ਕਰਤਾ ਪੁਰਖ

“ਕਰਤਾ” ਭਾਵ ਰਚਨਹਾਰਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ । “ਪੁਰਖ” ਜੋ ਸਾਰੀ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ “ਕਰਤਾ” ਆਪਣੀ ਹੀ ਸਿਰਜੀ ਹੋਈ ਹਰ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ “ੴ ਸਤਿਨਾਮੁ” ਦੀ ਪਰਮ ਸ਼ਕਤੀ “ਸਤਿ” ਵਿੱਚੋਂ ਹੁੰਦੀ ਹੈ ਅਤੇ ਇਸ ਰਚਨਾ ਕਰਨ ਦੀ ਪਰਮ ਸ਼ਕਤੀ ਨੂੰ “ਕਰਤਾ” ਕਿਹਾ ਗਿਆ ਹੈ । ਇਸ ਲਈ “ਕਰਤਾ” ਉਹ ਪਰਮ ਸ਼ਕਤੀ ਹੈ ਜੋ ਸਾਰੀ ਰਚਨਾ ਦੀ ਸਿਰਜਨਾ ਕਰਦੀ ਹੈ, ਕਰ ਰਹੀ ਹੈ ਅਤੇ ਕਰਦੀ ਰਹੇਗੀ । ਅਤੇ “ਪੁਰਖ” ਉਸ ਪਰਮ ਸ਼ਕਤੀ ਦਾ ਉਹ ਅੰਸ਼ ਹੈ ਜੋ ਹਰ ਰਚਨਾ ਵਿੱਚ ਸਮਾਈ ਹੋਈ ਹੈ ਅਤੇ ਹਰ ਰਚਨਾ ਵਿੱਚ ਜੋ ਕੁੱਛ ਵੀ ਪਰਿਵਰਤਨ ਹੁੰਦਾ ਹੈ ਉਹ ਇਸ “ਪੁਰਖ” ਪਰਮ ਸ਼ਕਤੀ ਦੀ ਹੋਂਦ ਕਾਰਨ ਹੀ ਹੋ ਰਿਹਾ ਹੈ । ਭਾਵ “ਪੁਰਖ” ਪਰਮ ਸ਼ਕਤੀ ਹੈ ਜੋ ਸਾਰਿਆਂ ਰਚਨਾਵਾਂ ਦੀ ਪਾਲਣਾ ਅਤੇ ਸੰਭਾਲਤਾ ਕਰ ਰਹੀ ਹੈ । ਇਸ ਲਈ “ਕਰਤਾ” ਉਹ ਹੁਕਮ ਹੈ ਹੋ ਸਾਰੀ ਰਚਨਾ ਦੀ ਸਿਰਜਨਾ ਕਰਦਾ ਹੈ ਅਤੇ “ਪੁਰਖ” ਉਹ ਹੁਕਮ ਹੈ ਜੋ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਅਤੇ ਪਾਲਣਾ ਕਰਦਾ ਹੈ । ਇਸ ਲਈ ਗੁਰਬਾਣੀ ਵਿੱਚ “ਪੁਰਖ” ਨੂੰ ਨਰ ਦੀ ਸੰਘਿਆ ਦਿੱਤੀ ਗਈ ਹੈ, ਇਸ ਦਾ ਭਾਵ ਹੈ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਨਰ ਹੈ ਬਾਕੀ ਸਭ ਨਾਰੀ ਹੈ । ਜੋ ਨਾਰੀਆਂ ਨੁੰ ਗੁਰਪਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਹ ਸੁਹਾਗਣਾਂ ਬਣ ਜਾਂਦੀਆਂ ਹਨ ਅਤੇ ਆਪਣੀ ਬੰਦਗੀ ਪੂਰਨ ਕਰ ਸਦਾ ਸੁਹਾਗਣਾਂ ਬਣ ਜਾਂਦੀਆਂ ਹਨ । ਸੁਹਾਗਣਾਂ ਆਤੇ ਸਦਾ ਸੁਹਾਗਣਾਂ ਤੋਂ ਇਲਾਵਾ ਬਾਕੀ ਸਾਰੀਆਂ ਨਾਰੀਆਂ ਦੁਹਾਗਣਾਂ ਹਨ । ਨਾਰੀ ਦੇ ਸੰਦਰਭ ਵਿੱਚ ਸ਼ਬਦ “ਪੁਰਖ” ਦਾ ਇਕ ਹੋਰ ਭਾਵ ਇਹ ਵੀ ਹੈ: “ਪੂ” ਭਾਵ ਨਰਕ ਅਤੇ “ਰਖ” ਭਾਵ ਰਖਣ ਵਾਲਾ, ਸੋ “ਪੁਰਖ” ਭਾਵ ਨਰਕਾਂ ਤੋਂ ਰੱਖਣ ਵਾਲਾ । ਇਸ ਲਈ “ਕਰਤਾ ਪੁਰਖ” ਉਹ ਪਰਮ ਸ਼ਕਤੀ ਹੈ ਜੋ ਸਭ ਕੁਝ ਕਰਦੀ ਹੈ ਅਤੇ ਜਿਸ ਦੇ ਹੁਕਮ ਅੰਦਰ ਸਭ ਘਟਨਾਵਾਂ ਵਾਪਰਦੀਆਂ ਹਨ । ਜੋ ਸਾਰੀ ਸਰਿਸ਼ਟੀ ਨੂੰ ਰਚਦੀ ਹੈ ਅਤੇ ਚਲਾਂਦੀ ਹੈ। ਇਹ ਪਰਮ ਸ਼ਕਤੀ ਸਭ ਖੰਡਾਂ ਬ੍ਰਹਮੰਡਾਂ ਅਤੇ ਲਖ ਚਉਰਾਸੀ ਮੇਦਨੀ ਦੀ ਸਿਰਜਣਹਾਰ, ਪਾਲਣਹਾਰ ਅਤੇ ਸੰਘਾਰਕ ਹੈ ।

