ ਜਨਮ ਸਫਲ ਕਰੋ ਜੀ