“ਕਰਤਾ ਪੁਰਖ” ਦੀ ਇਸ ਪਰਮ ਸ਼ਕਤੀ ਦੇ ਬਾਰੇ ਇਸ ਪੂਰਨ ਬ੍ਰਹਮ ਗਿਆਨ ਦਾ ਅਭਿਆਸ ਕਰਨ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਮਇਆ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ । ਆਓ ਇਸ ਪਰਮ ਸ਼ਕਤੀ ਦੇ ਇਸ ਪਰਮ ਤੱਤ ਨੂੰ ਹੋਰ ਵਿਸਥਾਰ ਨਾਲ ਸਮਝਣ ਦਾ ਯੱਤਨ ਕਰੀਏ । ਸੁਖਮਨੀ ਬਾਣੀ ਦੇ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਤੇ ਵਿਚਾਰ ਕਰਨ ਨਾਲ ਸਾਨੂੰ ਇਸ ਪਰਮ ਸ਼ਕਤੀ ਦੇ ਇਸ ਪਰਮ ਤੱਤ ਨੂੰ ਸਾਡੀ ਰੋਜਾਨਾ ਜਿੰਦਗੀ ਦੇ ਅਭਿਆਸ ਵਿੱਚ ਲਿਆਉਣ ਦੀ ਬੇਅੰਤ ਸ਼ਕਤੀ ਦੇ ਗੁਰਪਰਸਾਦਿ ਦੀ ਇਕ ਝਲਕ ਮਾਨਸਰੋਵਰ ਦੀ ਡੁੰਘਾਈ ਦਾ ਅਨੁਭਵ ਕਰਨ ਲਈ ਉਤਸਾਹਿਤ ਕਰੇਗੀ । ਜਿਨ੍ਹਾਂ ਮਨੁੱਖਾਂ ਵਿੱਚ ਹਉਮੈ ਬਹੁਤ ਪਰਬਲ ਹੈ ਉਹ “ਸਤਿਨਾਮ ਕਰਤਾ ਪੁਰਖ” ਦਾ ਸਿਮਰਨ ਕਰਨ ਨਾਲ ਆਪਣੀ ਹਉਮੈ ਨੂੰ ਮਾਰਨ ਵਿੱਚ ਕਾਮਯਾਬ ਹੋ ਜਾਣਗੇ ।

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ।।

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ।।੧।।

ਗੁਰੂ ਪੰਚਮ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਇਸ ਸਾਰੇ ਬ੍ਰਹਿਮੰਡ ਦੇ ਕੰਮ ਕਾਜ ਬਾਰੇ ਬ੍ਰਹਮ ਗਿਆਨ ਦਾ ਇਹ ਅਨਾਦਿ ਭਾਗ ਬਖ਼ਸ਼ ਰਹੇ ਹਨ । ਉਸ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਬਾਰੇ ਗਿਆਨ ਦੇ ਰਹੇ ਹਨ ਜਿਹੜੀਆਂ ਪਰਮ ਸ਼ਕਤੀਆਂ ਸ੍ਰਿਸ਼ਟੀ ਅਤੇ ਇਸ ਦੇ ਕੰਮ ਕਾਜ ਪਿੱਛੇ ਕੰਮ ਕਰ ਰਹੀ ਹੈ । ਅਲੌਕਿਕ ਸ਼ਕਤੀਆਂ ਜੋ ਹਰ ਰਚਨਾ ਨੂੰ ਚਲਦਿਆਂ ਰੱਖ ਰਹੀਆਂ ਹਨ ਉਨ੍ਹਾਂ ਪਰਮ ਸ਼ਕਤੀਆਂ ਦਾ ਇਸ ਅਸ਼ਟਪਦੀ ਵਿਚ ਅਨੁਭਵ ਅਤੇ ਵਿਖਿਆਨ ਕੀਤਾ ਗਿਆ ਹੈ ।

ਕੁਦਰਤ ਦੇ ਕੰਮ ਕਾਜ ਦੇ ਤਰੀਕੇ ਬਾਰੇ ਸਮਝਣਾ ਸਾਡੇ ਲਈ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ । ਇੱਕ ਵਾਰ ਜਦ ਅਸੀਂ ਪੂਰਨ ਬ੍ਰਹਮ ਗਿਆਨ ਦੇ ਇਸ ਭਾਗ ਨੂੰ ਸਮਝਣ ਅਤੇ ਇਸ ਦਾ ਅਮਲ ਰੋਜ਼ਾਨਾ ਜੀਵਨ ਵਿਚ ਕਰਨ ਲਗ ਪਈਏ ਤਾਂ ਅਸੀਂ ਆਪਣੀ ਹਉਮੈ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਵਾਂਗੇ । ਹਉਮੈ ਜਿਸ ਨੂੰ ਗੁਰਬਾਣੀ ਵਿਚ ਦੀਰਘ ਮਾਨਸਿਕ ਰੋਗ ਕਿਹਾ ਗਿਆ ਹੈ । ਇਸ ਦੀਰਘ ਮਾਨਸਿਕ ਰੋਗ ਦਾ ਇਲਾਜ ਸਾਨੂੰ ਜੀਵਨ ਮੁਕਤੀ ਵੱਲ ਖੜਦਾ ਹੈ । ਹਉਮੈ ਗੰਭੀਰ ਮਾਨਸਿਕ ਰੋਗ ਹੈ ਕਿਉਂਕਿ ਇਹ ਸਾਨੂੰ ਇਹ ਵਿਸ਼ਵਾਸ ਕਰਵਾਉਂਦੀ ਹੈ ਕਿ ਅਸੀਂ ਕੰਮ-ਕਾਜ ਕਰਨ ਵਾਲੇ ਹਾਂ, ਅਸੀਂ ਕਰਤਾ ਹਾਂ । ਇਹੋ ਜਿਹੀ ਹਉਮੈ ਸੋਚ ਸਾਨੂੰ ਅਨਾਦਿ ਸਤਿ ਦੀ ਲੀਕ ਤੋਂ ਪਰ੍ਹੇ ਰੱਖਦੀ ਹੈ ।

ਸਾਨੂੰ ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਕਿ ਇਹ ਸਾਡਾ ਸਥੂਲ ਸਰੀਰ ਨਹੀਂ ਹੈ ਜੋ ਕੰਮ ਕਾਜ ਕਰ ਰਿਹਾ ਹੈ ਸਗੋਂ ਇਹ ਅਲੌਕਿਕ ਸ਼ਕਤੀ ਹੈ ਜੋ ਸਾਡੇ ਇਸ ਸਰੀਰ ਨੂੰ ਚਲਾ ਰਹੀ ਹੈ ਅਤੇ ਸਾਡੇ ਆਲੇ ਦੁਆਲੇ ਹਰ ਚੀਜ਼ ਨੂੰ ਵਾਪਰਨਾ ਬਣਾਉਂਦੀ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਭਾਗ ਦੀ ਸਮਝ ਲਈ (ਉਸ ਵਿਸ਼ਾ ਅਤੇ ਵਸਤੂ ਦੇ ਪ੍ਰਸ਼ਨ ਦਾ ਉੱਤਰ ਲਭਣ ਲਈ ਜੋ ਪ੍ਰਸ਼ਨ ਸਮੇਂ ਸਮੇਂ ਸਿਰ ਸਾਡੇ ਮਨ ਵਿਚ ਉੱਠਦੇ ਹਨ) ਆਓ ਹੱਥ ਜੋੜ ਕੇ ਅਰਦਾਸ ਕਰੀਏ । ਆਓ ਕੋਟਾਨ ਕੋਟ ਡੰਡਉਤ ਬੰਦਨਾ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਧੰਨ ਧੰਨ ਗੁਰੂ ਦੇ ਸ਼੍ਰੀ ਚਰਨਾਂ ਵਿਚ ਕਰਕੇ ਅਰਦਾਸ ਕਰੀਏ । ਆਓ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸ਼੍ਰੀ ਚਰਨਾਂ ਵਿਚ ਕਰਕੇ ਅਰਦਾਸ ਕਰੀਏ । ਆਓ ਗਰੀਬੀ ਵੇਸ ਹਿਰਦੇ ਨਾਲ, ਪੂਰਨ ਨਿਮਰਤਾ, ਵਿਸ਼ਵਾਸ, ਭਰੋਸੇ, ਯਕੀਨ ਸ਼ਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ । ਆਓ ਇਸ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਭਾਗ ਨੂੰ ਸਮਝਣ ਵਾਸਤੇ ਮਦਦ ਲਈ ਅਰਦਾਸ ਕਰੀਏ । ਆਓ ਅਸੀਂ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿਚ ਲਿਆਉਣ ਦੀ ਮਦਦ ਲਈ ਅਰਦਾਸ ਕਰੀਏ ਤਾਂ ਜੋ ਅਸੀਂ ਸਾਡੀ ਮਨੁੱਖਾਂ ਜਿੰਦਗੀ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰ ਸਕੀਏ ।

ਕ੍ਰਿਪਾ ਕਰਕੇ ਹਮੇਸ਼ਾਂ ਯਾਦ ਰੱਖੋ ਕਿ ਗੁਰਬਾਣੀ ਅਨੁਸਾਰ ਹਰ ਕਾਰਜ ਕਰਨਾ ਸਫ਼ਲਤਾ ਦੀ ਕੁੰਜੀ ਹੈ ਅਤੇ ਸਿਰਫ਼ ਗੁਰਬਾਣੀ ਪੜ੍ਹਨਾ ਹੀ ਨਹੀਂ । ਜਦ ਅਸੀਂ ਉੱਪਰ ਵਿਖਿਆਨ ਕੀਤੇ ਤਰੀਕੇ ਨਾਲ ਅਰਦਾਸ ਕਰਦੇ ਹਾਂ ਸਾਨੂੰ ਯਕੀਨ ਹੈ ਕਿ ਧੰਨ ਧੰਨ ਗੁਰੂ ਸਾਹਿਬ ਜੀ ਦੁਆਰਾ ਸਾਰੀ ਗੁਰਬਾਣੀ ਵਿਚ ਦਿੱਤੇ ਪੂਰਨ ਬ੍ਰਹਮ ਗਿਆਨ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਾਂਗੇ । ਇਥੋਂ ਤੱਕ ਕੇ ਜੇਕਰ ਅਸੀਂ ਇਕ ਗੁਰਸ਼ਬਦ ਨੂੰ ਲੈ ਕੇ ਇਸ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿਚ ਅਭਿਆਸ ਵਿਚ ਲੈ ਆਈਏ ਤਾਂ ਇਹ ਸਾਡੇ ਲਈ ਸੱਚਖੰਡ ਦਾ ਦਰਵਾਜਾ ਖੋਲ ਦੇਵੇਗਾ ਅਤੇ ਸਾਨੂੰ ਜੀਵਨ ਮੁਕਤੀ ਵੱਲ ਲੈ ਜਾਵੇਗਾ । ਸ਼ਬਦ ਗੁਰੂ ਗੁਰਬਾਣੀ ਵਿਚ ਪੇਸ਼ ਕੀਤੇ ਗਏ ਬ੍ਰਹਮ ਸ਼ਬਦ ਕੇਵਲ ਸ਼ਬਦ ਜਾਂ ਇੱਕ ਪਵਿੱਤਰ ਲੇਖ ਹੀ ਨਹੀਂ ਹਨ ਸਗੋਂ ਇਹ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਸਾਡੇ ਸਾਰਿਆਂ ਨਾਲ ਬ੍ਰਹਮ ਵਾਅਦਾ ਹੈ, ਇਹ ਦਰਗਾਹੀ ਹੁਕਮ ਹੈ । ਇਸ ਲਈ ਅਗਰ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਇਹਨਾਂ ਬ੍ਰਹਮ ਸ਼ਬਦਾਂ ਵਿਚ ਗੁਰੂ ਜੀ ਦੁਆਰਾ ਦੱਸਿਆ ਗਿਆ ਹੈ ਤਦ ਅਸੀਂ ਇਸ ਦੇ ਫਲ ਪਾਉਣ ਅਤੇ ਵੰਡਣ ਦੇ ਭਾਗੀ ਬਣ ਜਾਵਾਂਗੇ ਅਤੇ ਉਹ ਬਣ ਜਾਵਾਂਗੇ ਜੋ ਗੁਰਬਾਣੀ ਸਾਨੂੰ ਬਣਨ ਲਈ ਕਹਿੰਦੀ ਹੈ ।

ਗੁਰੂ ਸ਼ਬਦ ਦੀ ਕਮਾਈ ਦਰਗਾਹ ਦੀ ਕੁੰਜੀ ਹੈ, ਕੇਵਲ ਕੁੰਜੀ ਹੀ ਨਹੀਂ ਸਗੋਂ ਸਦਾ ਲਈ ਦਰਗਾਹ ਵਿਚ ਸਥਾਪਿਤ ਹੋ ਜਾਣ ਦਾ ਆਗਿਆ ਪੱਤਰ ਹੈ । ਗੁਰਸ਼ਬਦ ਦੀ ਕਮਾਈ ਦਾ ਭਾਵ ਹੈ ਉਹ ਕਰਨਾ ਜੋ ਗੁਰਬਾਣੀ ਸਾਨੂੰ ਕਰਨ ਲਈ ਦੱਸ ਰਹੀ ਹੈ । ਆਪਣੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਲਿਆਉਣਾ ਅਤੇ ਆਪਣੇ ਅੰਦਰ ਦੇ ਸਾਰੇ ਔਗੁਣਾਂ ਨੂੰ ਖ਼ਤਮ ਕਰਨਾ ਹੈ । ਗੁਰ ਸ਼ਬਦ ਦੀ ਕਮਾਈ ਦਾ ਭਾਵ ਹੈ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨਾ, ਮਨ ਉੱਪਰ ਜਿੱਤ ਪਾਉਣਾ, ਮਾਇਆ ਉੱਪਰ ਜਿੱਤ ਪਾਉਣਾ, ਪੰਜ ਦੂਤਾਂ ਉੱਪਰ ਜਿੱਤ ਪਾਉਣਾ, ਸਾਰੀਆਂ ਇੱਛਾਵਾਂ ਉੱਪਰ ਜਿੱਤ ਪਾਉਣਾ ਅਤੇ ਪਰਮਾਤਮਾ ਨਾਲ ਇੱਕ ਹੋਣਾ, ਪਰਮਾਤਮਾ ਵਿਚ ਅਭੇਦ ਹੋਣਾ ਹੈ ।

ਸਾਡੇ ਹਿਰਦੇ ਵਿਚ ਔਗੁਣਾਂ ਨੂੰ ਖ਼ਤਮ ਕਰਨਾ ਅਤੇ ਸਾਰੇ ਬ੍ਰਹਮ ਗੁਣਾਂ ਦਾ ਵਾਧਾ ਕਰਨਾ ਸਫਲਤਾ ਦੀ ਕੁੰਜੀ ਹੈ । ਇਹਨਾਂ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਵਿਚ ਧਾਰਣ ਕਰਨਾ ਹੀ ਹੈ ਜਿਸ ਨੂੰ ਅਸਲ ਵਿਚ ਅਸੀਂ ਬੰਦਗੀ ਕਹਿੰਦੇ ਹਾਂ । ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰਨਾ ਸਾਡੇ ਹਿਰਦੇ ਨੂੰ ਸੰਤ ਹਿਰਦਾ ਬਣਾ ਦਿੰਦਾ ਹੈ । ਹਿਰਦਾ ਸੰਤ ਹੈ ਅਤੇ ਸਾਡਾ ਬਾਹਰੀ ਭੇਖ, ਬਾਹਰੀ ਚਿੰਨ੍ਹ ਅਤੇ ਰੀਤੀਆਂ ਨਹੀਂ । ਇਹ ਅੰਦਰੂਨੀ ਬਦਲਾਅ ਦੀ ਗੱਲ ਹੈ ਅਤੇ ਬਾਹਰੀ ਬਦਲਾਅ ਦੀ ਨਹੀਂ । ਅੰਦਰੂਨੀ ਬਦਲਾਅ ਸਾਰੇ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਉਕਰਨਾ, ਜਿਹੜਾ ਕੇਵਲ ਤਦ ਵਾਪਰਦਾ ਹੈ ਜੇਕਰ ਤੁਸੀਂ ਉਹਨਾਂ ਗੁਣਾਂ ਦਾ ਆਪਣੀ ਰੋਜ਼ਾਨਾ ਜਿੰਦਗੀ ਵਿਚ ਅਭਿਆਸ ਕਰੋ । ਅਸਲ ਵਿਚ ਗੁਰਸ਼ਬਦ ਹੁਕਮ ਹੈ, ਜਿਹੜੀ ਸਦਾ ਕਾਇਮ ਰਹਿੰਦਾ ਹੈ । ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਅਤੇ ਹੁਕਮ ਨਾਲ ਲੜਦਾ ਨਹੀਂ ਹੈ, ਉਹ ਧੰਨ ਧੰਨ ਹੋ ਜਾਂਦਾ ਹੈ । ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਨਹੀਂ ਕਰਦਾ ਅਤੇ ਹੁਕਮ ਨਾਲ ਲੜਦਾ ਹੈ, ਹਾਰ ਜਾਂਦਾ ਹੈ । ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਅਤੇ ਸਾਰੀਆਂ ਪ੍ਰਸਥਿਤੀਆਂ ਵਿਚ ਸ਼ਾਂਤ ਰਹਿੰਦਾ ਹੈ, ਰੁਹਾਨੀਅਤ ਦੇ ਸਾਰੇ ਲਾਭ ਪ੍ਰਾਪਤ ਕਰਨ ਵਾਲਾ ਹੈ ਵੱਡਭਾਗੀ ਮਨੁੱਖ ਹੈ । ਉਹ ਜਿਹੜਾ ਹੁਕਮ ਨਾਲ ਲੜਦਾ ਹੈ, ਬਾਰ ਬਾਰ ਸ਼ਿਕਾਇਤ ਕਰਦਾ ਹੈ, ਇੱਕ ਹਾਰਿਆਂ ਹੋਇਆ ਹੈ ਅਤੇ ਤਦ ਤੱਕ ਹਾਰਿਆ ਰਹਿੰਦਾ ਹੈ ਜਦ ਤੱਕ ਉਹ ਹੁਕਮ ਨੂੰ ਮੰਨਣਾ ਸ਼ੁਰੂ ਨਹੀਂ ਕਰ ਦਿੰਦਾ ਹੈ । ਹੁਕਮ ਨੂੰ ਮੰਨਣਾ ਗੁਰਪ੍ਰਸਾਦਿ ਹੈ । ਇਹ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ । ਇਸ ਤੱਥ ਨੂੰ ਪਹਿਚਾਨਣਾ ਕਿ ਹੁਕਮ ਨੂੰ ਮੰਨਣਾ ਕੇਵਲ ਗੁਰਪ੍ਰਸਾਦਿ ਨਾਲ ਆਉਂਦਾ ਹੈ, ਪੂਰਨ ਬ੍ਰਹਮ ਗਿਆਨ ਦੀ ਨੀਂਹ ਰੱਖਦਾ ਹੈ ਕਿ ਕੇਵਲ ਇੱਕ ਕਰਨ ਵਾਲਾ ਹੈ ਕਰਤਾ ਪੁਰਖ ਹੈ ਅਤੇ ਹਰ ਚੀਜ਼ ਪ੍ਰਮਾਤਮਾ ਦੇ ਹੁਕਮ ਅਨੁਸਾਰ ਵਾਪਰਦੀ ਹੈ ।

ਰੂਹਾਨੀ ਸਫ਼ਲਤਾ ਦੀ ਕੁੰਜੀ ਹੁਕਮ ਨੂੰ ਪਹਿਚਾਨਣਾ ਹੈ ਅਤੇ ਹੁਕਮ ਨੂੰ ਮੰਨਣਾ ਹੈ । ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਹਉਮੈ ਨੂੰ ਖ਼ਤਮ ਕਰ ਲੈਂਦੇ ਹਾਂ ਅਤੇ ਪਰਮ ਪਦਵੀ ਤੱਕ ਪਹੁੰਚ ਜਾਂਦੇ ਹਾਂ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਾਂ । ਇਹ ਹੁਕਮ ਨੂੰ ਪਹਿਚਾਨਣ ਦੀ ਸ਼ਕਤੀ ਗੁਰਪ੍ਰਸ਼ਾਦੀ ਪਰਮ ਸ਼ਕਤੀ ਹੈ, ਇਸ ਲਈ ਜਦ ਤੱਕ ਹੁਕਮ ਨੂੰ ਪਹਿਚਾਨਣ ਦੀ ਗੁਰਪ੍ਰਸ਼ਾਦੀ ਪਰਮ ਸ਼ਕਤੀ ਦੀ ਬਖਸ਼ਿਸ਼ ਸਾਡੇ ਉੱਪਰ ਧੰਨ ਧੰਨ ਗੁਰ ਅਤੇ ਗੁਰੂ ਦੁਆਰਾ ਨਹੀਂ ਹੁੰਦੀ ਤਦ ਤਕ ਸਾਨੂੰ ਨਿਰੰਤਰ ਧੰਨ ਧੰਨ ਗੁਰ ਅਤੇ ਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ । ਹੁਕਮ ਨੂੰ ਪਹਿਚਾਨਣ ਅਤੇ ਮਨੰਣ ਦੀ ਗੁਰਪਰਸਾਦੀ ਪਰਮ ਸ਼ਕਤੀ ਸਾਨੂੰ ਹਉਮੈ ਦੀ ਮੋਤ ਹੋਣ ਤੇ ਪ੍ਰਾਪਤ ਹੁੰਦੀ ਹੈ ।

ਅਰਦਾਸ ਕਰਨ ਦਾ ਸਭ ਤੋਂ ਵਧੀਆ ਅਤੇ ਸਰਵ ਉੱਚ ਤਰੀਕਾ ਨਾਮ ਸਿਮਰਨ ਕਰਨਾ ਹੈ, ‘ਸਤਿਨਾਮ ਸਿਮਰਨ’ । ਹੁਕਮ ਨੂੰ ਪਹਿਚਾਨਣ ਅਤੇ ਮਨੰਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਲਈ ਸਾਨੂੰ ਧੰਨ ਧੰਨ ਗੁਰ ਅਤੇ ਗੁਰੂ ਅੱਗੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ । ਉਹ ਮਨੁੱਖ ਜਿਹੜੇ ਇਸ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ ਬਖਸ਼ੇ ਹੋਏ ਹਨ ਯਾਂ ਬਖ਼ਸ਼ੇ ਜਾਂਦੇ ਹਨ, ਧੰਨ ਧੰਨ ਬਣ ਜਾਂਦੇ ਹਨ ਅਤੇ ਪਰਮ ਪਦਵੀ ਨੂੰ ਪਹੁੰਚਦੇ ਹਨ ।

ਦਰਗਾਹੀ ਸਫ਼ਲਤਾ ਦੀ ਕੁੰਜੀ ਨੂੰ ਗੁਰ ਅਤੇ ਗੁਰੂ ਨੂੰ ਤਨ, ਮਨ ਅਤੇ ਧਨ ਨਾਲ ਪੂਰਨ ਤੌਰ ਤੇ ਸਮਰਪਿਤ ਕਰ ਦੇਣ ਦੇ ਤੌਰ ਤੇ ਵੀ ਵਿਖਿਆਨ ਕੀਤਾ ਜਾ ਸਕਦਾ ਹੈ । ਸਰਵਸਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਭ ਕੁਝ ਸੌਂਪ ਦਿਓ ਅਤੇ ਤੁਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰੋਗੇ । ਅਸਲ ਬ੍ਰਹਮ ਹਿਰਦਾ ਇੱਕ ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਹਿਰਦਾ ਹੈ : ਇੱਕ ਪਿਆਰ, ਸ਼ਰਧਾ, ਨਿਮਰਤਾ ਅਤੇ ਦਇਆ ਨਾਲ ਭਰਪੂਰ ਹਿਰਦਾ । ਐਸਾ ਹਿਰਦਾ ਜੋ ਕਿ ਸਾਰੀ ਸ੍ਰਿਸ਼ਟੀ ਦੇ ਨਾਲ ਪਿਆਰ ਭਰਿਆ ਹਿਰਦਾ ਕਿਉਂਕਿ ਇਹ ਏਕ ਦ੍ਰਿਸਟ ਹੁੰਦਾ ਹੈ ਅਤੇ ਇਸ ਵਿਚ ਕੋਈ ਵੈਰ ਨਹੀਂ ਹੁੰਦਾ ਹੈ । ਇਸ ਤਰੀਕੇ ਨਾਲ ਹਰ ਗੁਰਸ਼ਬਦ ਸਾਨੂੰ ਮਾਨ ਸਰੋਵਰ ਵਿੱਚ ਡੂੰਘਾ ਲੈ ਜਾਂਦਾ ਹੈ। ਮਾਨਸਰੋਵਰ ਵਿੱਚ ਬ੍ਰਹਮਤਾ ਹੈ, ਬ੍ਰਹਮਤਾ ਅਤੇ ਕੇਵਲ ਬ੍ਰਹਮਤਾ ਹੋਰ ਕੁਝ ਨਹੀਂ । ਮਾਨਸਰੋਵਰ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਹੈ, ਇਹ ਹਿਰਦੇ ਨੂੰ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ, ਇਸ ਨੂੰ ਇੱਕ ਸੰਤ ਹਿਰਦਾ ਕਿਹਾ ਜਾਂਦਾ ਹੈ ।

ਅਸਾਨ ਸ਼ਬਦਾਂ ਵਿੱਚ ਰੂਹਾਨੀ ਸਫ਼ਲਤਾ ਦੀ ਕੁੰਜੀ ਸਾਡੇ ਰੋਜ਼ਾਨਾ ਜੀਵਨ ਵਿਚ ਸਾਰੀਆਂ ਗਿਆਨ ਅਤੇ ਕਰਮ ਇੰਦਰੀਆਂ ਨਾਲ ਇਹ ਮੰਨਣਾ ਹੈ ਕਿ ਇਥੇ ਕੇਵਲ ਇੱਕ ਕਰਤਾ ਪੁਰਖ ਹੈ । ਜਦ ਅਸੀਂ ਗੁਰਬਾਣੀ ਵਿੱਚ ‘ਇੱਕ’ ਦਾ ਹਵਾਲਾ ਦਿੰਦੇ ਹਾਂ ਇਸ ਦਾ ਭਾਵ ਹੈ ਪਰਮਾਤਮਾ, ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ । ਕਿਉਂਕਿ ਪਰਮਾਤਮਾ ਹੀ ਕੇਵਲ ਇੱਕ ਕਰਤਾ ਹੈ, ਇਸ ਲਈ ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ । ਸਾਰੀ ਸ੍ਰਿਸ਼ਟੀ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਨੰਤ ਅਲੌਕਿਕ ਸ਼ਕਤੀਆਂ ਦੁਆਰਾ ਚਲਾਈ ਜਾ ਰਹੀ ਹੈ ਅਤੇ ਜੇਕਰ ਅਸੀਂ ਇਸ ਗੁਰਸ਼ਬਦ ਵਿੱਚ ਯਕੀਨ ਅਤੇ ਇਸ ਨੂੰ ਮੰਨਣਾ ਕਰੀਏ ਤਦ ਇਥੇ ਹਉਮੈ ਲਈ ਕੋਈ ਸਥਾਨ ਨਹੀਂ ਰਹਿੰਦਾ । ਹਉਮੈ ਖ਼ਤਮ ਹੋ ਜਾਂਦੀ ਹੈ ਅਤੇ ਜਦੋਂ ਇਸ ਤਰ੍ਹਾਂ ਵਾਪਰ ਜਾਂਦਾ ਹੈ, ਅਸੀਂ ਮੁਕਤੀ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਾਂ । ਸਾਡਾ ਪਰਮਾਤਮਾ ਨਾਲੋਂ ਵਿੱਛੜਨ ਦਾ ਕਾਰਨ ਕੇਵਲ ਸਾਡੀ ਹਉਮੈ ਹੈ । ਹਉਮੈ ਤੋਂ ਮੁਕਤੀ ਜੀਵਨ ਮੁਕਤੀ ਹੈ ।

ਗੁਰ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਹਰ ਚੀਜ਼ ਜੋ ਸਾਡੇ ਪਾਸ ਹੈ ਨੂੰ ਇਕੋ ਇੱਕ ਕਰਨਹਾਰ – ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਤੇ ਸਮਰਪਣ ਕਰਨ ਦਾ ਬ੍ਰਹਮ ਗਿਆਨ ਬਖ਼ਸ਼ ਰਹੇ ਹਨ । ਇੱਕ ਵਾਰ ਜਦੋਂ ਅਸੀਂ ਅਜਿਹਾ ਕਰ ਲੈਂਦੇ ਹਾਂ ਅਤੇ ਇਸ ਬ੍ਰਹਮ ਗੁਰ ਸ਼ਬਦ ਦੀ ਕਮਾਈ ਕਰਦੇ ਹਾਂ ਤਦ ਅਸੀਂ ਆਪਣੀ ਹਉਮੈ ਨੂੰ ਮਾਰ ਲੈਂਦੇ ਹਾਂ ਅਤੇ ਇੱਕ ਵਾਰ ਜਦੋਂ ਅਜਿਹਾ ਵਾਪਰਦਾ ਹੈ ਤਦ ਅਸੀਂ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਅਧੀਨ ਆ ਜਾਂਦੇ ਹਾਂ । ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣਾ ਮਨੁੱਖਾ ਜਿੰਦਗੀ ਦਾ ਮੰਤਵ ਜਿਹੜਾ ਕਿ ਜੀਵਨ ਮੁਕਤੀ ਹੈ, ਪ੍ਰਾਪਤ ਕਰ ਲੈਂਦੇ ਹਾਂ ।

ਰੂਹਾਨੀਅਤ ਦੇ ਸ਼ਿਖਰਾਂ ਤੱਕ ਪਹੁੰਚਣ ਦੇ ਮੰਤਵ ਲਈ ਹਉਮੈ ਨੂੰ ਖ਼ਤਮ ਕਰਨਾ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ । ਜਿਨ੍ਹਾਂ ਚਿਰ ਤੱਕ ਅਸੀਂ ਹਉਮੈ ਵਿਚ ਹਾਂ, ਅਸੀਂ ਸਰਵ ਸ਼ਕਤੀਮਾਨ ਨੂੰ ਪੂਰਨ ਤੌਰ ਤੇ ਪਾਉਣ ਦੇ ਯੋਗ ਨਹੀਂ ਹੋ ਸਕਦੇ । ਪਰ ਜਦ ਹੀ ਅਸੀਂ ਹਉਮੈ ਨੂੰ ਤੋੜ ਦਿੰਦੇ ਹਾਂ, ਨਸ਼ਟ ਕਰ ਦਿੰਦੇ ਹਾਂ ਅਤੇ ਤੱਤ ਗਿਆਨ ਕਮਾਉਂਦੇ ਹਾਂ, ਸਰਵ ਉੱਚ ਬ੍ਰਹਮ ਗਿਆਨ ਕਮਾਉਂਦੇ ਹਾਂ ਕਿ ਪੁਨਰ ਜਨਮ ਸਾਡੀ ਹਉਮੈ ਕਾਰਨ ਹੈ, ਤਦ ਅਸੀਂ ਸਾਰੀਆਂ ਰੋਕਾਂ ਤੋੜ ਦਿੰਦੇ ਹਾਂ ਅਤੇ ਵਾਪਸ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੇ ਹਾਂ । ਇਸ ਬ੍ਰਹਮ ਗਿਆਨ ਦੀ ਕਮਾਈ ਕਰਨੀ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਹਰ ਸ੍ਰਿਸ਼ਟੀ ਦੀ ਰਚਨਾ ਪਿੱਛੇ ਜੀਵਨ ਸ਼ਕਤੀ, ਬ੍ਰਹਮ ਸ਼ਕਤੀ ਹੈ ਅਤੇ ਆਪ ਅਕਾਲ ਪੁਰਖ ਦੁਆਰਾ ਚਲਾਈ ਜਾ ਰਹੀ ਹੈ ਕਿਸੇ ਹੋਰ ਦੁਆਰਾ ਨਹੀਂ । ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੜੀ ਦਿਆਲਤਾ ਨਾਲ ਇਸ ਬ੍ਰਹਮ ਕਾਨੂੰਨ ਦਾ ਵਿਸਥਾਰ ਇਸ ਅਸ਼ਟਪਦੀ ਦੇ ਬਾਕੀ ਭਾਗ ਵਿਚ ਕੀਤਾ ਹੈ ਕਿ ਇਥੇ ਸਿਰਫ਼ ਇੱਕ ਹੀ ਕਰਤਾ ਹੈ । ਆਓ ਅਸੀਂ ਫਿਰ ਸਰਵਸ਼ਕਤੀ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਇਸ ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਵਿਚ ਸੋਖਣ ਦੀ ਅਰਦਾਸ ਕਰੀਏ ਅਤੇ ਗੁਰਬਾਣੀ ਅਨੁਸਾਰ ਕਰਮ ਕਰਕੇ ਇਸ ਦੇ ਅਭਿਆਸ ਤੋਂ ਲਾਭ ਉਠਾਈਏ ।